ਪੰਜਾਬ ਪੰਚਾਇਤ ਯੂਨੀਅਨ ਠੇਕਾ ਅਧਾਰਤ ਮਗਨਰੇਗਾ ਮੁਲਾਜਮਾਂ ਦੇ ਹੱਕ ਚ ਨਿੱਤਰੀ

ss1

ਪੰਜਾਬ ਪੰਚਾਇਤ ਯੂਨੀਅਨ ਠੇਕਾ ਅਧਾਰਤ ਮਗਨਰੇਗਾ ਮੁਲਾਜਮਾਂ ਦੇ ਹੱਕ ਚ ਨਿੱਤਰੀ
ਮਾਨਸਾ ਜਿਲੇ ਦੀਆਂ ਪੰਚਾਇਤਾਂ ਮਤੇ ਭੇਜਕੇ ਠੇਕਾ ਅਧਾਰਤ ਮੁਲਾਜਮ ਪੱਕੇ ਕਰਨ ਦੀ ਸਰਕਾਰ ਨੂੰ ਕਰਨਗੀਆਂ ਅਪੀਲ

19-8
ਬੋਹਾ, 18 ਜੁਲਾਈ(ਦਰਸ਼ਨ ਹਾਕਮਵਾਲਾ): ਲੰਘੀ 11 ਜੁਲਾਈ ਤੋ ਕਲਮਛੋੜ ਹੜਤਾਲ ਕਰਕੇ ਸੰਘਰਸ਼ ਦੇ ਰਾਹ ਪਏ ਮਗਨਰੇਗਾ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਸਮੱਰਥਨ ਕਰਦਿਆਂ ਪੰਜਾਬ ਪੰਚਾਇਤ ਯੂਨੀਅਨ ਪੰਜਾਬ ਨੇ ਵੀ ਠੇਕਾ ਆਧਾਰਤ ਮਗਨਰੇਗਾ ਮੁਲਾਜਮਾਂ ਨੂੰ ਪੰਚਾਇਤ ਵਿਭਾਗ ਅੰਦਰ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਉਪਰ ਤਾਇਨਾਤ ਕਰਨ ਦੀ ਵਕਾਲਤ ਕੀਤੀ ਹੈ।ਇਸ ਸਬੰਧੀ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪੰਚਾਇਤ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸ੍ਰ.ਜਸਵੀਰ ਸਿੰਘ ਮੱਲ ਸਿੰਘ ਵਾਲਾ ਨੇ ਕਿਹਾ ਕਿ ਪੰਜਾਇਤ ਵਿਭਾਗ ਅੰਦਰ ਲੰਬੇ ਸਮੇਂ ਤੋਂ ਖਾਲੀ ਪਈਆਂ ਵੱਖ-ਵੱਖ ਅਹੁਦਿਆਂ ਉਪਰ ਮੁਲਾਜਮਾਂ ਦੀ ਭਰਤੀ ਨਹੀ ਕੀਤੀ ਗਈ।ਜਦਕਿ ਮਗਨਰੇਗਾ ਸਕੀਮ ਅਧੀਨ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਨਿਗੂਣੀਆਂ ਜਿਹੀਆਂ ਤਨਖਾਹਾਂ ਉਪਰ ਕੰਮ ਕਰ ਰਹੇ ਹਨ,ਜਿਹੜੇ ਪਿੰਡਾਂ ਅੰਦਰ ਗਰੀਬੀ ਰੇਖਾ ਤੋ ਹੇਠਾਂ ਦੀ ਜਿੰਦਗੀ ਬਸਰ ਕਰ ਰਹੇ ਪਰਿਵਾਰਾਂ ਨੂੰ ਰੋਜ਼ਗਾਰ ਮੁਹਈਆ ਕਰਾਉਣ ਅਤੇ ਸਕੀਮ ਨੂੰ ਇੰਨ-ਬਿਨ ਲਾਗੂ ਕਰਾਉਣ ਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਹਨ।ਉਨਾਂ ਪੰਜਾਬ ਸਰਕਾਰ ਦੁਆਰਾ ਠੇਕਾ ਅਧਾਰਤ ਕੰਮ ਕਰ ਹਰੇ ਮੁਲਾਜਮਾਂ ਨੂੰ ਅੱਖੋਂ ਪਰੋਖੇ ਕਰਕੇ ਪੰਚਾਇਤ ਵਿਭਾਗ ਅੰਦਰ ਨਵੀਂ ਭਰਤੀ ਕਰਨ ਦੀਆਂ ਕਨਸੋਅ ਨੂੰ ਮੰਦਭਾਗਾ ਦੱਸਦਿਆਂ ਮੰਗ ਕੀਤੀ ਕਿ ਠੇਕਾ ਅਧਾਰਤ ਮਗਨਰੇਗਾ ਮੁਲਾਜਮਾਂ ਨੂੰ ਪੰਚਾਇਤ ਵਿਭਾਗ ਦੀਆਂ ਖਾਲੀ ਪਈਆਂ ਅਸਾਮੀਆਂ ਉਪਰ ਮਰਜa ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋ ਇਲਾਵਾ ਪੰਚਾਇਤ ਯੂਨੀਅਨ ਦੇ ਜਿਲਾ ਪ੍ਰਧਾਨ ਬੂਟਾ ਸਿੰਘ ਝਲਬੂਟੀ ਨੇ ਕਿ ਪੰਚਾਇਤ ਯੂਨੀਅਨ ਪੂਰੀ ਤਰਾਂ ਮਗਨਰੇਗਾ ਮੁਲਾਜਮਾਂ ਦੇ ਹੱਕ ਹੈ ਤੇ ਸਰਕਾਰ ਤੱਕ ਇਹ ਮੰਗ ਪਹੁੰਚਾਉਣ ਲਈ ਭਲਕੇ ਤੋ ਪੰਚਾਇਤੀ ਮਤਿਆਂ ਰਾਂਹੀ ਪੰਜਾਬ ਸਰਕਾਰ ਨੂੰ ਮਗਨਰੇਗਾ ਮੁਲਾਜਮਾਂ ਦੀਆਂ ਹੱਕੀ ਮੰਗਾਂ ਤੁਰਤ ਪ੍ਰਵਾਨ ਕਰਨ ਸਬੰਧੀ ਅਪੀਲ ਕਰਨਗੇ।ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਤਿਲਕ ਸਿੰਘ ਰਿਉਦ ਕਲਾਂ, ਸਰਪੰਚ ਤਾਰਾ ਸਿੰਘ ਲੱਖੀਵਾਲਾ, ਸਰਪੰਚ ਦਰਸ਼ਨ ਸਿੰਘ ਗੰਢੂ ਕਲਾਂ, ਸਰਪੰਚ ਦਰਸ਼ਨ ਸਿੰਘ ਗੰਢੂ ਖੁਰਦ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *