ਪੰਜਾਬ ਪੁਲਿਸ ਦੇ ਅਫਸਰਾਂ ਵਲੋਂ ਤਿੰਨ ਵਾਰ ਇਨਕੁਆਰੀ ਵਿੱਚ ਦੋਸ਼ੀ ਸਾਬਿਤ ਹੋਣ ਤੋਂ ਬਾਅਦ ਚੋਥੀ ਵਾਰ ਦੋਸ਼ੀ ਨੂੰ ਜਮਾਨਤ ਦੇਣ ਦਾ ਮਾਮਲਾ

ss1

ਪੰਜਾਬ ਪੁਲਿਸ ਦੇ ਅਫਸਰਾਂ ਵਲੋਂ ਤਿੰਨ ਵਾਰ ਇਨਕੁਆਰੀ ਵਿੱਚ ਦੋਸ਼ੀ ਸਾਬਿਤ ਹੋਣ ਤੋਂ ਬਾਅਦ ਚੋਥੀ ਵਾਰ ਦੋਸ਼ੀ ਨੂੰ ਜਮਾਨਤ ਦੇਣ ਦਾ ਮਾਮਲਾ

ਮਾਣਯੋਗ ਹਾਈਕੋਰਟ ਨੇ ਜਮਾਨਤ ਕੀਤੀ ਸੀ ਰੱਦ

13-2

ਜੰਡਿਆਲਾ ਗੁਰੁ 12 ਜੁਲਾਈ ਵਰਿੰਦਰ ਸਿੰਘ/ ਹਰਿੰਦਰ ਪਾਲ ਸਿੰਘ :- ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਨ ਲਈ ਦੇਸ਼ ਦੇ ਰਖਵਾਲੇ ਅਪਨਾ ਪਰਿਵਾਰ ਪ੍ਰਮਾਤਮਾ ਦੇ ਭਰੋਸੇ ਛੱਡਕੇ ਪੂਰੀ ਤਨਦੇਹੀ ਨਾਲ ਡਿਊਟੀ ਕਰਦੇ ਹਨ ਪਰ ਕਿਸੇ ਸਮੇਂ ਉਹਨਾਂ ਦੇ ਪਰਿਵਾਰ ਨੂੰ ਪਿਛੇ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਉਸ ਪ੍ਰਦੇਸ਼ ਦੀ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਮੁਲਾਜਮ ਦੇ ਪਰਿਵਾਰ ਨੂੰ ਇਨਸਾਫ ਦੇਣਾ ਚਾਹੀਦਾ ਹੈ। ਪਰ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਤੋਂ ਦੁੱਖੀ ਗੁਰਜੀਤ ਕੋਰ ਪਤਨੀ ਜਰਨੈਲ ਸਿੰਘ ਪਿੰਡ ਮੱਲੀਆਂ (ਜੋ ਕਿ ਛੱਤੀਸਗੜ੍ਹ ਵਿੱਚ ਡਿਊਟੀ ਕਰ ਰਹੇ ਹਨ) ਨੇ ਅਪਨੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਦੱਸਿਆ ਕਿ ਮਿਤੀ 12 ਜਨਵਰੀ 2015 ਨੂੰ ਉਸ ਨਾਲ ਛੇੜਛਾੜ ਕਰਨ ਅਤੇ ਠੱਗੀ ਮਾਰਨ ਦੇ ਸਬੰਧ ਵਿੱਚ ਥਾਣਾ ਜੰਡਿਆਲਾ ਗੁਰੁ ਵਿੱਚ ਧਾਰਾ 420, 354,506 ਅਧੀਨ ਪਰਚਾ ਨੰਬਰ 12 ਦਰਜ ਕਰਵਾਇਆ ਗਿਆ ਸੀ ਅਤੇ ਦੋਸ਼ੀ ਸੰਦੀਪ ਕੁਮਾਰ ਵਾਸੀ ਮਾਲੋਵਾਲ ਅਤੇ ਰਣਜੀਤ ਸਿੰਘ ਮੁਹੱਲਾ ਸ਼ੇਖੂਪੁਰਾ ਵਾਸੀ ਜੰਡਿਆਲਾ ਦੀ ਸ਼ੈਸ਼ਨ ਕੋਰਟ ਅੰਮ੍ਰਿਤਸਰ ਅਤੇ ਮਾਣਯੋਗ ਹਾਈਕੋਰਟ ਨੇ ਜਮਾਨਤ ਰੱਦ ਕਰ ਦਿੱਤੀ ਸੀ। ਜਿਸਤੋਂ ਬਾਅਦ ਦੋਸ਼ੀ ਵਲੋਂ ਸਾਡੇ ਪਰਿਵਾਰ ਤੇ ਪਰਚਾ ਰੱਦ ਕਰਵਾਉਣ ਲਈ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਪੁਲਿਸ ਮੇਰਾ ਕੁਝ ਨਹੀ ਵਿਗਾੜ ਸਕਦੀ ਮੇਰੀ ਉੱਪਰ ਤੱਕ ਪਹੁੰਚ ਹੈ। ਡਰੀ ਅਤੇ ਸਹਿਮੀ ਹੋਈ ਗੁਰਜੀਤ ਕੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਸੰਦੀਪ ਸਿੰਘ ਵਲੋਂ ਤਿੰਨ ਵਾਰ ਪੁਲਿਸ ਦੇ ਅਫਸਰਾਂ ਕੋਲੋਂ ਪਰਚਾ ਰੱਦ ਕਰਵਾਉਣ ਲਈ ਇਨਕੁਆਰੀਆਂ ਲਗਾਈਆਂ । ਪਰ ਹਰ ਵਾਰ ਇਨਕੁਆਰੀ ਸਾਡੇ ਹੱਕ ਵਿੱਚ ਗਈ ਅਤੇ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਨੇ ਲਿਖਤੀ ਹੁਕਮ ਜਾਰੀ ਕਰਕੇ ਥਾਣਾ ਜੰਡਿਆਲਾ ਗੁਰੁ ਦੀ ਪੁਲਿਸ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਪਰ ਫਿਰ ਚੋਥੀ ਵਾਰ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਜਾਂਚ ਪੜਤਾਲ ਅਧਿਕਾਰੀ ਨਾਲ ਮਿਲਕੇ ਉਪਰੋਕਤ ਪਰਚੇ ਵਿਚੋਂ ਧਾਰਾ 420 ਖਤਮ ਕਰਵਾ ਦਿੱਤੀ ।

ਛੱਤੀਸਗੜ੍ਹ ਵਿੱਚ ਡਿਊਟੀ ਕਰ ਰਹੇ ਜਰਨੈਲ ਸਿੰਘ ਨੇ ਕਿਹਾ ਕਿ ਦੋਸ਼ੀ ਦੀਆਂ ਇਹਨਾਂ ਕਰਤੂਤਾਂ ਕਰਕੇ ਮੈਨੂੰ ਵਾਰ ਵਾਰ ਛੁੱਟੀ ਲੈਕੇ ਪੰਜਾਬ ਇਸ ਸਿਲਸਿਲੇ ਵਿੱਚ ਆਉਣਾ ਪੈ ਰਿਹਾ ਹੈ ਕਿਉਂ ਕਿ ਮੇਰੇ ਬੱਚੇ ਵੀ ਅਜੇ ਬਹੁਤ ਛੋਟੇ ਹਨ ਜਿਸ ਕਰਕੇ ਪਤਨੀ ਵੀ ਇੱਕਲੀ ਕਿਧਰੇ ਜਾ ਨਹੀ ਸਕਦੀ। ਗੱਲਬਾਤ ਦੋਰਾਨ ਉਹਨਾਂ ਦੇ ਨਾਲ ਆਏ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਜਲੰਧਰ ਕੋਆਰੀਨੇਟਰ ਸੁਰਜੀਤ ਸਿੰਘ ਸਿੰਘਪੁਰਾ ਨੇ ਕਿਹਾ ਕਿ ਅਗਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਨਾ ਕੀਤਾ ਗਿਆ ਤਾਂ ਜਲਦੀ ਹੀ ਹੋਰ ਜਥੇਬੰਦੀਆਂ ਨਾਲ ਮਿਲਕੇ ਡੀ ਐਸ ਪੀ ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਇਸ ਮੋਕੇ ਉਹਨਾਂ ਦੇ ਨਾਲ ਕੁਲਵੰਤ ਸਿੰਘ ਮੱਲੀਆਂ, ਦਰਸ਼ਨ ਸਿੰਘ ਮੱਲੀਆਂ ਬੀ ਐਸ ਪੀ ਆਗੂ ਮੋਜੂਦ ਸਨ। ਧਾਰਾ 420 ਖਤਮ ਕਰਨ ਸਬੰਧੀ ਜਦ ਜਾਂਚ ਪੜਤਾਲ ਅਧਿਕਾਰੀ ਧਨਇੰਦਰ ਸਿੰਘ ਅਤੇ ਐਸ ਐਚ ਉ ਜੰਡਿਆਲਾ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਕਾਨੂੰਨ ਦੇ ਦਾਇਰੇ ਅਧੀਨ ਰਹਿਕੇ ਜਾਂਚ ਪੜਤਾਲ ਕਰਨ ਉਪਰੰਤ ਦੋਸ਼ੀ ਨੂੰ ਜਮਾਨਤ ਮਿਲ ਚੁੱਕੀ ਹੈ।

Share Button

Leave a Reply

Your email address will not be published. Required fields are marked *