ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਲਾਰੈਂਸ ਗਿਰੋਹ ਦੇ ਤਿੰਨ ਗੈਂਗਸਟਰ ਗ੍ਰਿਫਤਾਰ

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਲਾਰੈਂਸ ਗਿਰੋਹ ਦੇ ਤਿੰਨ ਗੈਂਗਸਟਰ ਗ੍ਰਿਫਤਾਰ

ਗੈਗਸਟਰਾਂ ਉਪਰ ਨਕੇਲ ਕਸਣ ਵਾਲੇ ਸੀਆਈਏ ਸਟਾਫ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਵੱਲੋਂ ਆਪਣੀ ਟੀਮ ਸਮੇਤ ਹੁਣ ਰਾਜਸਥਾਨ ਦੇ ਪ੍ਰਮੁੱਖ ਗੈਗ ਲਾਰੈਂਸ ਬਿਸ਼ਨੋਈ ਦੇ ਤਿੰਨ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਤਿੰਨਾਂ ਗੈਗਸਟਰਾਂ ਦੇ ਨਾਮ ਰਵਿੰਦਰ ਸਿੰਘ , ਰਾਜੂ ਅਤੇ ਪ੍ਰੇਮ ਬਬਲੂ ਹਨ, ਜਿਹਨਾਂ ਦੀ ਭਾਲ ਪਿਛਲੇ ਲੰਮੇ ਸਮੇ ਤੋ ਰਾਜਸਥਾਨ ਦੀ ਪੁਲਿਸ ਵੀ ਕਰ ਰਹੀ ਸੀ ਪਰ ਇਹ ਤਿੰਨੋ ਗੈਗਸਟਰ ਸੀਆਈਏ ਸਟਾਫ ਰਾਜਪੁਰਾ ਦੀਆਂ ਅੱਖਾਂ ਤੋ ਨਹੀ ਬਚ ਸਕੇ ਅਤੇ ਆਖਿਰਕਾਰ ਇਹ ਤਿੰਨੋਂ ਗੈਗਸਟਰ ਹੁਣ ਪਟਿਆਲਾ ਪੁਲਿਸ ਦੀ ਗ੍ਰਿਫਤ ਵਿੱਚ ਆ ਗਏ ਹਨ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਹਨਾਂ ਗੈਗਸਟਰਾਂ ਕੋਲੋਂ ਇੰਮਪੋਰਟਡ ਅਸਲਾ ਬਰਾਮਦ ਕੀਤਾ, ਜਿਸ ਵਿੱਚ ਦੋ ਪਿਸਟਲ ਸ਼ਾਮਿਲ ਹਨ। ਇਸਦੇ ਨਾਲ ਹੀ ਪੁਲਿਸ ਨੇ ਇਹਨਾਂ ਕੋਲੋਂ ਇੱਕ ਫੋਰਡ ਫਿਸਟਾ ਕਾਰ ਵੀ ਬਰਾਮਦ ਕੀਤੀ ਹੈ।
ਦੱਸ ਦੇਈਏ ਕਿ ਇਹਨਾਂ ਦੋਵਾਂ ਉਪਰ ਕੰਨਟਰੈਕਟ ਕਿਲਿੰਗ ਦੇ ਕਈ ਮਾਮਲੇ ਦਰਜ ਹਨ ਅਤੇ ਪੁਲਿਸ ਨੂੰ ਇਹਨਾਂ ਦੀ ਪਿਛਲੇ ਲੰਮੇ ਸਮੇ ਤੋ ਭਾਲ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਲਾਰੈਸ ਬਿਸ਼ਨੋਈ ਗੈਂਗ ਦੇ ਇਹ ਮੈਂਬਰ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਗਰੁੱਪ ਮੈਬਰਾਂ ਦੇ ਨਿਰਦੇਸ਼ਾਂ ਵਿੱਚ ਅਪਰਾਧਾਂ ਨੂੰ ਅੰਜ਼ਾਮ ਦੇ ਰਹੇ ਸਨ।
ਪਿਛਲੇ ਸਮੇ ਦੌਰਾਨ ਤਰਨਤਾਰਨ ਵਿਖੇ ਅਮਨ ਨਾਂਅ ਦੇ ਵਿਅਕਤੀ ਦਾ ਇਹਨਾਂ ਗੈਗਸਟਰਾਂ ਵੱਲੋਂ ਕੰਟਰੈਕਟ ਲੈਕੇ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ। ਉਸ ਵਾਰਦਾਤ ਨੂੰ ਅੰਜ਼ਾਮ ਦੇਣ ਸਮੇ ਵਰਤੇ ਗਏ ਪਿਸਟਲ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਗੈਗਸਟਰਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਕੋਲੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਇਨ੍ਹਾਂ ਕੋਲੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਨੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੀ ਆਈ ਏ ਸਟਾਫ ਰਾਜਪੁਰਾ ਦੀ ਟੀਮ ਨੇ ਇਹਨਾਂ ਗੈਗਸਟਰਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੋ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਐ।

Share Button

Leave a Reply

Your email address will not be published. Required fields are marked *