ਪੰਜਾਬ ਯੂਨੀਵਰਸਿਟੀ ਪਾ ਰਹੀ ਵਿਦਿਆਰਥਣਾਂ ‘ਤੇ ਦਬਾਅ !

ss1

ਪੰਜਾਬ ਯੂਨੀਵਰਸਿਟੀ ਪਾ ਰਹੀ ਵਿਦਿਆਰਥਣਾਂ ‘ਤੇ ਦਬਾਅ !

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਇੱਕ ਹੋਸਟਲ ਦੀਆਂ 7 ਵਿਦਿਆਰਥਣਾਂ ਨੂੰ ਗੰਭੀਰ ਦਿਮਾਗੀ ਬੀਮਾਰੀ ਸਬੰਧੀ ਜਾਂਚ ਲਈ ਬਣਾਏ ਗਏ ਮੈਡੀਕਲ ਬੋਰਡ ਦੀ ਅੱਜ ਪਹਿਲੀ ਬੈਠਕ ਹੋਈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬਣਾਏ ਗਏ ਇਸ ਬੋਰਡ ਨੂੰ ਇੱਕ ਦਿਨ ਵਿੱਚ ਹੀ ਇਸ ਮਾਮਲੇ ਦੀ ਪੂਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਇਸ ਕਾਰਨ ਬੀਮਾਰ ਵਿਦਿਆਰਥਣਾਂ ਨੂੰ ਭੱਜ-ਦੌੜ ਕਰਨ ਪਈ।

ਇਹ ਹੀ ਨਹੀਂ ਬੋਰਡ ਦੇ ਮੁਹਰੇ ਪੇਸ਼ ਹੋਣ ਵਾਲੀ ਇੱਕ ਵਿਦਿਆਰਥਣ ਨੇ ਇਲਜ਼ਾਮ ਲਾਏ ਹਨ ਕਿ ਬੋਰਡ ਰਿਪੋਰਟ ਬਣਾਉਣ ਦੀ ਬਜਾਏ ਯੂਨੀਵਰਸਿਟੀ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਵਿਦਿਆਰਥਣਾਂ ਬੋਰਡ ਮੂਹਰੇ ਪੇਸ਼ ਹੋਈਆਂ ਤਾਂ ਇੱਕ ਵਿਦਿਆਰਥਣ ਕੋਲ ਉਸ ਦੀਆਂ ਟੈਸਟ ਰਿਪੋਰਟਾਂ ਨਹੀਂ ਸਨ। ਇਸ ‘ਤੇ ਬੋਰਡ ਦੀ ਇੱਕ ਮੈਂਬਰ ਨੇ ਵਿਦਿਆਰਥਣ ਨੂੰ ਆਪਣਾ ਨਾਂ ਵਾਪਸ ਲੈਣ ਲਈ ਵੀ ਕਿਹਾ।

ਬਿਮਾਰ ਵਿਦਿਆਰਥਣ ਹਰਵਿੰਦਰ ਕੌਰ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਨੂੰ ਲੈ ਕੇ ਪੀ.ਯੂ. ਪ੍ਰਸ਼ਾਸਨ ਬਹੁਤ ਜਲ਼ਦਬਾਜ਼ੀ ਕਰ ਰਿਹਾ ਹੈ। ਵਿਦਿਆਰਥਣਾਂ ਨੂੰ ਹਾਜ਼ਰ ਹੋਣ ਲਈ ਸਿਰਫ ਦੋ ਘੰਟੇ ਦਾ ਨੋਟਿਸ ਪੀਰੀਅਡ ਦਿੱਤਾ ਗਿਆ। ਦੂਜੇ ਪਾਸੇ ਮੈਡੀਕਲ ਬੋਰਡ ਦੀ ਪ੍ਰਧਾਨਗੀ ਕਰ ਰਹੇ ਪੀ.ਯੂ. ਦੇ ਸੀ.ਐਮ.ਓ. ਡਾਕਟਰ ਦਵਿੰਦਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਸਵੇਰੇ 8.30 ਵਜੇ ਹੀ ਪੱਤਰ ਮਿਲਿਆ ਹੈ ਤੇ ਅੱਜ ਹੀ ਰਿਪੋਰਟ ਭੇਜਨ ਲਈ ਕਿਹਾ ਗਿਆ ਸੀ। ਵਿਦਿਆਰਥਣਾਂ ਦੀ ਮੰਗ ਤੇ ਇੱਕ ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ। ਕੱਲ੍ਹ ਵਿਦਿਆਰਥਣਾਂ ਦੇ ਪੇਸ਼ ਹੋਣ ਤੋਂ ਬਾਅਦ ਰਿਪੋਰਟ ਭੇਜੀ ਜਾਵੇਗੀ।

Share Button

Leave a Reply

Your email address will not be published. Required fields are marked *