ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਤਦ-ਅਰਥ, ਠੇਕੇ ‘ਤੇ, ਦਿਹਾੜੀ ‘ਤੇ, ਆਰਜ਼ੀ, ਵਰਕ ਚਾਰਜ਼ਡ ਅਤੇ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਬਿੱਲ-2016 ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਤਦ-ਅਰਥ, ਠੇਕੇ ‘ਤੇ, ਦਿਹਾੜੀ ‘ਤੇ, ਆਰਜ਼ੀ, ਵਰਕ ਚਾਰਜ਼ਡ ਅਤੇ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਬਿੱਲ-2016 ਪਾਸ

8 ਹੋਰ ਮਹੱਤਵਪੂਰਨ ਬਿੱਲ ਹਾਜ਼ਰ ਮੈਂਬਰਾਂ ਦੀ ਸਰਬਸੰਮਤੀ ਨਾਲ ਪਾਸ ਹੋਏ

ਚੰਡੀਗੜ੍ਹ, 19 ਦਸੰਬਰ (ਪ੍ਰਿੰਸ): 14ਵੀਂ ਪੰਜਾਬ ਵਿਧਾਨ ਸਭਾ ਦੇ 15ਵੇਂ ਸ਼ੈਸ਼ਨ ਦੌਰਾਨ ਅੱਜ ਪੰਜਾਬ ਤਦ-ਅਰਥ, ਠੇਕੇ ‘ਤੇ, ਦਿਹਾੜੀ ‘ਤੇ, ਆਰਜ਼ੀ, ਵਰਕ ਚਾਰਜ਼ਡ ਅਤੇ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਬਿੱਲ, 2016 ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 8 ਹੋਰ ਮਹੱਤਵਪੂਰਨ ਬਿੱਲ ਹਾਜ਼ਰ ਮੈਂਬਰਾਂ ਦੀ ਸਰਬਸੰਮਤੀ ਨਾਲ ਪਾਸ ਹੋਏ।
ਇਹ ਜਾਣਕਾਰੀ ਦਿੰਦਿਆਂ ਪੰਜਾਰ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਦੇ ਸ਼ੈਸ਼ਨ ਦੇ ਸ਼ੁਆਤ ਸਮੇਂ ਉਨ੍ਹਾਂ 12 ਸ਼ਖ਼ਸੀਅਤਾਂ ਜਿਨ੍ਹਾਂ ਦਾ ਕਿ ਪਿਛਲੇ ਸ਼ੈਸ਼ਨ ਦੇ ਸਮੇਂ ਤੋਂ ਲੈ ਕੇ ਸਮੇਂ ਦਰਮਿਆਨ ਦਿਹਾਂਤ ਹੋ ਗਿਆ, ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ ਗਿਆ।
ਬੁਲਾਰੇ ਨੇ ਦੱਸਿਆ ਕਿ ਜਿਹੜੇ 9 ਬਿੱਲ ਅੱਜ ਦੇ ਸ਼ੈਸ਼ਨ ਦੌਰਾਨ ਪਾਸ ਕੀਤੇ ਗਏ ਉਨ੍ਹਾਂ ਵਿੱਚ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ (ਸੋਧਨਾ) ਬਿੱਲ, 2016, ਸੀ.ਟੀ. ਯੂਨੀਵਰਸਿਟੀ ਬਿੱਲ, 2016, ਪੰਜਾਬ ਤਦ-ਅਰਥ, ਠੇਕੇ ‘ਤੇ, ਦਿਹਾੜੀ ‘ਤੇ, ਆਰਜ਼ੀ, ਵਰਕ ਚਾਰਜ਼ਡ ਅਤੇ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਬਿੱਲ, 2016, ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਦੀਆਂ ਫੀਸਾਂ ਨੂੰ ਨਿਯਮਿਤ ਕਰਨ ਸਬੰਧੀ ਬਿੱਲ, 2016, ਪੰਜਾਬ ਸਕੂਲ ਸਿੱਖਿਆ ਬੋਰਡ (ਸੋਧਨਾ) ਬਿੱਲ, 2016, ਪੰਜਾਬ ਭਗਵਾਨ ਵਾਲਮੀਕ ਜੀ ਤੀਰਥ ਸਥੱਲ (ਰਾਮ ਤੀਰਥ) ਸ਼ਰਾਇਨ ਬੋਰਡ ਬਿੱਲ, 2016, ਪੰਜਾਬ ਰਾਜ ਇਸਤਰੀਆਂ ਲਈ ਕਮਿਸ਼ਨ (ਦੂਜੀ ਸੋਧਨਾ), ਬਿੱਲ, 2016, ਪੰਜਾਬ ਅਲਾਟਮੈਂਟ ਆਫ ਸਟੇਟ ਗਵਰਨਮੈਂਟ ਲੈਂਡ ਬਿੱਲ, 2016 ਅਤੇ ਪੰਜਾਬ ਰਾਜ ਘੱਟ ਗਿਣਤੀਆਂ ਲਈ ਕਮਿਸ਼ਨ (ਤੀਜੀ ਸੋਧਨਾ), ਬਿੱਲ, 2016 ਸ਼ਾਮਲ ਹਨ।

Share Button

Leave a Reply

Your email address will not be published. Required fields are marked *

%d bloggers like this: