ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੰਗਲ ਪਹੁੰਚੇ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੰਗਲ ਪਹੁੰਚੇ

ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਉਨ੍ਹਾਂ ਸਮਸਿਆਵਾਂ ਦੇ ਹੱਲ ਹੋਣ ਦਾ ਭਰੋਸਾ ਦਿਤਾ

27-69

ਨੰਗਲ/ ਸ਼੍ਰੀ ਅਨੰਦਪੁਰ ਸਾਹਿਬ, 27 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਨੰਗਲ ਪਹੁੰਚੇ ਅਤੇ “ਕਾਫ਼ੀ ਵਿਧ ਕੈਪਟਨ“ ਪ੍ਰੋਗਰਾਮ ਵਿੱਚ ਹਜ਼ਾਰਾਂ ਲੋਕਾਂ ਦੇ ਰੂਬਰੂ ਹੋਏ।ਸਵਾਲ ਜਬਾਬ ਦੇ ਇਸ ਪ੍ਰੋਗਰਾਮ ਵਿੱਚ ਹਲਕੇ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀਆਂ ਅਤੇ ਆਪਣੇ ਪਿੰਡਾਂ ਦੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ। ਕੈਪਟਨ ਨੇ ਹਰ ਮੁਸ਼ਕਿਲ ਤੇ ਭਰੋਸਾ ਦਿੰਦੇ ਕਿਹਾ ਕਿ ਹੁਣ ਸਿਰਫ਼ ੫ ਮਹੀਨੇ ਦੇ ਕਰੀਬ ਹੀ ਸਮਾਂ ਰਹਿ ਗਿਆ ਹੈ। ਕਾਂਗਰਸ ਦੀ ਸਰਕਾਰ ਆਣ ਤੇ ਹਰ ਮੁਸ਼ਕਿਲ ਕਾਂਗਰਸ ਪਾਰਟੀ ਦੀ ਸਮੱਸਿਆ ਹੋਵੇਗੀ। ਕੈਪਟਨ ਨੇ ਕਿਹਾ ਕਿ ਅਕਾਲੀ ਭਾਜਪਾ ਆਪਣੀ ਪਾਰਟੀ ਲਈ ਲੋਕਾਂ ਦੇ ਭਵਿਖ ਨਾਲ ਖੇਡ ਰਹੇ ਹਨ।ਕੈਪਟਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਮਾਹੋਲ ਨੂੰ ਖਰਾਬ ਨਹੀਂ ਹੋਣ ਦੇਵਾਗੇਂ ਤੇ ਘੱਟ ਜ਼ਮੀਨ ਵਿੱਚੋ ਵੀ ਵੱਧ ਆਮਦਨ ਹਾਸਲ ਕਰਕੇ ਵਖਾਵਾਗੇਂ। ਉਨ੍ਹਾਂ ਮਾਇਨਿੰਗ ਬਾਰੇ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਵਜ਼ੀਰ ਮਾਇਨਿੰਗ ਤੋਂ ਰੋਜ਼ਾਨਾ ੫ ਕਰੋੜ ਰੁਪਏ ਕਮਾ ਰਹੇ ਹਨ। ਉਨ੍ਹਾਂ ਐਸ.ਵਾਈ.ਐਲ ਨਹਿਰ ਦੇ ਮੁੱਦੇ ਤੇ ਬੋਲਦੇ ਕਿਹਾ ਕਿ ਜਿਸ ਦਿਨ ਬਾਦਲਾਂ ਵੱਲੋਂ ਇਹ ਮੁੱਦਾ ਪਾਸ ਕਰ ਦਿੱਤਾ ਗਿਆ ਉਸ ਦਿਨ ਅਸੀਂ ਅਸਤੀਫ਼ਾ ਦੇ ਦੇਵਾਗੇਂ।ਆਪਣੇ ਮੈਨੀਫੇਸਟੋ ਦਾ ਪਹਿਲਾਂ ਹੀ ਐਲਾਨ ਕਰਦੇ ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਵਿੱਚ ਸ਼ਗਨ ਸਕੀਮ ੫੧ ਹਜ਼ਾਰ ਰੁਪਏ ਤੇ ਹੋਰ ਕਈ ਤਰ੍ਹਾਂ ਦੀਆਂ ਪੈਨਸ਼ਨਾ ੨੫੦ ਤੋਂ ਲੈ ਕੇ ੨੦੦੦ ਰੁਪਏ ਤੱਕ ਦਿੱਤੀਆਂ ਜਾਣਗੀਆਂ।ਤੇ ਪੰਜਾਬ ਵਿੱਚ ਜ਼ਮੀਨ ਛਤੀਸਗੜ੍ਹ ਤੇ ਰਾਜਸਥਾਨ ਦੇ ਬਰਾਬਰ ਦੇ ਮੁੱਲ ਤੇ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬਿਜਲੀ ਦੀ ਘਾਟ ਕਾਰਨ ਹੁਣ ਤੱਕ ਕਈ ਪਲਾਂਟ ਬੰਦ ਹੋ ਚੁੱਕੇ ਹਨ।ਜਿਨ੍ਹਾਂ ਨੂੰ ਨਵੀਂ ਯੋਜਨਾ ਤਹਿਤ ਮੁੜ ਸ਼ੁਰੂ ਕਰਵਾਇਆ ਜਾਵੇਗਾ।ਤੇ ਹਿਮਾਚਲ ਦੀ ਤਰਜ਼ ਤੇ ਸਵਾਂ ਨਦੀ ਨੂੰ ਚੈਨਲਾਇਜ਼ ਕੀਤਾ ਜਾਵੇਗਾ ਅਤੇ ਸਸਤੀ ਬਿਜਲੀ ਦੇ ਕੇ ਪੰਜਾਬ ਵਿੱਚ ਬੇਰੋਜ਼ਗਾਰੀ ਖ਼ਤਮ ਕਰਨ ਲਈ ਕਾਰਖਾਨੇ ਲਗਾਏ ਜਾਣਗੇ। ਸੂਬੇ ਵਿੱਚ ਫੈਲੀ ਬੇਰੋਜ਼ਗਾਰੀ ਤੇ ਬੋਲਦੇ ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਸਭਤੋਂ ਪਹਿਲਾਂ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾਵੇਗਾ ਕਿਉਂਕਿ ਦੇਸ਼ ਦਾ ਭੱਵਿਖ ਨੌਜਵਾਨਾਂ ਦੇ ਹੱਥਾ ਵਿੱਚ ਹੈ।

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿੱਚ ੭੦ ਫਿਸਦੀ ਦੱਸਵੀਂ ਜਮਾਤ ਦੇ ਬੱਚੇ ਫ਼ੇਲ ਹੋ ਗਏ ਹਨ ਤੁਸੀਂ ਹੀ ਦੱਸੋ ਕਿ ਉਹ ਕਦੋ ਅੱਗੇ ਵਧਣਗੇ।ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲ ਚਲਾਉਣ ਲਈ ਡਾਕਟਰਾਂ ਦੀ ਅਤੇ ਸਕੂਲ ਚਲਾਉਣ ਲਈ ਟੀਚਰਾਂ ਦੀ ਭਰਤੀ ਕਰਾਗੇਂ। ਇਸ ਮੋਕੇ ਲੋਕਾਂ ਨੇ ਆਪੋ-ਆਪਣੇ ਮੁੱਦੇ ਕੈਪਟਨ ਸਾਹਮਣੇ ਰੱਖੇ ਜਿਵੇਂ ਸੁਰਿੰਦਰ ਸਿੰਘ ਵੱਲੋਂ ਪੰਜਾਬ ਖੇਤੀਬਾੜੀ ਅਤੇ ਐਨ.ਜੀ.ਓ ਦਾ ਮੁੱਦਾ, ਦੀਪਕ ਰਾਣਾ ਨੇ ਸਰਵ ਸਿੱਖਿਆ ਅਭਿਆਨ ਦਾ ਮੁੱਦਾ, ਟੋਨੀ ਸਹਿਗਲ ਨੰਗਲ ਨੇ ਟੱਰਕ ਯੂਨੀਅਨ ਦਾ ਮੁੱਦਾ, ਸਾਬਕਾ ਸਰਪੰਚ ਨਾਨਗਰਾਂ ਨੇ ਸਵਾਂ ਨਦੀ ਦਾ ਮੁੱਦਾ, ਅਮਰਿੰਦਰ ਸਿੰਘ ਨੰਗਲ ਨੇ ਨੰਗਲ ਦੀ ਹੋ ਰਹੀ ਮਾੜੀ ਦੁਰਦਸ਼ਾ ਦਾ ਮੁੱਦਾ, ਸੁਭਾਸ਼ ਕਪਿਲਾ ਨੇ ਪੇਅ ਕਮਿਸ਼ਨ ਦਾ ਮੁੱਦਾ, ਸੁਭਾਸ਼ ਚੰਦਰ ਪ੍ਰੀਤ ਨਗਰ ਨੇ ਸੜਕ, ਟੋਲ, ਪ੍ਰਾਪਰਟੀ ਟੈਕਸ ਦਾ ਮੁੱਦਾ, ਬਰਿਜ ਭੁਸ਼ਣ ਸਹਿਜੋਵਾਲ ਵੱਲੋਂ ਪਟਵਾਰੀ ਦੀ ਗੈਰ ਮੋਜੂਦਗੀ ਵਿੱਚ ਰਹਿਣਾ, ਬਿਮਲਾ ਰਾਣੀ ਵੱਲੋਂ ਬੇਰੋਜਗਾਰੀ ਦਾ ਮੁੱਦਾ,ਲਖਵੀਰ ਸਿੰਘ ਵੱਲੋਂ ਕੇਬਲ ਦਾ ਮੁੱਦਾ ਤੇ ਨਿਤੀਨ ਪੂਰੀ ਆਨੰਦਪੁਰ ਵੱਲੋਂ ਮਾਇਨਿੰਗ ਦਾ ਮੁੱਦਾ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖਿਆ ਗਿਆ। ਸੈਕੜਾਂ ਨੌਜ਼ਵਾਨਾਂ ਦਾ ਹਜ਼ੂਮ ਕੈਪਟਨ ਅਮਰਿੰਦਰ ਸਿੰਘ ਜੀ ਦੇ ਇੰਤਜਾਰ ਵਿੱਚ ਲਾਲਾ ਲਾਜਪਤਰਾਏ ਸੀਵਿਲ ਹਸਪਤਾਲ ਦੇ ਮੁਹਰੇ ਤਾਕ ਲਗ੍ਹਾ ਕੇ ਵੇਖਦਾ ਰਿਹਾ ਤਾਂ ਕਿ ਕੈਪਟਨ ਜੀ ਦੇ ਨਾਲ-ਨਾਲ ਚੱਲ ਸਕਣ ਪਰ ਕੈਪਟਨ ਜੀ ਦੁਸਰੇ ਰਾਹ ਤੋਂ ਸਿੱਧੇ ਹੀ ਬੱਸ ਸਟੈਂਡ ਸਾਹਮਣੇ ਤੋਂ ਹੁੰਦੇ ਹੋਏ ਬੀ.ਬੀ.ਐਮ.ਬੀ ਆਡੀਟੋਰੀਅਮ ਨੂੰ ਨਿਕਲ ਗਏ।ਜਿਸ ਕਾਰਨ ਨੌਜ਼ਵਾਨਾਂ ਵਿੱਚ ਕੁਝ ਨਿਰਾਸ਼ਾ ਵੇਖਣ ਨੂੰ ਮਿਲੀ। ਇਸ ਮੋਕੇ ਸਾਬਕਾ ਐਮ.ਐਲ.ਏ ਅਤੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਣਾ ਕੇ.ਪੀ ਸਿੰਘ, ਡਾਕਟਰ ਰਮੇਸ਼ ਦੱਤ ਸ਼ਰਮਾ, ਬਲਾਕ ਕਾਂਗਰਸ ਕਮੇਟੀ ਪ੍ਰਧਾਨ ਸੰਜੇ ਸਾਹਨੀ, ਅਮ੍ਰਿਤ ਪਾਲ ਧਿਮਾਨ, ਦੀਪਕ ਨੰਦਾ, ਸੁਰਿੰਦਰ ਸਿੰਘ ਪੰਮਾ, ਬਲਾਕ ਨੰਗਲ ਸਕੱਤਰ ਓਮਾਕਾਂਤ ਸ਼ਰਮਾ, ਰਜਿੰਦਰ ਸਰਮਾ, ਰਾਜੀ ਖੰਨਾ, ਸਤਵਿੰਦਰ ਸਿੰਘ, ਅਸ਼ੋਕ ਕੁਮਾਰ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਰੋਪੜ, ਸੋਨੀਆਂ ਸੈਣੀ, ਕੌਂਸਲਰ ਅੰਜੂ ਬਾਲਾ, ਡਾਕਟਰ ਗੁਰਿੰਦਰ ਸਿੰਘ, ਡਾਕਟਰ ਅਛੱਰ ਸ਼ਰਮਾ, ਕੇ.ਐਨ.ਸ਼ਾਰਧਾ, ਬਹਾਦਰ ਜੀਤ ਸਿੰਘ ਸੈਣੀ, ਚੌਧਰੀ ਭਗਤ ਰਾਮ ਭੀਖਾਪੁਰ, ਜੀਤ ਰਾਮ ਸਰਮਾ, ਸੁਰੇਸ਼ ਮਲਿਕ, ਨਰੇਸ਼ ਅਰੋੜਾ, ਜਗਦੀਸ਼ ਜੱਗੀ, ਵਿਨਾ ਐਰੀ, ਆਤਮਾ ਸਿੰਘ, ਸੁਨੀਲ ਸਾਹਨੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: