ਪੰਜਾਬ ਭਵਨ ਕੈਨੇਡਾ ਚ’ ਆਯੋਜਿਤ ਸੰਗੀਤ ਮਈ ਸ਼ਾਮ ਬੜੀ ਧੂਮ ਧਾਮ ਨਾਲ ਯਾਦਗਰੀ ਹੋ ਕੇ ਨਿਬੜੀ

ss1

ਪੰਜਾਬ ਭਵਨ ਕੈਨੇਡਾ ਚ’ ਆਯੋਜਿਤ ਸੰਗੀਤ ਮਈ ਸ਼ਾਮ ਬੜੀ ਧੂਮ ਧਾਮ ਨਾਲ ਯਾਦਗਰੀ ਹੋ ਕੇ ਨਿਬੜੀ

ਨਿਊਯਾਰਕ/ ਸਰੀ 24 ਅਗਸਤ ( ਰਾਜ ਗੋਗਨਾ )— 22 ਅਗਸਤ ਦੀ ਸ਼ਾਮ ਪੰਜਾਬ ਭਵਨ ਸਰੀ ਕੈਨੇਡਾ ਵਿੱਚ ਇਕ ਬਹੁਤ ਹੀ ਸੰਗੀਤ ਮਈ ਸ਼ਾਮ ਦਾ ਆਯੋਜਿਨ ਕੀਤਾ ਗਿਆ ਜੋ ਬਹੁਤ ਹੀ ਧੂਮ ਧਾਮ ਨਾਲ ਹੋ ਗੁਜਰੀ ।ਜਿਸ ਵਿੱਚ ਪੰਜਾਬੀ ਪ੍ਰਸਿੱਧ ਲੋਕ ਗਾਇਕ ਪੰਜਾਬੀ ਦੁਰਗਾ ਰੰਗੀਲਾ ਵੱਲੋ ਇਸ ਸੰਗੀਤ ਮਈ ਸ਼ਾਮ ਵਿੱਚ ਆਪਣੇ ਫੱਨ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ|

ਪੰਜਾਬ ਭਵਨ ਸਰੀ ਇਸ ਪ੍ਰੋਗਰਾਮ ਨੂੰ ਲਾਮਬੰਦ ਕਰਨ ਵਿੱਚ ਦਵਿੰਦਰ ਬੈਨੀਪਾਲ ਦਾ ਵਿਸ਼ੇਸ਼ ਸਹਿਯੋਗ ਸੀ ਅਤੇ ਪੰਜਾਬ ਤੋਂ ਆਏ ਉੱਘੇ ਪੱਤਰਕਾਰ ਸਵਰਨ ਸਿੰਘ ਟਹਿਣਾ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ ਅਤੇ ਸਮਾਜ ਸੇਵੀ ਭਾਨ ਸਿੰਘ ਜੱਸੀ (ਸ੍ਰੀ ਗੁਰੂ ਨਾਨਕ ਦੇਵ ਸੋਸਾਇਟੀ) ਹੁਣਾਂ ਨੇ ਵੀ ਆਪਣੀ ਹਾਜਰੀ ਲਗਵਾਈ ਅਤੇ ਉਹਨਾਂ ਦੀ ਸੰਸਥਾ ਵਲੋਂ ਝੁੱਗੀਆ ਚ ਰਹਿ ਰਹੇ 1500 ਦੇ ਕਰੀਬ ਬੱਚਿਆਂ ਦੀ ਪੜਾਈ ਦੀ ਜੁੰਮੇਵਾਰੀ ਉਹਨਾਂ ਦੀ ਸੰਸਥਾ ਕਿਸ ਤਰਾ ਨਿਭਾ ਰਹੀ ਹੈ ਸਾਂਝੀ ਕੀਤੀ ਗਈ। ਪੰਜਾਬ ਭਵਨ ਦੇ ਬਾਨੀ ਤੇ ਉੱਘੇ ਨਾਮਵਰ ਸਮਾਜ ਸੇਵਕ ਸੁੱਖੀ ਬਾਠ ਵੱਲੋਂ ਪੰਜਾਬ ਭਵਨ ਸਰੀ, ਕੈਨੇਡਾ ਵਲੋਂ ਦੁਰਗਾ ਰੰਗੀਲਾ, ਸਵਰਨ ਸਿੰਘ ਟਹਿਣਾ ਅਤੇ ਭਾਨ ਸਿੰਘ ਜੱਸੀ ਹੁਣਾਂ ਨੂੰ ਉਹਨਾਂ ਵਲੋਂ ਕੀਤੀਆਂ ਸਮਾਜਿਕ ਸੇਵਾਵਾਂ ਦੇ ਬਦਲੇ ਵਿਸ਼ੇਸ ਤੋਰ ਤੇ ਸਨਮਾਨਤ ਵੀ ਕੀਤਾ ਗਿਆ |

Share Button

Leave a Reply

Your email address will not be published. Required fields are marked *