ਪੰਜਾਬ ਪੰਜਾਬਿਆ ਦਾ ਅਭਿਆਨ ਦਾ ਸ਼ੁਭਾਰੰਭ ਲੁਧਿਆਣਾ ਤੋਂ ਕਰਣਗੇ ਬਿਕਰਮ ਸਿੰਘ ਮਜੀਠੀਆ : ਬੱਬਲ, ਕਿੰਦਾ, ਤਲਵੰਡੀ

ਪੰਜਾਬ ਪੰਜਾਬਿਆ ਦਾ ਅਭਿਆਨ ਦਾ ਸ਼ੁਭਾਰੰਭ ਲੁਧਿਆਣਾ ਤੋਂ ਕਰਣਗੇ ਬਿਕਰਮ ਸਿੰਘ ਮਜੀਠੀਆ : ਬੱਬਲ, ਕਿੰਦਾ, ਤਲਵੰਡੀ

9-21 (3)

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਦੇ ਸਰਪ੍ਰਸਤ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹਰ ਵਿਧਾਨਸਭਾ ਖੇਤਰ ਵਿੱਚ ਪੰਜਾਬ ਪੰਜਾਬਿਆ ਦਾ ਪ੍ਰੋਗਰਾਮ ਦੇ ਤਹਿਤ ਨੌਜਵਾਨ ਵਰਗ ਨੂੰ ਲਾਮਬੰਦ ਕਰਕੇ ਪੰਜਾਬ ਵਿੱਚ ਸਤਾਸੀਨ ਹੋਣ ਦੇ ਸੁਪਨੇ ਵੇਖ ਰਹੀਆਂ ਪੰਜਾਬ ਵਿਰੋਧੀ ਬਾਹਰੀ ਤਾਕਤਾਂ ਤੋਂ ਸੁਚੇਤ ਕਰਣਗੇ। ਇਸ ਪ੍ਰੋਗਰਾਮ ਦੀ ਸ਼ੁਰੁਆਤ ਮਜੀਠੀਆ ਲੁਧਿਆਣਾ ਤੋਂ ਕਰਣਗੇ ਉਪਰੋਕਤ ਜਾਣਕਾਰੀ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ – 1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਲ, ਯੂਥ ਅਕਾਲੀ ਦਲ ਮਾਲਵਾ ਜੋਨ-3 ਦੇ ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਕਿੰਦਾ ਅਤੇ ਯੂਥ ਅਕਾਲੀ ਦਿਹਾਤੀ ਦੇ ਪ੍ਰਧਾਨ ਮਨਪ੍ਰੀਤ ਤਲਵੰਡੀ ਨੇ ਪੰਜਾਬ ਪੰਜਾਬਿਆ ਦਾ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਤੇ ਸਫਲ ਬਣਾਉਣ ਲਈ ਤਿਆਰੀਆਂ ਸੰਬਧੀ ਆਯੋਜਿਤ ਬੈਠਕ ਵਿੱਚ ਹਾਜਰ ਯੂਥ ਅਕਾਲੀ ਦਲ ਵਰਕਰਾਂ ਤੇ ਆਗੂਆਂ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਬੱਬਲ, ਕਿੰਦਾ ਅਤੇ ਤਲਵੰਡੀ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਪੰਜਾਬ ਪੰਜਾਬਿਆ ਦਾ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਥ ਅਕਾਲੀ ਦਲ ਮਜੀਠੀਆ ਜੀ ਦੀ ਅਗਵਾਈ ਹੇਠ ਨੌਜਵਾਨ ਵਰਗ ਨੂੰ ਗੁੰਮਰਾਹ ਕਰਕੇ ਸਤਾਸੀਨ ਹੋਣ ਦੇ ਸੁਪਨੇ ਦੇਖਣ ਵਾਲੀਆਂ ਬਾਹਰੀ ਰਾਜਨਿਤੀਕ ਤਾਕਤਾਂ ਤੋਂ ਸੁਚੇਤ ਕਰਕੇ ਦੱਸੇਗਾ ਕਿ ਪੰਜਾਬ ਪੰਜਾਬਿਆ ਦਾ ਹੈ ਅਤੇ ਪੰਜਾਬ ਦੇ ਹਿੱਤ ਵੀ ਪੰਜਾਬੀਆਂ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ ਨਾਂ ਕਿ ਪੰਜਾਬ ਵਿੱਚ ਬਾਹਰ ਤੋਂ ਆਕੇ ਪੰਜਾਬ ਦੀਆਂ ਗੱਲਾਂ ਕਰਨ ਅਤੇ ਪੰਜਾਬ ਦੀ ਸੀਮਾ ਪਾਰ ਕਰਦੇ ਹੀ ਹਰਿਆਣਾ ਵਿੱਚ ਜਾਕੇ ਪੰਜਾਬ ਵਿਰੋਧੀ ਸੁਰਾਂ ਦਾ ਰਾਗ ਅਲਾਪਣ ਵਾਲਿਆਂ ਦੇ ਹੱਥਾਂ ਵਿੱਚ। ਇਸ ਮੌਕੇ ਤੇ ਗਗਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਾਮ ਗੋਪਾਲ, ਬਲਕਾਰ ਜੋਂਟੀ, ਲੱਖਨ, ਗੁਰਦੀਪ ਸਿੰਘ, ਮਨਦੀਪ ਸਿੰਘ, ਆਸ਼ੂ ਹੰਸਰਾ, ਪ੍ਰਮਿੰਦਰ ਸਿੰਘ, ਦਵਿੰਦਰ ਸਿੰਘ , ਅਸ਼ੋਕ ਬੱਬੂ, ਗੁਰਵਿੰਦਰ ਸਿੰਘ ਬੌਬੀ, ਹਰਪ੍ਰੀਤ ਮਿੰਕਟ, ਤਜਿੰਦਰ ਸਿੰਘ ਸ਼ੰਟੀ ਅਤੇ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: