Fri. May 24th, 2019

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਪੰਜਾਬ ਵੱਲੋਂ ਰਣਯੋਧ ਸਿੰਘ ਲੰਬੀ ਨੂੰ ਸੈਨੇਟ ਚੋਣਾ ਦੀ ਹਮਾਇਤ

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਪੰਜਾਬ ਵੱਲੋਂ ਰਣਯੋਧ ਸਿੰਘ ਲੰਬੀ ਨੂੰ ਸੈਨੇਟ ਚੋਣਾ ਦੀ ਹਮਾਇਤ

15-21 (1)
ਮਲੋਟ , 14 ਮਈ (ਆਰਤੀ ਕਮਲ) – ਪੰਜਾਬ ਯੂਨੀਵਰਸਿਟੀ ਚੰਡੀਗੜ ਦੀਆਂ ਹੋਣ ਵਾਲੀਆਂ ਸੈਨੇਟ ਮੈਂਬਰਾਂ ਦੀਆਂ ਗਰੈਜੂਏਟ ਹਲਕੇ ਦੀਆਂ ਚੋਣਾਂ ਵਿੱਚ ਉਮੀਦਵਾਰ ਰਣਯੋਧ ਸਿੰਘ ਲੰਬੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਰਮਚਾਰੀ ਐਸੋਸੀਏਸ਼ਨ ਪੰਜਾਬ ਵੱਲੋਂ ਭਰਵੀਂ ਹਿਮਾਇਤ ਦੇ ਕੇ ਜਿਤਾਉਣ ਦਾ ਐਲਾਣ ਕੀਤਾ ਗਿਆ ਹੈ । ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਭਾਗੂ ਵਿਖੇ ਮੀਟਿੰਗ ਹੋਈ ।ਮੀਟਿੰਗ ਵਿੱਚ ਸਮੂਹ ਪੰਜਾਬ ਪੱਧਰੀ ਅਹੁਦੇਦਾਰਾਂ ਅਤੇ ਪੰਜਾਬ ਦੇ ਵੱਖ ਵੱਖ ਆਦਰਸ਼ ਸਕੂਲਾਂ ਦੇ ਪਿੰਸੀਪਲਾਂ ਨੇ ਭਾਗ ਲੈਂਦਿਆ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਾਫ ਸੁਥਰੇ ਅਕਸ ਦੇ ਮਾਲਕ ਅਤੇ ਸਮਾਜ ਸੇਵਾ ਵਿੱਚ ਆਪਣਾ ਨਾਮ ਕਮਾਉਣ ਵਾਲੇ ਨੌਜਵਾਨ ਆਗੂ ਰਣਯੋਧ ਸਿੰਘ ਲੰਬੀ ਦੀ ਹਿਮਾਇਤ ਦਾ ਐਲਾਨ ਕੀਤਾ । ਇਸ ਹਮਾਇਤ ਦੇ ਐਲਾਨ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਦਾ ਰਣਯੋਧ ਸਿੰਘ ਲੰਬੀ ਵੱਲੋਂ ਧੰਨਵਾਦ ਕੀਤਾ ਗਿਆ । ਮੀਟਿੰਗ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਰਣਯੋਧ ਸਿੰਘ ਲੰਬੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ 15 ਸੈਨੇਟ ਮੈਂਬਰਾਂ ਦੀ ਗਰੈਜੂਏਟ ਹਲਕੇ ਤੋਂ ਵੋਟਾਂ ਦੁਆਰਾ ਚੋਣ ਹੋਣੀ ਹੈ ਅਤੇ ਪਿਛਲੇ ਕੁਝ ਸਮੇ ਤੋਂ ਉਨਾਂ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ।ਪੰਜਾਬ ਦੇ ਕੋਨੇ ਕੋਨੇ ਤੋਂ ਉਨਾਂ ਨੂੰ ਹਿਮਾਇਤ ਮਿਲ ਰਹੀ ਹੈ ।

ਉਨਾਂ ਕਿਹਾ ਕਿ ਕਿ ਪੰਜਾਬ ਦੀਆਂ ਵੱਖ ਵੱਖ ਰਾਜਨੀਤਕ ਸਮਾਜਿਕ, ਆਰਥਿਕ ਅਤੇ ਵਿਦਿਅਕ ਅਦਾਰਿਆਂ ਨਾਲ ਸਬੰਧਿਤ ਜਥੇਬੰਦੀਆਂ ਦੁਆਰਾ ਦਿੱਤੀ ਜਾ ਰਹੀ ਹਮਾਇਤ ਲਈ ਹਮੇਸ਼ਾਂ ਰਿਣੀ ਰਹਿਣਗੇ ਅਤੇ ਕੋਸ਼ਿਸ਼ ਕਰਨਗੇ ਕਿ ਸਮੂਹ ਹਮਾਇਤੀਆਂ ਦੀਆਂ ਉਮੀਦਾਂ ਤੇ ਖਰਾ ਉੱਤਰ ਕੇ ਪੰਜਾਬ ਯੂਨੀਵਰਸਿਟੀ ਵਿੱਚ ਉਨਾਂ ਦੀਆਂ ਜਾਇਜ ਸਮੱਸਿਆਂਵਾਂ ਨੂੰ ਪਹਿਲ ਦੇ ਹਧਾਰ ਤੇ ਹੱਲ ਕਰਵਾਉਣਗੇ ।ਇਸ ਸਬੰਧੀ ਮੀਟਿੰਗ ਦੌਰਾਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਰਿਟਾਇਰਡ ਪਿੰਸੀਪਲ ਪਰਮਿੰਦਰ ਕੌਰ ਸੰਧੂ ਤੋਂ ਇਲਾਵਾ, ਵਕੀਲ ਸਿੰਘ ਬਣਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਪੰਜਾਬ, ਉੱਘੇ ਲੇਖਕ ਬਿਕਰਮਜੀਤ ਸਿੰਘ ਨੂਰ, ਰਮਾ ਮਹਿਤਾ ਪਿੰਸੀਪਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ, ਅਮਨਦੀਪ ਕੌਰ ਆਦਰਸ਼ ਸੀਨੀ. ਸੈਕੰ. ਸਕੂਲ ਨੰਦਗੜ , ਅਮਰਪਾਲ ਕੌਰ ਪਿੰਸੀਪਲ ਗੁਰੁ ਨਾਨਕ ਕਾਲਜ ਕਿੱਲਿਆਂ ਵਾਲੀ, ਡਾ ਅਮਨਦੀਪ ਬਾਤਿਸ ਪਿੰਸੀਪਲ ਆਦਰਸ਼ ਸੀਨੀ. ਸੈਕੰ. ਸਕੂਲ ਜਵਾਹਰ ਸਿੰਘ ਵਾਲਾ, ਮੁਨੀਸ ਕੁਮਾਰ ਪਿੰਸੀਪਲ ਆਦਰਸ਼ ਸੀਨੀ. ਸੈਕੰ. ਸਕੂਲ ਖੰਭਾ (ਮੋਗਾ), ਰਾਜਵਿੰਦਰ ਕੌਰ ਪਿੰਸੀਪਲ ਆਦਰਸ਼ ਸੀਨੀ ਸੈਕੰ. ਸਕੂਲ ਖਟਕੜ ਕਲਾਂ, ਜਗਜੀਤ ਕੌਰ ਪਿੰਸੀਪਲ ਆਦਰਸ਼ ਸੀਨੀ. ਸੈਕੰ. ਸਕੂਲ ਰਾਣੀਵਾਲਾ, ਮੁਨੀਸਾ ਸ਼ਰਮਾ ਪ੍ਰਿੰਸੀਪਲ ਆਦਰਸ਼ ਸੀਨੀ. ਸੈਕੰ. ਸਕੂਲ ਕੋਟ ਭਾਈ, ਬਲਵੀਰ ਕੌਰ ਪਿੰਸੀਪਲ ਆਦਰਸ਼ ਸੀਨੀ. ਸੈਕੰ. ਸਕੂਲ ਸੀਰਵਾਲੀ, ਹਰਮਨਜੀਤ ਸਿੰਘ ਮੈਨੇਜਰ ਖੇਤਰੀ ਡਿਪੂ ਪੰਜਾਬ ਸਕੂਲ ਸਿੱਖਿਆ ਬੋਰਡ ਇਕਾਈ ਬਠਿੰਡਾ, ਤਰਸੇਮ ਸਿਮਘ ਬੁੱਟਰ ਲੈਕਚਰਾਰ, ਮਨਦੀਪ ਕੁਮਾਰ, ਗਗਨਦੀਪ ਕੌਰ ਲੈਕਚਰਾਰ ਖਟਕੜ ਕਲਾਂ, ਗੁਰਨੈਬ ਸਿੰਘ ਲੈਕਚਰਾਰ, ਪ੍ਰਗਟ ਸਿੰਘ ਲੈਕਚਰਾਰ, ਸੱਦੀ ਬਾਲਾ ਲੈਕਚਰਾਰ, ਅੰਮ੍ਰਿਤਪਾਲ ਕੌਰ ਲੈਕਚਰਾਰ, ਵਿਸ਼ਾਲ ਬੱਤਾ ਲੈਕਚਰਾਰ ਗੁਰਜੀਤ ਸਿੰਘ ਡੀ.ਪੀ. , ਰਾਜੇਸ਼ ਬਾਂਸਲ, ਜਸਵਿੰਦਰ ਕੌਰ ਲੰਬੀ, ਕੁਲਦੀਪ ਸਿੰਘ ਸੰਧੂ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: