ਪੰਜਾਬ ਵਿਚ ਬਿਜਲੀ ਸੱਸਤੀ ਵਾਲਾ ਸੁਖਬੀਰ ਬਾਦਲ ਦਾ ਬਿਆਨ ਸਚਾਈ ਨਾਲੋ ਕੋਹਾ ਦੂਰ : ਤਰਲੋਚਨ ਸਿੰਘ

ss1

ਪੰਜਾਬ ਵਿਚ ਬਿਜਲੀ ਸੱਸਤੀ ਵਾਲਾ ਸੁਖਬੀਰ ਬਾਦਲ ਦਾ ਬਿਆਨ ਸਚਾਈ ਨਾਲੋ ਕੋਹਾ ਦੂਰ : ਤਰਲੋਚਨ ਸਿੰਘ
ਮੁੱਖ ਮੰਤਰੀ ਬਾਦਲ ਨੂੰ ਲੋਕਾ ਦੀ ਸੇਵਾ ਲਈ 8 ਸਾਲ ਪਹਿਲਾ ਬਿਜਲੀ ਸਸਤੀ ਕਰ ਦੇਣੀ ਚਾਹੀਦੀ ਸੀ ਜੋ ਹੁਣ ਤੱਕ ਨਾ ਕੀਤੀ

3-41 (2)

ਸ੍ਰੀ ਕੀਰਤਪੁਰ ਸਾਹਿਬ 3 ਅਗਸਤ (ਹਰਪ੍ਰੀਤ ਸਿੰਘ ਕਟੋਚ/ ਸਰਬਜੀਤ ਸਿੰਘ ਸੈਣੀ) ਬੀਤੇ ਦਿਨੀ ਚੰੜੀਗੜ ਵਿਚ ਸੁਖਬੀਰ ਬਾਦਲ ਨੇ ਕੀਤੀ ਪ੍ਰੈਸ ਕਾਨਫਰੰਸ ਵਿਚ ਪੰਜਾਬ ਦੇ ਬਿਜਲੀ ਦਰਾਂ ਵਿਚ ਬਾਕੀ ਸੂਬਿਆਂ ਨਾਲੋ ਘੱਟ ਤੇ ਸਸੱਤੀ ਬਿਜਲੀ ਪੰਜਾਬ ਮੁਹਈਆਂ ਕਰ ਰਿਹਾ ਹੈ ਦਾ ਬਿਆਨ ਆਇਆਂ ਸੀ ਜਿਸ ਦੀ ਸਾਰੀ ਜਾਣਕਾਰੀ ਅਤੇ ਦਾਅਵੇ ਝੂਠੇ ਤੇ ਖੋਖਲੇ ਹਨ ਇਹਨਾ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਇਲੈਕਸ਼ਨ ਜੋਨ ਇੰਚਾਰਜ ਤਰਲੋਚਨ ਸਿੰਘ ਨੇ ਕੀਰਤਪੁਰ ਸਾਹਿਬ ਵਿਖੇ ਪਤਰਕਾਰਾ ਨਾਲ ਗਲਬਾਤ ਦੋਰਾਨ ਕੀਤਾ ਉਹਨਾ ਕਿਹਾ ਕਿ ਪੰਜਾਬ ਵਿਚ ਲਗਭੱਗ 90 ਲੱਖ ਬਿਜਲੀ ਖਪਤਕਾਰ ਹਨ ਜੋ ਪੰਜਾਬ ਦੀਆਂ ਬਿੱਜਲੀ ਦਰ੍ਹਾ ਤੋ ਬਹੁਤ ਪ੍ਰਸ਼ਾਨ ਹਨ ਕਿਓਕਿ ਪੰਜਾਬ ਦੇ ਘਰੇਲੂ ਖਪਤਕਾਰਾ ਦ ਯੂਨਿਟ ਘੱਟੋ ਘੱਟ 4.52 ਪੈਸੈ ਤੇ ਵੱਧੋ ਵੱਧ 6.56 ਪੈਸੈ ਹੈ ਪਰ ਇਸ ਦੇ ਨਾਲ ਹੀ ਚੰੜੀਗੜ ਵਿਚ 2.50 ਪੈਸੈ ਅਤੇ 5 ਰੂਪਏ ਇਸੇ ਤਰ੍ਹਾ ਹਰਿਆਣੇ ਵਿਚ 2.70 ਪੈਸੈ ਅਤੇ ਵੱਧ ਤੋ ਵੱਧ 5 ਰੁਪਏ ਹੈ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਦੀ ਤਾਂ ਇਹਨਾ ਨਾਲੋ ਵੀ ਘੱਟ ਬਿਜਲੀ ਘਰੇਲੂ ਦਰਾਂ ਹਨ ਤੇ ਬਿਜਲੀ ਦੀਆਂ ਦਰ੍ਹਾ ਤੋ ਬਾਅਦ ਪੰਜਾਬ ਵਿਚ ਟੈਕਸ ਤੇ ਸਰਚਾਰਜ ਵੀ ਲਗਦਾ ਜਿਸ ਬਾਰੇ ਸੁਖਬੀਰ ਸਿੰਘ ਬਾਦਲ ਨੇ ਜਾਣਕਾਰੀ ਹੀ ਨਹੀ ਦਿੱਤੀ ਮੁੜ ਤੋ ਤਰਲੋਚਨ ਸਿੰਘ ਨੇ ਦਸਿਆਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰ ਬਾਦਲ ਨੂੰ ਸਗੋ ਗੁਆਢੀ ਸੁਬਿਆਂ ਨਾਲੋ ਸਸਤੀ ਬਿਜਲੀ ਪੰਜਾਬ ਨੂੰ ਦੇਣੀ ਚਾਹੀਦੀ ਸੀ ਤੇ ਫਿਰ ਇਹ ਬਿਆਨ ਲਗਵਾਨਾ ਚਾਹੀਦਾ ਸੀ ਜੇਕਰ ਗਲ ਕੀਤੀ ਜਾਵੇ ਤਾਂ ਬਾਕੀ ਰਾਜਾਂ ਨਾਲੋ ਪੰਜਾਬ ਵਿਚ ਪੈਟਰੋਲ,ਟੈਕਸ,ਅਕਸਾਇਜ ਡਿਊਟੀ,ਬਿਜਲੀ ਦਰ੍ਹਾ ਤੇ ਪ੍ਰਾਪਰਟੀ ਟੈਕਸ ਵੱਧ ਹਨ ਜਿਸ ਕਾਰਨ ਪੰਜਾਬ ਵਿਚ ਵਪਾਰਕ ਇੰਡਸਟਰੀ ਨੂੰ ਵੀ ਮਾਰ ਪੈ ਰਹੀ ਹੈ ਜੇਕਰ ਅਕਾਲੀ ਦਲ ਸਰਕਾਰ ਪੰਜਾਬ ਦਾ ਭਲਾ ਚਾਹੁੰਦੀ ਤਾਂ ਉਹ ਆਪਣੇ 9 ਸਾਲ ਦੇ ਕਾਰਜ ਦੋਰਾਨ ਅੱਜ ਤੋ 8 ਸਾਲ ਪਹਿਲਾ ਹੀ ਬਿਜਲੇ ਦੇ ਰੇਟ ਦੀਆਂ ਤੇ ਟੈਕਸ ਦੀਆ ਦਰ੍ਹਾ ਘਟਾਓਦੀ ਤੇ ਪੰਜਾਬ ਦੇ ਭੋਲੇ ਭਾਲੇ ਲੋਕਾ ਦੀ ਹਿਤਾਸ਼ੀ ਬਣਕੇ ਵਿਖਾਓਦੀ ਤਾਂ ਸੁਖਬੀਰ ਬਾਦਲ ਇਹ ਬਿਆਨ ਦਿੰਦੇ ਵੀ ਚੰਗੇ ਲਗਦੇ ਤੇ ਇਹ ਬਿਆਨ ਸੱਚ ਤੇ ਮੀਲ ਪੱਥਰ ਸਾਬਤ ਹੁੰਦੇ ।

Share Button

Leave a Reply

Your email address will not be published. Required fields are marked *