ਪੰਜਾਬ ਫਰੰਟ ਦੀ ਅੱਜ ਹੋਣ ਵਾਲੀ ਰੈਲੀ ਵਿਰੋਧੀ ਪਾਰਟੀਆ ਦੀ ਉਡਾਵੇਗੀ ਨੀਂਦ : ਬੀਬੀ ਰਵਿੰਦਰਪਾਲ ਕੌਰ ਗਿੱਲ

ss1

ਪੰਜਾਬ ਫਰੰਟ ਦੀ ਅੱਜ ਹੋਣ ਵਾਲੀ ਰੈਲੀ ਵਿਰੋਧੀ ਪਾਰਟੀਆ ਦੀ ਉਡਾਵੇਗੀ ਨੀਂਦ : ਬੀਬੀ ਰਵਿੰਦਰਪਾਲ ਕੌਰ ਗਿੱਲ

fdk-3ਫ਼ਰੀਦਕੋਟ 19 ਨਵੰਬਰ ( ਜਗਦੀਸ਼ ਬਾਂਬਾ ) 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਨੂੰ ਲੈ ਕੇ ਸਵਰਾਜ ਪਾਰਟੀ ਵੱਲੋਂ ਪੰਜਾਬ ਫਰੰਟ ਦੇ ਬੈਨਰ ਫ਼ਰੀਦਕੋਟ ਵਿਖੇ ਕੀਤੀ ਜਾ ਰਹੀ ਅੱਜ ਦੀ ਰੈਲੀ ਵਿਰੋੋਧੀ ਪਾਰਟੀਆ ਦੀ ਨੀਂਦ ਉਡਾ ਕੇ ਰੱਖ ਦੇਵੇਗੀ । ਉਕਤ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਸਵਰਾਜ ਪਾਰਟੀ ਦੀ ਜਿਲਾ ਪ੍ਰਧਾਨ ‘ਤੇ ਪੰਜਾਬ ਫਰੰਟ ਦੀ ਮੈਂਬਰ ਬੀਬੀ ਰਵਿੰਦਰਪਾਲ ਕੌਰ ਗਿੱਲ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਪੰਜਾਬ ਦੀ ਵੱਖ ਵੱਖ ਸਿਆਸੀ ਪਾਰਟੀਆ ਵਲੋਂ ਮੌਜੂਦਾ ਸਰਕਾਰ ਨੂੰ ਚੱਲਦਾ ਕਰਨ ਦੇ ਨਾਲ ਨਾਲ ਪੰਜਾਬ ਵਿਚੋਂ ਭ੍ਰਿਸਟਾਚਾਰ ਖਤਮ ਕਰਨ ਲਈ ਇਕ ਸਾਝਾ ਫਰੰਟ ‘ਪੰਜਾਬ ਫਰੰਟ’ ਬਣਿਆ ਗਿਆ ਹੈ,ਜਿਸ ਦੀ ਪਹਿਲੀ ਰੈਲੀ 20 ਨਵੰਬਰ ਨੂੰ ਫ਼ਰੀਦਕੋਟ ਵਿਖੇ ਹੋਵੇਗੀ ‘ਤੇ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਦਾ ਬੇਮਿਸਾਲ ਇਕੱਠ ਵਿਰੋਧੀਆ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ। ਉਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਤੋਂ ਇਲਵਾ ਕਾਂਗਰਸ ‘ਤੇ ਆਮ ਆਦਮੀ ਪਾਰਟੀ ਤੋਂ ਲੋਕ ਇੰਨੇ ਜਿਆਦਾ ਦੁਖੀ ਹਨ ਕਿ ਇਨਾਂ ਪਾਰਟੀਆ ਦਾ ਪੱਤਾ ਸਾਫ ਕਰਨ ਲਈ ਉਤਾਵਲੇ ਹੋਏ ਬੈਠੇ ਹਨ। ਉਨਾਂ ਸਮੂਹ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਪੰਜਾਬ ਫਰੰਟ ਦੀ ਫ਼ਰਦਕੋਟ ਵਿਖੇ ਹੋ ਰਹੀ ਪਹਿਲੀ ਰੈਲੀ ਵਿੱਚ ਹੁੰਮ ਹੁਮਾ ਕੇ ਪੁੱਜੋ ਤਾਂ ਜੋ ਪੰਜਾਬ ਅੰਦਰ ਫੈਲੀ ਗੁੰਡਾਗਰਦੀ ,ਭ੍ਰਿਸਟਾਚਾਰੀ,ਨਸ਼ਿਆ ‘ਤੇ ਬੇਰੁਜਗਾਰੀ ਨੂੰ ਜੜੋ ਖਤਮ ਕਰਨ ਲਈ ਅਗਲੀ ਰਣਨੀਤੀ ਉਲੀਕੀ ਜਾ ਸਕੇ । ਇਸ ਮੌਕੇ ਬਾਬੂ ਸਿੰਘ ਬਰਾੜ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਅਸੋਕ ਗੱਖੜ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ ।

Share Button

Leave a Reply

Your email address will not be published. Required fields are marked *