ਪੰਜਾਬ ਮਲਟੀਪਰਪਜ ਕਾਲਜ਼ ਵਿਚ ਵਿਸ਼ਵ ਨਰਸਿੰਗ ਡੇ ਮਨਾਇਆ

ਪੰਜਾਬ ਮਲਟੀਪਰਪਜ ਕਾਲਜ਼ ਵਿਚ ਵਿਸ਼ਵ ਨਰਸਿੰਗ ਡੇ ਮਨਾਇਆ

14-11 (2)
ਭਦੌੜ 13 ਮਈ (ਵਿਕਰਾਂਤ ਬਾਂਸਲ) ਪੰਜਾਬ ਮਲਟੀਪਰਪਜ ਕਾਲਜ਼ ਸ਼ਹਿਣਾ ਵਿਚ ਚੇਅਰਮੈਨ ਪਵਨ ਕੁਮਾਰ ਧੀਰ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਿਸੀਪਲ ਮਨਪ੍ਰੀਤ ਕੌਰ ਦੀ ਅਗਵਾਈ ਵਿਚ ਵਿਸ਼ਵ ਨਰਸਿੰਗ ਡੇ ਮਨਾਇਆ ਗਿਆ। ਇਸ ਸਮੇਂ ਡਾਂ ਬਬੀਤਾ ਧੀਰ ਨੇ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਦੱਸਿਆ ਕਿ ਨਰਸਿੰਗ ਲਹਿਰ ਦੀ ਮੋਢੀ, ਨਰਸਿੰਗ ਕਿੱਤੇ ਨੂੰ ਪ੍ਰਣਾਈ ਹੋਈ ਫਲੋਰੈਂਸ ਨਾਈਟੰਗੇਲ ਦੇ ਜਨਮ ਦਿਨ ਨੂੰ ਯਾਦ ਕਰਦਿਆਂ ਇਹ ਦਿਨ ਮਨਾਇਆ ਜਾਦਾਂ ਹੈ।ਪ੍ਰਿਸੀਪਲ ਮਨਪ੍ਰੀਤ ਕੌਰ ਨੇ ਕਿਹਾ ਕਿ ਨਰਸਿੰਗ ਦਾ ਕਿੱਤਾ ਮਾਨਵਤਾ ਦੀ ਭਲਾਈ ਕਰਨ ਨਾਲ ਜੁੜਿਆ ਹੋਇਆ ਹੈ।ਉਨਾਂ ਨੇ ਵਿਦਿਆਰਥਣਾਂ ਨੂੰ ਕਿੱਤੇ ਪ੍ਰਤੀ ਸਖਤ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ।ਇਸ ਮੌਕੇ ਪ੍ਰਿਸੀਪਲ ਉਰਮਿਲਾ ਧੀਰ, ਪ੍ਰਿਸੀਪਲ ਸੁਮਨ ਬਾਲਾ, ਡਾਇਰੈਕਟਰ ਦਰਸ਼ਨ ਸਿੰਘ, ਸਿੱਖਿਆ ਸ਼ਾਸਤਰੀ ਰਣਜੀਤ ਸਿੰਘ ਟੱਲੇਵਾਲ, ਮੈਡਮ ਸ਼ਾਲੂ ਤੇ ਸਮੂਹ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: