Wed. Apr 17th, 2019

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਅੱਜ ਤੋਂ, ਸਾਰੀਆਂ ਤਿਆਰੀਆ ਮੁੱਕੰਮਲ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਅੱਜ ਤੋਂ, ਸਾਰੀਆਂ ਤਿਆਰੀਆ ਮੁੱਕੰਮਲ

ਪਹਿਲੀ ਮਾਰਚ ਤੋਂ ਸ਼ੁਰੂ ਹੋਣ ਜਾ ਰਹੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਹਨ| ਪ੍ਰੀਖਿਆਵਾਂ ਸੁਚੱਜੇ ਢੰਗ ਨਾਲ ਕਰਵਾਉਣ ਲਈ ਇਸ ਵਾਰ ਬੋਰਡ ਵੱਲੋਂ ਵਿਸ਼ੇਸ਼ ਇੰਤਜ਼ਾਮਾਤ ਕੀਤੇ ਗਏ ਹਨ| ਬੋਰਡ ਵੱਲੋਂ ਹਰ ਜ਼ਿਲ੍ਹੇ ਲਈ ਇਕ ਵਿਸ਼ੇਸ ਜ਼ਿਲ੍ਹਾ ਕੋ-ਆਰਡੀਨੇਟਰ ਤਾਇਨਾਤ ਕੀਤਾ ਗਿਆ ਹੈ, ਜਿਸ ਦਾ ਮੁੱਖ ਕੰਮ ਪ੍ਰੀਖਿਆਵਾਂ ਵੇਲੇ ਆਉਣ ਵਾਲੀਆਂ ਔਕੜਾਂ ਨੂੰ ਫ਼ੌਰੀ ਤੌਰ ਤੇ ਹੱਲ ਕਰਨਾ ਹੋਵੇਗਾ|
ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੱਸ.(ਰਿਟਾ:) ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਾਰੇ ਜਿਲ੍ਹਾ ਕੋ-ਆਰਡੀਨੇਟਰਾਂ ਤੋਂ ਅੱਜ ਪ੍ਰੀਖਿਆਵਾਂ ਸਬੰਧੀ ਇੰਤਜ਼ਾਮਾਂ ਦੀ ਰਿਪੋਰਟ ਲਈ ਗਈ| ਉਨ੍ਹਾਂ ਵੱਲੋਂ ਸਾਰੇ ਜਿਲ੍ਹਾ ਕੋ-ਆਰਡੀਨੇਟਰਾਂ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਹੋਏ ਹਨ ਕਿ ਉਹ ਹਰ ਸਕੂਲ ਵਿੱਚ ਵਿਦਿਆਰਥੀਆਂ ਦੇ ਪ੍ਰੀਖਿਆ ਲਈ ਇੰਤਜ਼ਾਮਾ ਦਾ ਮੁਕੰਮਲ ਹੋਣਾ ਯਕੀਨੀ ਬਣਾਉਣ ਤਾਂ²ਜੋ ਵਿਦਿਆਥੀਆਂ ਨੂੰ ਪ੍ਰੀਖਿਆ ਵੇਲੇ ਕੋਈ ਔਕੜ ਪੇਸ਼ ਨਾ ਆਵੇ| ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਲਈ ਇਸ ਸਾਲ ਵਿਸ਼ੇਸ਼ ਕੰਟਰੋਲ ਰੂਮ ਵੀ ਬਣਾਏ ਹਨ ਜਿਨ੍ਹਾਂ ਵਿੱਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਕੱਤਰ ਦਫਤਰ ਦਾ ਸਟਾਫ ਤਾਇਨਾਤ ਹੈ|
ਚੇਅਰਮੈਨ ਸ਼੍ਰੀ ਕਲੋਹੀਆ ਅਤੇ ਸਕੱਤਰ ਸ਼੍ਰੀ ਮੁਹੰਮਦ ਤਈਅਬ ਵੱਲੋਂ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਇਸ ਵਾਰ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦਾ ਪ੍ਰੀਖਿਆਵਾਂ ਦੌਰਾਨ ਵਿਸ਼ੇਸ਼ ਧਿਆਨ ਰੱਖਿਆ ਜਾਵੇ| ਸ਼੍ਰੀ ਕਲੋਹੀਆ ਨੇ ਅੱਜ ਮੁੱਖ ਦਫਤਰ ਵਿਖੇ ਆਏ ਵਿਲੱਖਣ ਸਮਰੱਥਾ ਵਾਲੇ ਵਿਦਿਆਥੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ|
ਸ਼੍ਰੀ ਕਲੋਹੀਆ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਸਾਰੇ ਵਿਦਿਆਥੀਆਂ ਨੂੰ ਪ੍ਰੀਖਿਆਵਾਂ ਲਈ ਉਤਸ਼ਾਹਿਤ ਕਰਨ ਹਿਤ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਸ਼ੇਸ਼ ਪੱਤਰ ਵੀ ਪਾਏ ਗਏ ਹਨ|

Share Button

Leave a Reply

Your email address will not be published. Required fields are marked *

%d bloggers like this: