ਪੰਜਾਬ ਮਾਰਕਿਟਜ਼ ਯੂਨੀਅਨ ਵੱਲੋ ਕਲਮ ਛੋੜ ਹੜਤਾਲ ਦਾ ਐਲਾਨ

ss1

ਪੰਜਾਬ ਮਾਰਕਿਟਜ਼ ਯੂਨੀਅਨ ਵੱਲੋ ਕਲਮ ਛੋੜ ਹੜਤਾਲ ਦਾ ਐਲਾਨ

14-15
ਰਾਮਪੁਰਾ ਫੂਲ, 13 ਜੁਲਾਈ (ਕੁਲਜੀਤ ਸਿੰਘ ਢੀਗਰਾਂ): ਪੰਜਾਬ ਮਾਰਕਿਟਜ਼ ਯੂਨੀਅਨ ਵੱਲੋ 14 ਜੁਲਾਈ ਨੂੰ ਮੁੱਖ ਦਫਤਰ ਵਿਖੇ ਧਰਨਾ ਦੇ ਕੇ ਸਾਰੀਆਂ ਮਾਰਕਿਟ ਕਮੇਟੀਆਂ ਨੂੰ ਕਲਮ ਛੋੜ ਹੜਤਾਲ ਕਰਕੇ ਕੰਮ ਕਾਜ ਠੱਪ ਕਰਨ ਦਾ ਫੈਸਲਾ ਲਿਆ ਗਿਆ ਹੈ ।ਇਸ ਸਬੰਧੀ ਮਾਰਕਿਟ ਕਮੇਟੀ ਰਾਮਪੁਰਾ ਦੇ ਸਮੂਹ ਕਰਮਚਾਰੀਆਂ ਵੱਲੋ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਸਬੰਧੀ ਇੱਕ ਮੰਗ ਪੱਤਰ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਦਿੱਤਾ । ਸਮੂਹ ਕਰਮਚਾਰੀਆਂ ਵੱਲੋ ਛੁੱਟੀ ਲੈ ਕੇ ਕਲਮ ਛੋੜ ਹੜਤਾਲ ਸਬਜ਼ੀ ਮੰਡੀ ਦੀ ਬੋਲੀ ਨਾ ਲਿਖਣ ਅਤੇ ਦਫਤਰ ਵਿੱਚ ਅਣਮਿੱਥੇ ਸਮੇ ਲਈ ਧਰਨਾ ਲਗਾਇਆ ਜਾ ਰਿਹਾ ਹੈ ।ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਮਾਰਕਿਟ਼ ਕਮੇਟੀ ਕਰਮਚਾਰੀ ਯੂਨੀਅਨ ਦੀਆਂ ਲੰਬੇ ਸਮੇ ਤੋ ਲਟਕਦੀਆਂ ਆ ਰਹੀਆਂ ਮੰਗਾ ਅਤੇ ਮੰਡੀ ਬੋਰਡ ਦੀ ਮਨੇਜਮੈਟ ਵੱਲੋ ਕਰਮਚਾਰੀਆਂ ਨਾਲ ਹੋ ਰਹੇ ਧੱਕੇ ਅਤੇ ਖ੍ਰੀਦ ਏਜ਼ਸੀਆਂ ਵੱਲੋ ਬਣਦੀ ਮਾਰਕਿਟ ਫੀਸ ਸਬੰਧਿਤ ਮਾਰਕਿਟ ਕਮੇਟੀਆ ਵਿੱਚ ਭਰਵਾਉਣਾ ਅਤੇ ਜਿਹਨਾਂ ਕਮੇਟੀਆਂ ਨੂੰ ਪਿਛਲੇ ਕਈ ਮਹੀਨਿਆ ਤੋ ਤਨਖ਼ਾਹ ਨਹੀ ਮਿਲੀ ਉਹਨਾ ਦੀ ਤਨਖਾਹ ਦਾ ਪ੍ਰਬੰਧ ਕਰਨ । ਉਹਨਾਂ ਅੱਗੇ ਕਿਹਾ ਕਿ ਸਵਾਰੀ ਭੱਤਾ ਪੰਜਾਬ ਮੰਡੀ ਬੋਰਡ ਦੇ ਜੇ ਈ ਦੀ ਤਰਜ਼ ਤੇ ਪੈਟ੍ਰੋਲ ਦੇਣਾ ਅਤੇ ਖੋਹੇ ਭੱਤੇ ਬਹਾਲ ਕੀਤੇ ਜਾਣ । ਮੰਡੀ ਸੁਪਰਵਾਇਜ਼ਰ ਤੋ ਸਕੱਤਰ ਦੀ ਪ੍ਰਮੋਸ਼ਨ ਲਈ ਤਜੱਰਬਾ ਸੱਤ ਸਾਲ ਤੋ ਵਧਾਕੇ ਦੱਸ ਸਾਲ ਕੀਤਾ ਜਾ ਰਿਹਾ ਹੈ ਤੇ ਜੋ ਨਾਗਪੁਰ ਤੋ ਡਿਪਲੋਮਾ ਹੋਲਡਰ ਹਨ ਉਹਨਾਂ ਦਾ ਤਜਰਬਾ ਸੱਤ ਸਾਲ ਦਾ ਕੀਤਾ ਜਾ ਰਿਹਾ ਹੈ । ਇਹ ਵਾਧਾ ਖ਼ਤਮ ਕੀਤਾ ਜਾਵੇ ਅਤੇ ਤਜਰਬਾ ਪਹਿਲਾ ਦੀ ਤਰਾਂ ਹੀ ਰੱਖਿਆਂ ਜਾਵੇ ਆਦਿ ਮੰਗਾ ਨੂੰ ਲੈ ਕੇ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ । ਇਸ ਮੋਕੇ ਸਿੰਦਰ ਸਿੰਘ , ਦਰਸ਼ਨ ਸਿੰਘ, ਬਹਾਦੁਰ ਸਿੰਘ, ਨਿਰਮਲ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਕੋਰ, ਸੁਖਬੰਤ ਸਿੰਘ, ਰਕੇਸ ਕੁਮਾਰ, ਇੰਦਰਜੀਤ ਸਿੰਘ, ਸਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *