ਪੰਜਾਬ ਬੋਰਡ ਨੇ ਤਰਸ ਖਾ ਕੇ ਇਕ ਲੱਖ ਫੇਲ ਬੱਚਿਆਂ ਨੂੰ ਕੀਤਾ ਪਾਸ

ss1

ਪੰਜਾਬ ਬੋਰਡ ਨੇ ਤਰਸ ਖਾ ਕੇ ਇਕ ਲੱਖ ਫੇਲ ਬੱਚਿਆਂ ਨੂੰ ਕੀਤਾ ਪਾਸ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਤਰਸ ਦੇ ਆਧਾਰ ‘ਤੇ ਕੇ ਇਕ ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਪਾਸ ਕੀਤਾ ਗਿਆ ਹੈ। ਜੀ ਹਾਂ, ਅਸਲ ‘ਚ ਪੰਜਾਬ ਬੋਰਡ ਨੇ ਆਪਣੀ ਬੱਲੇ-ਬੱਲੇ ਕਰਾਉਣ ਅਤੇ ਪਾਸ ਫੀਸਦੀ ਵਧਾਉਣ ਲਈ ਇਕ ਜਾਂ ਜ਼ਿਆਦਾ ਵਿਸ਼ਿਆਂ ‘ਚੋਂ ਫੇਲ ਹੋਏ ਬੱਚਿਆਂ ਨੂੰ 27 ਗਰੇਸ ਮਾਰਕਸ ਦੇ ਕੇ ਪਾਸ ਕਰ ਦਿੱਤਾ ਹੈ।
ਹੁਣ ਇਹ ਯਕੀਨੀ ਹੈ ਕਿ ਜੇਕਰ ਇਨ੍ਹਾਂ ਬੱਚਿਆਂ ਨੂੰ ਗਰੇਸ ਮਾਰਕਸ ਨਾ ਦਿੱਤੇ ਜਾਂਦੇ ਤਾਂ 10ਵੀਂ ਦੀ ਪਾਸ ਫੀਸਦੀ 39.5 ਹੋਣੀ ਸੀ ਪਰ ਗਰੇਸ ਮਾਰਕਸ ਕਾਰਨ ਇਹ ਪਾਸ ਫੀਸਦੀ 72.25 ਹੋ ਗਈ। ਬੋਰਡ ਦੇ ਅਕਾਦਮਿਕ ਨਿਯਮਾਂ ਮੁਤਾਬਕ ਇਕ ਫੀਸਦੀ ਤੋਂ ਜ਼ਿਆਦਾ ਗਰੇਸ ਮਾਰਕਸ ਨਹੀਂ ਦਿੱਤੇ ਜਾ ਸਕਦੇ। ਗਰੇਸ ਮਾਰਕਸ ਦੇਣ ਦਾ ਇਹ ਕੰਮ 23 ਮਈ ਨੂੰ ਕੀਤਾ ਗਿਆ। ਅਸਲ ‘ਚ ਇਕ ਅੰਗਰੇਜ਼ੀ ਅਖਬਾਰ ਦੇ ਹੱਥ ਇਕ ਨੋਟ ਲੱਗਾ ਸੀ, ਜਿਸ ‘ਚ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਗਰੇਸ ਮਾਰਕਸ ਕਿਵੇਂ ਦੇਣੇ ਹਨ ਅਤੇ ਇਸ ਨੋਟ ਨੂੰ ਬੋਰਡ ਦੀ ਚੇਅਰਪਰਸਨ ਤੇਜਿੰਦਰ ਕੌਰ ਧਾਲੀਵਾਲ, ਸਕੱਤਰ ਜਨਕ ਰਾਜ ਮਹਿਰੋਕ ਅਤੇ ਵਾਈਸ ਚੇਅਰਮੈਨ ਸੁਰੇਸ਼ ਟੰਡਨ ਵਲੋਂ 24 ਮਈ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਦੇ ਇਕ ਦਿਨ ਬਾਅਦ ਨਤੀਜਾ ਐਲਾਨ ਦਿੱਤਾ ਗਿਆ। ਇਸ ਤਰ੍ਹਾਂ ਗਰੇਸ ਮਾਰਕਸ ਦੇ ਆਧਾਰ ‘ਤੇ 3.4 ਲੱਖ ਬੱਚਿਆਂ ‘ਚੋਂ 2,45, 509 ਬੱਚਿਆਂ ਨੇ ਪ੍ਰੀਖਿਆ ਪਾਸ ਕਰ ਲਈ, ਜਦੋਂ ਕਿ ਜੇਕਰ ਗਰੇਸ ਮਾਰਕਸ ਨਾ ਮਿਲੇ ਹੁੰਦੇ ਤਾਂ ਸਿਰਫ 1,34, 471 ਲੱਖ ਬੱਚੇ ਹੀ ਪਾਸ ਹੁੰਦੇ।
Share Button

Leave a Reply

Your email address will not be published. Required fields are marked *