ਪੰਜਾਬ ਭਰ ਦੇ ਸਾਰੇ ਔਰਤ ਰੋਗਾਂ ਦੇ ਮਾਹਿਰ (ਗਾਇਨੀਕੋਲੋਜਿਸਟ) ਡਾਕਟਰਾਂ ਦੀ ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਕੇਂਦਰ, ਕੈਪੇਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ

ss1

ਪੰਜਾਬ ਭਰ ਦੇ ਸਾਰੇ ਔਰਤ ਰੋਗਾਂ ਦੇ ਮਾਹਿਰ (ਗਾਇਨੀਕੋਲੋਜਿਸਟ) ਡਾਕਟਰਾਂ ਦੀ ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਕੇਂਦਰ, ਕੈਪੇਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ

????????????????????????????????????
????????????????????????????????????

ਐਸ.ਏ.ਐਸ. ਨਗਰ, 13 ਜੂਨ (ਧਰਮਵੀਰ ਨਾਗਪਾਲ) ਪੰਜਾਬ ਭਰ ਦੇ ਸਾਰੇ ਔਰਤ ਰੋਗਾਂ ਦੇ ਮਾਹਿਰ (ਗਾਇਨੀਕੋਲੋਜਿਸਟ) ਡਾਕਟਰਾਂ ਦੀ ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਕੇਂਦਰ, ਐਸਏਐਸ ਨਗਰ (ਮੁਹਾਲੀ) ਵਿਖੇ ਕੈਪੇਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪੀਜੀਆਈਐਮਈਆਰ ਚੰਡੀਗੜ੍ਹ ਦੇ ਸੀਨੀਅਰ ਗਾਇਨੀਕੋਲੋਜਿਸਟਸ ਨੇ ਆਪਣੇ ਵਿਚਾਰ ਰੱਖੇ ਅਤੇ ਡਾਕਟਰਾਂ ਨੂੰ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਵਰਕਸ਼ਾਪ ਦਾ ਸ਼ੁਭਾਰੰਭ ਕੀਤਾ। ਜਦੋਂਕਿ ਪੀਜੀਆਈ ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਓਬਸਟ ਐਂਡ ਗਾਈਨੀ ਦੀ ਹੈਡ ਡਾ. ਵਨਿਤਾ ਸੂਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਨ੍ਹਾਂ ਦੇ ਨਾਲ ਪੀਐਚਐਸਸੀ ਅਤੇ ਐਨਐਚਐਮ ਦੇ ਐਮਡੀ ਸ੍ਰੀ ਹੁਸਨ ਲਾਲ, ਡਾਇਰੈਕਟਰ ਹੈਲਥ ਸਰਵਿਸਸ ਡਾ. ਐਚਐਸ ਬਾਲੀ, ਡਾਇਰੈਕਟਰ ਫੈਮਿਲੀ ਵੈਲਫੇਅਰ ਡਾ. ਉਸ਼ਾ ਬਾਂਸਲ, ਡਾਇਰੈਕਟਰ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਪੰਜਾਬ ਡਾ. ਮਨਜੀਤ ਕੌਰ ਮੋਹੀ ਮੌਜੂਦ ਰਹੇ ਅਤੇ 150 ਗਾਇਨੀਕੋਲੋਜਿਸਟ ਨੂੰ ਸੰਬੋਧਿਤ ਕੀਤਾ।
ਪ੍ਰਮੁੱਖ ਸਕੱਤਰ ਨੇ ਕਿਹਾ ਕਿ ਵਰਕਸ਼ਾਪ ਵਿੱਚ ਪੰਜਾਬ ਦੇ ਗਾਇਨੀਕੋਲੋਜਿਸਟ ਨੂੰ ਪੀਜੀਆਈ ਚੰਡੀਗੜ੍ਹ ਦੇ ਸਟਾਫ ਦੀ ਤਜ਼ੁਰਬੇ ਦਾ ਲਾਭ ਮਿਲਿਆ ਹੈ। ਉਨ੍ਹਾਂ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਗਾਈਨੀਕੋਲੋਜਿਸਟ ਦੇ ਕੰਮ ਪ੍ਰਤਿ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਗਾਇਨੀਕੋਲੋਜਿਸਟਸ ਦੀ ਸਖਤ ਮਿਹਨਤ ਦੇ ਸਦਕਾ ਹੀ ਬਾਲ ਮੌਤ ਦਰ ਤੇ ਮਾਤਾ ਮੌਤ ਦਰ ਨੂੰ ਕਾਬੂ ਕਰਨ ਵਿੱਚ ਸਫਲ ਹੋਏ ਹਾਂ। ਉਨ੍ਹਾਂ ਕਿਹਾ ਕਿਹਾ ਕਿ ਡਾਕਟਰ ਦਾ ਕੰਮ ਬਹੁਤ ਅਹਿਮ ਹੈ ਅਤੇ ਗਾਇਨੀਕੋਲੋਜਿਸਟ ਨੇ ਧਰਤੀ ਤੇ ਕਈ ਜ਼ਿੰਦਗੀਆਂ ਬਚਾਉਣ ਵਿੱਚ ਸਫਲ ਹੋਏ ਹਨ। ਪੰਜਾਬ ਗਵਾਹ ਹੈ ਇਸ ਗੱਲ ਦਾ ਕਿ ਇਨ੍ਹਾਂ ਡਾਕਟਰਾਂ ਦੀ ਸਖਤ ਮਿਹਨਤ ਦੇ ਚੱਲਦੇ ਹੀ ਸੰਸਥਾਗਤ ਜਣੇਪੇ ਵਿੱਚ ਵਾਧਾ ਹੋਇਆ ਹੈ।
ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਸਟੇਟ ਆਫ ਆਰਟ ਇੰਨਫਰਾਸਟਰਕਚਰ ਉਪਲਬੱਧ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੈਡੀਕਲ ਤੇ ਪੈਰਾਮੈਡੀਕਲ ਪ੍ਰੋਫੈਸ਼ਨਲ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੱਛਲੇ 10 ਸਾਲਾਂ ਵਿੱਚ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਆਉਣ ਨਾਲ ਵੱਖ-ਵੱਖ ਹੈਲਥ ਇੰਡੀਕੇਟਰ ਵਿੱਚ ਕਾਫੀ ਸੁਧਾਰ ਹੋਇਆ ਹੈ।
ਡਾ. ਵਨਿਤਾ ਸੂਰੀ ਨੇ ਪੰਜਾਬ ਸਰਕਾਰ ਦੇ ਵਿਕਾਸ ਕੰਮਾਂ ਦੀ ਪ੍ਰਸ਼ੰਸਾ ਕੀਤੀ, ਜੋ ਕਿ ਗਾਇਨੀਕੋਲੋਜਿਸਟ ਦੀ ਕੰਮ ਵਿੱਚ ਸੁਧਾਰ ਕਰਨ ਨੂੰ ਲੈ ਕੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਸਪੈਸ਼ਲਿਸਟਾਂ ਦੇ ਲਈ ਕੰਟੀਨਿਉਸ ਮੈਡੀਕਲ ਐਜੂਕੇਸ਼ਨ (ਸੀਐਮਈ) ਪ੍ਰੋਗਰਾਮ ਸਮੇਂ ਦੇ ਨਾਲ ਸਕਿਲ ਅਤੇ ਕੈਪੇਸਿਟੀ ਬਿਲਡਿੰਗ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪੰਜਾਬ ਦੇ ਡਾਕਟਰਾਂ ਦੀ ਪ੍ਰਸ਼ੰਸਾ ਕੀਤੀ ਕਿ ਉਹ ਮੁਸ਼ਕਿਲ ਭਰੇ ਅਤੇ ਉਨ੍ਹਾਂ ਗ੍ਰਾਮੀਣ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਜਿਥੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਤੇ ਪੀਜੀਆਈ ਚੰਡੀਗੜ੍ਹ ਤੋਂ ਪੀਜੀਆਈ ਦੀ ਐਸੋਸਿਏਟ ਪ੍ਰੋਫੈਸਰ ਡਾ. ਪੂਜਾ ਸਿੱਕਾ, ਐਸੋਸੀਏਟ ਪ੍ਰੋਫੈਸਰ ਡਾ. ਪੀਕੇ ਸਾਹਾ (ਐਮਡੀ), ਐਸੋਸੀਏਟ ਪ੍ਰੋਫੈਸਰ ਡਾ. ਸ਼ਾਲਿਨੀ (ਐਮਡੀ), ਪ੍ਰੋਫੈਸਰ ਡਾ. ਰਸ਼ਮੀ ਬੱਗਾ (ਐਮਡੀ), ਐਸਿਸਟੈਂਟ ਪ੍ਰੋਫੈਸਰ ਡਾ. ਰਾਖੀ (ਐਮਡੀ), ਅਡਿਸ਼ਨਲ ਪ੍ਰੋਫੈਸਰ ਡਾ. ਨੀਲਮ ਅਗਰਵਾਲ ਨੇ ਵੀ ਡਾਕਟਰਾਂ ਨੂੰ ਆਪਣੀ ਸਪੈਸ਼ਲਿਟੀ ਦੇ ਬਾਰੇ ਜਾਣਕਾਰੀ ਦਿੱਤੀ।

Share Button

Leave a Reply

Your email address will not be published. Required fields are marked *