ਪੰਜਾਬ ਨੂੰ ਮਾਰੂਥਲ ਬਣਾ ਦੇਣਗੇ ਵੋਟਾਂ ਦੇ ਲਾਲਚ ਵਿੱਚ ਵੰਡੇਂ ਜਾ ਰਹੇ ਧੜਾ ਧੜ ਮੋਟਰਾਂ ਦੇ ਕੂਨੈਕਸ਼ਨ

ss1

ਪੰਜਾਬ ਨੂੰ ਮਾਰੂਥਲ ਬਣਾ ਦੇਣਗੇ ਵੋਟਾਂ ਦੇ ਲਾਲਚ ਵਿੱਚ ਵੰਡੇਂ ਜਾ ਰਹੇ ਧੜਾ ਧੜ ਮੋਟਰਾਂ ਦੇ ਕੂਨੈਕਸ਼ਨ

ਕੋਹਰੀਆਂ 30 ਮਈ (ਰਣ ਸਿੰਘ ਚੱਠਾ) ਵੋਟਾਂ ਨੇੜੇ ਆਉਣ ਤੇ ਛੋਟੇ ਕਿਸਾਨਾਂ ਦੀ ਹਮਦਰਦੀ ਹਾਸਿਲ ਕਰਨ ਲਈ ਅਤੇ ਆਪਣੇ ਨੇੜਲੇ ਵਰਕਰਾਂ ਨੂੰ ਖੁਸ਼ ਕਰਨ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਵੱਲੋਂ ਵੰਡੇਂ ਜਾ ਰਹੇ ਮੋਟਰਾਂ ਦੇ ਧੜਾ ਧੜ ਕੂਨੈਕਸ਼ਨ ਪੰਜਾਬ ਨੂੰ ਇੱਕ ਦਿਨ ਰਾਜਸਥਾਨ ਬਣਾ ਦੇਣਗੇ,ਸਨਅਤੀਕਰਨ ਅਤੇ ਵਿਕਾਸ ਦੇ ਰਾਹਾਂ ਤੇ ਚਲਦਿਆਂ ਪੂਰਾ ਵਿਸ਼ਵ ਪਾਣੀ ਦੇ ਸੰਕਟ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕਾ ਹੈ, ਭਾਵੇਂ ਦੁਨੀਆਂ ਵਿਕਾਸ ਕਰ ਰਹੀ ਹੈ, ਪਰ ਸਾਫ਼ ਪੀਣ ਯੋਗ ਪਾਣੀ ਮਿਲਣਾ ਮੁਸ਼ਕਲ ਹੋ ਰਿਹਾ ਹੈ,ਏਸ਼ੀਆ ਚ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਤੋਂ ਲੈ ਕੇ ਅਫ਼ਰੀਕਾ, ਕੀਨੀਆ, ਈਥੋਪੀਆ ਅਤੇ ਸੂਡਾਨ ਤੱਕ-ਹਰੇਕ ਦੇਸ਼ ਨਿਰਮਲ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ,ਜਿਸ ਤਰ੍ਹਾਂ ਦੁਨੀਆਂ ਚ ਜਨਸੰਖਿਆ ਦਾ ਦਬਾਅ ਵਧ ਰਿਹਾ ਹੈ, ਪਾਣੀ ਦੇ ਸੋਮੇ ਖਾਲੀ ਹੁੰਦੇ ਜਾ ਰਹੇ ਹਨ, ਭਾਰਤ ਦੀ ਗੱਲ ਕਰੀਏ ਤਾਂ ਦਰਿਆਵਾਂ, ਤਾਲਾਬਾਂ ਅਤੇ ਝਰਨਿਆਂ ਨੂੰ ਪਹਿਲਾਂ ਹੀ ਅਸੀਂ ਮਲੀਨ ਕਰ ਚੁੱਕੇ ਹਾਂ, ਜੋ ਬਚਿਆ ਹੋਇਆ ਹੈ, ਉਸ ਨੂੰ ਆਪਣੀ ਮਲਕੀਅਤ ਸਮਝ ਕੇ ਅੰਨ੍ਹੇਵਾਹ ਉਡਾ ਰਹੇ ਹਾਂ, ਪਰ ਭਾਰਤ ਦੇ ਕੁਝ ਅਜਿਹੇ ਰਾਜ ਵੀ ਹਨ, ਜਿੱਥੇ ਅੱਜ ਵੀ ਅਣਗਿਣਤ ਲੋਕ ਮਲੀਨ ਪਾਣੀ ਕਾਰਨ ਦਮ ਤੋੜ ਰਹੇ ਹਨ,ਰਾਜਸਥਾਨ, ਜੈਸਲਮੇਰ ਅਤੇ ਹੋਰਨਾਂ ਮਾਰੂਥਲੀ ਇਲਾਕਿਆਂ ਚ ਪਾਣੀ ਆਦਮੀ ਦੀ ਜਾਨ ਤੋਂ ਵੀ ਵੱਧ ਕੀਮਤੀ ਹੋ ਜਾਂਦਾ ਹੈ, ਪੀਣ ਯੋਗ ਪਾਣੀ ਇਨ੍ਹਾਂ ਇਲਾਕਿਆਂ ਚ ਬੜੀ ਮੁਸ਼ਕਲ ਨਾਲ ਮਿਲਦਾ ਹੈ, ਇਨ੍ਹਾਂ ਪ੍ਰਦੇਸ਼ਾਂ ਦੀਆਂ ਔਰਤਾਂ ਕਈ-ਕਈ ਕਿਲੋਮੀਟਰ ਦੂਰੋਂ ਪੀਣ ਯੋਗ ਪਾਣੀ ਦਾ ਪ੍ਰਬੰਧ ਕਰਦੀਆਂ ਹਨ,ਇਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਸਮਾਂ ਪਾਣੀ ਦੀ ਜੱਦੋ ਜਹਿਦ ਚ ਹੀ ਬੀਤ ਜਾਂਦਾ ਹੈ,ਹੁਣ ਮਾਲਵਾ ਖੇਤਰ ਦੇ ਬਠਿੰਡਾ, ਮੁਕਤਸਰ, ਸੰਗਰੂਰ, ਫਰੀਦਕੋਟ, ਮੁਕਤਸਰ ਦੇ ਇਲਾਕਿਆਂ ਵਿੱਚ ਇਹੀ ਕੁਝ ਵਾਪਰ ਰਿਹਾ ਹੈ,ਭਾਵੇਂ, ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰੀ ਤੇ ਗ਼ੈਰ-ਸਰਕਾਰੀ ਸੰਗਠਨ ਕੰਮ ਕਰ ਰਹੇ ਹਨ, ਪਰ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ,ਕਿਉਂਕਿ ਨਿਗਮਾਂ ਤੇ ਸਨਅਤਾਂ ਦਾ ਪ੍ਰਦੂਸ਼ਿਤ ਪਾਣੀ ਨਦੀਆਂ, ਨਹਿਰਾਂ, ਰਜਵਾਹਿਆਂ ਨੂੰ ਮਲੀਨ ਕਰ ਰਿਹਾ ਹੈ ਅਤੇ ਮਨੁੱਖ ਲਈ ਗੰਭੀਰ ਬਿਮਾਰੀਆਂ ਕੈਂਸਰ, ਕਾਲਾ ਪੀਲੀਆ ਤੇ ਹੋਰ ਭਿਅੰਕਰ ਬਿਮਾਰੀਆਂ ਪੈਦਾ ਕਰ ਰਿਹਾ ਹੈ,ਲੰਘੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ‘ਚ ਔਸਤਨ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਥੱਲੇ ਡਿੱਗਿਆ ਹੈ, ਇਸ ਵਾਰ ਜੇਕਰ ਮਾਨਸੂਨ ਦੋ ਹਫ਼ਤੇ ਦੇਰ ਨਾਲ ਆਉਂਦਾ ਹੈ ਤਾਂ ਖੇਤਾਂ ‘ਚ ਲੱਗੇ ਟਿਊਬਵੈਲਾਂ ‘ਤੇ 40-50 ਹਾਰਸ ਪਾਵਰ ਦੀਆਂ ਲੱਗੀਆਂ ਮੋਟਰਾਂ ਦੀ ਵੱਧ ਰਹੀ ਗਿਣਤੀ ਧਰਤੀ ਹੇਠਲੇ ਪਾਣੀ ਦੇ ਪੱਧਰ ‘ਤੇ ਹੈਰਾਨੀਜਨਕ ਪ੍ਰਭਾਵ ਪਾ ਸਕਦੀ ਹੈ, ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮਾਰੂਥਲ ਬਣ ਜਾਵੇਗਾ,ਉੱਧਰ ਪਾਵਰਕੌਮ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਕਿ ਸਾਲ 2010-2012 ‘ਚ ਟਿਊਬਵੈਲਾਂ ਤੇ 12-15 ਹਾਰਸ ਪਾਵਰ ਤੋਂ ਵੱਡੀਆਂ ਮੋਟਰਾਂ ਨਹੀਂ ਹੁੰਦੀਆਂ ਸਨ, ਉੱਥੇ ਹੀ ਹੁਣ 30-40 ਹਾਰਸ ਪਾਵਰ ਦੀਆਂ ਮੋਟਰਾਂ ਵੀ ਲੱਗ ਗਈਆਂ ਹਨ, ਇਨ੍ਹਾਂ ਸਾਲਾਂ ਚ ਦੱਸ ਤੋਂ ਪੰਦਰਾਂ ਹਾਰਸ ਪਾਵਰ ਦੀਆਂ ਮੋਟਰਾਂ ਘੱਟ ਤੇ ਵੱਡੀਆਂ ਮੋਟਰਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ, ਪੰਜਾਬ ਦੇ ਕਿਸਾਨ ਵੀ ਪਾਣੀ ਦੇ ਘੱਟ ਰਹੇ ਪੱਧਰ ਤੋਂ ਚਿੰਤਤ ਹਨ ਅਤੇ ਪਾਣੀ ਦੀ ਘੱਟ ਲਾਗਤ ਨਾਲ ਪੱਕਣ ਵਾਲਾ ਝੋਨਾਂ ਲਾਉਣਾਂ ਚਾਹੁੰਦੇ ਹਨ,ਪਰ ਸਰਕਾਰ ਵੱਲੋਂ ਘੱਟ ਟਾਇਮ ਅਤੇ ਘੱਟ ਪਾਣੀ ਨਾਲ ਪੱਕਣ ਵਾਲੇ ਝੋਨੇ ਦਾ ਰੇਟ ਨਿਸ਼ਚਿਤ ਨਹੀ ਕੀਤਾ ਜਾਂਦਾ,ਅਤੇ ਵਪਾਰੀਆਂ ਵੱਲੋਂ ਸੋਨੇ ਦੇ ਭਾਅ ਵਾਲਾ ਝੋਨਾਂ ਕੋਡੀਆਂ ਦੇ ਭਾਅ ਖਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ,ਇਸ ਕਾਰਨ ਵੋਟ ਬੈਂਕ ਦੀ ਚਾਹਤ ਪੰਜਾਬ ਦਾ ਅੱਗਾ ਨਹੀਂ ਸੰਵਾਰਨ ਦਿੰਦੀ,ਅਸਲ ‘ਚ ਪਾਣੀ ਦੇ ਘਟਦੇ ਪੱਧਰ ਦਾ ਪ੍ਰਮੁੱਖ ਕਾਰਨ ਗਲੋਬਲ ਵਾਰਮਿੰਗ ਦੱਸਿਆ ਜਾਂਦਾ ਹੈ,ਜੰਗਲਾਂ ਚ ਰੁੱਖਾਂ ਦਾ ਕੱਟਿਆ ਜਾਣਾ, ਘੱਟ ਮੀਂਹ ਜਾਂ ਫਿਰ ਵੱਧਦੀ ਆਬਾਦੀ, ਉਪਲੱਬਧ ਸਾਧਨਾਂ ਦੀ ਯੋਜਨਾ ਦੀ ਵਧ ਵਰਤੋਂ ਜਾਂ ਉਪਲੱਬਧ ਸਾਧਨਾਂ ਦਾ ਪ੍ਰਯੋਗ ਹੀ ਨਾ ਹੋਣਾ ਹੈ,ਇਹ ਠੀਕ ਹੈ ਕਿ ਪਾਣੀ ਜਿਵੇਂ ਦੁਰਲੱਭ ਅਤੇ ਅਣਮੁੱਲੇ ਪਦਾਰਥਾਂ ਦੇ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਂ ਤੇ ਅਰਬਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਪਰ ਪਾਣੀ ਸੰਕਟ ਨੂੰ ਹੱਲ ਕਰਨ ਦੀ ਗੱਲ ਤਾਂ ਦੂਰ, ਹਰ ਸਾਲ ਇਹ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ,ਸਰਕਾਰ ਵੱਲੋਂ ਜਲ ਦੇ ਉੱਚਿਤ ਪ੍ਰਯੋਗ ਚ ਪਾਣੀ ਦੀ ਤਰ੍ਹਾਂ ਧਨ ਰੋੜਿਆ ਜਾਂਦਾ ਹੈ, ਪਰ ਸਭ ਕੋਸ਼ਿਸ਼ਾਂ ਖੋਖਲੀਆਂ ਸਾਬਤ ਹੋਈਆਂ ਹਨ, ਪੰਜਾਬ ਸਰਕਾਰ ਤੇ ਭਾਰਤ ਸਰਕਾਰ ਹਾਲੇ ਤੱਕ ਪਾਣੀ ਦੀ ਉੱਚਿਤ ਸੰਭਾਲ ਲਈ ਠੋਸ ਫ਼ੈਸਲੇ ਨਹੀਂ ਲੈ ਪਾਈ ।

Share Button

Leave a Reply

Your email address will not be published. Required fields are marked *