ਪੰਜਾਬ ਨੈਸ਼ਨਲ ਦੀ ਬ੍ਰਾਂਚ ਹਰਚੋਵਾਲ ਗ੍ਰਾਹਕਾਂ ਨੂੰ ਸਾਰੀ ਰਾਤ ਠੰਡ ਚ ਕੱਟ ੧੩ ਘੰਟੇ ਬੀਤਣ ਤੇ ਨਹੀ ਮਿਲ ਰਿਹਾਂ ਕੈਸ਼ ਵਿਆਹ /ਮੈਡੀਕਲ ਤੇ ਲੋੜਵੰਦ ਲੋਕਾਂ ਨੂੰ ਪੂਰੀ ਰਕਮ ਨਹੀ ਮਿਲ ਰਹੀ

ਪੰਜਾਬ ਨੈਸ਼ਨਲ ਦੀ ਬ੍ਰਾਂਚ ਹਰਚੋਵਾਲ ਗ੍ਰਾਹਕਾਂ ਨੂੰ ਸਾਰੀ ਰਾਤ ਠੰਡ ਚ ਕੱਟ ੧੩ ਘੰਟੇ ਬੀਤਣ ਤੇ ਨਹੀ ਮਿਲ ਰਿਹਾਂ ਕੈਸ਼
ਵਿਆਹ /ਮੈਡੀਕਲ ਤੇ ਲੋੜਵੰਦ ਲੋਕਾਂ ਨੂੰ ਪੂਰੀ ਰਕਮ ਨਹੀ ਮਿਲ ਰਹੀ
ਲੋਕਾਂ ਨੇ ਬੈਕ ਆਧਿਕਾਰੀਆਂ ਤੇ ਘੱਟ ਪੈਸੇ ਦੇਣ ਦਾ ਲਾਇਆ ਦੋਸ਼ ਜਾਣ ਪਛਾਣ ਵਾਲਿਆਂ ਲੋਕਾਂ ਨੂੰ ਵੱਧ ਪੈਸੇ ਦੇ ਕਿ ਕਾਲੇ ਧਨ ਨੂੰ ਚਿੱਟਾ ਧੰਨ ਕਰਨ ਦਾ ਵੱਡਾਂ ਸੰਕੈਡਲ ਹੋ ਰਿਹਾ
ਜਾਚ ਕਰਨ ਦੀ ਮੰਗ ਲੋਕਾਂ ਵੱਲੋ ਕੀਤੀ ਜਾ ਰਹੀ
ਬੈਕ ਮੈਨੇਜਰ ਨੇ ਦੋਸ਼ਾਂ ਨੂੰ ਨਕਾਰਿਆ

100_6485ਹਰਚੋਵਾਲ / ਗੁਰਦਾਸਪੁਰ ੫ ਦਸੰਬਰ ( ਗਗਨਦੀਪ ਸਿੰਘ ਰਿਆੜ)ਬੰਦੀ ਦੀ ਵੱਡੀ ਸਮੱਸਿਆਂ ਨੂੰ ਲੈ ਕਿ ਪੰਜਾਬ ਨੈਸ਼ਨਲ ਬੈਕ ਬ੍ਰਾਂਚ ( ਹਰਚੋਵਾਲ ) ਵਿਖੇ ਗਾਂ੍ਰਹਕਾਂ ਨੂੰ ਸਾਰੀ ਰਾਤ ਠੰਡ ਚ ਕੱਟ ੧੩ ਘੰਟੇ ਬੀਤਣ ਦੇ ਬਾਵਜੂਦ ਬੈਕ ਚ ਸਵੇਰ ਤਕ ਕੈਸ਼ ਨਾ ਲੋਕਾਂ ਨੂੰ ਬਰਦੱਗ ਜਾਣਾਂ ਪੈ ਰਿਹਾਂ ਘਰਾਂ ਨੂੰ ਲੋਕਾਂ ਨੂੰ ਵਿਆਹ / ਮੈਡੀਕਲ ਲੋੜਵੰਦ ਜਰੂਰੀ ਲੋਕਾਂ ਨੂੰ ਪੈਸੇ ਨਾ ਮਿਲਣ ਕਾਰਨ ਲੋਕਾਂ ਨੇ ਬੈਕ ਆਧਿਕਾਰੀਆਂ ਦੀ ਕਾਰਜੁਕਾਰੀ ਤੇ ਲਾਇਆ ਸਵਾਲੀਆਂ ਚਿਨ੍ਹ ।ਇਸ ਸਬੰਧੀ ਤਰਸੇਮ ਸਿੰਘ ਕੀੜੀ ,ਬਲਵਿੰਦਰ ਸਿੰਘ ਮਠੌਲਾਂ,ਪਰਮਜੀਤ ਸਿੰਘ ਫੁਲੜੇ ,ਗੁਰਦਿਆਲ ਸਿੰਘ ਵਿਠਵਾਂ, ਜਗੀਰ ਸਿੰਘ ਮੁਨਣ ,ਬਲਵਿੰਦਰ ਸਿੰਘ ਔਲਖ ,ਤਰਸੇਮ ਸਿੰਘ ਕੀੜੀ, ਸਤਿਨਾਮ ਸਿੰਘ ਹਰਚੋਵਲ, ਸੁਖਵਿੰਦਰ ਸਿੰਘ ਭਾਮ ,ਅਮਰਜੀਤ ਸਿੰਘ ਔਲਖ ਆਦਿ ਲੋਕਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਖਿਆਂ ਕਿ ਅਸੀ ਸਾਮ ਨੂੰ ਅੱਠ ਵਜੇ ਨਾਲ ਘਰਾਂ ਆ ਕਿ ਪੰਜਾਬ ਨੈਸ਼ਨਲ ਦੀ ਬੈਕ ਦੀ ਬ੍ਰਾਂਚ ਅੱਗੇ ਕੰੜਾਕੇ ਦੀ ਠੰਡ ਚ ਸਾਰੀ ਰਾਤ ਜਾਗ ਕਿ ਸਵੇਰੇ ੯ ਵਜੇ ਤੱਕ ਬੈਕ ਆਧਿਕਾਰੀਆਂ ਦੀ ਉਡੀਕ ਭੁੱਖੇ ਪਿਆਸੇ ਵੇਟ ਕਰਦੇ ਹਾਂ ਬੈਕ ਬਾਬੂ ਸਵੇਰੇ ੧੦ ਵਜੇ ਨਾਲ ਆ ਕਿ ਬਆਦ ਸਾਹੀ ਫਰਮਾਨ ਜਾਰੀ ਕਰ ਦਿੰਦੇ ਹਨ ਕਿ ਅੱਜ ਕੈਸ ਨਹੀ ਆ ਰਿਹਾਂ ਜਿਸ ਨਾਲ ਤੁਸੀ ਆਪਣੇ ਘਰ ਜਾ ਸਕਦੇ ਹੋ । ਸਵੇਰੇ ੧੦ ਵਜੇ ਤੱਕ ਅਸੀ ਬੈਕ ਆਧਿਕਾਰੀਆਂ ਦਾ ਵੇਟ ਕਰ ਕਿ ਸਾਰੀ ਰਾਤ ਠੰਡ ਚ ਕੱਟਣ ਬਿਨਾਂ ਲਏ ਪੈਸੇ ਵਾਪਸ ਘਰਾਂ ਨੂੰ ਪਰਤਣਾਂ ਪੈਦਾਂ ਹੈ । ਇਸ ਵਾਸੀ ਕੀੜੀ ਤਰਸੇਮ ਸਿੰਘ ਵਾਸੀ ਭਾਂਮ ਨੇ ਦੱਸਿਆਂ ਕਿ ਸਾਡੀ ਲੜਕੀ ਦੀ ਸ਼ਾਦੀ ਹੈ ਸ਼ਾਦੀ ਸਬੰਧੀ ਮੈਰਿਜ਼ ਕਾਰਡ ਵੀ ਦਿੱਤਾ ਗਿਆ ਪਰ ਬੈਕ ਵੱਲੋ ਕੋਈ ਰਕਮ ਨਹੀ ਦਿੱਤੀ ਜਾ ਰਹੀ ਪੇਮਿੰਟ ਨਾ ਹੋਣ ਬਹਾਨਾਂ ਬਣਾ ਕਿ ਅਗਲੇ ਦਿਨ ਆਉਣ ਲਈ ਕਹਿ ਦਿੱਤਾ ਜਾਦਾਂ ਹੈ ਕਈ ਵਾਰ ਆਧਿਕਾਰੀਆਂ ਵੱਲੋ ਆਖਿਆਂ ਜਾਦਾਂ ਹੈ ਤੁਸੀ ਵਿਆਹ ਵਾਲੀ ਲੜਕੀ ਨੂੰ ਨਾਲ ਲੈ ਕਿ ਆਉ ਅਸੀ ਆਖਿਆਂ ਕਿ ਤੁਸੀ ਵਿਆਹ ਸਬੰਧੀ ਪਿੰਡ ਦੇ ਸਰਪੰਚ ਪਾਸੋ ਤਸਦੀਕ ਕਰਵਾ ਲਉ ।ਜਦ ਕਿ ਕੇਦਰ ਸਰਕਾਰ ਵੱਲ ਵੱਖਰੀ ਹਦਾਇਤ ਜਾਰੀ ਕੀਤੀ ਹੋਈ ਹੈ ਕਿ ੨ ਲੱਖ ਰੁਪਏ ਤੱਕ ਪੈਸੇ ਲੈ ਸਕਦੇ ਹੋ । ਜਦ ਕਿ ਪਹੁੰਚ ਵਾਲੇ ਲੋਕ ਸਾਮ ਨੂੰ ਵੱਡੀ ਰਕਮ ਬੈਕ ਦੀ ਮਿਲੀ ਭੁਗਤ ਨਾਲ ਲੈ ਕਿ ਚਲੇ ਜਾਦੇ ਨੇ ਗਰੀਬ ਲੋਕ ਠੰਡ ਦੀਆਂ ਰਾਤਾਂ ਬੈਕ ਅੱਗੇ ਕੱਟ ਕਿ ਪੈਸੇ ਲੈਣ ਲਈ ਮਜਬੂਰ ਹਂਨ ।ਲੋਕਾਂ ਨੇ ਦੋਸ਼ ਲਾਇਆ ਕਿ ਬੈਕ ਆਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੈਸ਼ਿਆਂ ਦੇ ਲੈਣ ਦੇਣ ਦਾ ਵੱਡਾ ਸੈਕੰਡਲ ਹੋ ਰਿਹਾਂ ਹੈ ਜੋ ਲੋਕਾਂ ਦੇ ਕਾਉਟ ਚ ਘੱਟ ਪੈਸੇ ਦਿੱਤੇ ਜਾ ਰਹੇ ਹਨ ਰਕਮ ਦੀ ਮਾਤਰਾਂ ਜਿਅਦਾਂ ਪਾ ਕਿ ਬਲੈਕ ਚ ਹੋਰ ਲੋਕਾਂ ਨੂੰ ਬਲੈਕ ਮਣੀ ਨੂੰ ਚਿੱਟਾਂ ਕਰ ਕਿ ਦਿੱਤੀ ਜਾ ਰਹੀ ਹੈ ਇਸ ਦੀ ਉੱਚ ਆਧਿਕਾਰੀਆਂ ਪਾਸੌ ਜਾਂਚ ਦੀ ਮੰਗ ਕੀਤੀ ਗਈ ।
ਮੈਨੇਜਰ ਦਾ ਕੀ ਕਹਿਣਾਂ ਹੈ ਜਦ ਪੰਜਾਬ ਨੈਸ਼ਨਲ ਬੈਕ ਦੀ ਬ੍ਰਾਂਚ ਮੈਨੇਜਰ ਜੀ.ਪੀ.ਭਗਤ ਨਾਲ ਗੱਲ ਕੀਤੀ ਤਾ ਉਹਨੂੰ ਆਖਿਆਂ ਕਿ ਅਸੀ ੨੦੦੦ ਹਜ਼ਾਰ ਰੁਪਏ ਤੋ ਵੱਧ ਕਿਸੇ ਨੂੰ ਨਹੀ ਦਿੰਦੇ ਇਸ ਤੋ ਇਲਾਵਾਂ ਮਰੀਜ਼ ਜਾ ਫਿਰ ਲੋੜਵੰਦ ਲੋਕਾਂ ਨੂੰ ਅਸੀ ਜਾਂਚ ਕਰ ਕਿ ਰਕਮ ਦਿੰਦੇ ਹਾਂ ਜੋ ਕਿ ਇਸ ਏਰੀਆਂ ਦੀ ਸਾਰਿਆਂ ਤੋ ਵੱਡੀ ਬ੍ਰਾਂਚ ਹੋਣ ਕਾਰਨ ਇਸ ਬੈਕ ਜਿਆਦਾ ਤੋ ਪਿੰਡਾਂ ਦੇ ਲੋਕਾਂ ਦੇ ਆਕਾਊਟ ਹਨ ਜਿਹਨਾਂ ਦੀ ਜਾਚ ਕਰ ਕਿ ਪੇਮਿੰਟ ਦਿੱਤੀ ਜਾ ਰਹੀ ਹੈ ।ਜੇਕਰ ਕਿਸੇ ਕੋਈ ਸੰਕਾਂ ਹੈ ਤਾ ਬੈਕ ਦਾ ਰਿਕਾਰਡ ਚੈਕ ਕਰਵਾ ਸਕਦੇ ਹਨ ਉੱਚ ਆਧਿਕਾਰੀਆਂ ਪਾਸੌ ।

Share Button

Leave a Reply

Your email address will not be published. Required fields are marked *

%d bloggers like this: