Tue. Apr 7th, 2020

ਪੰਜਾਬ ਪਦੇਸ ਕਾਂਗਰਸ ਦਾ ਤਾਲਮੇਲ ਕਮੇਟੀ ਦੀ ਲਿਪਾ ਪੋਚੀ ਨਾਲ ਓਵਰਹਾਲ

ਪੰਜਾਬ ਪਦੇਸ ਕਾਂਗਰਸ ਦਾ ਤਾਲਮੇਲ ਕਮੇਟੀ ਦੀ ਲਿਪਾ ਪੋਚੀ ਨਾਲ ਓਵਰਹਾਲ

ਕਾਂਗਰਸ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਸਰਕਾਰੀ ਪਣਾਲੀ ਨਾਲ ਮਿਲਦਾ ਜੁਲਦਾ ਹੈ। ਜਿਵੇਂ ਸਭ ਤੋਂ ਪਹਿਲਾਂ ਬਾਬੂ ਫਾਈਲ ਬਣਾਉਂਦਾ ਹੈ, ਸਹਾਇਕ ਉਸ ਉਪਰ ਆਪਣੀ ਤਜਵੀਜ ਲਿਖਦਾ ਤੇ ਫਿਰ ਅਖ਼ੀਰ ਦਸ ਥਾਵਾਂ ਤੇ ਤੁਰਦੀ ਫਾਈਲ ਵਾਪਸ ਪਹੁੰਚਦੀ ਹੈ। ਉਸੇ ਤਰਾਂ ਕਾਂਗਰਸ ਪਾਰਟੀ ਜਦੋਂ ਪਾਦੇਸ਼ਕ ਢਾਂਚਿਆਂ ਵਿਚ ਤਬਦੀਲੀ ਕਰਨੀ ਹੁੰਦੀ ਹੈ ਤਾਂ ਫਾਈਲ ਨੂੰ ਘੁਮਾਉਂਦਿਆਂ ਹੀ ਸਾਲਾਂ ਬੱਧੀ ਲਮਕਾਈ ਰੱਖਦੀ ਹੈ ਕਿਉਂਕਿ ਵੱਡੇ ਨੇਤਾਵਾਂ ਨੇ ਆਪਣੇ ਚਾਪਲੂਸਾਂ ਦੇ ਹਿਤਾਂ ਤੇ ਪਹਿਰਾ ਦੇਣਾ ਹੁੰਦਾ ਹੈ। ਕਦੀ ਜ਼ਾਤ ਬਰਾਦਰੀ, ਕਦੀ ਇਲਾਕਾਈ ਅਤੇ ਕਦੀਂ ਆਰਥਿਕ ਹਾਲਤ ਵੇਖਦੇ ਸਮਾਂ ਬਰਬਾਦ ਕਰ ਦਿੰਦੇ ਹਨ, ਉਦੋਂ ਤੱਕ ਜੋ ਮਕਸਦ ਹੁੰਦਾ ਹੈ ਉਹ ਹੀ ਖ਼ਤਮ ਹੋ ਜਾਂਦਾ ਹੈ। ਇਸੇ ਤਰਾਂ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਫਿਰ ਇਕ ਨਵਾਂ ਫਾਰਮੂਲਾ ਲਿਆਂਦਾ ਹੈ, ਜਿਸ ਅਧੀਨ ਪਦੇਸ ਕਾਂਗਰਸ ਕਮੇਟੀ ਭੰਗ ਕਰਕੇ 11 ਮੈਂਬਰੀ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਇਹ ਕਮੇਟੀ ਸਰਕਾਰ ਅਤੇ ਕਾਂਗਰਸ ਪਾਰਟੀ ਵਿਚ ਤਾਲਮੇਲ ਰੱਖੇਗੀ ਅਤੇ ਚੋਣ ਵਾਅਦੇ ਮੁਕੰਮਲ ਕਰਨ ਲਈ ਸਰਕਾਰ ਤੇ ਜ਼ੋਰ ਪਾਵੇਗੀ। ਕਾਂਗਰਸ ਪਾਰਟੀ ਨੇ ਇਹ ਵੀ ਲਿਪਾ ਪੋਚੀ ਹੀ ਕੀਤੀ ਲੱਗਦੀ ਹੈ। ਪੰਜਾਬ ਦੇ ਲੋਕ ਖਾਸ ਤੌਰ ਤੇ ਕਾਂਗਰਸ ਦੇ ਵਿਧਾਨਕਾਰ ਅਤੇ ਵਰਕਰ ਮਹਿਸੂਸ ਕਰ ਰਹੇ ਹਨ ਕਿ ਉਨਾਂ ਨਾਲ ਵਿਧਾਨ ਸਭਾ ਦੀ ਚੋਣ ਮੌਕੇ ਕੀਤੇ ਵਾਅਦਿਆਂ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾ ਰਿਹਾ। ਇਥੋਂ ਤੱਕ ਕਿ ਕੁਝ ਮੰਤਰੀ ਅਤੇ ਵਿਧਾਨਕਾਰ ਵੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਬੀ ਜ਼ੁਬਾਨ ਵਿਚ ਕਿੰਤੂ ਪੰਤੂ ਕਰ ਰਹੇ ਹਨ। ਪਗਟ ਸਿੰਘ ਵਿਧਾਨਕਾਰ ਨੇ ਤਾਂ ਮੁੱਖ ਮੰਤਰੀ ਨੂੰ ਚਿੱਠੀ ਲਿਖਕੇ ਆਪਣਾ ਗੁਭ ਗੁਭਾਟ ਕੱਢ ਲਿਆ ਹੈ। ਇਸ ਕਮੇਟੀ ਵਿਚ ਮੁੱਖ ਮੰਤਰੀ ਅਤੇ ਉਨਾਂ ਦੇ ਚਾਰ ਮੰਤਰੀ ਸ਼ਾਮਲ ਹਨ, ਜਿਨਾਂ ਖੁਦ ਹੀ ਆਪੋ ਆਪਣੇ ਵਿਭਾਗਾਂ ਵਿਚ ਚੋਣ ਵਾਅਦੇ ਲਾਗੂ ਕਰਨੇ ਹੁੰਦੇ ਹਨ। ਜੇਕਰ ਮੁੱਖ ਮੰਤਰੀ ਤੇ ਉਨਾਂ ਦੇ ਮੰਤਰੀ ਚੋਣ ਵਾਅਦੇ ਲਾਗੂ ਕਰਨ ਵਿਚ ਦਿਲਚਸਪੀ ਲੈਂਦੇ ਹੁੰਦੇ ਤਾਂ ਫਿਰ ਅਜਿਹੀ ਤਾਲਮੇਲ ਕਮੇਟੀ ਦੀ ਕੀ ਲੋੜ ਸੀ।

ਇਨਾਂ ਨੂੰ ਹੀ ਤਾਲਮੇਲ ਕਮੇਟੀ ਵਿਚ ਸ਼ਾਮਲ ਕਰ ਲਿਆ ਹੈ। ਹੁਣ ਉਹ ਇਹ ਵਾਅਦੇ ਕਿਵੇਂ ਲਾਗੂ ਕਰਨਗੇ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕਮੇਟੀ ਵਿਚ ਦੋ ਮੈਂਬਰਾਂ ਮੁੱਖ ਮੰਤਰੀ ਅਤੇ ਅੰਬਿਕਾ ਸੋਨੀ ਤੋਂ ਬਿਨਾ ਬਾਕੀ ਸਾਰੇ ਨੌਜਵਾਨ ਨੇਤਾ ਲਏ ਗਏ ਹਨ। ਪਾਰਟੀ ਦੇ ਸੀਨੀਅਰ ਅਤੇ ਬਜ਼ੁਰਗ ਨੇਤਾਵਾਂ ਨੂੰ ਗੁੱਠੇ ਲਾਈਨ ਲਾ ਦਿੱਤਾ ਹੈ ਅਤੇ ਉਹ ਠੱਗੇ ਹੋਏ ਮਹਿਸੂਸ ਕਰਦੇ ਹਨ। ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਸੁਣੀ ਗਈ ਹੈ। ਚਲੋ ਜੇ ਆਪਣੀ ਡਿਗਦੀ ਸ਼ਾਖ਼ ਨੂੰ ਬਚਾਉਣ ਦੀ ਯਾਦ ਆ ਗਈ ਤਾਂ ਵੀ ਚੰਗੀ ਗੱਲ ਹੈ। ਸਰਬ ਭਾਰਤੀ ਕਾਂਗਰਸ ਕਮੇਟੀ ਕੌਮੇ ਵਿਚੋਂ ਬਾਹਰ ਆ ਗਈ ਲੱਗਦੀ ਹੈ ਕਿਉਂਕਿ ਉਨਾਂ ਪੰਜਾਬ ਪਦੇਸ ਕਾਂਗਰਸ ਦੀ 5 ਸਾਲ ਬਾਅਦ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਹੈ। ਆਮ ਤੌਰ ਤੇ ਜਦੋਂ ਕੋਈ ਨਵਾਂ ਪਧਾਨ ਬਣਦਾ ਹੈ ਤਾਂ ਉਹ ਆਪਣੀ ਮਰਜੀ ਦੇ ਅਹੁਦੇਦਾਰ ਬਣਾਉਂਦਾ ਹੈ। ਸੁਨੀਲ ਕੁਮਾਰ ਜਾਖੜ ਪਿਛਲੇ ਲਗਪਗ 4 ਸਾਲ ਤੋਂ ਪੁਰਾਣੀ ਅਹੁਦੇਦਾਰਾਂ ਦੀ ਟੀਮ ਨਾਲ ਹੀ ਆਪਣਾ ਕੰਮ ਚਲਾਉਂਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਪਦੇਸ ਕਾਂਗਰਸ ਦੇ ਪਧਾਨ ਸਨ ਤਾਂ ਉਨਾਂ ਨੇ ਸਤੰਬਰ 2016 ਵਿਚ ਪਦੇਸ ਕਾਂਗਰਸ ਦੀ ਕਮੇਟੀ ਦੇ ਅਹੁਦੇਦਾਰਾਂ ਦਾ ਗਠਨ ਕੇਂਦਰੀ ਕਾਂਗਰਸ ਦੀ ਪਵਾਨਗੀ ਨਾਲ ਕੀਤਾ ਸੀ।

ਕਾਂਗਰਸ ਪਾਰਟੀ ਨਵੇਂ ਫਾਰਮੂਲੇ ਬਣਾਕੇ ਉਨਾਂ ਦੇ ਤਜ਼ਰਬੇ ਕਰਨ ਵਿਚ ਮਾਹਿਰ ਹੈ, ਭਾਵੇਂ ਪਾਰਟੀ ਨੂੰ ਨੁਕਸਨ ਹੀ ਕਿਉਂ ਨਾ ਉਠਾਉਣਾ ਪਵੇ। 2017 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ ਤਾਂ ਇਕ ਵਿਅਕਤੀ ਇਕ ਅਹੁਦੇ ਦੇ ਫਰਾਮੂਲੇ ਅਨੁਸਾਰ ਸੁਨੀਲ ਕੁਮਾਰ ਜਾਖੜ ਨੂੰ ਉਨਾਂ ਦੀ ਥਾਂ ਅਪੈਲ 2017 ਵਿਚ ਪੰਜਾਬ ਪਦੇਸ ਕਾਂਗਰਸ ਕਮੇਟੀ ਦਾ ਪਧਾਨ ਬਣਾਇਆ ਗਿਆ। ਸੁਨੀਲ ਕੁਮਾਰ ਜਾਖੜ ਦਾ ਅਕਸ ਇਕ ਸ਼ਰੀਫ, ਸੰਜਮੀ, ਬੇਦਾਗ, ਨਿਰਵਿਵਾਦ, ਸੁਲਝਿਆ ਹੋਇਆ ਅਤੇ ਨਮਰਤਾ ਵਾਲੇ ਸਿਆਣੇ ਰਾਜਨੀਤਕ ਵਾਲਾ ਹੈ। ਉਸਨੇ ਪਧਾਨ ਬਣਨ ਤੋਂ ਬਾਅਦ ਪੁਰਾਣੇ ਅਹੁਦੇਦਾਰ ਨਹੀਂ ਬਦਲੇ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਟੀਮ ਨਾਲ ਹੀ ਕੰਮ ਚਲਾਉਂਦਾ ਰਿਹਾ। ਉਦੋਂ ਇਹ ਵੀ ਪਭਾਵ ਸਿਆਸੀ ਖੇਤਰ ਵਿਚ ਗਿਆ ਸੀ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਅਤੇ ਪੰਜਾਬ ਪਦੇਸ ਕਾਂਗਰਸ ਦਾ ਪਧਾਨ ਹਮ ਖਿਆਲੀ ਹਨ। ਇਸ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਅਤੇ ਪਧਾਨ ਦਰਮਿਆਨ ਇੱਟ ਖੜੱਕਾ ਹੀ ਰਿਹਾ ਹੈ। ਪੰਤੂ ਮੁੱਖ ਮੰਤਰੀ ਅਤੇ ਪਧਾਨ ਦਾ ਸਦਭਾਵਨਾ ਵਾਲਾ ਮਾਹੌਲ ਬਹੁਤੀ ਦੇਰ ਚਲਿਆ ਨਹੀਂ।

ਸੁਨੀਲ ਕੁਮਾਰ ਜਾਖੜ ਕਿਉਂਕਿ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਿਆ ਸੀ। ਕਿਹਾ ਜਾਂਦਾ ਹੈ ਕਿ ਉਹ ਪੰਜਾਬ ਵਿਚੋਂ ਰਾਜ ਸਭਾ ਵਿਚ ਨਾਮਜ਼ਦ ਹੋਣਾ ਚਾਹੁੰਦਾ ਸੀ ਪੰਤੂ ਮੁੱਖ ਮੰਤਰੀ ਨੇ ਉਸਦੀ ਮਦਦ ਨਹੀਂ ਕੀਤੀ, ਜਿਸ ਕਰਕੇ ਦੋਹਾਂ ਦੇ ਸੰਬੰਧਾਂ ਵਿਚ ਖਟਾਸ ਪੈਦਾ ਹੋ ਗਈ। ਇਹ ਕੁਦਰਤੀ ਹੈ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਸਰਕਾਰ ਤੋਂ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪਾਰਟੀ ਦੇ ਪਧਾਨ ਦੀ ਹੁੰਦੀ ਹੈ। ਜੇ ਦੋਹਾਂ ਦੇ ਸੰਬੰਧ ਚੰਗੇ ਹੋਣ ਤਾਂ ਕਾਂਗਰਸੀ ਵਰਕਰਾਂ ਦੇ ਹਿਤਾਂ ਦੀ ਰਾਖੀ ਹੁੰਦੀ ਰਹਿੰਦੀ ਹੈ ਪੰਤੂ ਜੇਕਰ ਮਨ ਮੁਟਾਵ ਹੋਵੇਗਾ ਤਾਂ ਪਾਰਟੀ ਦੀ ਰੀੜ ਦੀ ਹੱਡੀ ਵਰਕਰ ਨਿਰਾਸ਼ ਹੋਣਗੇ, ਜਿਸਦਾ ਅਗਲੀਆਂ ਚੋਣਾਂ ਵਿਚ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਜਿਹੜੇ ਵਾਅਦੇ ਅਤੇ ਦਮਗਜ਼ੇ ਮਾਰਕੇ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਸਰਕਾਰ ਬਣਾਈ ਸੀ, ਉਹ ਅਜੇ ਤੱਕ ਅਧੂਰੇ ਹਨ, ਜਿਸ ਕਰਕੇ ਸੁਨੀਲ ਕੁਮਾਰ ਜਾਖੜ ਸੰਤੁਸ਼ਟ ਨਹੀਂ ਹਨ। ਭਾਵੇਂ ਸਰਕਾਰ ਦਾ ਅੱਧਾ ਸਮਾ ਅਜੇ ਰਹਿੰਦਾ ਹੈ।

ਸੁਨੀਲ ਕੁਮਾਰ ਜਾਖੜ ਕਈ ਵਾਰ ਆਪਣੀ ਨਰਾਜ਼ਗੀ ਆਪਣੇ ਬਿਆਨਾ ਰਾਹੀਂ ਦਰਸਾ ਚੁੱਕੇ ਹਨ। ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਨੇ ਵੱਡੇ ਵਾਅਦੇ ਕਰ ਲਏ ਜਿਨਾਂ ਵਿਚ ਕਾਂਗਰਸ ਪਾਰਟੀ ਵੀ ਸ਼ਾਮਲ ਸੀ। ਜਦੋਂ ਕਿ ਉਨਾਂ ਨੂੰ ਪਤਾ ਸੀ ਕਿ ਪੰਜਾਬ ਦੀ ਆਰਥਿਕ ਹਾਲਤ ਵਾਅਦੇ ਪੂਰੇ ਕਰਨ ਦੇ ਸਮਰੱਥ ਨਹੀਂ। ਰਹਿੰਦੀ ਕਸਰ ਬਾਦਲ ਸਰਕਾਰ ਨੇ ਪੂਰੀ ਕਰ ਦਿੱਤੀ ਜਦੋਂ ਉਨਾਂ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਦੀ ਸਰਕਾਰ ਨਹੀਂ ਬਣਦੀ ਤਾਂ ਇਕੱਤੀ ਹਜ਼ਾਰ ਕਰੋੜ ਕੇਂਦਰ ਸਰਕਾਰ ਨੂੰ ਫੂਡ ਗਰੇਨ ਦੇ ਵਹੀ ਖਾਤੇ ਪੂਰੇ ਨਾ ਕਰਨ ਕਰਕੇ ਦੇਣਾ ਪਵਾਨ ਕਰ ਲਿਆ।

ਕਾਂਗਰਸ ਪਾਰਟੀ ਨੇ ਪੰਜਾਬ ਪਦੇਸ ਕਾਂਗਰਸ ਕਮੇਟੀ ਭੰਗ ਕਰ ਦਿੱਤੀ ਪੰਤੂ ਪਧਾਨ ਸੁਨੀਲ ਕੁਮਾਰ ਜਾਖੜ ਨੂੰ ਬਣਿਆਂ ਰਹਿਣ ਦਿੱਤਾ ਕਿਉਂਕਿ ਉਸਦਾ ਦਿੱਲੀ ਵਿਚ ਕਿਲਾ ਭਾਰੂ ਹੈ। ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਮੇਟੀ ਸੁਨੀਲ ਕੁਮਾਰ ਜਾਖੜ ਦੀ ਸਿਫਾਰਸ਼ ਤੇ ਭੰਗ ਕੀਤੀ ਹੈ ਤਾਂ ਜੋ ਉਹ ਆਪਣੀ ਪਸੰਦ ਦੇ ਅਹੁਦੇਦਾਰ ਬਣਾ ਸਕੇ। ਕਾਂਗਰਸ ਕਲਚਰ ਅਨੁਸਾਰ ਨਵੀਂ ਕਮੇਟੀ ਵੀ ਬਣਨ ਵਿਚ ਵੀ ਕਈ ਸਾਲ ਲੱਗ ਜਾਂਦੇ ਹਨ ਜਿਵੇਂ ਪਹਿਲਾਂ ਹੋਇਆ ਹੈ। ਇਸ ਤੋਂ ਤਾਂ ਸਾਫ ਜ਼ਾਹਰ ਹੈ ਕਿ ਮੁੱਖ ਮੰਤਰੀ ਅਤੇ ਪਧਾਨ ਦੋਵੇਂ ਇਕਸੁਰ ਨਹੀਂ ਹਨ। ਜਿਹੜੇ ਨਵੇਂ ਅਹੁਦੇਦਾਰ ਬਣਨਗੇ ਉਹ ਕਿਹੜਾ ਕੱਦੂ ਵਿਚ ਤੀਰ ਮਾਰਨਗੇ, ਜਿਸ ਨਾਲ ਸਰਕਾਰ ਚੋਣ ਵਾਅਦੇ ਪੂਰੇ ਕਰ ਦੇਵੇਗੀ।

ਚੋਣ ਵਾਅਦੇ ਤਾਂ ਇਸੇ ਸਰਕਾਰ ਨੇ ਲਾਗੂ ਕਰਨੇ ਹਨ ਭਾਵੇਂ ਸਰਕਾਰ ਦਾ ਅੱਧਾ ਸਮਾ ਅਜੇ ਰਹਿੰਦਾ ਹੈ। ਦਿੱਲੀ ਵਿਚ ਆਮ ਆਦਮੀ ਦੀ ਸਰਕਾਰ ਤੀਜੀ ਵਾਰ ਬਣਨ ਨਾਲ ਉਸਦਾ ਪੰਜਾਬ ਵਿਚ ਆਧਾਰ ਵੱਧਣ ਤੋਂ ਰੋਕਣ ਲਈ ਕੈਪਟਨ ਸਰਕਾਰ ਨੂੰ ਚੋਣ ਵਾਅਦੇ ਪੂਰੇ ਕਰਨ ਦਾ ਅੱਕ ਚੱਬਣਾ ਪਵੇਗਾ। ਜਿਤਨੀ ਦੇਰ ਨਵੇਂ ਅਹੁਦੇਦਾਰ ਨਹੀਂ ਬਣਦੇ ਉਤਨੀ ਦੇਰ ਪੰਜਾਬ ਕਾਂਗਰਸ ਲਈ ਆਸ਼ਾ ਕੁਮਾਰੀ ਦੀ ਪਧਾਨਗੀ ਹੇਠ 11 ਮੈਂਬਰੀ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਆਪਣੇ ਹਿਸਾਬ ਨਾਲ ਤਾਂ ਇਸ ਕਮੇਟੀ ਵਿਚ ਸਾਰੇ ਧੜਿਆਂ ਅਤੇ ਇਲਾਕਿਆਂ ਮਾਝਾ, ਮਾਲਵਾ ਅਤੇ ਦੁਆਬਾ ਵਿਚ ਸਮਤੁਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਤੂ ਇਸ ਕਮੇਟੀ ਵਿਚ ਵੀ ਮਾਲਵੇ ਦੀ ਤੂਤੀ ਬੋਲਦੀ ਹੈ। 11 ਮੈਂਬਰਾਂ ਵਿਚੋਂ 6 ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਵਿਜੇਇੰਦਰ ਸਿੰਗਲਾ, ਸੰਦੀਪ ਸਿੰਘ ਸੰਧੂ, ਗੁਰਕੀਰਤ ਸਿੰਘ ਕੋਟਲੀ ਅਤੇ ਕੁਲਜੀਤ ਸਿੰਘ ਨਾਗਰਾ ਮਾਲਵੇ ਵਿਚੋਂ, ਅੰਬਿਕਾ ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਦੁਆਬੇ ਅਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਮਾਝੇ ਵਿਚੋਂ ਹਨ। ਸੁਨੀਲ ਕੁਮਾਰ ਜਾਖੜ ਅਬੋਹਰ ਤੋਂ ਹਨ।

ਜੇਕਰ ਧੜਿਆਂ ਦੀ ਗੱਲ ਕਰੀਏ ਤਾਂ ਵੱਡੇ ਨੇਤਾ ਤਾਂ ਬਿਲਕੁਲ ਹੀ ਨਜ਼ਰਅੰਦਾਜ ਕਰ ਦਿੱਤੇ ਗਏ ਹਨ, ਜਿਵੇਂ ਬਹਮ ਮਹਿੰਦਰਾ, ਰਾਜਿੰਦਰ ਕੌਰ ਭੱਠਲ, ਪਤਾਪ ਸਿੰਘ ਬਾਜਵਾ, ਮਹਿੰਦਰ ਸਿੰਘ ਕੇ ਪੀ, ਸ਼ਮਸ਼ੇਰ ਸਿੰਘ ਦੂਲੋ ਆਦਿ। ਨਵਜੋਤ ਸਿੰਘ ਸਿੱਧੂ ਅਤੇ ਮਨਪੀਤ ਸਿੰਘ ਬਾਦਲ ਨੂੰ ਵੀ ਕਮੇਟੀ ਤੋਂ ਬਾਹਰ ਹੀ ਰੱਖਿਆ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹੋਰ ਪਾਰਟੀਆਂ ਵਿਚੋਂ ਆਉਣ ਵਾਲੇ ਨੇਤਾਵਾਂ ਨੂੰ ਅਹੁਦੇ ਦਿੱਤੇ ਜਾਣ ਦਾ ਵੀ ਟਕਸਾਲੀ ਕਾਂਗਰਸੀ ਵਿਰੋਧ ਕਰਦੇ ਸਨ। ਪੰਜਾਬ ਦੇ ਰਾਜਨੀਤਕ ਟਕਸਾਲੀ ਕਾਂਗਰਸੀ ਪਰਿਵਾਰਾਂ ਵਿਚੋਂ ਅੰਬਿਕਾ ਸੋਨੀ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿਚੋਂ ਗੁਰਕੀਰਤ ਸਿੰਘ ਕੋਟਲੀ ਅਤੇ ਮਰਹੂਮ ਸੰਤ ਰਾਮ ਸਿੰਗਲਾ ਦੇ ਸਪੁੱਤਰ ਵਿਜੇ ਇੰਦਰ ਸਿੰਗਲਾ ਹਨ। ਸੈਕੰਡ ਰੈਂਕ ਨਵੀਂ ਨੌਜਵਾਨ ਲੀਡਰਸ਼ਿਪ ਪੈਦਾ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਹੋਣ ਕਰਕੇ ਅਤੇ ਅੰਬਿਕਾ ਸੋਨੀ ਜੋ ਸੋਨੀਆਂ ਗਾਂਧੀ ਦੀ ਨਿੱਜੀ ਚੋਣ ਹੈ ਤੋਂ ਇਲਾਵਾ ਸਾਰੇ 50 ਵਿਆਂ ਦੇ ਨੇੜੇ ਤੇੜੇ ਹੀ ਹਨ। ਕਾਂਗਰਸ ਦੀ ਪਧਾਨ ਭਾਵੇਂ ਸੋਨੀਆਂ ਗਾਂਧੀ ਹੈ ਪੰਤੂ ਤਾਲਮੇਲ ਕਮੇਟੀ ਦੇ ਮੈਂਬਰਾਂ ਵਿਚ ਰਾਹੁਲ ਗਾਂਧੀ ਦੀ ਬਰੀਗੇਡ ਦੀ ਗਿਣਤੀ ਜ਼ਿਆਦਾ ਹੈ, ਜਿਨਾਂ ਵਿਚ ਚਰਨਜੀਤ ਸਿੰਘ ਚੰਨੀ, ਵਿਜੇਇੰਦਰ ਸਿੰਗਲਾ, ਗੁਰਕੀਰਤ ਸਿੰਘ ਕੋਟਲੀ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ।

ਕੈਪਟਨ ਅਮਰਿੰਦਰ ਸਿੰਘ ਦਾ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸੰਦੀਪ ਸਿੰਘ ਸੰਧੂ ਹਨ ਪੰਤੂ ਸੰਦੀਪ ਸਿੰਘ ਸੰਧੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੁਨੀਲ ਕੁਮਾਰ ਜਾਖੜ ਦੇ ਵੀ ਉਤਨਾ ਹੀ ਨੇੜੇ ਹੈ, ਜਿਤਨਾ ਕੈਪਨਟ ਅਮਰਿੰਦਰ ਸਿੰਘ ਦੇ। ਇਹ ਵੀ ਕਿਹਾ ਜਾਂਦਾ ਹੈ ਕਿ ਕੈਪਟਨ ਸੰਧੂ ਦੋਹਾਂ ਨੇਤਾਵਾਂ ਦਰਮਿਆਨ ਕੜੀ ਦਾ ਕੰਮ ਕਰਦਾ ਹੈ। ਪੰਜਾਬ ਕਾਂਗਰਸ ਦਾ ਸਾਰਾ ਕੰਮ ਕੈਪਟਨ ਸੰਦੀਪ ਸੰਧੂ ਹੀ ਵੇਖਦਾ ਸੀ। ਸੁੰਦਰ ਸ਼ਾਮ ਅਰੋੜਾ ਅੰਬਿਕਾ ਸੋਨੀ ਦੇ ਕੋਟੇ ਵਿਚੋਂ ਹੈ। ਜ਼ਾਤ ਬਰਾਦਰੀ ਦਾ ਵੀ ਧਿਆਨ ਰੱਖਿਆ ਗਿਆ ਹੈ। ਪੰਜ ਜੱਟ ਸਿੱਖ ਕੈਪਟਨ ਅਮਰਿੰਦਰ ਸਿੰਘ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਸਿੰਘ ਨਾਗਰਾ ਅਤੇ ਸੰਦੀਪ ਸਿੰਘ ਸੰਧੂ। ਚਾਰ ਹਿੰਦੂ ਅੰਬਿਕਾ ਸੋਨੀ, ਸੁਨੀਲ ਕੁਮਾਰ ਜਾਖੜ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਅਨੁਸੂਚਿਤ ਜਾਤੀਆਂ ਵਿਚੋਂ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ ।

ਪੰਜਾਬ ਵਿਚ ਭਾਵੇਂ ਸਿੱਖ ਬਹੁ ਗਿਣਤੀ ਵਿਚ ਹਨ ਪੰਤੂ ਕਾਂਗਰਸ ਪਾਰਟੀ ਨੂੰ ਹਿੰਦੂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵੱਧ ਪੈਂਦੀਆਂ ਹਨ। ਹਿੰਦੂ ਨੇਤਾਵਾਂ ਵਿਚੋਂ ਸਭ ਤੋਂ ਸੀਨੀਅਰ ਬਹਮ ਮਹਿੰਦਰਾ ਅਤੇ ਅਨੁਸੂਚਿਤ ਜਾਤੀਆਂ ਵਿਚੋਂ ਮਹਿੰਦਰ ਸਿੰਘ ਕੇ ਪੀ ਦੀ ਅਣਹੋਂਦ ਰੜਕਦੀ ਰਹੇਗੀ। ਸੀਨੀਅਰ ਲੀਡਰਸ਼ਿਪ ਨੂੰ ਅਣਡਿਠ ਕਰਨ ਅਤੇ ਨੌਜਵਾਨਾ ਨੂੰ ਅੱਗੇ ਲਿਆਉਣ ਦੇ ਫਾਰਮੂਲੇ ਦਾ ਨਤੀਜਾ ਤਾਂ ਚੋਣਾ ਮੌਕੇ ਹੀ ਪਤਾ ਲੱਗੇਗਾ ਪੰਤੂ ਇਕ ਗੱਲ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਦੀ ਮਰਜੀ ਅਨੁਸਾਰ ਹੀ ਸਾਰਾ ਕੁਝ ਹੋਇਆ ਹੈ। ਇਸ ਗੱਲ ਦੀ ਹੈਰਾਨੀ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਤੋਂ ਦੂਰ ਪਤਾ ਨਹੀਂ ਕਿਉਂ ਰੱਖਿਆ ਗਿਆ ਹੈ, ਜਦੋਂ ਕਿ ਤਾਲਮੇਲ ਕਮੇਟੀ ਉਪਰ ਰਾਹੁਲ ਗਾਂਧੀ ਦੀ ਛਾਪ ਸਾਫ ਵਿਖਾਈ ਦਿੰਦੀ ਹੈ। ਸਿਆਸੀ ਮਾਹਿਰ ਇਹ ਵੀ ਆਖ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆਂ ਗਾਂਧੀ ਨਰਾਜ਼ ਨਹੀਂ ਕਰਨਾ ਚਾਹੁੰਦੀ ਪੰਤੂ ਦਿੱਲੀ ਲਈ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪਚਾਰਕਾਂ ਦੀ ਸੂਚੀ ਵਿਚ ਸ਼ਾਮਲ ਕਰਕੇ ਢਾਰਸ ਦੇਣ ਦੀ ਕੋਸਿਸ਼ ਕੀਤੀ ਗਈ ਸੀ। ਇਸ ਕਮੇਟੀ ਦੇ ਬਹੁਤੇ ਸਾਰਥਿਕ ਨਤੀਜੇ ਆਉਣ ਦੀ ਉਮੀਦ ਨਹੀਂ ਕਿਉਂਕਿ ਜਿਹੜੇ ਮੰਤਰੀ ਮੰਤਰੀ ਮੰਡਲ ਦੀ ਮੀਟਿੰਗਾਂ ਅਤੇ ਪਬਲਿਕ ਵਿਚ ਸਰਕਾਰ ਦੀ ਨੁਕਤਾਚੀਨੀ ਕਰਦੇ ਸਨ, ਉਨਾਂ ਨੂੰ ਮੈਂਬਰ ਨਹੀਂ ਬਣਾਇਆ ਗਿਆ। ਇਕ ਮੰਤਰੀ ਨੂੰ ਛੱਡਕੇ ਮੁੱਖ ਮੰਤਰੀ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਮੰਤਰੀ ਕਮੇਟੀ ਦੇ ਮੈਂਬਰ ਬਣਾਏ ਗਏ ਹਨ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
94178 13072

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

You may have missed

%d bloggers like this: