ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਪੰਜਾਬ ਵਿੱਚ ਪਹਿਲੀ ਵਾਰ ਤੀਸਰੀ ਧਿਰ(ਆਪ) ਸੱਤਾ ਵਿੱਚ ਆਵੇਗੀ:-ਡਿੰਪੀ,ਗਿੱਲ

ਪੰਜਾਬ ਵਿੱਚ ਪਹਿਲੀ ਵਾਰ ਤੀਸਰੀ ਧਿਰ(ਆਪ) ਸੱਤਾ ਵਿੱਚ ਆਵੇਗੀ:-ਡਿੰਪੀ,ਗਿੱਲ

3-11
ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ): ਆਮ ਆਦਮੀ ਪਾਰਟੀ ਸਰਕਲ ਬੰਡਾਲਾ ਦੇ ਇੰਚਾਰਜ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਬੰਡਾਲਾ ਦੇ ਵੱਖ ਵੱਖ ਮਹੱਲਿਆਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।ਇਸ ਮੌਕੇ ਪਾਰਟੀ ਦੇ ਵਲੰਟੀਅਰਾਂ ਨੇ ਆਪਣੇ ਹੱਥਾਂ ਵਿੱਚ ਵੱਖ ਵੱਖ ਸਲੋਗਨ ਫੜੇ ਹੋਏ ਸਨ ਜਿੰਨਾ ਉਪਰ “ਬਦਲੀ ਰੁੱਤ ਪੰਜਾਬ ਦੀ ਹੁਣ ਵਾਰੀ ਆਈ ਪੰਜਾਬ ਦੀ” “ਬੇਈਮਾਨ ਭਜਾਓ ਵਪਾਰੀ ਬਚਾਓ” “ਨਸ਼ੇ ਦੇ ਸੁਦਾਗਰਾਂ ਨੂੰ ਭਜਾਓ ਨੌਂਜਵਾਨ ਪੀੜੀ ਬਚਾਓ” ਆਦਿ ਲਿਖਿਆ ਹੋਇਆ ਸੀ।ਇਸ ਮੋਕੇ ਹਲਕਾ ਜੰਡਿਆਲਾ ਗੁਰੂ ਦੇ ਮੁੱਖ ਬਲਾਰੇ ਸਰਬਜੀਤ ਸਿੰਘ ਡਿੰਪੀ ਅਤੇ ਸਤਨਾਮ ਸਿੰਘ ਗਿੱਲ ਨ ਕਿਹਾ ਕਿ ਜੋ ਅਸੀ ਪਿੰਡ ਪਿੰਡ ਜਾ ਕੇ ਨੁੱਕੜ ਮੀਟਿੰਗਾਂ ਦਾ ਸਿਲਸਲਾ ਸੁਰੂ ਕੀਤਾ ਹੋਇਆ ਹੈ ਉਸ ਨੂੰ ਪਿੰਡਾਂ ਵਿੱਚੋ ਭਰਭੂਰ ਹੰਗਾਰਾ ਮਿਲ ਰਿਹਾ ਹੈ ਅਤੇ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਬੜੇ ਉਤਾਵਲੇ ਨਜਰ ਆ ਰਹੇ ਹਨ।

ਉਹਨਾ ਕਿਹਾ ਕਿ “ਆਪ” ਦੀ ਸਰਕਾਰ ਆਉਣ ਤੇ ਪੰਜਾਬ ਵਿੱਚੋ ਭ੍ਰਿਸਟਾਚਾਰ,ਰਿਸ਼ਵਤਖੋਰੀ,ਨਸ਼ੇ ਅਤੇ ਗੁੰਡਾਗਰਦੀ ਦਾ ਖਾਤਮਾ ਕਰਕੇ ਪੰਜਾਬ ਦੀ ਜਨਤਾ ਨੂੰ ਰਾਹਤ ਦਿਵਾਈ ਜਾਵੇਗੀ।ਉਹਨਾ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾ ਜਿੱਤ ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਨਵਾਂ ਇਤਹਾਸ ਸਿਰਜੇਗੀ ਜੋ ਪਿਛਲੇ 7 ਦਹਾਕਿਆਂ ਵਿੱਚ ਨਹੀ ਹੋ ਸਕਿਆਂ ਉਹ ਇਸ ਵਾਰ ਹੋਵੇਗਾ।ਡਿੰਪੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਕੋਈ ਤੀਸਰੀ ਧਿਰ(ਆਪ) ਸੱਤਾ ਵਿੱਚ ਆਵੇਗੀ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਵੇਗੀ।ਇਸ ਮੌਕੇ ਤਰਸੇਮ ਸਿੰਘ ਜਾਣੀਆਂ,ਪ੍ਰਭਪ੍ਰੀਤ ਸਿੰਘ,ਨਵਜੋਤ ਸਿੰਘ,ਬਾਪੂ ਅਜੈਬ ਸਿੰਘ,ਸੁੱਖਦੇਵ ਸਿੰਘ ਸਰਜਾ,ਬਲਰਾਜ ਸਿੰਘ ਤਰਸਿੱਕਾ,ਦਿਲਾਵਰ ਸਿੰਘ ਤਰਸਿੱਕਾ,ਮਾਸਟਰ ਰਘਬੀਰ ਸਿੰਘ ਡੇਅਰੀਵਾਲ,ਭਰਭੂਰ ਸਿੰਘ ਮੈਹਣੀਆਂ,ਹਰਦਿਆਲ ਸਿੰਘ ਮੈਹਣੀਆਂ,ਹਰਦੀਪ ਸਿੰਘ ਬਾਲੀਆ,ਸੁੱਚਾ ਸਿੰਘ ਸੀਮੈਂਟ ਸਟੋਰ ਵਾਲੇ,ਅਵਤਾਰ ਸਿੰਘ ਰਾਜੂ,ਬਲਦੇਵ ਸਿੰਘ ਬੂਥ ਇੰਚਾਰਜ,ਸੁੱਖਦੇਵ ਸਿੰਘ,ਨਿਸ਼ਾਨ ਸਿੰਘ ਬੰਡਾਲਾ,ਬਲਰਾਜ ਸਿੰਘ ਬੰਡਾਲਾ,ਜਸਬੀਰ ਸਿੰਘ ਬੰਡਾਲਾ ਸਮੇਤ ਬਹੁਤ ਸਾਰੇ ਪਾਰਟੀ ਵਲੰਟੀਅਰ ਹਾਜਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: