Fri. May 24th, 2019

ਪੰਜਾਬ ਪੁਲਸ ‘ਚ ਭਰਤੀ ਦੀਆਂ ਲੱਖਾਂ ਅਰਜ਼ੀਆਂ ਨੇ ਵਧਾਈਆਂ ਮੁਸ਼ਕਲਾਂ, ‘ਐਡਮਿਟ ਕਾਰਡ’ ਡਾਊਨਲੋਡ ਕਰਨ ਦੀ ਤਰੀਕ ਵਧੀ

ਪੰਜਾਬ ਪੁਲਸ ‘ਚ ਭਰਤੀ ਦੀਆਂ ਲੱਖਾਂ ਅਰਜ਼ੀਆਂ ਨੇ ਵਧਾਈਆਂ ਮੁਸ਼ਕਲਾਂ, ‘ਐਡਮਿਟ ਕਾਰਡ’ ਡਾਊਨਲੋਡ ਕਰਨ ਦੀ ਤਰੀਕ ਵਧੀ

27-44ਚੰਡੀਗੜ੍ਹ, 27 ਜੁਲਾਈ (ਪ.ਪ.): : ਪੰਜਾਬ ਪੁਲਸ ‘ਚ 7416 ਕਾਂਸਟੇਬਲ ਦੀਆਂ ਅਸਾਮੀਆਂ ਲਈ ਪਹੁੰਚੀਆਂ ਲੱਖਾਂ ਅਰਜ਼ੀਆਂ ਦੇ ਕਾਰਨ ਪੁਲਸ ਭਰਤੀ ਦੇ ਸਰਵਰਜ਼ ‘ਤੇ ਵੱਧ ਪ੍ਰੈਸ਼ਰ ਬਣ ਗਿਆ ਹੈ, ਜਿਸ ਕਾਰਨ ਕਈ ਜ਼ਿਲਿਆਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਹਜ਼ਾਰਾਂ ਉਮੀਦਵਾਰ ਆਪਣੇ ਫਾਰਮ ਪੂਰੇ ਕਰਨ ਤੋਂ ਵਾਂਝੇ ਰਹਿ ਗਏ ਹਨ। ਇੰਨਾ ਹੀ ਨਹੀਂ, ਜਿਨ੍ਹਾਂ ਦੇ ਪਹਿਲਾਂ ਫਾਰਮ ਪੂਰੇ ਕਰਨ ਦੀ ਸੂਚਨਾ ਦਿੱਤੀ ਗਈ ਸੀ, ਉਨ੍ਹਾਂ ਦੇ ਐਡਮਿਟ ਕਾਰਡ ਵੀ ਡਾਊਨਲੋਡ ਨਹੀਂ ਹੋ ਰਹੇ ਹਨ। ਕਈ ਜ਼ਿਲਿਆਂ ‘ਚ ਹੋਏ ਪ੍ਰਦਰਸ਼ਨ-ਨਾਅਰੇਬਾਜ਼ੀ ਦੀਆਂ ਸੂਚਨਾਵਾਂ ਪਹੁੰਚਣ ‘ਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਫਾਰਮ ਪੂਰੇ ਕਰਨ ਤੇ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਆਖਰੀ ਤਰੀਕ ਵਿਚ ਵਾਧਾ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੀ ਭਰਤੀ ਲਈ ਬਣਾਈ ਗਈ ਵੈੱਬਸਾਈਟ ‘ਤੇ ਅੰਤਿਮ ਤਰੀਕ ਦੇ ਸਮੇਂ ਵਿਚ ਟ੍ਰੈਫਿਕ ਕਾਫ਼ੀ ਵੱਧ ਗਿਆ ਸੀ, ਜਿਸ ਕਾਰਨ ਕਈ ਥਾਵਾਂ ਤੋਂ ਬਿਨੈਕਾਰਾਂ ਨੂੰ ਆਪਣੀਆਂ ਸੂਚਨਾਵਾਂ ਅਪਲੋਡ ਕਰਨ ਵਿਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਾਰਨ ਜ਼ਿਆਦਾਤਰ ਜ਼ਿਲਿਆਂ ਦੇ ਬਿਨੈਕਾਰਾਂ ਨੂੰ ‘ਰਿਜੈਕਟ’ ਤੇ ‘ਪੈਂਡਿੰਗ’ ਜਿਹੇ ਸੰਦੇਸ਼ ਦੇਖਣ ਨੂੰ ਮਿਲ ਰਹੇ ਸਨ। ਇੰਨਾ ਹੀ ਨਹੀਂ, ਜਿਨ੍ਹਾਂ ਬਿਨੈਕਾਰਾਂ ਨੂੰ ਕੁਝ ਦਿਨ ਪਹਿਲਾਂ ਤੱਕ ਫਾਰਮ ਕੰਪਲੀਟ ਹੋਣ ਦਾ ਸੰਦੇਸ਼ ਦਿਖਾਇਆ ਜਾ ਰਿਹਾ ਸੀ, ਉਹ ਵੀ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਸਮਰੱਥ ਨਹੀਂ ਹੋ ਪਾ ਰਹੇ ਸਨ ਕਿਉਂਕਿ ਲਿੰਕ ਕੰਮ ਕਰਨਾ ਬੰਦ ਕਰ ਗਏ ਸਨ।
ਉਧਰ ਕਈ ਜ਼ਿਲਿਆਂ ‘ਚ ਬਿਨੈਕਾਰਾਂ ਵੱਲੋਂ ਤਕਨੀਕੀ ਦਿੱਕਤਾਂ ਦੇ ਕਾਰਨ ਫਾਰਮ ਭਰਨ ਦੀ ਪ੍ਰਕਿਰਿਆ ਪੂਰੀ ਨਾ ਹੋ ਸਕਣ ਕਾਰਨ ਕੀਤੇ ਗਏ ਪ੍ਰਦਰਸ਼ਨਾਂ ਤੇ ਨੋਡਲ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕੇਂਦਰੀ ਭਰਤੀ ਬੋਰਡ ਦੇ ਚੇਅਰਮੈਨ ਏ. ਡੀ. ਜੀ. ਪੀ. ਆਈ. ਪੀ. ਐੱਸ. ਸਹੋਤਾ ਵੱਲੋਂ ਅੰਤਿਮ ਤਰੀਕ ਵਿਚ ਵਾਧੇ ਦਾ ਫੈਸਲਾ ਲੈ ਲਿਆ ਗਿਆ ਹੈ। ਸਹੋਤਾ ਨੇ ਦੱਸਿਆ ਕਿ ਬਿਨੈਕਾਰਾਂ ਦੀ ਮੰਗ ‘ਤੇ ਸਿਰਫ ਉਨ੍ਹਾਂ ਨੂੰ ਫਾਰਮ ਕੰਪਲੀਟ ਕਰਨ ਲਈ 29 ਜੁਲਾਈ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ, ਫਿਰ ਵੀ ਜੇਕਰ ਕੋਈ ਤਕਨੀਕੀ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਇਸ ਲਈ 3 ਹੈਲਪਲਾਈਨ ਨੰਬਰ ਵੀ ਵੈੱਬਸਾਈਟ ‘ਤੇ ਦਿੱਤੇ ਗਏ ਹਨ, ਜਿਥੋਂ ਸਹਾਇਤਾ ਲਈ ਜਾ ਸਕਦੀ ਹੈ।

Leave a Reply

Your email address will not be published. Required fields are marked *

%d bloggers like this: