ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਦੀ ਬ੍ਰਾਂਚ ਵੱਲੋ ਪਿਛਲੇ ੨ ਦਿਨਾਂ ਪੇਮਿੰਟ ਨਾ ਦੇਣ ਦੇ ਰੋਸ਼ ਵਜੋ ਚੱਕਾ ਜਾਮ ਕਰ ਕਿ ਆਵਾਜਾਈ ਬੰਦ ਕੀਤੀ ਗਈ ਬੈਕ ਆਧਿਕਾਰੀਆਂ ਦੇ ਵਿਰੁੱਧ ਡਟ ਕਿ ਨਾਰੇਬਾਜ਼ੀ ਕੀਤੀ ਗਈ

ss1

ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਦੀ ਬ੍ਰਾਂਚ ਵੱਲੋ ਪਿਛਲੇ ੨ ਦਿਨਾਂ ਪੇਮਿੰਟ ਨਾ ਦੇਣ ਦੇ ਰੋਸ਼ ਵਜੋ ਚੱਕਾ ਜਾਮ ਕਰ ਕਿ ਆਵਾਜਾਈ ਬੰਦ ਕੀਤੀ ਗਈ ਬੈਕ ਆਧਿਕਾਰੀਆਂ ਦੇ ਵਿਰੁੱਧ ਡਟ ਕਿ ਨਾਰੇਬਾਜ਼ੀ ਕੀਤੀ ਗਈ
ਰੋਜ਼ਾਨਾਂ ੮੦ ਵਅਕਤੀਆਂ ਦੀ ਕਾਪੀ ਤੇ ਨੰਬਰ ਪਾ ਕਿ ੪੦੦੦ ਹਜ਼ਾਰ ਰੁਪਏ ਤੱਕ ਦੀ ਰਕਮ ਦਿੱਤੀ ਜਾਵੇਗੀ- ਮੈਨੇਜਰ
ਹਰ ਰੋਜ਼ ਬੈਕ ਦੀ ਪੇਮਿੰਟ ਦੀ ਲਿਸਟ ਜਨਤਾਂ ਨੂੰ ਜਾਰੀ ਕੀਤੀ ਜਾਵੇਗੀ

ਹਰਚੋਵਾਲ / ਗੁਰਦਾਸਪੁਰ ੨੨ ਦਸੰਬਰ (ਗਗਨਦੀਪ ਸਿੰਘ ਰਿਆੜ) ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਦੇ ਆਧਿਕਾਰੀਆਂ ਵੱਲੋ ਲੋਕਾਂ ਨੂੰ ਸਮੇਂ ਸਿਰ ਪੇਮਿੰਟ ਨਾ ਮਿਲਣ ਕਾਰਨ ਦੁਖੀ ਹੋਏ ਗ੍ਰਾਹਕਾਂ ਨੇ ਚੋਕ ਨੂੰ ਜਾਮ ਕਰ ਕਿ ਆਵਾਜਾਈ ਬੰਦ ਰੱਖਣ ਤੇ ਬੈਕ ਆਂਧਿਕਾਰੀਆਂ ਪ੍ਰਸ਼ਾਂਸਨ ਦੇ ਵਿਰੁੱਧ ਡਟ ਕੇ ਨਾਰੇਬਾਜ਼ੀ ਕਰਨ ਦਾ ਸਮਚਾਰ ਪ੍ਰਾਪਤ ਹੋਇਆਂ ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਕ ਦੀ ਬ੍ਰਾਂਚ ਹਰਚੋਵਾਲ ਵਿਖੇ ਪਿਛਲੇ ੨ ਦਿਨਾਂ ਤੋ ਗ੍ਰਾਹਕਾਂ ਨੂੰ ਪੈਸੇ ਨਾ ਮਿਲਣ ਤੇ ਲੋਕਾਂ ਨੇ ਦੁੱਖੀ ਹੋ ਕਿ ਹਰਚੋਵਾਲ ਦਾ ਚੋਕ ਜਾਮ ਕਰ ਦਿੱਤਾ ਗਿਆਂ ਜਿਸ ਨਾਲ ਚਾਰੇ ਪਾਸੇ ਦੀ ਆਵਾਜਾਈ ਰੁੱਕ ਗਈ ਸੜਕ ਦੇ ਵਿਚਕਾਰ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਜਿਸ ਨਾਲ ਆਉਣ ਜਾਣ ਵਾਲੇ ਰਾਹਦਾਰੀਆਂ ਨੂੰ ਕੱਚਿਆਂ ਰੱਸਤਿਆਂ ਦੇ ਵਿਚੋ ਦੀ ਹੋ ਕਿ ਜਾਣਾਂ ਆਉਣਾ ਪਿਆਂ ਇਸ ਮੋਕੇ ਗ੍ਰਾਹਕ ਸਤਪਾਲ ਸਿੰਘ ਸਰਪੰਚ ਔਲਖ ਬੇਟ ,ਗੁਰਬਚਨ ਸਿੰਘ ਤੁਗਲਵਾਲ, ਸੁਲਖਣ ਸਿੰਘ, ਸੁਰਿੰਦਰ ਸਿੰਘ , ਮੋਹਣ ਸਿੰਘ ,ਮਹਿੰਦਰ ਸਿੰਘ ਔਲਖ , ਜਸਬੀਰ ਸਿੰਘ , ਹਰਦੀਪ ਸਿੰਘ , ਬੀਬੀ ਦਵਿੰਦਰ ਕੋਰ ,ਮਹਿੰਦਰ ਕੋਰ,ਕਾਤਾਂ,ਜਸਬੀਰ ਕੋਰ,ਨੀਰਜਬਾਲਾਂ ,ਲਵਲੀ, ਮੰਨੂ ,ਹਨੀ,ਨੂਨਾਂ ਬਰਕਤਾਂ, ਹਰਦੀਪ ਕੋਰ ਹਰਚੋਵਾਲ, ਸੰਦੀਪ ਕੋਰ ,ਰਜਨੀਬਾਲਾਂ ,ਆਦਿ ਗ੍ਰਾਂਹਕਾਂ ਨੇ ਦੁਖੀ ਹਿਰਦੇ ਨਾਲ ਗੱਲ ਬਾਤ ਕਰਦਿਆਂ ਆਖਿਆਂ ਕਿ ਪੰਜਾਬ ਨੈਸ਼ਨਲ ਬ੍ਰਾਂਚ ਹਰਚੋਵਾਲ ਦੇ ਆਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੋਕਾਂ ਨੂੰ ਤੰਗ ਕੀਤਾਂ ਜਾ ਰਿਹਾਂ ਹੈ ਪਿਛਲੇ ਦੋ ਦਿਨਾਂ ਤੋ ਲੋਕ ਸਵੇਰੇ ਤਿੰਨ ਵਜੇ ਨਾਲ ਬੈਕ ਦੇ ਵਿੱਚ ਆ ਕਿ ਲੰਮੀਆਂ ਲਾਈਨਾਂ ਲਗਾ ਕਿ ਬੈਕ ਦੇ ਅੱਗੇ ਭੁੱਖੇ ਪਿਆਸੇ ਖੜz ਜਾਦੇ ਹਨ ਜਿਸ ਨਾਲ ਬੈਕ ਦੇ ਆਧਿਕਾਰੀਆਂ ਵੱਲੋ ਪੈਸਾਂ ਨਾ ਆਉਣ ਦਾ ਬਹਾਨਾ ਲਗਾ ਕਿ ਅਗਲੇ ਦਿਨ ਆਉਣ ਦਾ ਫਰਮਾਣ ਸੁਣਾਂ ਦਿੱਤਾ ਜਾਦਾ ਹੈ ਤਾਂ ਅਗਲੇ ਦਿਨ ਵੀ ਇਸ ਤਰਾਂ ਕਹਿਆਂ ਜਾਦਾ ਹੈ ਜਿਸ ਨਾਲ ਲੋਕਾਂ ਨੂੰ ਪੈਸੇ ਨਹੀ ਦਿੱਤੇ ਜਾ ਰਹੇ ਬੈਕ ਆਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੁਝ ਲੋਕਾਂ ਨੂੰ ਰਾਤ ਸਮੇ ਕੈਸ ਦੇ ਦਿੱਤਾ ਜਾਦਾਂ ਜਿਸ ਨਾਲ ਆਮ ਲੋਕ ਦੇਖ ਦੇ ਹੀ ਰਹਿ ਜਾਦੇ ਹਨ ਇਸ ਲਈ ਮਜਬੂਰ ਹੋ ਕਿ ਸਾਨੂੰ ਹਰਚੋਵਾਲ ਚੋਕ ਚ ਜਾਮ ਲਗਾ ਕਿ ਪ੍ਰਸ਼ਾਸਨ ਦੇ ਵਿਰੁੱਧ ਪਿੱਟ ਸਿਆਪਾਂ ਕਰਨਾਂ ਪਿਆਂ ਜਾਮ ਨੂੰ ਖੋਲਣ ਲਈ ਐਸ.ਐਚ.ਓ. ਜਸਪਾਲ ਸਿੰਘ ਸ਼੍ਰੀ ਹਰਗੋਬਿੰਦਪੁਰ ,ਪੁਲਿਸ ਚੋਕੀ ਇਨਚਾਰਜ਼ ਦਲਜੀਤ ਸਿੰਘ ਪੱਡਾਂ ,ਜਿਹਨਾਂ ਮੋਕੇ ਤੇ ਆ ਕਿ ਲੋਕਾਂ ਦੀ ਮੁਸਕਲਾਂ ਸੁਣੀਆਂ ਤੇ ਕਾਪੀਆਂ ਨੂੰ ਖੁਦ ਫੜ ਕਿ ਲੜੀ ਵਾਰ ਟੋਕਨ ਲਗਾਉਣ ਲਈ ਖੁਦ ਜਿੰਮਾਂ ਲਿਆਂ ਗਿਆਂ ਹਰੇਕ ਵਿਅਕਤੀ ਇੱਕ ਹਫਤੇ ਚਾਰ ਹਜ਼ਾਰ ਰੁਪਏ ਦੇਣ ਲਈ ਆਖਿਆਂ ਜੋ ਜਨਤਾਂ ਵੱਲੋ ਨਾ ਮਨਜੂਰ ਫੈਸਲਾਂ ਸਮਝਿਆਂ ਤਾ ਦੱਸ ਹਜ਼ਾਰ ਰੁਪਏ ਤੱਕ ਰੁਪਏ ਦੀ ਮੰਗ ਰੱਖੀ ਗਈ ਜਿਸ ਨਾਲ ਪੁਲਿਸ ਪ੍ਰਸਾਸਨ ਨੂੰ ਲੋਕਾਂ ਦੀਆਂ ਮੰਗਾਂ ਅੱਗੇ ਝੁਕਦੇ ਹੋਏ ਰੋਜ਼ਾਨਾਂ ਕੈਸ ਆਉਣ ਦੀ ਸੀਮਤ ਤੇ ਪੈਸਾ ਲੋਕਾਂ ਦੇ ਵਿਸ਼ਾਵਾਸ ਦਿਵਾਉਣਣ ਤੇ ਜਨਤਾ ਧਰਨਾਂ ਚੁੱਕਿਆ ਗਿਆ।
ਮੈਨੇਜਰ ਦਾ ਕੀ ਕਹਿਣਾਂ ਹੈ ਜਦ ਪੰਜਾਬ ਨੈਸ਼ਨਲ ਬੈਕ ਦੇ ਮੈਨੇਜਰ ਜੇ.ਪੀ.ਭਗਤਾਂ ਵੱਲੋ ਫੋਨ ਗੱਲ ਕੀਤੀ ਗਈ ਤਾਂ ਉਹਨਾਂ ਆਖਿਆਂ ਰੋਜ਼ਾਨਾਂ ੮੦ ਵਿਅਕਤੀਆਂ ਦੀ ਕਾਪੀ ਤੇ ਨੰਬਰ ਪਾ ਕਿ ੪੦੦੦ ਹਜ਼ਾਰ ਰੁਪਏ ਤੱਕ ਦੀ ਰਕਮ ਦਿੱਤੀ ਜਾਵੇਗੀ ਬਾਕੀ ੨੦ ਲੋਕਾਂ ਨੂੰ ਉਹਨੂੰ ਨੂੰ ਪੈਸੇ ਦਿੱਤੇ ਜਾਣਗੇ ਜੋ ਸਟੀਜ਼ਨ ਹੋਣਗੇ ਜਾ ਮੈਡੀਕਲ ਵਾਲੇ ਜਰੂਰਤ ਮੰਦ ਲੋਕਾਂ ਨੂੰ ਹਰ ਰੋਜ਼ ਪੈਸੇ ਦੇ ਦਾ ਵਾਦਾਂ ਕੀਤਾਂ ਗਿਆਂ ਬਾਕੀ ਹਰ ਰੋਜ਼ ਜਿਹਨਾਂ ਪੈਸਾਂ ਬੈਕ ਚ ਆਵਾਗਾ ਉਸ ਦੀ ਡਟੇਲ ਜਨਤਾਂ ਸਹਮਣੇ ਲਗਾ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰਾਂ ਦਾ ਵਹਿਮ ਨਾ ਰਹਿ ਜਾਵੇ।

Share Button

Leave a Reply

Your email address will not be published. Required fields are marked *