Fri. Jul 19th, 2019

ਪੰਜਾਬ ਭਵਨ ਸੱਰੀ,ਕੈਨੇਡਾ ਵਿੱਚ ਉੱਤਰੀ ਅਮਰੀਕਾ ਸਾਹਿੱਤ ਤੇ ਸਭਿਆਚਾਰ ਸੰਮੇਲਨ ਸ਼ੁਰੂ-ਉਦਘਾਟਨ ਡਾ: ਪਾਤਰ ਨੇ ਕੀਤਾ

ਪੰਜਾਬ ਭਵਨ ਸੱਰੀ,ਕੈਨੇਡਾ ਵਿੱਚ ਉੱਤਰੀ ਅਮਰੀਕਾ ਸਾਹਿੱਤ ਤੇ ਸਭਿਆਚਾਰ ਸੰਮੇਲਨ ਸ਼ੁਰੂ-ਉਦਘਾਟਨ ਡਾ: ਪਾਤਰ ਨੇ ਕੀਤਾ

ਨਿਊਯਾਰਕ, 9 ਅਕਤੂਬਰ ( ਰਾਜ ਗੋਗਨਾ)-ਬੀਤੇ ਦਿਨ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸ਼ਹਿਰ ਸੱਰੀ ‘ਚ ਉੱਤਰੀ ਅਮਰੀਕਾ ਸਾਹਿੱਤ ਸਭਿਆਚਾਰ ਸੰਮੇਲਨ ਅੱਜ ਸ਼ੁਰੂ ਹੋ ਗਿਆ ਹੈ। ਉਦਘਾਟਨ ਡਾ: ਸੁਰਜੀਤ ਪਾਤਰ ਚੇਅਰਮੈਨ ਆਰਟਸ ਕੌਸਲ ਪੰਜਾਬ ਨੇ ਕੀਤਾ।
ਡਾ: ਪਾਤਰ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਸਥਾਪਿਤ ਪੰਜਾਬ ਭਵਨ ਲਈ ਸਿਰਫ਼ ਇਮਾਰਤ ਨਹੀਂ ਸਗੋਂ ਸਾਡੇ ਇਥੇ ਵੱਸਦੇ ਪੰਜਾਬੀਆਂ ਦੀ ਤੜਪ, ਤਾਂਘ ਵਿਕਾਸ ਅਤੇ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਪਿੱਛੇ ਸਾਡੀ ਇਤਿਹਾਿਸਕ, ਸਾਹਿਤਕ ਅਤੇ ਸਭਿਆਚਾਰਕ ਇਬਾਰਤ ਹੈ। ਉੱਤਰੀ ਅਮਰੀਕਾ ਤੋਂ ਹੁੱਮ ਹੁਮਾ ਕੇ ਆਏ ਸਾਹਿੱਤਕਾਰ , ਦਾਨਿਸ਼ਵਰ ਅੱਜ ਇਸ ਇਮਾਰਤ ਨੂੰ ਇਬਾਰਤ ਵਿੱਚ ਤਬਦੀਲ ਕਰ ਰਹੇ ਹਨ।
ਦੋ ਰੋਜ਼ਾ ਸੰਮੇਲਨ ਦਾ ਮੁੱਖ ਸੁਰ ਭਾਸ਼ਨ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ: ਸਾਧੂ ਸਿੰਘ ਨੇ ਕਿਹਾ ਕਿ ਉੱਤਰੀ ਅਮਰੀਕਾ ਦੀ ਧਰਤੀ ਨੇ ਇੱਕ ਸਦੀ ਪਹਿਲਾਂ ਇਹ ਸੁਨੇਹਾ ਦੇ ਦਿੱਤਾ ਸੀ ਕਿ ਖੇਤਰੀ ਭਾਸ਼ਾਵਾਂ ਹੀ ਗੁਲਾਮੀ ਦੇ ਸੰਗਲ ਤੋੜਨ ਦੇ ਸਮਰੱਥ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਹ ਆਪਣੇ ਬੋਲਾਂ ਦੀ ਪਹਿਰੇਦਾਰੀ

ਕਰਨ ਕਾਰਨ ਹੀ ਅਫਗਾਨਿਸਤਾਨ ਦੀ ਹੱਦ ਤੋਂ ਪਰਤ ਆਏ ਤੇ ਲਾਇਲਪੁਰ ਤੋ ਫੜੇ ਗਏ। ਉਨ੍ਹਾਂ ਕਿਹਾ ਕਿ ਕਲਮਕਾਰ ਨੂੰ ਆਪਣੇ ਵਿਸ਼ਵਾਸ ਤੇ ਪਹਿਰਾ ਦੇਣਾ ਚਾਹੀਦਾ ਹੈ।
ਪ੍ਰਧਾਨਗੀ ਮੰਡਲ ਵਿੱਚ ਸੁਰਜੀਤ ਪਾਤਰ ਤੇ ਡਾ: ਸਾਧੂ ਸਿੰਘ ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਿਗੱਲ,ਵੈਨਕੂਵਰ ਕੈਨੇਡਾ ਚ ਭਾਰਤ ਦੇ ਕੌਂਸਲੇਟ ਜਨਰਲ ਸ: ਅਮਰਜੀਤ ਸਿੰਘ ਤੇ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਸ਼ਾਮਲ ਹੋਏ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉੱਤਰੀ ਅਮਰੀਕਾ ਚ ਸਿਰਜੇ ਸਾਹਿੱਤ ਅਤੇ ਵਿਕਸਤ ਹੋ ਰਹੇ ਨਵੇਂ ਸਭਿਆਚਾਰਕ ਮੁਹਾਂਦਰੇ ਦੀ ਨਿਸ਼ਾਨਦੇਹੀ ਲਈ ਇਹ ਸੰਮੇਲਨ ਯਕੀਨਨ ਚੰਗੇ ਨਤੀਜੇ ਕੱਢੇਗਾ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਮੇਰੇ ਸੁਝਾਅ ਤੇ ਸੁੱਖੀ ਬਾਠ ਜੀ ਨੇ ਪੰਜਾਬ ਭਵਨ ਦੀ ਸਥਾਪਨਾ ਕਰ ਦਿੱਤੀਨਅਤੇ ਹੁਣ ਪਹਿਲੀ ਸਾਲਗਿਰਾ ਤੇ ਏਡਾ ਵੱਡਾ ਸਮਾਗਮ ਕਰਾਮਾਤ ਤੋਂ ਘੱਟ ਨਹੀਂ।
ਭਾਰਤ ਦੇ ਅਮਰੀਕਾ ਚ ਕੌਂਸਲੇਟ ਜਨਰਲ ਸ: ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵੰਨ ਸੁਵੰਨੀ ਵਿਰਾਸਤ ਵਾਲੇ ਦੇਸ ਹਨ ਜਿੱਥੇ ਸਭ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ. ਮੰਚ ਸੰਚਾਲਨ ਟੋਰਾਂਟੋ ਤੋਂ ਆਏ ਲੇਖਕ ਕੁਲਵਿੰਦਰ ਖਹਿਰਾ ਨੇ ਕੀਤਾ।
ਪਹਿਲੇ ਸੈਸ਼ਨ ਵਿੱਚ ਕੈਨੇਡੀਅਨ ਪੁਲੀਸ ਅਧਿਕਾਰੀ ਜੈਗ ਖੋਸਾ, ਬਲਤੇਜ ਸਿੰਘ ਢਿੱਲੋਂ ਤੇ ਪਿਰਥੀਪਾਲ ਸਿੰਘ ਸੋਹੀ ਨੇ ਖੋਜ ਪੱਤਰ ਪੜ੍ਹੇ। ਦੂਜੇ ਸੈਸ਼ਨ ਚ ਕਹਾਣੀਕਾਰ ਡਾ: ਵਰਿਆਮ ਸਿੰਘ ਸੰਧੂ, ਕੁਲਵਿੰਦਰ ਖਹਿਰਾ ਤੇ ਭੂਪਿੰਦਰ ਦੁਲੈ ਨੇ ਖੋਜ ਪੱਤਰ ਪੜ੍ਹੇ।ਮੰਚ ਸੰਚਾਲਨ ਕੁਲਜੀਤ ਕੌਰ ਮੰਡੇਰ ਮੀਡੀਆ ਵੇਵਜ਼ ਨੇ ਕੀਤਾ.
ਤੀਜੇ ਸੈਸ਼ਨ ਚ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਅਮਰੀਕ ਪਲਾਹੀ,ਨੇ ਖੋਜ ਪੱਤਰ ਪੇਸ਼ ਕੀਤਾ।ਮੰਚ ਸੰਚਾਲਨ ਗੁਰਬਾਜ਼ ਸਿੰਘ ਬਰਾੜ ਪੇਸ਼ਕਾਰ ਰੇਡੀਓ ਸ਼ੇਰੇ ਪੰਜਾਬ ਨੇ ਕੀਤਾ।ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਵਿੰਦਰ ਚਾਂਦ ਦੀ ਕਵਿਤਾ ਗੁੱਡੀਆਂ ਤੇ ਅਧਾਰਿਤ ਕੋਰੀਓਗਰਾਫੀ ਗੁੱਡੀਆਂ ਲਈ ਗੁਰਦੀਪ ਭੁੱਲਰ ਆਰਟਸ ਅਕਾਡਮੀ ਦੇ ਕਲਾਕਾਰ ਬੱਚਿਆਂ ਤੇ ਗੁਰਦੀਪ ਭੁੱਲਰ ਨੂੰ ਸਨਮਾਨਿਤ ਕੀਤਾ। ਵਿਧਾਇਕ ਦੇਵ ਹੇਅਰ ਵੀ ਇਸ ਸਮਾਗਮ ਚ ਸ਼ਾਮਿਲ ਹੋਏ।
ਉਪਰੰਤ ਕਵੀ ਦਰਬਾਰ ਚ 40 ਕਵੀਆਂ ਨੇ ਭਾਗ ਲਿਆ।ਮੰਚ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ।

Leave a Reply

Your email address will not be published. Required fields are marked *

%d bloggers like this: