ਪੰਜਾਬ ਭਾਜਪਾ ਦੀ ਨਵੀਂ ਟੀਮ ਦਾ ਐਲਾਨ

ss1

ਪੰਜਾਬ ਭਾਜਪਾ ਦੀ ਨਵੀਂ ਟੀਮ ਦਾ ਐਲਾਨ

 

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਵਲੋਂ ਆਪਣੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਂਪਲਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਂਫ੍ਰੈਸ ਕਰ ਇਸ ਦੀ ਘੋਸ਼ਣਾ ਕੀਤੀ ਹੈ। ਨਵੇਂ ਢਾਂਚੇ ਵਿੱਚ 8 ਉੁਪ ਪ੍ਰਧਾਨ, ਇੱਕ ਸੰਗਠਨ ਜਨਰਲ ਸਕੱਤਰ ਸਮੇਤ 2 ਜਨਰਲ ਸਕੱਤਰ, 8 ਸਕੱਤਰ,ਮੀਡੀਆ ਸਕੱਤਰ, ਖ਼ਜ਼ਾਨਚੀ, ਆਫਿਸ ਸਕੱਤਰ ਸਮੇਤ ਮਹਿਲਾ ਮੋਰਚਾ, ਐਸ.ਸੀ. ਮੋਰਚਾ ਅਤੇ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਦਾ ਐਲਾਨ ਕੀਤਾ ਗਿਆ ਹੈ।

8 ਉਪ-ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਅਨੀਲ ਸਰੀਨ, ਰਾਜੇਸ਼ ਰਾਠੌਰ, ਰਾਜ ਕੁਮਾਰ ਪਾਠੀ, ਸੰਦੀਪ ਰਿਨ੍ਹਵਾ, ਉਮੇਸ਼ ਸ਼ਾਕਰ, ਅਰਚਨਾ ਦੱਤ, ਇਕਬਾਲ ਸਿੰਘ ਲਾਲਪੁਰਾ।

ਜਨਰਲ ਸਕੱਤਰ ਦਿਨੇਸ਼ ਕੁਮਾਰ ਨੂੰ ਸੰਗਠਨ ਸਕੱਤਰ ਸਮੇਤ ਮਨਜੀਤ ਸਿੰਘ ਰਾਏ, ਕੇਵਲ ਕੁਮਾਰ ਨੂੰ ਜਨਰਲ ਸਕੱਤਰ ਲਾਇਆ ਗਿਆ ਹੈ।

8 ਸਕੱਤਰ ਸੁਭਾਸ਼ ਸ਼ਰਮਾ, ਵਿਨੀਤ ਜੋਸ਼ੀ, ਅਮਨਦੀਪ ਪੁੰਨੀਆ, ਸ਼੍ਰੀਮਤੀ ਵੀਰਾਨ ਬਾਲੀ, ਅਨਿਲ ਸੱਚਰ, ਵਿਜੈ ਪੁਰੀ, ਰੇਨੂ ਥਾਪਰ ਅਤੇ ਜੈ ਸ਼੍ਰੀ ਗੁਲਾਟੀ ਨੂੰ ਸਕੱਤਰ ਲਾਇਆ ਗਿਆ ਹੈ।

ਇਨ੍ਹਾਂ ਤੋ ਇਲਾਵਾ ਦੀਵਾਨ ਅਮਿੱਤ ਅਰੋੜਾ ਨੂੰ ਮੀਡੀਆ ਸਕੱਤਰ, ਸੁਬੋਧ ਵਰਮਾ ਨੂੰ ਸਹਾਇਕ ਮੀਡੀਆ ਸਕੱਤਰ।ਗੁਰਦੇਵ ਸ਼ਰਮਾ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਆਦਰਸ਼ ਭਾਟੀਆ ਨੂੰ ਸਹਾਇਕ ਖ਼ਜ਼ਾਨਚੀ। ਰਾਮ ਕੁਮਾਰ ਭਾਟੀਆ ਨੂੰ ਆਫ਼ਿਸ ਸਕੱਤਰ ਲਾਇਆ ਗਿਆ ਹੈ। ਮੋਨਾ ਜੈਸਵਾਲ ਨੂੰ ਮਹਿਲਾ ਵਿੰਗ ਦੀ ਪ੍ਰਧਾਨਗੀ ਦਿੱਤੀ ਗਈ ਹੈ। ਮਨਜੀਤ ਸਿੰਘ ਬੱਲੀ ਨੂੰ ਐਸ.ਸੀ. ਮੋਰਚਾ ਦਾ ਪ੍ਰਧਾਨ ਲਾਇਆ ਗਿਆ ਹੈ। ਸੁਖਪਾਲ ਨਨੂੰ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ।

Share Button

Leave a Reply

Your email address will not be published. Required fields are marked *