ਪੰਜਾਬ ਵਿੱਚੋ ਸਿਮਲਾ (ਹਿਮਾਚਲ ਪ੍ਰਦੇਸ਼) ਜਾਣ ਵਾਲੇ ਯਾਤਰੀ ਹੋਟਲ ਦੀ ਬੁਕਿੰਗ ਕਰਵਾ ਕੇ ਹੀ ਜਾਣ
ਪੰਜਾਬ ਵਿੱਚੋ ਸਿਮਲਾ (ਹਿਮਾਚਲ ਪ੍ਰਦੇਸ਼) ਜਾਣ ਵਾਲੇ ਯਾਤਰੀ ਹੋਟਲ ਦੀ ਬੁਕਿੰਗ ਕਰਵਾ ਕੇ ਹੀ ਜਾਣ
ਭਾਰੀ ਬਰਫਵਾਰੀ ਹੋਣ ਤੇ ਸੜਕਾ ਤੇ ਗੱਡੀ ਚਲਾਉਣ ਤੋਂ ਕੀਤਾ ਜਾਵੇ ਗੁਰੇਜ
ਬਰਨਾਲਾ (ਗੁਰਭਿੰਦਰ ਗੁਰੀ): ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚੋ ਸਿਮਲਾ (ਹਿਮਾਚਲ ਪ੍ਰਦੇਸ਼) ਜਾਣ ਵਾਲੇ ਯਾਤਰੀ ਨੂੰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾਂ ਮੈਜਿਸਟਰੇਟ ਸਿਮਲਾ ਸ੍ਰੀ ਰੋਹਨ ਚੰਦ ਠਾਕੁਰ ਨੇ ਅਡਵਾਇਜਰੀ ਦਿੰਦਿਆ ਕਿਹਾ ਹੈ ਕਿ ਸਿਮਲਾ ਜਾਂਦੇ ਸਮੇਂ ਜਿਆਦਾ ਟਰੈਫਿਕ ਹੋਣ ਦੀ ਸੂਰਤ ਵਿੱਚ ਟਰੇਫਿਕ ਜਾਮ, ਐਕਸੀਡੈਂਟ, ਮੈਡੀਸ਼ਨ ਤੇ ਪਾਣੀ ਨਾ ਮਿਲਣ ਕਾਰਨ ਅਤੇ ਬਿਜਲੀ ਫੈਲ ਹੋ ਜਾਣ ਕਾਰਨ ਕਈ ਵਾਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਅਤੇ ਜਿਆਦਾ ਯਾਤਰੀਆਂ ਦੇ ਸਿਮਲਾ ਵਿਖੇ ਆਉਣ ਨਾਲ ਕਈ ਵਾਰ ਹੋਟਲ ਨਾ ਮਿਲਣ ਦੀ ਦਿੱਕਤ ਵੀ ਪੇਸ਼ ਆ ਜਾਂਦੀ ਹੈ। ਇਸ ਲਈ ਜਿਸ ਵੇਲੇ ਵੀ ਸਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਆਉਣਾ ਹੋਵੇ ਤਾਂ ਹੋਟਲ ਆਦਿ ਦੀ ਬੁਕਿੰਗ ਪਹਿਲਾਂ ਦੀ ਕਰਵਾਕੇ ਆਉਣਾ ਬਿਹਤਰ ਹੈ।
ਉਹਨਾਂ ਕਿਹਾ ਕਿ ਜਿਸ ਸਮੇਂ ਸਿਮਲਾ ਵਿਖੇ ਭਾਰੀ ਬਰਫਵਾਰੀ ਹੁੰਦੀ ਹੈ, ਉਸ ਤੋਂ 2 ਜਾਂ 3 ਦਿਨ ਬਾਅਦ ਵਿੱਚ ਹੀ ਯਾਤਰੀ ਸਿਮਲਾ ਵਿਖੇ ਆਉਣ ਕਿਊਕਿ ਬਰਫ ਪੈਣ ਨਾਲ ਸੜਕਾ ਆਦਿ ਜਾਮ ਹੋ ਜਾਂਦੀਆਂ ਹਨ ਅਤੇ ਬਰਫਵਾਰੀ ਹੋਣ ਤੇ ਸੜਕਾ ਤੇ ਗੱਡੀ ਚਲਾਉਣ ਤੋਂ ਵੀ ਗੁਰੇਜ ਕੀਤਾ ਜਾਵੇ। ਉਹਨਾਂ ਕਿਹਾ ਕਿ ਆਪਣੀ ਗੱਡੀਆਂ ਵਿੱਚ ਕੰਬਲ ਆਦਿ ਜਰੂਰ ਰੱਖੇ ਜਾਣ। ਅਜਿਹੇ ਸਮੇਂ ਛੋਟੇ ਬੱਚਿਆ ਅਤੇ ਬਜੁਰਗਾ ਨੂੰ ਬਰਫ ਕਾਰਨ ਸਮੱਸਿਆ ਪੈਦਾ ਹੋ ਸਕਦੀ ਹੈ ਇਸ ਲਈ ਅਜਿਹੇ ਸਮੇਂ ਆਉਣ ਤੋਂ ਗੁਰੇਜ ਕੀਤਾ ਜਾਵੇ। ਉਹਨਾਂ ਕਿਹਾ ਕਿ ਕਈ ਵਾਰ ਜਿਆਦਾ ਬਰਫਵਾਰੀ ਹੋਣ ਨਾਲ ਤੁਫਾਨ ਆ ਜਾਂਦਾ ਹੈ ਅਤੇ ਗੱਡੀ ਰੋਕਣੀ ਪੈ ਜਾਂਦੀ ਹੈ ਤਾਂ ਗੱਡੀ ਦੀ ਲਾਇਟ ਆਨ ਕਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹੇ ਸਮੇਂ ਇੱਕ ਘੰਟੇ ‘ਚ ਗੱਡੀ 10 ਮਿਨਟ ਆਨ ਰੱਖੀ ਜਾਵੇ ਨਹੀ ਤਾਂ ਗੱਡੀ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਗੱਡੀ ਦਾ ਸੀਸਾ ਥੋੜਾ ਜਿਹਾ ਖੁੱਲਾ ਰਖਿੱਆ ਜਾਵੇ ਤਾਂ ਜੋ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਬਚਾਅ ਕੀਤਾ ਜਾ ਸਕੇ।