ਪੰਜਾਬ ਭਰ ਦੇ ਆਰਕੈਸ਼ਟਰਾਂ ਸੰਚਾਲਕਾਂ ਅਤੇ ਸਾਊਂਡ ਮਾਲਕਾਂ ਵੱਲੋਂ ਮਾਨਸਾ ਅੰਦਰ ਰੋਹ ਭਰਭੂਰ ਰੋਸ ਰੈਲੀ ਅਤੇ ਧਰਨਾ ਦਿੱਤਾ ਗਿਆ

ss1

ਪੰਜਾਬ ਭਰ ਦੇ ਆਰਕੈਸ਼ਟਰਾਂ ਸੰਚਾਲਕਾਂ ਅਤੇ ਸਾਊਂਡ ਮਾਲਕਾਂ ਵੱਲੋਂ ਮਾਨਸਾ ਅੰਦਰ ਰੋਹ ਭਰਭੂਰ ਰੋਸ ਰੈਲੀ ਅਤੇ ਧਰਨਾ ਦਿੱਤਾ ਗਿਆ

ਮਾਨਸਾ, 16 ਦਸੰਬਰ (ਅਮਰਜੀਤ ਮਾਖਾ) ਲਾਇਟ ਸਾਊਡ ਸੱਭਿਆਚਾਰਕ ਐਸੋਸੀਏਸ਼ਨ ਜਿਲਾ ਮਾਨਸਾ ਵਿਖੇ ਮਾਨਸਾ ਕਚਿਹਰੀਆਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਅਤੇ ਧਰਨਾ ਦਿੱਤਾ ਗਿਆ। ਇਹ ਧਰਨਾ ਪਿਛਲੇ ਦਿਨੀਂ ਮੌੜ ਵਿਖੇ ਬਾਪਰੇ ਗੋਲੀ ਕਾਂਢ ਜਿਸ ਵਿੱਚ ਇੱਕ ਲੜਕੀ ਕੁਲਵਿੰਦਰ ਕੌਰ ਦੀ ਕਿਸੇ ਸ਼ਰਾਬੀ ਵੱਲੋਂ ਗੋਲੀ ਚਲਾਏ ਜਾਣ ਕਾਰਨ ਮੌਤ ਹੋ ਗਈ ਸੀੇ ਇਸ ਮਾਮਲੇ ਨੂੰ ਲੈ ਕੇ ਸਮੂਹ ਪੰਜਾਬ ਦੇ ਆਰਕੈਸਟਰਾਂ, ਸੰਚਾਲਕਾਂ ਅਤੇ ਸਾਊਡ ਮਾਲਕਾਂ ਵੱਲੋਂ ਇੱਕ ਵੱਡੀ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਪ੍ਰਕਾਸ਼ ਚੰਦ ਕਾਲਾ ਨੇ ਕਿਹਾ ਕਿ ਪੰਜਾਬ ਅੰਦਰ ਵਿਆਹ ਸ਼ਾਦੀਆਂ ਮੌਕੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ ਜਿਸ ਦੌਰਾਨ ਕੁਝ ਲੋਕ ਅਸਲੇ ਸਮੇਤ ਅੰਨੇਵਾਹ ਫਾਈਰਿੰਗ ਕਰਦੇ ਹਨ ਜਿਸ ਕਾਰਨ ਪਿਛਲੇ ਦਿਨਾਂ ਅੰਦਰ ਕਾਫੀ ਹਾਦਸੇ ਵਾਪਰ ਚੁੱਕੇ ਹਨ ਜਿਸ ਕਾਰਨ ਸਾਊਡ ਮਾਲਕਾਂ ਅਤੇ ਆਰਕੈਸ਼ਟਰਾਂ ਵੱਲੋਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਲਈ ਸਮੂਹ ਪੰਜਾਬ ਦੇ ਆਹੁਦੇਦਾਰਾਂ ਨੇ ਇਕੱਠੇ ਹੋ ਕੇ ਡੀ.ਸੀ. ਮਾਨਸਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਪਿਆ ਹੈ ਜਿਸ ਵਿੱਚ ਮੈਰਿਜ ਪੈਲੇਸਾਂ ਅੰਦਰ ਅਸਲਾ ਲੈ ਕੇ ਜਾਣ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਢੁਕਵਾਂ ਕਾਨੂੰਨ ਜਲਦੀ ਬਣਾਇਆ ਜਾਵੇ। ਰਾਤ ਸਮੇਂ 11 ਵਜੇ ਤੋਂ ਬਾਅਦ ਸਾਊਡ ਸਿਸਟਮ ਚਲਾਉਣ ਤੇ ਪਾਬੰਦੀ ਲਗਾਈ ਜਾਵੇ। ਇਸ ਮੌਕੇ ਚੇਅਰਮੈਨ ਭਿੰਦਰ ਜੈਤੋ, ਪ੍ਰਧਾਨ ਰਮਨਦੀਪ ਮੰਗਾ, ਵਾਇਸ ਪ੍ਰਧਾਨ ਆਨੰਦ ਰਿੰਕੂ, ਜਸਪਾਲ ਸਿੰਘ ਮਾਨਸਾ ਪ੍ਰਧਾਨ, ਚੇਅਰਮੈਨ ਰਣਧੀਰ ਸਿੰਘ ਧੀਰਾ, ਵਾਇਸ ਪ੍ਰਧਾਨ ਸ਼ੌਕੀ ਡੀ.ਜੇ., ਦਰਸ਼ਨ ਗਰਗ ਸੈਕਟਰੀ, ਅਮਰਜੀਤ ਭੰਗੜਾ ਕੋਚ, ਖਜਾਨਚੀ ਸ਼ਵੀਨ, ਗੋਰਾ ਮਾਨਸਾ, ਲਾਡੀ ਮਾਨਸਾ, ਬਲਦੀਸ਼ ਬਾਂਸਲ ਮਾਨਸਾ ਆਦਿ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਇਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਸੰਬੋਧਨ ਕੀਤਾ ਅਤੇ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਮੁੱਖ ਮੰਤਰੀ ਨੂੰ ਇਸ ਪੂਰੇ ਮਾਮਲੇ ਸਬੰਧੀ ਜਾਗਰੂਕ ਕਰਵਾਇਆ ਜਾਵੇ। ਜੇਕਰ ਪੰਜਾਬ ਸਰਕਾਰ ਇਸ ਮਸਲੇ ਦਾ ਫੌਰੀ ਹੱਲ ਨਹੀਂ ਕਰਦੀ ਤਾਂ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਪੂਰੇ ਪੰਜਾਬ ਦੇ ਸੰਚਾਲਕਾਂ ਨੇ ਮਾਨਸਾ ਅੰਦਰ ਬੈਨਰਾਂ ਅਤੇ ਝੰਡਿਆਂ ਨਾਲ ਜੈਨ ਸਕੂਲ ਮਾਨਸਾ ਕੋਲੋ ਮਾਨਸਾ ਕਚਿਹਰੀਆਂ ਤੱਕ ਰੋਸ ਰੈਲੀ ਕੱਢੀ। ਇਸ ਮੌਕੇ ਮੌੜ ਵਿਖੇ ਮਾਰੀ ਗਈ ਲੜਕੀ ਦਾ ਪੂਰਾ ਪਰਿਵਾਰ ਵੀ ਹਾਜਰ ਸੀ। ਸਾਰੇ ਵਰਕਰਾਂ ਦੇ ਹੱਥ ਵਿੱਚ ਝੰਡੇ ਅਤੇ ਬੈਨਰ ਫੜੇ ਹੋਏ ਸਨ। ਮਾਨਸਾ ਕਚਿਹਰੀ ਵਿੱਚ ਮੰਗ ਪੱਤਰ ਲੈਣ ਆਏ ਤਹਿਸੀਲਦਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਇਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਜਲਦੀ ਪੁੱਜਦਾ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *