ਪੰਜਾਬ ਪੁਲਿਸ ਵੱਲੋ ਆਪਣੀਆਂ ਗਤੀਵਿਧੀਆਂ ਨੂੰ ਤੇਜ ਕਰਦਿਆਂ ਇੱਕ ਗਿਰੋਹ ਕੀਤਾ ਗਿਰਫਤਾਰ

ss1

img_20160922_122105

ਪੰਜਾਬ ਪੁਲਿਸ ਵੱਲੋ ਆਪਣੀਆਂ ਗਤੀਵਿਧੀਆਂ ਨੂੰ ਤੇਜ ਕਰਦਿਆਂ ਇੱਕ ਗਿਰੋਹ ਕੀਤਾ ਗਿਰਫਤਾਰ

ਰਾਮਪੁਰਾ ਫੂਲ 22 ਸਤੰਬਰ (ਕੁਲਜੀਤ ਸਿੰਘ ਢੀਗਰਾਂ):  ਪੰਜਾਬ ਪੁਲਿਸ ਵੱਲੋ ਆਪਣੀਆਂ ਗਤੀਵਿਧੀਆਂ ਨੂੰ ਤੇਜ ਕਰਦਿਆਂ ਇੱਕ ਗਿਰੋਹ ਗਿਰਫਤਾਰ ਕੀਤਾ ਹੈ । ਜੋ ਕਿ ਚੋਰੀਆਂ, ਡਕੈਤੀਆਂ ਕਰਨ ਤੋ ਇਲਾਵਾ ਸੁਪਾਰੀ ਲੈ ਕੇ ਕਤਲ ਕਰਨ ਦਾ ਦਮ ਵੀ ਰੱਖਦਾ ਸੀ । ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ ਨੇ ਪ੍ਰੇਸ ਕਾਨਫਰੰਸ ਕਰਕੇ ਦੱਸਿਆ ਕਿ ਥਾਨਾ ਫੂਲ ਦੇ ਐਸ ਐਚ ਓ ਜਰਨੈਲ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਜਿਸਦੇ ਅਧਾਰ ਤੇ ਏ ਐਸ ਆਈ ਅਮ੍ਰਿਤਪਾਲ ਸਿੰਘ ਨੇ ਮੰਦਰ ਬੀਬੀ ਪਾਰੋ ਫੂਲ ਟਾਂਊਨ ਨੇੜੇ ਰਾਮਪੁਰਾ ਤੋ ਸਲਾਬਤਪੂਰਾ ਜਾਣ ਵਾਲੀ ਸੜਕ ਤੇ ਨਾਕਾ ਲਗਾ ਕੇ ਤਿੰਨ ਨੋਜਵਾਨਾ ਨੂੰ ਗਿਰਫਤਾਰ ਕੀਤਾ । ਜਿਹਨਾਂ ਚ, ਧਰਮਿੰਦਰ ਕੁਮਾਰ ਧੀਮੀ ਪੁੱਤਰ ਸਰਵਨ ਕੁਮਾਰ, ਨਿਰਮਲ ਸਿੰਘ ਲਾਲੀ ਪੁੱਤਰ ਨਿਰਭੈਅ ਸਿੰਘ ਤੇ ਜਸਵੀਰ ਸਿੰਘ ਗੰਜਾ ਤਿੰਨੋ ਵਾਸੀ ਰਾਮਪੁਰਾ ਜਿਹਨਾਂ ਤੇ ਪਹਿਲਾ ਕਈ ਕੇਸ ਦਰਜ ਹਨ । ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਇਹਨਾਂ ਵਿਆਕਤੀਆਂ ਪਾਸੋ ਤਿੰਨ ਮੋਟਰ ਸਾਇਕਲ, ਇੱਕ ਐਲ ਸੀ ਡੀ, ਇੱਕ ਮਾਇਕਰੋਵੇਵ, ਦੋ ਗੈਸ ਸਿਲੰਡਰ, ਪੰਜ ਮੁਬਾਇਲ ਤੇ ਨੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ । ਜੋਕਿ ਇਹਨਾਂ ਨੇ ਵੱਖ ਵੱਖ ਥਾਵਾਂ ਤੋ ਚੋਰੀ ਕੀਤੇ ਸਨ । ਉਹਨਾਂ ਦੱਸਿਆ ਕਿ ਇਹ ਗਿਰੋਹ ਚੋਰੀ ਕਰਨ ਤੋ ਬਾਦ ਉਸ ਥਾਂ ਅੱਗ ਲਗਾ ਦਿੰਦਾ ਸੀ ਜਿਸ ਕਾਰਨ ਸਬੂਤ ਖਤਮ ਹੋ ਜਾਂਦੇ ਸਨ । ਉਹਨਾਂ ਦੱਸਿਆ ਕਿ ਇਸ ਗੈਗ ਖਿਲਾਫ ਪਹਿਲਾ ੧੧/੦੬/੨੦੧੬ ਨੂੰ ਥਾਨਾ ਫੂਲ ਵਿਖੇ ਮੁਕਾਦਮਾ ਦਰਜ ਕੀਤਾ ਗਿਆ ਸੀ ਤੇ ਉਸ ਸਮੇ ਇਹਨਾ ਤੋ ਇੱਕ ਸਵਿਫਟ ਕਾਰ, ੮੬ ਗ੍ਰਾਮ ਸੋਨਾ, ਤਿੰਨ ਕਿਲੋ ਅੱਠ ਸੋ ਗ੍ਰਾਮ ਚਾਂਦੀ, ਚਾਰ ਐਲ ਸੀ ਡੀ, ਦੋ ਲੈਪਟਾਪ, ਇੱਕ ਮਾਇਕਰੋਵੇਵ, ਦੋ ਸਿਲੰਡਰ, ਇੱਕ ਪਿਸਟਲ ਤੇ ਕੁਝ ਬੈਕਾ ਦੇ ਏ ਟੀ ਐਮ ਵੀ ਬਰਾਮਦ ਕੀਤੇ ਗਏ ਸਨ । ਉਹਨਾਂ ਦੱਸਿਆ ਕਿ ਮੁੱਖ ਦੋਸੀ ਧੰਮੀ ੦੯/੦੭/੨੦੧੬ ਨੂੰ ਤਲਵੰਡੀ ਸਾਬੋ ਵਿਖੇ ਪੇਸੀ ਦੋਰਾਨ ਆਪਣੇ ਸਾਥੀਆਂ ਨਾਲ ਭੱਜ ਗਿਆ ਸੀ । ਇਹਨਾਂ ਵਿਆਕਤੀਆਂ ਵਿਰੁੱਧ ੩੯ ਬਾਰਦਾਤਾ ਪਹਿਲਾ ਵੀ ਦਰਜ ਹਨ ਤੇ ਨੋ ਹੁਣ ਹੋਰ ਦਰਜ ਕੀਤੀਆਂ ਗਈਆਂ ਹਨ । ਮੁੱਖ ਦੋਸੀ ਧਰਮਿੰਦਰ ਕੁਮਾਰ ਧੰਮਾ ਜੇਲ ਚੋ ਬਾਹਰ ਆਕੇ ਨਵੇ ਮੁੰਡੇ ਪੱਟਕੇ ਆਪਣਾ ਨਵਾਂ ਗੈਗ ਬਣਾਉਦਾ ਸੀ । ਉਹਨਾ ਦੱਸਿਆ ਕਿ ਪੁੱਛ ਗਿੱਛ ਦੋਰਾਨ ਇਹਨਾਂ ਨੇ ਕਈ ਬੈਕ ਤੇ ਏ ਟੀ ਐਮ ਆਦਿ ਚ, ਕੀਤੀਆਂ ਚੋਰੀਆਂ ਵੀ ਮੰਨੀਆ ਤੇ ਕਰੀਬ ਇੱਕ ਸਾਲ ਪਹਿਲਾ ਸੁਪਾਰੀ ਲੈ ਕੇ ਪਿੰਡ ਕੁੱਤੀਵਾਲ ਵਿਖੇ ਇੱਕ ਡਾਕਟਰ ਦੀ ਗਰਦਨ ਤੇ ਤੇਜ ਧਾਰ ਹਥਿਆਰ ਨਾਲ ਬਾਰ ਕੀਤੇ ਸਨ ।  ਇਸ ਕੇਸ ਵਿੱਚ ਮੋੜ ਮੰਡੀ ਦੀ ਪੁਲਿਸ ਪਿਛਲੇ ਲੰਬੇ ਸਮੇ ਤੋ ਇਸ ਗੈਗ ਦੀ ਭਾਲ ਕਰ ਰਹੀ ਹੈ । ਇਸ ਮੋਕੇ ਐਸ ਐਚ ਓ ਫੂਲ ਜਰਨੈਲ ਸਿੰਘ, ਐਸ ਐਚ ਓ ਸਿਟੀ ਰਾਮਪੁਰਾ  ਮਨਜੀਤ ਸਿੰਘ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *