ਪੰਜਾਬ ਪੁਲਿਸ ਵਲੋਂ ਜੌਹਲ ਸਮੇਤ ਫੜ੍ਹੇ ਬੇਕਸੂਰ ਸਿੱਖ ਨੌਜਵਾਨ ਰਿਹਾਅ ਕੀਤੇ ਜਾਣ : ਪੰਜੋਲੀ

ਪੰਜਾਬ ਪੁਲਿਸ ਵਲੋਂ ਜੌਹਲ ਸਮੇਤ ਫੜ੍ਹੇ ਬੇਕਸੂਰ ਸਿੱਖ ਨੌਜਵਾਨ ਰਿਹਾਅ ਕੀਤੇ ਜਾਣ : ਪੰਜੋਲੀ

9 copyਫ਼ਤਿਹਗੜ੍ਹ ਸਾਹਿਬ (ਨਿ.ਆ.): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗੁਰਦੁਆਰਾ ਜੋਤੀ ਸਰੂਪ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤਇੰਦਰ ਸਿੰਘ ਬਾਜਵਾ ਪੰਚਾਇਤ ਮੰਤਰੀ ਰਾਂਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਪੁਲਿਸ ਵੱਲੋ ਪਿਛਲੇ ਛੇ ਮਹੀਨੇ ਤੋ ਸਿੱਖ ਨੌਜਵਾਨਾਂ ਦੀ ਹੋ ਰਹੀ ਫੜੋ ਫੜ੍ਹੀ ਅਤੇ ਕੀਤਾ ਜਾ ਰਿਹਾ ਜਿਸਮਾਨੀ ਤਸ਼ੱਦਦ ਇਕ ਸਾਜਿਸ ਦਾ ਹਿੱਸਾ ਹੈ ਜਿਸ ਨਾਲ ਪੰਜਾਬ ਦੇ ਹਾਲਾਤ ਮੁੜ ਖਰਾਬ ਹੋ ਸਕਦੇ ਹਨ, ਕਿਉਂਕਿ ਪੰਜਾਬ ਅੰਦਰ ਬਹੁਤ ਸਾਰੇ ਜਾਤੀ ਕਤਲਾਂ ਨੂੰ ਵੀ ਸਿੱਖ ਨੌਜਵਾਨਾਂ ਦੇ ਸਿਰ ਮੜ ਕੇ ਸਿੱਖੀ ਸਰੂਪ ਨੂੰ ਬਦਨਾਮ ਕਰਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਮੰਗ ਪੱਤਰ ਪ੍ਰਾਪਤ ਕਰਦਿਆਂ ਪੰਚਾਇਤ ਮੰਤਰੀ ਤ੍ਰਿਪਤਇੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ ਅਤੇ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਨਗੇ। ਜਥੇਦਾਰ ਪੰਜੋਲੀ ਨੇ ਦਿੱਤੇ ਮੰਗ ਪੱਤਰ ਵਿੱਚ ਬੜੇ ਦੁੱਖ ਨਾਲ ਕਿਹਾ ਕਿ ਇੰਗਲੈਂਡ ਤੋ ਆਏ ਸਿੱਖ ਨੌਜਵਾਨ ਜਗਤਾਰ ਸਿੰਘ ਜ਼ੋਹਲ ਨੂੰ ਪੁਲਿਸ ਨੇ ਪਿਛਲੇ ਇਕ ਮਹੀਨੇ ਤੋ ਚੁੱਕਿਆ ਹੋਇਆ ਹੈ।

ਉਸ ਦੇ ਵਕੀਲ ਵਲੋਂ ਪੁਲਿਸ ਉਤੇ ਇਲਾਜਾਮ ਲਗਾਇਆ ਗਿਆ ਹੈ ਕਿ ਉਸ ਨੂੰ ਥਰਡ ਡਿਗਰੀ ਨਾਲ ਟਾਰਚਰ ਕੀਤਾ ਗਿਆ ਹੈ, ਜਦੋਂ ਕਿ ਜਗਤਾਰ ਸਿੰਘ ਦੇ ਮਾਪਿਆਂ ਦਾ ਸਹੁਰੇ ਪਰਿਵਾਰ ਅਤੇ ਇੰਗਲੈਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਗਤਾਰ ਸਿੰਘ ਬਿਲਕੁੱਲ ਨਿਰਦੋਸ਼ ਹੈ ਅਤੇ ਉਸ ਨੂੰ ਝੂਠੇ ਕਤਲਾਂ ਦੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਪੰਜੋਲੀ ਨੇ ਕਿਹਾ ਕਿ ਇਸ ਤੋ ਵੀ ਮਾੜੀ ਗੱਲ ਇਹ ਹੈ ਕਿ ਫੜੇ ਗਏ ਨੌਜਵਾਨਾ ਦੀਆਂ ਮਾਵਾਂ, ਭੈਣਾ, ਧੀਆਂ ਜਾਂ ਉਹਨਾ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਥਾਣਿਆਂ ਵਿੱਚ ਬੁਲਾ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਸਿੱਖ ਪੰਥ ਅਤੇ ਪੰਜਾਬੀਆਂ ਅੰਦਰ ਰੋਹ ਪੈਦਾ ਹੋ ਰਿਹਾ ਹੈ ਅਤੇ ਸਰਕਾਰ ਦਾ ਅਕਸ ਵੀ ਧੁੰਦਲਾ ਹੋ ਰਿਹਾ ਹੈ। ਜਥੇਦਾਰ ਪੰਜੋਲੀ ਨੇ ਮੰਗ ਕੀਤੀ ਇਸ ਲਈ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜ਼ੋ ਸਾਰੇ ਮਾਮਲੇ ਦੀ ਪੜਤਾਲ ਕਰਕੇ ਸੱਚ ਲੋਕਾ ਅਤੇ ਫੜ੍ਹੇ ਗਏ ਸਿੱਖ ਨੌਜਵਾਨਾਂ ਦੇ ਮਾਪਿਆ ਸਾਹਮਣੇ ਲਿਆ ਸਕੇ। ਉਨ੍ਹਾਂ ਕਿਹਾ ਕਿ ਪੰਜ ਮੈਬਰੀ ਕਮੇਟੀ ਦੇ ਵਿੱਚ ਇਕ ਸਰਕਾਰੀ ਧਿਰ ਦਾ ਐਮ. ਐਲ. ਏ., ਇਕ ਆਪੋਜੀਸ਼ਨ ਦਾ ਐਮ. ਐਲ. ਏ., ਇਕ ਰਿਟਾਇਰਡ ਜੱਜ, ਇਕ ਹਿਊਮਨ ਰਾਇਟ ਦਾ ਵਕੀਲ ਅਤੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਸਾਮਿਲ ਕੀਤਾ ਜਾਵੇ ਤਾਂ ਕਿ ਅਸਲੀ ਸੱਚ ਲੋਕਾ ਦੇ ਸਾਹਮਣੇ ਆ ਸਕੇ। ਇਸ ਮੋਕੇ ਗੁ. ਜ਼ੋਤੀ ਸਰੂਪ ਸਾਹਿਬ ਦੇ ਮੈਨੇਜਰ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਸਮਾਣਾ, ਹਰਵਿੰਦਰ ਸਿੰਘ ਅਤੇ ਹੋਰ ਸਰਕਾਰੀ ਅਧਿਕਾਰੀ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: