ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਹਰ ਵਰਗ ਨੂੰ ਇੱਕਜੁਟ ਹੋਕੇ ਕੰਮ ਕਰਨ ਦੀ ਲੋੜ : ਵਿਨੀਤ ਜੋਸ਼ੀ

ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਹਰ ਵਰਗ ਨੂੰ ਇੱਕਜੁਟ ਹੋਕੇ ਕੰਮ ਕਰਨ ਦੀ ਲੋੜ : ਵਿਨੀਤ ਜੋਸ਼ੀ

ਐਸ.ਏ.ਐਸ.ਨਗਰ:  ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਹਰ ਵਰਗ ਨੂੰ ਇੱਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਪੰਜਾਬ ਨੂੰ ਮੁਕਮੰਲ ਤੌਰ ਤੇ ਨਸ਼ਾ ਮੁਕਤ ਕਰ ਸਕਾਂਗੇ। ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਮੀਡੀਆ ਸਲਾਹਕਾਰ ਪੰਜਾਬ ਸਰਕਾਰ ਸ੍ਰੀ ਵਿਨੀਤ ਜ਼ੋਸੀ ਨੇ ਕੌਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਐਮ.ਆਈ.ਭਵਨ ਵਿਖੇ ਨੌਜਵਾਨਾਂ ਦੇ ਨਸ਼ਿਆਂ ਵੱਲ ਜਾਣ ਦੇ ਕਾਰਣ ਅਤੇ ਨਸ਼ਿਆਂ ਤੋਂ ਕਿਵੇਂ ਬਚਾਇਆ ਜਾਵੇ ਵਿਸ਼ੇ ਤੇ ਪੰਜਾਬੀ ਵਿਰਸਾ ਸਭਿਆਚਾਰ ਸੁਸਾਇਟੀ (ਰਜਿ.) ਜੋਸ਼ੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਜੋਸ਼ੀ ਨੇ ਕਿਹਾ ਕਿ ਨਸ਼ਾ ਕੇਵਲ ਪੰਜਾਬ ਲਈ ਹੀ ਨਹੀਂ ਸਗੋਂ ਦੇਸ਼ ਅਤੇ ਵਿਸ਼ਵ ਪੱਧਰ ਤੇ ਇਕ ਮੁਸੀਬਤ ਦਾ ਰੂਪ ਧਾਰ ਚੁੱਕਾ ਹੈ ਅਤੇ ਇਸ ਮੁਸੀਬਤ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਉਨਾ੍ਹਂ ਇਸ ਮੌਕੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਨਸ਼ੇੜੀ ਕਹਿਣਾ ਇਕ ਸੋਚੀ ਸਮਝੀ ਸਾਜ਼ਿਸ ਦਾ ਹਿੱਸਾ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਉਹ ਰਾਜਸੀ ਰੋਟੀਆਂ ਸੇਕਣਾ ਚਾਹੁੰਦੇ ਹਨ, ਪ੍ਰੰਤੂ ਉਨਾ੍ਹਂ ਦੇ ਮਨਸੁਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ । ਚਾਹੀਦਾ ਇਹ ਹੈ ਕਿ ਉਹ ਵੀ ਨਸ਼ਿਆਂ ਦੇ ਖਾਤਮੇ ਲਈ ਅਗੇ ਆਕੇ ਕੰਮ ਕਰਨ ਨਾ ਕੇ ਪੰਜਾਬ ਨੂੰ ਬਦਨਾਮ ਕਰਨ। ਉਨਾ੍ਹਂ ਕਿਹਾ ਕਿ ਅਜਿਹਾ ਕੋਈ ਕਾਰਣ ਨਹੀਂ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਮੁਕਮੰਲ ਸਫਾਇਆ ਹੋ  ਸਕੇ ਪ੍ਰੰਤੂ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਉਨਾ੍ਹਂ ਇਸ ਮੌਕੇ ਜੁੜੇ ਸਮਾਜ ਸੇਵੀ ਸੰਸਥਾਵਾਂ ਦੇ ਨੁੰਮਾਇਦਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਆਪਣੀ ਮੋਹਰੀ ਭੂਮਿਕਾ ਨਿਭਾਉਣ ਕਿਉਂਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾ੍ਹਂ ਸਫਲ ਨਹੀਂ ਹੋ ਸਕਦੀ । ਸ੍ਰੀ ਜੋਸ਼ੀ ਨੇ ਕਿਹਾ ਕਿ ਜੇਕਰ ਨਸ਼ਿਆਂ ਦਾ ਖਾਤਮਾ ਹੋ ਜਾਵੇਗਾ ਤਾਂ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਵੀ ਖਤਮ ਹੋ ਜਾਣਗੀਆਂ ਅਤੇ ਔਰਤਾਂ ਤੇ ਅਤਿਆਚਾਰਾਂ ਨੂੰ ਵੀ ਠੱਲ ਪਵੇਗੀ । ਉਨਾ੍ਹਂ ਇਸ ਮੌਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਸੰਸਕਾਰ ਦੇਣ ਦੀ ਅਪੀਲ ਕਰਦਿਆਂ ਉਨਾ੍ਹਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਦੀ ਗੱਲ ਵੀ ਆਖੀ ।
ਸ੍ਰੀ ਵਿਨੀਤ ਜੋਸ਼ੀ ਨੇ ਦੱਸਿਆ ਕਿ ਜੋਸ਼ੀ ਫਾਊਡੇਸ਼ਨ ਵੱਲੋਂ ਪੰਜਾਬ ਵਿਚ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਮੁਹਿੰਮ ਵਿੰਢੀ ਹੋਈ ਹੈ। ਜਿਸ ਤਹਿਤ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ 108 ਦੇ ਕਰੀਬ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ ਅਤੇ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਨਿਰਯੰਤਰ ਜਾਰੀ ਰੱਖੀ ਜਾਵੇਗੀ। ਫਾਊਂਡੇਸ਼ਨ ਵੱਲੋਂ ਹਰ ਮਹੀਨੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਵਾਲੇ 01 ਲੱਖ ਫੋਲਡਰ ਮੁਫਤ ਵੰਡੇ ਜਾਂਦੇ ਹਨ। ਉਨਾ੍ਹਂ ਕਿਹਾ ਕਿ ਨਸ਼ੇ ਖਤਮ ਕਰਨ ਲਈ ਸਰਕਾਰ , ਪਰਿਵਾਰ ਤੇ ਸਮਾਜ ਨੂੰ ਇੱਕਠਿਆਂ ਹੋ ਕੇ ਲੜਾਈ ਲੜਣੀ ਪਵੇਗੀ।  ਬਾਅਦ ਵਿਚ ਪੱਤਰਕਾਰਾਂ ਵੱਲੋਂ ਉੜਤਾ ਪੰਜਾਬ ਫਿਲਮ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨਾ੍ਹਂ ਕਿਹਾ ਕਿ ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਪ੍ਰਵਾਨਗੀ ਦੇਣੀ ਹੈ । ਫਿਲਮ ਨੂੰ ਪ੍ਰਵਾਨਗੀ ਨਾ ਦੇਣ ਨਾਲ ਪੰਜਾਬ ਸਰਕਾਰ ਅਤੇ ਭਾਜਪਾ ਦਾ ਕੋਈ ਸਰੋਕਾਰ ਨਹੀਂ ਹੈ। ਫਿਲਮ ਸਬੰਧੀ ਸਾਰਾ ਮਾਮਲਾ ਸੈਂਸਰ ਬੋਰਡ ਨੇ ਦੇਖਣਾ ਹੈ ਅਤੇ ਪੰਜਾਬ ਸਰਕਾਰ ਦਾ ਫਿਲਮ ਰੁਕਵਾਉਣ ਵਿਚ ਕੋਈ ਦਖਲ ਨਹੀਂ ਹੈ ਅਤੇ ਪੰਜਾਬ ਸਰਕਾਰ ਨੇ ਫਿਲਮ ਰੋਕਣ ਸਬੰਧੀ ਨਾ ਹੀ ਕੋਈ ਸੈਂਸਰ ਬੋਰਡ ਨੂੰ ਚਿੱਠੀ ਆਦਿ ਲਿਖੀ ਹੈ। ਵਿਰੋਧੀ ਕੂੜ ਪ੍ਰਚਾਰ ਕਰਕੇ ਪੰਜਾਬ ਸਰਕਾਰ ਨੂੰ ਬਦਨਾਮ ਕਰ ਰਹੇ ਹਨ।
ਇਸ ਤੋਂ ਪਹਿਲਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਭਜੀਤ ਸਿੰਘ ਬੋਪਾਰਾਏ ਨੇ ਵੀ ਸੈਮੀਨਾਰ ਵਿਚ ਜੁੜੀਆਂ ਸ਼ਖਸ਼ੀਅਤਾਂ ਨੂੰ ਲੋਕਾਂ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਸੈਮੀਨਾਰ ਨੂੰ ਭਾਜਪਾ ਦੇ ਸੂਬਾ ਜਨਰਲ ਸਕੱਤਰ ਸ੍ਰੀ ਦਿਨੇਸ਼ ਕੁਮਾਰ, ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਲ ਸ. ਪਰਮਜੀਤ ਸਿੰਘ ਕਾਹਲੋਂ , ਐਮ.ਡੀ.ਐਸ.ਸੋਢੀ, ਸ. ਹਰਦੇਵ ਸਿੰਘ ਜਟਾਣਾ, ਮਾਸਟਰ ਹਰਭਜਨ ਸਿੰਘ, ਆਰ.ਐਸ. ਬੈਦਵਾਨ, ਪੀ.ਪੀ.ਐਸ. ਬਜਾਜ, ਮੋਹਾਲੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜੀਵ ਵਸਿਸ਼ਟ, ਸ੍ਰੀ ਅਰੂਣ ਸ਼ਰਮਾ,ਆਸ਼ੋਕ ਝਾ, (ਦੋਵੇਂ ਕੌਸਲਰ) ਰਘਬੀਰ ਸਿੰਘ ਤੋਕੀ , ਜਗਤਾਰ ਸਿੰਘ ਬਾਰੀਆ, ਦਿਆਲ ਸਿੰਘ, ਕਰਮ ਸਿੰਘ ਮਾਵੀ , ਰੇਸ਼ਮ ਸਿੰਘ, ਲਾਭ ਸਿੰਘ , ਕਰਨਲ ਡੀ.ਪੀ. ਸਿੰਘ, ਸ. ਪ੍ਰੀਤਮ ਸਿੰਘ ਭੋਪਾਲ ਸਮੇਤ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: