ਪੰਜਾਬ ਵਿਚ ਨਸ਼ਿਆਂ ਦਾ ਝੁਲ ਰਿਹਾ ਝੱਖੜ – ਸਮਾਜ ਤੇ ਸਰਕਾਰ

ss1

ਪੰਜਾਬ ਵਿਚ ਨਸ਼ਿਆਂ ਦਾ ਝੁਲ ਰਿਹਾ ਝੱਖੜ – ਸਮਾਜ ਤੇ ਸਰਕਾਰ

13-33

ਤਕਰੀਬਨ ਇਕ ਦਹਾਕੇ ਦੇ ਸਮੇਂ ਤੋਂ ਜੋ ਪੰਜਾਬ ਵਿਚ ਨਸ਼ਿਆਂ ਦੀ ਬੇਹੱਦ ਵਰਤੋਂ ਦਾ ਜੋ ਝੱਖੜ ਝੁਲ ਰਿਹਾ ਹੈ ਤੇ ਪੰਜਾਬ ਵਿਚ ਜੋ ਹਾਲਾਤ ਨਸ਼ਿਆਂ ਦੇ ਕਾਰਨ ਬਣੇ ਹਨ ਉਸ ਉਪਰ ਹਰ ਰਾਸ਼ਟਰੀ ਤੇ ਕੋਮਾਂਤਰੀ ਮੀਡੀਏ ਨੇ ਜਰੁਰ ਰਿਪੋਰਟਿੰਗ ਕੀਤੀ ਹੈ ਕਾਰਨ ਇਹ ਸਮਸਿਆ ਹੀ ਏਨਾ ਵਿਰਾਟ ਰੂਪ ਧਾਰਨ ਕਰ ਚੁਕੀ ਹੈ ਪਰ ਰਾਜ ਸਰਕਾਰ ਅਜੇ ਵੀ ਇਹ ਸਵੀਕਾਰ ਕਰਨ ਨੂੰ ਰਾਜੀ ਨਹੀ ਹੈ | ਅੰਮ੍ਰਿਤਸਰ ਦੀ ਬੁਕਲ ਵਿਚ ਵਸਦਾ ਪਿੰਡ ਮਕਬੂਲਪਰਾ ਜੋ ਅਜ ਵਿਧਵਾਂਵਾਂ ਤੇ ਯਤੀਮ ਬਚਿਆਂ ਦੇ ਪਿੰਡ ਵਜੋ ਜਾਣਿਆਂ ਜਾਂਦਾ ਹੈ ਇਸ ਸਮਸਿਆ ਦੀ ਦੇਣ ਹੈ ਹੋਰ ਬਹੁਤ ਸਾਰੇ ਸਰਹਦੀ ਪਿੰਡ ਹਨ ਜਿਥੇ ਇਸ ਪਿੰਡ ਵਰਗੀ ਸਮਸਿਆ ਬਣਦੀ ਜਾ ਰਹੀ ਹੈ | ਕੁਝ ਲੋਕਾਂ ਦਾ ਇਹ ਵੀ ਮੱਤ ਹੈ ਕੇ ਇਨ੍ਹਾਂ ਵੱਡਾ ਨੁਕਸਾਨ ਨੌਜਵਾਨ ਪੀੜੀ ਦਾ 1984 ਵਿਚ ਤੇ ਉਸ ਤੋਂ ਬਾਦ ਵਿਚ ਚਲੇ ਸੰਘਰਸ਼ ਵਿਚ ਵੀ ਨਹੀਂ ਹੋਇਆ ਹੋਣਾ ਜਿਨਾਂ ਇਸ ਨਸ਼ਿਆਂ ਦੇ ਕਾਰਨ ਹੋ ਰਿਹਾ ਹੈ | ਅੱਜ ਹਰ ਪਿੰਡ,ਗਲੀ ਤੇ ਮੁਹੱਲੇ ਵਿਚ ਨਸ਼ੇ ਦੇ ਆਦੀ ਹੋ ਚੁੱਕੇ ਲੋਕ ਆਮ ਹਨ ਸਰਹੱਦੀ ਖੇਤਰ ਦੇ ਏਰੀਏ ਦੀ ਹਾਲਤ ਹੋਰ ਵੀ ਮਾੜੀ ਹੈ |ਨੌਜਵਾਨ ਵਿਧਵਾਵਾਂ,ਬਿਨ੍ਹਾਂ ਬਾਪ ਦੇ ਬੱਚੇ ਤੇ ਉਹ ਮਾਪੇ ਜਿਨ੍ਹਾਂ ਦੀ ਬੁਢਾਪੇ ਦੀ ਡਗੋਰੀ ਉਨ੍ਹਾਂ ਦੇ ਸਾਹਮਣੇ ਟੁੱਟ ਰਹੀ ਹੈ ਉਹ ਕਿਸ ਦੇ ਆਸਰੇ ਦਿੰਨ ਕੱਟਣਗੇ ? ਇਕ ਅੰਦਾਜੇ ਮੁਤਾਬਿਕ ਦੋ ਤਿਹਾਈ ਨੌਜਵਾਨ ਇਸ ਦਾ ਸ਼ਿਕਾਰ ਹੋ ਚੁਕੇ ਹਨ ਜਿਨਾਂ ਦਾ ਉਮਰ ਵਰਗ 15 -35 ਦੇ ਦਰਮਿਆਨ ਹੈ ਤੇ ਰਿਪੋਰਟਾਂ ਮੁਤਾਬਿਕ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕੇ ਕਿਧਰੇ ਇਹ ਪੂਰੀ ਦੀ ਪੂਰੀ ਪੀੜ੍ਹੀ ਹੀ ਖਤਮ ਨਾਂ ਹੋ ਜਾਵੇ |2009 ਵਿਚ ਸਮਾਜਿਕ ਸੁਰੱਖਿਆ ਔਰਤਾਂ ਤੇ ਬਚਿਆਂ ਦੇ ਵਿਭਾਗ ਦੇ ਸਕਤਰ ਨੇ ਹਾਈਕੋਰਟ ਵਿਚ ਇਸ ਬਾਰੇ ਆਪਣਾ ਦ੍ਰਿਸ਼ਟੀਕੋਨ ਦਿਤਾ ਸੀ ਜਿਸ ਮੁਤਾਬਿਕ ਇਕ ਪਰਿਵਾਰ ਦੇ ਇਕ ਮੈਂਬਰ ਦੇ ਪਧਰ ਤਕ ਇਹ ਪਹੁੰਚ ਚੁਕੀ ਹੈ |ਪੰਜਾਬ ਦੇ ਸਾਬਕ ਉਚ ਪੁਲਿਸ ਅਧਿਕਾਰੀ ਸ਼ਸ਼ੀ ਕਾਂਤ ਹੋਰਾਂ ਤਾਂ ਇਸ ਬਾਰੇ ਸਨਸਨੀਖੇਜ ਖੁਲਾਸੇ ਕੀਤੇ ਹਨ |ਸਿਆਸੀ ਲੋਕ ਇਸ ਸਮਸਿਆ ਦਾ ਹਲ ਨਹੀ ਸਗੋਂ ਕਾਰਨ ਹਨ ਓਹ ਵੋਟਾਂ ਸਮੇ ਇਸ ਦੀ ਖੁਲ ਕੇ ਵਰਤੋਂ ਕਰਦੇ ਹਨ ਉਨਾਂ ਤੋ ਕੀ ਆਸ ਕੀਤੀ ਜਾ ਸਕਦੀ ਹੈ ਅਫਸਰਸ਼ਾਹੀ ਭ੍ਰਿਸ਼ਟ ਹੈ ਚੋਰ ਤੇ ਕੁਤੀ ਮਿਲੇ ਹੋਏ ਹਨ |
ਹੁਣ ਤਾਂ ਪਰਦੇਸਾਂ ਵਿਚਲੀਆਂ ਮਾਵਾਂ ਵੀ ਆਪਣੇ ਪੁਤਾਂ ਨੂੰ ਪੰਜਾਬ ਜਾਣ ਤੋ ਰੋਕਦੀਆਂ ਹਨ | ਹੁਣ ਇਸ ਤੋ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕੇ ਇਸ ਦਾ ਪ੍ਰਭਾਵ ਪਰਵਾਸੀ ਪੰਜਾਬੀ ਤੇ ਵੀ ਹੈ ਤੇ ਓਹ ਕਿਨਾ ਡਰ ਮਹ੍ਸੂਸ ਕਰ ਰਿਹਾ ਹੈ |ਇਸਦੇ ਕਾਰਨਾਂ ਵਿਚ ਖੇਤੀ ਅਧਾਰਿਤ ਆਰਥਿਕਤਾ ਵਿਚ ਮੰਦਾ ਆਉਣਾ ,ਬੇਰੁਜਗਾਰੀ ,ਰਾਜਨੀਤਕ ,ਭੂਗੋਲਿਕ ਤੇ ਸਮਾਜਿਕ ਕਾਰਨ ਪ੍ਰਮੁਖ ਹਨ |ਸਰਕਾਰ ਇਸ ਪਿਛੇ ਪਾਕਿਸਤਾਨ ਦਾ ਹਥ ਦਸਦੀ ਹੈ | ਲੋਕਾਂ ਦਾ ਮੰਨਣਾ ਹੈ ਕੇ ਪੁਲਿਸ ਦੀ ਮਿਲੀਭੁਗਤ ਹੈ ਤੇ ਬਹੁਤ ਸਾਰੇ ਸਿਆਸੀ ਲੋਕ ਵੀ ਇਸ ਗੋਰਖਧੰਦੇ ਵਿਚ ਸਿਧੇ ਅਸਿਧੇ ਰੂਪ ਵਿਚ ਸ਼ਾਮਿਲ ਹਨ |ਪੰਜਾਬ ਵਿਚ ਇਸ ਦੀ ਉਪ੍ਲੁਭ੍ਤਾ ਆਸਾਨੀ ਨਾਲ ਹੈ ਆਖਰ ਇਸਦੇ ਦੇ ਵਾਉਪਾਰੀ ਇਹ ਮਾਲ ਕਿਸ ਰਸਤੇ ਲੈ ਕੇ ਆਉਂਦੇ ਹਨ ? ਅਜੇਹੇ ਕਈ ਸਵਾਲ ਹਨ ਜਿਨਾਂ ਦਾ ਕੋਈ ਜਵਾਬ ਸਰਕਾਰ ਨਹੀ ਦੇ ਰਹੀ ਸਰਕਾਰ ਦਾ ਕੰਮ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਪ੍ਰਦਾਨ ਕਰਨਾ ਹੁੰਦਾ ਹੈ ਤੇ ਆਪਣੇ ਨਾਗਰਿਕਾ ਦੀ ਸਿਹਤ ਸਹੂਲਤਾ ਦੀ ਜੁਮੇਵਾਰੀ ਵੀ ਉਸਦੀ ਹੁੰਦੀ ਹੈ | ਜਿਨੀ ਦੇਰ ਤਕ ਲੋਕ ਸ਼ਰਾਬ ,ਭੁਕੀ ਤੇ ਹੋਰ ਅਜੇਹੀਆਂ ਵਸਤਾਂ ਲੈ ਕੇ ਵੋਟਾਂ ਪਾਉਣਗੇ ਉਨਾ ਚਿਰ ਰਾਜਨੀਤਕ ਲੋਕ ਇਹ ਖੇਡ ਖੇਡੇਦੇ ਰਹਣਗੇ | ਵੋਟ ਰਾਜਨੀਤੀ ਨੂੰ ਲੈ ਕੇ ਵਿਰੋਧੀ ਸਰਕਾਰ ਸਿਰ ਦੋਸ਼ ਲਾਉਂਦੇ ਰਹਿਣਗੇ ਪਰ ਜੇਕਰ ਉਨਾਂ ਵਲ ਨਜ਼ਰ ਮਾਰੀਏ ਤਾਂ ਉਨਾਂ ਨੇ ਕੀ ਕੀਤਾ ਇਸ ਪਾਸੇ ਨਤੀਜਾ ਸਿਫਰ ਹੈ ਇਹ ਲੋਕ ਰਾਜਨੀਤਕ ਰੋਟੀਆਂ ਸੇਕ ਰਹੇ ਹਨ ਹੋਰ ਕੁਝ ਨਹੀ | ਪੰਜਾਬ ਵਿਚ ਬਹੁਤ ਚਿਰ ਤੋਂ ਅਫੀਮ ਦੀ ਵਰਤੋਂ ਲੋਕ ਕਰਦੇ ਆ ਰਹੇ ਹਨ ਤੇ ਵਧੇਰੇ ਕੰਮ ਕਰਨ ਲਈ ਇਸ ਨੂੰ ਵਰਤਿਆ ਜਾਂਦਾ ਰਿਹਾ ਹੈ ਫੇਰ ਲੋਕਾਂ ਨੇ ਭੁੱਕੀ ਦੀ ਵਰਤੋਂ ਸ਼ੁਰੂ ਕਰ ਦਿਤੀ ਤੇ ਆਪਣੇ ਨੌਕਰਾਂ ਨੂੰ ਵੀ ਇਸ ਤੇ ਲਾ ਲਿਆ |ਸ਼ਰਾਬ ਬਿਨ੍ਹਾਂ ਤਾਂ ਹੁਣ ਹਰ ਕਾਰਜ ਅਧੂਰਾ ਸਮਝਿਆ ਜਾਂਦਾ ਹੈ ਤੇ ਇੰਝ ਇਹ ਸਭਿਅਿਾਚਾਰ ਦਾ ਅੰਗ ਬਣ ਗਈ |
ਪੰਜਾਬ ਦੇ ਨਾਲ ਲਗਦੇ ਰਾਜਾਂ ਵਿਚ ਅਜਿਹੀ ਸਥਿਤੀ ਨਾ ਹੋਣ ਦੇ ਕਾਰਨਾਂ ਵਿਚ ਪ੍ਰਮੁੱਖ ਕਾਰਨ ਕੇ ਉਥੇ ਪੰਜਾਬ ਵਾਂਗ ਕੁਝ ਨਸ਼ਿਆਂ ਨੂੰ ਸਮਾਜਕਿ ਪ੍ਰਵਾਨਗੀ ਨਹੀਂ ਹੈ | ਮੈਂ ਨਾ ਤਾਂ ਸਰਕਾਰ ਵਿਰੋਧੀ ਹਾਂ ਨਾ ਹੀ ਉਸ ਦਾ ਹਮਾਇਤੀ ਪੰਜਾਬ ਨਾਲ ਮੇਰੀ ਭਾਵਨਾਤਮਿਕ ਸਾਂਝ ਹੈ ਜਦੋ ਵੀ ਉਥੇ ਕੁਝ ਮਾੜਾ ਵਾਪਰਦਾ ਹੈ ਮਨ ਦੁੱਖੀ ਹੁੰਦਾ ਹੈ ਪ੍ਰਵਾਸੀ ਜਰੂਰ ਬਣ ਗਿਆ ਹਾਂ ਪਰ ਆਪਣੀ ਜੜ੍ਹ ਨਾਲੋਂ ਖੱਗਿਆ ਨਹੀਂ ਗਿਆ | ਉਤਰੀ ਅਮਰੀਕਾ ਵਿਚ ਵੀ ਪੰਜਾਬੀ ਅਬਾਦੀ ਦੀ ਬਹੁਲਤਾ ਵਾਲੇ ਸਥਾਨਾਂ ਤੇ ਵੀ ਤਾਂ ਬਹੁਤ ਸਾਰੇ ਮਾਪੇ ਆਪਣੇ ਨੌਜਵਾਨ ਬਚਿਆਂ ਨੂੰ ਲੈ ਕੇ ਚਿੰਤਾ ਵਾਲੀ ਸਥਿਤੀ ਵਿਚ ਹਨ ਕਈਆਂ ਨੂੰ ਮੈਂ ਉਨ੍ਹਾਂ ਨੂੰ ਸਕੂਲ ਲੈ ਕੇ ਜਾਂਦੇ ਵੇਖਿਆ ਹੈ ਹੁਣ ਇਸ ਦਾ ਦੋਸ਼ ਕੀ ਪੰਜਾਬ ਸਰਕਾਰ ਨੂੰ ਦੇਈਏ ? ਮੈਂ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਪ੍ਰਬੰਧਿਕਾਂ ਨਾਲ ਵੀ ਗੱਲ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਨਵੀਂ ਪੀੜੀ ਵਿਰਸੇ ਨਾਲੋਂ ਟੁੱਟ ਰਹੀ ਹੈ |
ਇਸ ਵਿਸ਼ੇ ਤੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਤੇ ਇਕ ਗੱਲ ਸਪਸ਼ਟ ਰੂਪ ਵਿਚ ਸਾਹਮਣੇ ਆਈ ਕਿ ਇਹ ਸਮੇਂ ਦੀ ਸੱਭ ਤੋ ਵੱਡੀ ਸਮੱਸਿਆ ਹੈ ਤੇ ਹੁਣ ਇਸ ਦੇ ਹੱਲ ਦੇ ਉਪਰਾਲੇ ਕਰਨੇ ਚਾਹੀਦੇ ਹਨ | ਇਹ ਉਪਰਾਲੇ ਸਰਕਾਰ ਤੇ ਸਮਾਜ ਦੋਨਾਂ ਵਲੋਂ ਹੋਣੇ ਚਾਹੀਦੇ ਹਨ ਤਾਂ ਹੀ ਨਤੀਜੇ ਸਾਰਥਕਿ ਹੋ ਸਕਦੇ ਹਨ ਕਿਉਕਿ ਮੁੜ ਵਸੇਬਾ ਭਾਵ ਇਨ੍ਹਾਂ ਲੋਕਾਂ ਨੂੰ ਮੁੜ ਮੱਖਧਾਰਾ ਵਿਚ ਸ਼ਾਮਿਲ ਕਰਨਾ ਹੈ | ਸਾਡੇ ਗੋਨਿਆਣਾ ਤੋਂ ਇਕ ਦੋਸਤ ਮੁਤਾਬਿਕ ਉਨ੍ਹਾਂ ਕੁਝ ਆਪਣੇ ਹਮ-ਖਿਆਲ ਦੋਸਤਾਂ ਨਾਲ ਮਿਲ ਕੇ ਆਪਣੇ ਪਿੰਡ ਗੋਨਿਆਣਾ ਵਿਖੇ ਮੁਹਿੰਮ ਵਿਢੀ ਤੇ 15 ਨਸ਼ਾ ਕਰਨ ਵਾਲਿਆਂ ਵਿਚੋਂ 12 ਲੋਕ ਇਸ ਤੋਂ ਮੁਕਤੀ ਪ੍ਰਾਪਤ ਕਰ ਗਏ | ਪਰ ਉਨ੍ਹਾਂ ਦਾ ਇਹ ਮੱਤ ਹੈ ਕੇ ਇਹ ਕਾਰਜ ਬਹੁਤ ਕਠਨ ਤੇ ਸਿਰੜ ਦਾ ਹੈ ਤੇ ਸਰਕਾਰੀ ਸਹਿਯੋਗ ਤੇ ਸਰਕਾਰੀ ਉਪਰਾਲੇ ਬਹੁਤ ਜਰੂਰੀ ਹਨ | ਵਿਰਜੀਨੀਆ ਬੀਚ ਵਿਖੇ ਰਹਿਣ ਵਾਲੇ ਨਿਸ਼ਾਨ ਸਿੰਘ ਸਿਧੂ ਹੋਰੀ ਜੋ ਇਸ ਪਾਸੇ ਬੜ੍ਹੀ ਸ਼ਿਦਤ ਨਾਲ ਲੱਗੇ ਹੋਏ ਹਨ ਉਨ੍ਹਾਂ ਦਾ ਕਹਿਣਾ ਹੈ ਕੇ ਮੇਰਾ ਇਸ ਪਾਸੇ ਤੁਰਨ ਦਾ ਕਾਰਨ ਮੇਰੇ ਨਜਦੀਕੀ 19 ਪ੍ਰੀਵਾਰਿਕ ਮੈਂਬਰਾਂ ਦੀ ਮੌਤ ਸ਼ਰਾਬ ਦੇ ਕਾਰਨ ਹੋਣਾ ਹੈ | ਉਹ ਅੱਜ ਕਲ ਥਾਂ ਥਾਂ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਪ੍ਰੀਵਾਰ ,ਸਿਹਤ ਤੇ ਸਮਾਜ ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੇ ਹਨ | ਇਨ੍ਹਾਂ ਸੱਭ ਦਾ ਮੰਨਣਾ ਹੈ ਕੇ ਹਰ ਇਨਸਾਨ ਨੂੰ ਸਮਾਜ ਨੂੰ ਨਸ਼ਾ ਮੁਕਤ ਕਰਨ ਵਿਚ ਆਪਣਾ ਬਣਦਾ ਸਹਿਯੋਗ ਜਰੂਰ ਪਾਉਣਾ ਚਾਹੀਦਾ ਹੈ |
ਇਸ ਲਤ ਨੂੰ ਪੂਰਾ ਕਰਨ ਲਈ ਨੌਜਵਾਨ ਖੂਨ ਤਕ ਵੇਚ ਰਹੇ ਹਨ ,ਘਰ ਦਾ ਸਮਾਨ ਵੇਚ ਦੇਂਦੇ ਹਨ ਛੋਟੀਆਂ ਮੋਟੀਆਂ ਲੁਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜਿਸ ਨਾਲ ਸਮਾਜ ਵਿਚ ਕਾਨੂਨ ਵਿਵਸਥਾ ਨੂੰ ਠੇਸ ਪੁਜਦੀ ਹੈ | ਸਾਬਕ ਡੀ ਜੀ ਪੀ ਸ੍ਰੀ ਸ਼ਸ਼ੀ ਕਾਂਤ ਜੀ ਤੇ ਹੋਰ ਞੱਖ-ਵੱਖ ਨਸ਼ੇ ਵਿਰੋਧੀ ਸੰਗਠਨਾਂ ਨੂੰ ਲੈ ਕੈ ਇਕ ਮੰਚ ਤਿਆਰ ਕੀਤਾ ਜਾਵੇ ਜਿਸ ਵਿਚ ਉਚ ਵਿਦਵਾਨ,ਸਮਾਜ ਸੇਵਕ,ਧਾਰਮਿਕ ਆਗੂਆਂ ਨੂੰ ਸ਼ਾਮਿਲ ਕਰਕੇ ਗੈਰ ਸਿਆਸੀ ਮੰਚ ਤਿਆਰ ਕੀਤਾ ਜਾਵੇ ਜਿਸ ਵਿਚ ਇਮਾਨਦਾਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਲਏ ਜਾਣ |ਸਮਾਜ ਪ੍ਰਤੀ ਬਣਦੀ ਜੁੰਮੇਵਾਰੀ ਸੱਭ ਨੂੰ ਨਿਭਾਉਣੀ ਚਾਹੀਦੀ ਹੈ ਹੁਣ ਇਸ ਸਮੱਸਿਆ ਦੇ ਕਾਰਨਾਂ ਨੂੰ ਲੱਭਣ ਦੀ ਲੋੜ ਹੈ ਤੇ ਉਸ ਦੇ ਹੱਲ ਲੱਭੇ ਜਾਣ |ਅਸੀਂ ਸਰਕਾਰਾਂ ਜਾਂ ਹੋਰਾਂ ਤੇ ਦੋਸ਼ ਮੜ ਕੇ ਪਹਿਲਾਂ ਹੀ ਬਹੁਤ ਸਮਾਂ ਗੁਆ ਲਿਆ ਹੈ ਗੱਲ ਤਾਂ ਅਮਲਾਂ ਨਾਲ ਹੀ ਨਿਬੜਨੀ ਹੈ | ਵਧੇਰੇ ਕੇਂਦਰ ਖੋਲੇ ਜਾਣ ਜਿਥੇ ਪ੍ਰਭਾਵਤ ਲੋਕਾਂ ਦਾ ਇਲਾਜ ਹੋਵੇ ਫਿਰ ਉਨਾਂ ਨੂੰ ਸਮਾਜ ਵਿਚ ਬਣਦਾ ਸਨਮਾਨ ਦਿਤਾ ਜਾਵੇ |

Surinder Dhillon

ਸੁਰਿੰਦਰ ਢਿੱਲੋਂ
ਚੈਸਪੀਕ/ਵਿਰਜੀਨਿਆ

Share Button

Leave a Reply

Your email address will not be published. Required fields are marked *