”ਪੰਜਾਬ ਵਿਚ ਜੰਗਲ ਰਾਜ ਵਰਗੀ ਸਥਿਤੀ ਲਈ ਸੁਖਬੀਰ ਅਸਤੀਫਾ ਦੇਣ”-ਗੁਰਪ੍ਰੀਤ ਸਿੰਘ ਵੜੈਚ

ss1

”ਪੰਜਾਬ ਵਿਚ ਜੰਗਲ ਰਾਜ ਵਰਗੀ ਸਥਿਤੀ ਲਈ ਸੁਖਬੀਰ ਅਸਤੀਫਾ ਦੇਣ”-ਗੁਰਪ੍ਰੀਤ ਸਿੰਘ ਵੜੈਚ

aap-rallyਗੜਸ਼ੰਕਰ, 28 ਨਵੰਬਰ (ਅਸ਼ਵਨੀ ਸ਼ਰਮਾ)- ”ਪੰਜਾਬ ਵਿਚ ਇਸ ਵੇਲੇ ਅਮਨ ਕਾਨੂੰਨ ਦੀ ਵਿਵਸਥਾ ਇੰਨੀ ਮਾੜੀ ਹੈ ਕਿ ਇੱਥੇ ਜੰਗਲ ਰਾਜ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਇਸਦੇ ਲਈ ਸ਼ੋਮਣੀ ਅਕਾਲੀ ਦਲ ( ਬਾਦਲ) ਜ਼ਿੰਮਵਾਰ ਹੈ। ਪੰਜਾਬ ਦੀ ਲਾਕਨੂੰਨੀ ਦੇ ਸਬੰਧ ਵਿਚ ਪੰਜਾਬ ਦੇ ਉੱਪ ਮੁੱਖ ਮੰਤਰੀ ਸਖਬੀਰ ਸਿੰਘ ਬਾਦਲ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਗੜਸ਼ੰਕਰ ਤੋਂ ਆਪ ਦੇ ਉਮੀਦਵਾਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਹੱਕ ਵਿਚ ਕੀਤੀ ਗਈ ਇਨਕਲਾਬ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕੀਤਾ। ਭਰਵੀਂਂ ਰੈਲੀ ਮੌਕੇ ਸ਼ਾਮਲ ਵਿਸ਼ੇਸ਼ ਮਹਿਮਾਨਾਂ ਵਿਚ ਬਲਾਚੌਰ ਹਲਕੇ ਤੋਂ ਆਪ ਦੇ ਉਮਾਦਵਾਰ ਬ੍ਰਿਗੇਡੀਅਰ ਰਾਜ ਕੁਮਾਰ,ਬੰਗਾ ਤੋਂ ਉਮੀਦਵਾਰ ਹਰਜੋਤ ਕੌਰ ਲੋਹਟੀਆਂ,ਰੋਪੜ ਤੋਂ ਅਮਰਜੀਤ ਸਿੰਘ,ਨਵਾਂਸ਼ਹਿਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ,ਮਾਲਵੇ ਤੋਂ ਸੁਖਜਿੰਦਰ ਸਿੰਘ ਲੋਪੋਕੇ ਆਦਿ ਵੀ ਹਾਜ਼ਰ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਇਸ ਵੇਲੇ ਗੰਭੀਰ ਆਰਥਿਕ ,ਸਮਾਜਿਕ ਅਤੇ ਰਾਜਨੀਤਕ ਸੰਕਟਾਂ ਵਿਚੋਂ ਲੰਘ ਰਿਹਾ ਹੈ ਜਿਸਦੇ ਲਈ ਬਾਦਲ ਸਰਕਾਰੀ ਜ਼ਿੰਮੇਵਾਰ ਹੈ ਤੇ ਇਨਾਂ ਸੰਕਟਾਂ ਦਾ ਹੱਲ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਵਿਚ ਹੈ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਜਿਹੜਾ ਸਮਰਥਨ ਆਪ ਨੂੰ ਦਿੱਤਾ ਹੈ ਉਸ ਨਾਲ ਸੱਤਾਧਾਰੀਆਂ ਦੇ ਹੋਸ਼ ਉੱਡ ਗਏ ਹਨ ਅਤੇ ਅਕਾਲੀ ਆਗੂ ਝੂਠੇ ਪੁਲੀਸ ਪਰਚੇ ਦਰਜ ਕਰਕੇ ਆਪ ਦੇ ਆਗੂਆਂ ਨੂੰ ਖਦੇੜਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਉਨਾਂ ਆਪ ਦੇ ਚੋਣ ਮੈਨੀਫੈਸਟੋ ਨੂੰ ਬਾਰੇ ਕਿਹਾ ਕਿ ਇਹ ਮੈਨੀਫੈਸਟੋ ਸੂਬੇ ਦੀਆਂ ਪਛੜੀਆਂ ਧਿਰਾਂ,ਦਲਿਤਾਂ,ਕਿਸਾਨਾਂ,ਵਪਾਰੀਆਂ,ਮੁਲਾਜ਼ਮਾਂ,ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਲਈ ਵੱਖ ਵੱਖ ਸਹੂਲਤਾਂ ਅਤੇ ਸੇਵਾਵਾਂ ਨੂੰ ਅਮਲੀ ਰੂਪ ਵਿਚ ਦੇਣ ਦਾ ਦਾਅਵੇਦਾਰ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਆਪ ਨੇ 31 ਦਸੰਬਰ 2018 ਤੱਕ ਪੰਜਾਬ ਨੂੰ ਕਰਜ਼ਾ ਮੁਕਤ ਰਾਜ ਬਣਾਉਣ ਦਾ ਟੀਚਾ ਮਿਥਿਆ ਹੈ,ਕੁਦਰਤੀ ਆਫਤਾਂ ਸਬੰਧੀ ਕਿਸਾਨਾਂ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ‘ਤੇ ਵੀਹ ਹਜ਼ਾਰ ਰੁਪਏ ਮੁਆਵਜ਼ੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਹੈ ,ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਣ,ਸੂਬੇ ਨੂੰ ਵਧੀਆ ਸਿਹਤ,ਸਿਖਿਆ ਅਤੇ ਸੁਰੱਖਿਆ ਸਹੂਲਤਾਂ ਦੇਣ ਵਿਚ ਵੱਖਰੀ ਯੋੋਜਨਾਬੰਦੀ ਕੀਤੀ ਹੈ। ਉਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਸੂਬੇ ਵਿਚ ਰੇਤ,ਜੰਗਲ ਅਤੇ ਭੂਮੀ ਮਾਫੀਆ ਸਮੇਤ ਗੁੰਡਾਰਾਜ ਵਰਗੀ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਪਰਿਵਾਰਵਾਦੀ ਸਿਆਸਤ ਦੀਆਂ ਨੀਹਾਂ ਪੱਕੀਆਂ ਕਰ ਦਿੱਤੀਆਂ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਵੜੈਚ ਨੇ ਆਪਣੇ ਰਵਾਇਤੀ ਕਾਮੇਡੀਅਨ ਅੰਦਾਜ਼ ਵਿਚ ਲਤੀਫਿਆਂ ਦੁਆਰਾ ਬਾਦਲ ਸਰਕਾਰ ਉੱਤੇ ਖ਼ੂਬ ਵਿਅੰਗ ਕੱਸੇ ਅਤੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਆਪ ਦੀਆਂ ਇਹ ਇਨਕਲਾਬ ਰੈਲੀਆਂ 2017 ਵਿਚ ਪੰਜਾਬ ਦੀ ਰਾਜਨੀਤਕ ਕਿਸਮਤ ਬਦਲ ਦੇਣਗੀਆਂ। ਇਸ ਮੌਕੇ ਸਥਾਨਕ ਹਲਕੇ ਤੋਂ ਆਪ ਦੇ ਉਮੀਦਵਾਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਧੰਨਵਾਦੀ ਸ਼ਬਦ ਕਹੇ ਅਤੇ ਹਲਕੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰਨ ਦਾ ਸੰਕਲਪ ਲਿਆ। ਰੈਲੀ ਮੌਕੇ ਆਪ ਦੇ ਹਜ਼ਾਰਾਂ ਵਰਕਰਾਂ ਸਮੇਤ ਸਥਾਨਕ ਆਗੂ ਦਰਸ਼ਨ ਸਿੰਘ ਧਾਲੀਵਾਲ, ਕਮਲਜੀਤ ਕੌਰ ਕੁੱਕੜਾਂ,ਗੁਰਚਰਨ ਸਿੰਘ , ਕਮਲ ਕਿਸ਼ੋਰ, ਐਡਵੋਕੇਟ ਪਰਮਜੀਤ ਸਿੰਘ, ਚਰਨਜੀਤ ਚੰਨੀ, ਸਰਪੰਚ ਜਤਿੰਦਰ ਜੋਤੀ, ਸਰਪੰਚ ਸੁਖਵਿੰਦਰ ਸਿੰਘ, ਕੇਵਲ ਸਿੰਘ ਭੱਜਲਾਂ,ਦਵਿੰਦਰ ਕੌਰ, ਹਰਜੀਤ ਕਿੱਤਣਾਂ, ਪਰਮਜੀਤ ਬਾਰਾਂਪੁਰ, ਜਗਦੇਵ ਰਾਣਾ, ਹਰਵਿੰਦਰ ਦਾਦੂਵਾਲ,ਕਸ਼ਮੀਰਾ ਸਿੰਘ, ਕ੍ਰਿਸ਼ਨ ਗੜਸ਼ੰਕਰੀ,ਬਲਦੀਪ ਸਿੰਘ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *