ਪੰਜਾਬ ਨੂੰ ਵਿਕਾਸ ਦੀਆਂ ਸ਼ਿਖਰਾਂ ਤੇ ਪਹੁੰਚਾਉਣਾਂ ਸਰਕਾਰ ਦਾ ਮੁੱਖ ਮਕਸਦ-ਹਰਸਿਮਰਤ ਕੌਰ

ss1

ਪੰਜਾਬ ਨੂੰ ਵਿਕਾਸ ਦੀਆਂ ਸ਼ਿਖਰਾਂ ਤੇ ਪਹੁੰਚਾਉਣਾਂ ਸਰਕਾਰ ਦਾ ਮੁੱਖ ਮਕਸਦ-ਹਰਸਿਮਰਤ ਕੌਰ

ਪ੍ਰਧਾਨ ਮੰਤਰੀ ਯੋਜਨਾਂ ਅਧੀਨ ਸੜਕਾਂ ਦੇ ਨੀਂਹ ਪੱਥਰ ਰੱਖੇ

30-12ਬੋਹਾ 30 ਜੁਲਾਈ (ਦਰਸ਼ਨ ਹਾਕਮਵਾਲਾ)-ਪੰਜਾਬ ਨੂੰ ਵਿਕਾਸ ਦੀਆਂ ਸ਼ਿਖਰਾਂ ਤੇ ਪਹੁੰਚਾਉਣਾਂ ਹੀ ਅਕਾਲੀ ਭਾਜਪਾ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪੋ੍ਰਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੋਹਾ ਖੇਤਰ ਅੰਦਰ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਸਮਾਰੋਹ ਮੌਕੇ ਕੀਤਾ।ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਅਪਣੇ 60 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਲਈ ਕੁਝ ਨਹੀ ਕੀਤਾ ਜਦੋਂ ਕਿ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਤੋਂ ਘੱਟ ਸਮੇਂ ਵਿੱਚ ਹੀ ਸੂਬੇ ਦੀ ਕਾਇਆ ਕਲਪ ਬਦਲ ਦਿੱਤੀ ਹੈ ਜਿਸ ਕਾਰਨ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀ ਬਚਿਆ।ਬੀਬੀ ਬਾਦਲ ਨੇ ਇਸ ਮੌਕੇ ਜਿੱਥੇ ਪ੍ਰਧਾਨ ਮੰਤਰੀ ਸੜਕ ਯੋਜਨਾਂ ਅਧੀਨ 41 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਬੋਹਾ ਤੋਂ ਵਾਇਆ ਮੱਲ ਸਿੰਘ ਵਾਲਾ ਮਾਨਸਾ,ਬੋਹਾ ਤੋਂ ਸੈਦੇਵਾਲਾ ਬਰੇਟਾ,ਬੋਹਾ ਤੋਂ ਕੂਲਰੀਆਂ ਬਰੇਟਾ ਕਿਸ਼ਨਗੜ ਸੜਕਾਂ ਦੇ ਨੀਹ ਪੱਥਰ ਰੱਖੇ,ਉੱਥੇ ਸਰਕਾਰੀ ਹਾਈ ਸਕੂਲ ਤੋਂ ਅੱੱਪ ਗੇ੍ਰਡ ਹੋਏ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ 65 ਲੱਖ ਦੀ ਰਾਸ਼ੀ ਨਾਲ ਤਿਆਰ ਹੋਏ ਮਾਰਕੀਟ ਕਮੇਟੀ ਬੋਹਾ ਦੇ ਦਫਤਰ ਦਾ ਵੀ ਉਦਘਾਟਨ ਕੀਤਾ।ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਹੋਰ ਵੀ ਤੇਜ ਕੀਤੀ ਜਾਵੇਗੀ।ਇਸ ਮੌਕੇ ਸਮੂਹ ਪ੍ਰਸ਼ਾਸ਼ਨਿਕ ਅਧਿਾਕਾਰੀਆਂ ਤੋਂ ਇਲਾਵਾ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ,ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ,ਕੇਂਦਰੀ ਰੇਲਵੇ ਸਲਾਹਕਾਰ ਕਮੇਟੀ ਮੈਂਬਰ ਸੁਰਿੰਦਰ ਗਰਗ,ਜਿਲਾ ਪੀ੍ਰਸ਼ਦ ਮੈਂਬਰ ਮਲਕੀਤ ਸਿੰਘ ਸਮਾਓ,ਮਾਲਵਾ ਜੋਨ ਯੂਥ ਦੇ ਜਨਰਲ ਸਕੱਤਰ ਹਰਮੇਲ ਸਿੰਘ ਕਲੀਪੁਰ,ਸਰਕਲ ਬੁਢਲਾਡਾ ਦੇ ਪ੍ਰਧਾਨ ਅਮਰਜੀਤ ਸਿੰਘ ਕੁਲਾਣਾਂ,ਗੁਰਦੀਪ ਸਿੰਘ ਟੋਡਰਪੁਰ,ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਥਿੰਦ,ਬੀਜੇਪੀ ਆਗੂ ਸੁਨੀਲ ਗੋਇਲ,ਯੂਥ ਆਗੂ ਜਗਸੀਰ ਸਿੰਘ ਅੱਕਾਂਵਾਲੀ,ਪੰਮਾਂ ਸਿੰਘ ਮਲਕੋਂ,ਗਗਨ ਸਿੰਘ ਉੱਪਲ ਅਤੇ ਖੇਤਰ ਦੇ ਪਿੰਡਾਂ ਦੇ ਪੰਚ ਸਰਪੰਚ ਮੌਜੂਦ ਸਨ।

Share Button

Leave a Reply

Your email address will not be published. Required fields are marked *