ਪੰਜਾਬ ਨੂੰ ਬਾਦਲਾਂ ਤੋਂ ਮੁੱਕਤ ਕਰਵਾਉਣ ਲਈ ਲੋਕ ਉਤਾਵਲੇ-ਮੁਹੰਮਦ ਸਦੀਕ

ਪੰਜਾਬ ਨੂੰ ਬਾਦਲਾਂ ਤੋਂ ਮੁੱਕਤ ਕਰਵਾਉਣ ਲਈ ਲੋਕ ਉਤਾਵਲੇ-ਮੁਹੰਮਦ ਸਦੀਕ

img-20161004-wa0120ਦਿੜ੍ਹਬਾ ਮੰਡੀ 05 ਅਕਤੂਬਰ (ਰਣ ਸਿੰਘ ਚੱਠਾ) ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਾਰੀਆਂ ਸਿਆਸੀ ਪਾਰਟੀ ਨੇ ਆਪੋ ਆਪਣੇ ਵਰਕਰਾਂ ਨੂੰ ਨਾਲ ਲੈਕੇ ਪਿੰਡਾਂ ਵਿੱਚ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਇਸੇ ਲੜੀ ਤਹਿਤ ਕਾਂਗਰਸ ਦੀ ਐਕਸਪ੍ਰੈਸ ਬੱਸ ਯਾਤਰਾ ਹਲਕਾ ਇੰਚਾਰਜ ਅਜੈਬ ਸਿੰਘ ਰਟੋਲ ਅਤੇ ਹਲਕਾ ਯੂਥ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਹਲਕੇ ਦੇ ਵੱਡੇ ਪਿੰਡ ਖਡਿਆਲ ਵਿਖੇ ਪੁੱਜੀ।ਐਕਸਪ੍ਰੈਸ ਬੱਸ ਯਾਤਰਾ ਨਾਲ ਪਾਹੁੰਚੀ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਦਸਮੇਸ਼ ਯੂਥ ਐਂਡ ਵੈਲਫੇਅਰ ਕਲੱਬ ਖਡਿਆਲ ਨੇ ਜੋਰਦਾਰ ਸਵਾਗਤ ਕੀਤਾ।ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਪੰਜਾਬ ਨੂੰ ਬਾਦਲਾਂ ਤੋਂ ਮੁੱਕਤ ਕਰਵਾਉਣ ਲਈ ਲੋਕ ਉਤਾਵਲੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਾਬ ਮਾਫੀਆ,ਰੇਤ ਮਾਫੀਆ,ਭੌਂ ਮਾਫੀਆ,ਡਰੱਗਜ਼ ਮਾਫੀਆ,ਗੁੰਡਾਗਰਦੀ,ਧੱਕੇਸ਼ਾਹੀ ਦਾ ਬੋਲਬਾਲਾ ਹੈ।ਮੁਹੰਮਦ ਸਦੀਕ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਨੋਜਵਾਨਾਂ ਨੂੰ ਨਸ਼ੇ ਅਤੇ ਕਿਸਾਨਾਂ ਨੂੰ ਕਰਜੇ ਦੀ ਦਲਦਲ ਚੋਂ ਬਾਹਰ ਕੱਢਿਆ ਜਾਵੇਗਾ।ਇਸ ਮੋਕੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ,ਗੁਰਚਰਨ ਸਿੰਘ ਦਿੜ੍ਹਬਾ ਸਾਬਕਾ ਮੰਤਰੀ,ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਰਾਜਾ ਬੀਰ ਕਲਾਂ,ਹਲਕਾ ਇੰਚਾਰਜ ਅਜੈਬ ਸਿੰਘ ਰਟੋਲ, ਐਡਵੋਕੇਟ ਪੁਸਪਿੰਦਰ ਗੁਰੂ ਅਤੇ ਹਲਕਾ ਯੂਥ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਵੀ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਮੋਕੇ ਕਲੱਬ ਦੇ ਪ੍ਰਧਾਨ ਰਾਜਵੀਰ ਸਿੰਘ ਖਡਿਆਲ,ਨੋਜਵਾਨ ਆਗੂ ਗੁਰਸੇਵਕ ਸਿੰਘ ਖਡਿਆਲ,ਜਸਵੀਰ ਸਿੰਘ ਵਿੱਕੀ ਜਰਨਲ ਸੈਕਟਰੀ ਯੂਥ ਕਾਂਗਰਸ ਦਿੜਬਾ,ਕੈਪਟਨ ਲਾਭ ਸਿੰਘ,ਅਮ੍ਰਿਤਪਾਲ ਸਿੰਘ,ਮੇਜਰ ਸਿੰਘ,ਅਮਰੀਕ ਸਿੰਘ,ਹਰਬੰਸ ਸਿੰਘ,ਬੱਬੀ,ਮਹਿੰਦਰ ਸਿੰਘ ,ਜਸਪਾਲ ਸਿੰਘ,ਭੋਲਾ ਸਿੰਘ ਲਖਮੀਰ ਸਿੰਘ,ਪਿਆਰਾ ਸਿੰਘ,ਸੱਤੂ ਸਿੰਘ ਗੁਰਕਮਲ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: