ਪੰਜਾਬ ਰਾਜ ਦੀਆਂ ਸਮੂਹ ਗਊਸ਼ਾਲਾਵਾਂ ਦੇ ਬਿਜਲੀ ਦੇ ਬਿਲ ਮੁਆਫ ਕੀਤੇ : ਕੀਮਤੀ ਭਗਤ

ss1

ਪੰਜਾਬ ਰਾਜ ਦੀਆਂ ਸਮੂਹ ਗਊਸ਼ਾਲਾਵਾਂ ਦੇ ਬਿਜਲੀ ਦੇ ਬਿਲ ਮੁਆਫ ਕੀਤੇ : ਕੀਮਤੀ ਭਗਤ

ਗਊਸ਼ਾਲਾਵਾਂ ਦੇ ਹਾਊਸ ਟੈਕਸ ਅਤੇ ਨਕਸ਼ੇ ਫੀਸਾਂ ਤੇ ਵੀ ਦਿੱਤੀ ਛੋਟ

ਪੰਜਾਬ ਸੇਵਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਦੀ ਪ੍ਰਧਾਨਗੀ ਹੇਠ ਹੋਈ ਗਵਰਨਿੰਗ ਬਾਡੀ ਦੀ ਮੀਟਿੰਗ

Photo-6

ਐਸ.ਏ.ਐਸ ਨਗਰ, 31 ਮਈ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਮੂਹ ਗਊਸ਼ਾਲਾਵਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਹਨ ਅਤੇ ਗਊਸ਼ਾਲਾਵਾਂ ਦੇ ਹਾਊਸ ਟੈਕਸ ਅਤੇ ਨਕਸੇ ਫੀਸਾਂ ਵਿੱਚ ਵੀ ਛੁੱਟ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਸੇਵਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਵਣ ਵਿਭਾਗ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਅੰਦਰ ਗਉਚਰ, ਗਊ ਚਰਾਂਦ ਅਤੇ ਗਊਸਲਾਵਾਂ ਦੀਆਂ ਜਮੀਨਾਂ ਤੇ ਕੀਤੇ ਨਜਾਇਜ ਕਬਜਿਆਂ ਨੂੰ ਦੂਰ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਰਾਜ ਦੀਆਂ ਸਮੂਹ ਗਊਸਲਾਵਾਂ ਵਿੱਚ ਡਾਕਟਰੀ ਸਹੂਲਤਾਂ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਗਊ ਮਾਸ ਚੈੱਕ ਕਰਨ ਲਈ ਆਰ.ਡੀ.ਡੀ.ਐਲ ਲੈਬੋਰਟਰੀ ਵੀ ਜਧਰ ਵਿੱਚ ਸਥਾਪਿਤ ਕੀਤੀ ਗਈ ਹੈ। ਗਊਸਲਾਵਾਂ ਵਿੱਚ ਪਾਣੀ ਦੀ ਸਹੂਲਤ ਲਈ ਟਿਊਬਵੈਲਾਂ ਨੂੰ ਬਿਜਲੀ ਦੇ ਕੁਨੈਕਸ਼ਨ ਪਹਿਲ ਦੇ ਅਧਾਰ ਤੇ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਗਉੂ ਧੰਨ ਦੀ ਰੱਖਿਆ ਲਈ ਰਾਜ ਦੇ ਸਮੂਹ ਜਿਲ੍ਹਿਆਂ ਅੰਦਰ ਪੰਜਾਬ ਪੁਲਿਸ ਵੱਲੋਂ ਗਉ ਸੁਰਖਿੱ੍ਯਆ ਸੈੱਲ ਬਣਾਏ ਗਏ ਹਨ। ਜਿਨ੍ਹਾਂ ਦੇ ਇੰਚਾਰਜ ਐਸ.ਪੀ.ਰੈੱਕ ਅਤੇ ਡੀ.ਐਸ. ਪੀ ਰੈੱਕ ਦੇ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗਊਸਾਲਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਬੀ.ਪੀ.ਐਲ. ਕਾਰਡ ਬਣਾਉਣ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਗਉ ਹੱਤਿਆ, ਗਉੂ ਸਮਗਿਗ ਅਤੇ ਗਉੂ ਮਾਸ ਦੇ ਗੈਰ ਕਾਨੂੰਨੀ ਕੰਮ ਤੇ ਰੋਕ ਲਗਾਉਣ ਲਈ ਡੀ.ਜੀ.ਪੀ. ਪੰਜਾਬ ਵੱਲੋਂ ਹੁਕਮ ਵੀ ਜਾਰੀ ਕੀਤੇ ਗਏ ਹਨ। ਪੰਜਾਬ ਗਊ ਸੇਵਾ ਕਮਿਸ਼ਨ ਨੂੰ ਚੈਰੀਟੇਬਲ ਸੰਸਥਾ ਬਣਾਉਣ ਲਈ ਵੀ ਪੰਜਾਬ ਮੰਤਰੀ ਮੰਡਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਗਊਸਾਲਾਵਾਂ ਵਿੱਚ ਸਾਹੀਵਾਲ ਨਸਲ ਦੇ ਸੁਧਾਰ ਲਈ ਸਾਹੀਵਾਲ ਨਸ਼ਲ ਦਾ ਸਿਮਨ ਰਾਜ ਦੀਆਂ ਗਊਸਲਾਵਾਂ ਨੂੰ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸੂ ਪਾਲਣ ਰਾਹੀਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜ ਦੀਆਂ ਸਮੂਹ ਗਊਸ਼ਲਾਵਾਂ ਨੂੰ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਰਜਿਟਰਡ ਕੀਤਾ ਗਿਆ ਹੈ ਤਾਂ ਜੋ ਸਰਕਾਰੀ ਸੁਵਿਧਾ ਲੈਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਤੋਂ ਪਹਿਲਾਂ ਸ੍ਰੀ ਕੀਮਤੀ ਭਗਤ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਜਿਸ ਵਿੱਚ ਸ੍ਰੀ ਰਜਿੰਦਰ ਸਿੰਘ ਰਾਜ ਪਰੋਹਿਤ ਸਾਬਕਾ ਚੇਅਰਮੈਨ ਰਾਜਸਥਾਨ ਗਊ ਸੇਵਾ ਆਯੋਗ, ਡਾ. ਨਿਤਿਨ ਕੁਮਾਰ ਮੁੱਖ ਕਾਰਜਕਾਰੀ ਅਫ਼ਸਰ, ਡਾ. ਐਚ.ਐਸ. ਸੇਖੋ, ਗਊ ਸੇਵਾ ਕਮਿਸ਼ਨਰ ਦੇ ਗੈਰ ਸਰਕਾਰੀ ਮੈਂਬਰ ਸੁੰਦਰ ਦਾਸ ਧਮੀਜਾ, ਸ੍ਰ: ਜਗਤਾਰ ਸਿੰਘ, ਬਿੰਦੂਸਾਰ ਸੁਕਲਾ, ਬਾਬਾ ਸੁੱਧ ਸਿੰਘ ਮਾਛੀਵਾੜੇ ਵਾਲੇ , ਭਗਤ ਸਿੰਘ ਅਧੀਨ ਸਕੱਤਰ ਵਿੱਤ, ਹਰਗੁਣ ਜੀਤ ਕੌਰ, ਬਲਜੀਤ ਸਿੰਘ, ਸੰਜੀਵ ਖੋਸਲਾ ਸਮੇਤ ਹੋਰ ਗੈਰ ਸਰਕਾਰੀ ਅਤੇ ਸਰਕਾਰੀ ਮੈਂਬਰ ਮੌਜੂਦ ਸਨ।

Share Button

Leave a Reply

Your email address will not be published. Required fields are marked *