ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਗਤਾਰ ਸਿੰਘ ਜੌਹਲ ਅਤੇ ਹੋਰਨਾਂ ਨੌਜਵਾਨਾਂ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਜਸਪ੍ਰੀਤ ਸਿੰਘ ਅਟਾਰਨੀ

ss1

ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਗਤਾਰ ਸਿੰਘ ਜੌਹਲ ਅਤੇ ਹੋਰਨਾਂ ਨੌਜਵਾਨਾਂ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਜਸਪ੍ਰੀਤ ਸਿੰਘ ਅਟਾਰਨੀ

ਸੈਕਰਾਮੈਂਟੋ , 21 ਨਵੰਬਰ (ਰਾਜ ਗੋਗਨਾ) ਪੰਜਾਬ ਪੁਲਿਸ ਵਲੋਂ ਬੀਤੇ ਦਿਨੀਂ ਹਿੰਦੂ ਆਗੂਆਂ ਦੀਆਂ ਹੋਈਆਂ ਹੱਤਿਆਵਾਂ ਦੇ ਮਾਮਲੇ ‘ਚ ਇੰਗਲੈਂਡ ਦੇ ਵਸਨੀਕ ਜਗਤਾਰ ਸਿੰਘ ਜੌਹਲ, ਤਲਜੀਤ ਸਿੰਘ ਇੰਗਲੈਂਡ, ਹਰਦੀਪ ਸਿੰਘ ਇਟਲੀ ਅਤੇ ਰਮਨਦੀਪ ਸਿੰਘ ਕਨੈਡਾ ਨੂੰ ਗ੍ਰਿਫਤਾਰ ਕਰਕੇ ਜੋ ਤਸ਼ੱਦਦ ਢਾਹਿਆ ਜਾ ਰਿਹਾ ਹੈ, ਉਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇਹ ਵਿਚਾਰ ਬੀਤੇ ਦਿਨ ਸ: ਮਨਜੀਤ ਸਿੰਘ ਜੀ.ਕੇ. ਦੇ ਅਮਰੀਕਾ ਪੁੱਜਣ ਅਤੇ ਸ: ਜਸਪ੍ਰੀਤ ਸਿੰਘ ਅਟਾਰਨੀ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦੇ ਸੰਬੰਧ ‘ਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਉਘੇ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਇਨ੍ਹਾਂ ਐਨ.ਆਰ.ਵੀਰਾਂ ਤੇ ਬਹੁਤ ਹੀ ਤਸ਼ੱਦਦ ਢਾਹਿਆ ਜਾ ਰਿਹਾ ਹੈ, ਜੋ ਕਿ ਸਰਾਰਸ ਗਲਤ ਗੱਲ ਹੈ ਜਿਸਦੀ ਉਹ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਟੋਰਚਰ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਗੈਰਕਾਨੂੰਨੀ ਤੇ ਅਣਮਨੁੱਖੀ ਵਰਤਾਰਾ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਭਾਵੇਂ ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਹੈ ਪਰ ਫਿਰ ਵੀ ਮੈਂ ਹੱਕ ਸੱਚ ਲਈ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਹਰ ਇਕ ਦੀ ਸੇਵਾ ਕਰਨ ਲਈ ਤਿਆਰ ਹਾਂ। ਇਸ ਮੌਕੇ ਸ: ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਖਿਲਾਫ਼ ਅਮਰੀਕਾ ਦੀ ਅਦਾਲਤ ‘ਚ ਚੱਲੇ ਕੇਸ ਨੂੰ ਸ: ਜਸਪ੍ਰੀਤ ਸਿੰਘ ਅਟਾਰਨੀ ਵਲੋਂ ਜਿੱਤ ਕੇ ਦੇਣ ‘ਤੇ ਉਨ੍ਹਾਂ ਦਾ ਜਿੱਥੇ ਵਿਸ਼ੇਸ਼ ਧੰਨਵਾਦ ਕੀਤਾ, ਉਥੇ ਉਨ੍ਹਾਂ ਦੇ ਨਵੇਂ ਧਾਰਮਿਕ ਗੀਤ ‘ਪੱਤ ਰੱਖਿਓ ਮੇਰੀ’ ਲਈ ਮੁਬਾਰਕਵਾਦ ਵੀ ਦਿੱਤੀ। ਉਨ੍ਹਾਂ ਦੋਵਾਂ ਖੁਸ਼ੀਆਂ ਦੇ ਸਬੰਧ ‘ਚ ਸ: ਜਸਪ੍ਰੀਤ ਸਿੰਘ ਅਟਾਰਨੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਮੈਰੀਲੈਂਡ, ਵਰਜ਼ੀਨੀਆ, ਵਸ਼ਿੰਗਟਨ ਡੀ.ਸੀ. ਅਤੇ ਹੋਰਨਾਂ ਇਲਾਕਿਆਂ ਚੋਂ ਲਗਭਗ 100 ਤੋਂ ਵੱਧ ਸ਼ਖਸ਼ੀਅਤਾਂ ਹਾਜ਼ਰ ਸਨ। ਜਿੰਨ੍ਹਾਂ ਵਿੱਚ ਵਿਸ਼ੇਸ਼ ਕਰਕੇ ਸ: ਸਤਪਾਲ ਸਿੰਘ ਬਰਾੜ, ਡਾ. ਸੁਰਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਮੱਲ੍ਹਾ, ਹਰਜੀਤ ਸਿੰਘ ਹੁੰਦਲ, ਹਰਬੰਸ ਸਿੰਘ ਸੰਧੂ, ਪ੍ਰਤਾਪ ਸਿੰਘ ਗਿੱਲ, ਗੁਰਚਰਨ ਸਿੰਘ ਲੇਹਲ, ਅਮਰ ਸਿੰਘ ਮੱਲ੍ਹੀ, ਗੁਰਦੇਵ ਸਿੰਘ ਕੰਗ ,ਅਗਿਆਪਾਲ ਸਿੰਘ ਰੰਧਾਵਾ, ਮੋਨੀ ਕੌਰ ਗਿੱਲ, ਕੁਲਦੀਪ ਸਿੰਘ ਗਿੱਲ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਤੱਖਰ, ਹਰਭਜਨ ਸਿੰਘ ਚਹਿਲ, ਡਾ. ਅਡੱਪਾ ਪ੍ਰਸ਼ਾਦ, ਕਮਲਜੀਤ ਸਿੰਘ, ਬਲਜਿੰਦਰ ਸਿੰਘ ਸੰਮੀ, ਦਲਬੀਰ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ ਕੈਰੋਂ, ਸਰਬਜੀਤ ਸਿੰਘ ਢਿੱਲੋਂ, ਸੁਖਜਿੰਦਰ ਸਿੰਘ, ਏ.ਕੇ. ਸਿੱਧੂ, ਰਤਨ ਸਿੰਘ, ਸੁਖਪਾਲ ਸਿੰਘ ਧਨੋਆ, ਸੁਰਮੁੱਖ ਸਿੰਘ ਮਾਣਕੂ, ਕੁਲਵਿੰਦਰ ਸਿੰਘ ਫਿਲੌਰਾ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਨੁਮਾਇੰਦੇ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *