ਪੰਜਾਬ ਨੂੰ ਅੱਖਾਂ ਦੀਆਂ ਪੁਤਲੀਆਂ ਦੀ ਦ੍ਰਿਸ਼ਟੀਹੀਣਤਾਂ ਤੋਂ ਮੁਕਤ ਰਾਜ ਬਣਾਉਣ ਲਈ ਵਿਸ਼ੇਸ਼ ਸੈਮੀਨਾਰ ਅਤੇ ਚੈੱਕਅਪ ਭਦੌੜ ਵਿਖੇ ਅੱਜ

ss1

ਪੰਜਾਬ ਨੂੰ ਅੱਖਾਂ ਦੀਆਂ ਪੁਤਲੀਆਂ ਦੀ ਦ੍ਰਿਸ਼ਟੀਹੀਣਤਾਂ ਤੋਂ ਮੁਕਤ ਰਾਜ ਬਣਾਉਣ ਲਈ ਵਿਸ਼ੇਸ਼ ਸੈਮੀਨਾਰ ਅਤੇ ਚੈੱਕਅਪ ਭਦੌੜ ਵਿਖੇ ਅੱਜ

 

ਭਦੌੜ 23 ਜੁਲਾਈ (ਵਿਕਰਾਂਤ ਬਾਂਸਲ) ਭਾਈ ਘਨੱਈਆ ਜੀ ਮਾਨਵ ਕਲਿਆਣ ਚੈਰੀਟੇਬਲ ਟਰੱਸਟ (ਰਜਿ.) ਭਦੌੜ (ਬਰਨਾਲਾ) ਵੱਲੋਂ ਪਹਿਲਾਂ ਮੁਫ਼ਤ ਅੱਖਾਂ ਅਤੇ ਮੈਡੀਕਲ ਚੈੱਕਅਪ ਕੈਂਪ 24 ਜੁਲਾਈ 2016 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤੱਕ ਖੈਹਰਾ ਪੈਲੇਸ ਭਦੌੜ (ਬਰਨਾਲਾ ਰੋਡ) ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਮੁੱਚੇ ਪ੍ਰੋਗਰਾਮ ਦਾ ਉਦਘਾਟਨ ਸ. ਜਗਤਾਰ ਸਿੰਘ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ, ਪਟਿਆਲਾ ਕਰਨਗੇ ਅਤੇ ਸ. ਭੁਪਿੰਦਰ ਸਿੰਘ ਰਾਏ ਆਈ.ਏ.ਐਸ. ਡਿਪਟੀ ਕਮਿਸ਼ਨਰ ਬਰਨਾਲਾ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
ਪੁਨਰਜੋਤ ਅੱਖ ਬੈਂਕ ਸੁਸਾਇਟੀ ਲੁਧਿਆਣਾ ਵੱਲੋਂ ਆਰੰਭ ‘ਅੱਖਾਂ ਦਾਨ ਮਹਾਂ ਦਾਨ’ ਅਭਿਆਨ ਤਹਿਤ ਪੰਜਾਬ ਸਰਕਾਰ ਦੀ ਅਤੇ ਸਵੈ ਸੇਵੀ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਵਿਚੋਂ ਅੱਖਾਂ ਦੀਆਂ ਪੁਤਲੀਆਂ ਦੇ ਖਰਾਬ ਹੋਣ ਕਰਕੇ ਦ੍ਰਿਸ਼ਟੀਹੀਣਤਾ ਨੂੰ ਅੱਖਾਂ ਦਾਨ ਰਾਹੀਂ ਸੂਬੇ ਨੂੰ ਇਸ ਵਿਸ਼ੇਸ਼ ਬੀਮਾਰੀ ਮੁਕਤ ਸੂਬਾ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਪਹਿਲੀ ਐਨ.ਜੀ.ੳ. ਇਸ ਖੇਤਰ ਵਿੱਚ ਉੱਚ ਪੱਧਰੀ ਅੱਖਾਂ ਦੀ ਜਾਂਚ ਤੋਂ ਬਾਅਦ ਲੋੜਵੰਦ ਮਰੀਜਾਂ ਦੀ ਰਜਿਸਟਰੇਸ਼ਨ ਕਰਕੇ ਅੱਖਾਂ ਦਾਨ ਮੁਹਿੰਮ ਰਾਹੀਂ ਬਿਲਕੁਲ ਮੁਫ਼ਤ ਆਪ੍ਰੇਸ਼ਨ ਡਾ. ਰਮੇਸ਼ ਸੁਪਰਸਪੈਸ਼ਿਲਟੀ ਅੱਖਾਂ ਅਤੇ ਲੇਜ਼ਰ ਸੈਂਟਰ ਲੁਧਿਆਣਾ ਵਿਖੇ ਕੀਤੇ ਜਾਣਗੇ। ਪਿੰਡਾਂ ਵਿੱਚ ਅੱਖਾਂ ਦੀਆਂ ਪੁਤਲੀਆਂ ਦੇ ਮਰੀਜ਼ਾਂ ਨੂੰ ਲੱਭਣ ਲਈ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਗਏ ਸਰਵੇ ਫਾਰਮ ਰਾਹੀਂ ਆਸ਼ਾ ਵਰਕਰਾਂ ਅਤੇ ਸਵੈ ਸੇਵੀ ਜਥੇਬੰਦੀਆਂ ਦੀ ਮਦਦ ਨਾਲ ਮਰੀਜ਼ਾਂ ਦੀ ਕੈਂਪ ਵਿੱਚ ਤਿਆਰ ਕੀਤੇ ਗਏ ਸਰਵੇ ਫਾਰਮ ਰਾਹੀਂ ਆਸ਼ਾ ਵਰਕਰਾਂ ਅਤੇ ਸਵੈ ਸੇਵੀ ਜੱਥੇਬੰਦੀਆਂ ਦੀ ਮਦਦ ਨਾਲ ਮਰੀਜਾਂ ਦੀ ਕੈਂਪ ਵਿੱਚ ਰਜਿਸਟਰੇਸ਼ਨ ਕਰਵਾਉਣ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਅਸਲ ਲੋੜਵੰਦ ਦ੍ਰਿਸ਼ਟੀਹੀਣ ਇਨਸਾਨਾਂ ਨੂੰ ਇਸ ਉਪਰਾਲੇ ਦਾ ਫਾਇਦਾ ਮਿਲ ਸਕੇ। ਸਰਕਾਰ ਵੱਲੋਂ ਮਾਨਤਾ ਪ੍ਰਾਪਤ ਰਜਿਸਟਰਡ ਸੰਸਥਾ, ਪੁਨਰਜੋਤ ਅੱਖ ਬੈਂਕ ਸੁਸਾਇਟੀ, ਮੈਡੀਕਲ ਡਾਇਰੈਕਟਰ ਡਾ. ਰਮੇਸ਼ ਐਮ.ਡੀ. (ਸਟੇਟ ਐਵਾਰਡੀ) ਦੀ ਅਗਵਾਈ ਹੇਠ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ 5000 ਤੋਂ ਵੱਧ ਅੱਖਾਂ ਦੀਆਂ ਪੁਤਲੀਆਂ ਬਦਲਣ ਦੇ ਬਿਲਕੁਲ ਮੁਫ਼ਤ ਆਪ੍ਰੇਸ਼ਨ ਅਤੇ 22000 ਦੇ ਲਗਭਗ ਚਿੱਟੇ ਮੋਤੀਏ ਦੇ ਲੈਂਜ਼ਾਂ ਵਾਲੇ ਮੁਫ਼ਤ ਆਪ੍ਰੇਸ਼ਨ ਸਮੁੱਚੇ ਸਮਾਜ ਦੇ ਸਹਿਯੋਗ ਨਾਲ ਕਰ ਚੁੱਕੀ ਹੈ। ਇਸ ਸਾਲ ਪੰਜਾਬ ਵਿਚੋਂ ਪੁਤਲੀ ਦੇ ਕਾਰਨ ਹੋਏ ਅੰਨਾਪਣ ਨੂੰ ਦੂਰ ਕਰਨ ਲਈ ਸਮੁੱਚੇ ਸੂਬੇ ਵਿੱਚ ਅੱਖਾਂ ਦਾਨ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਜਿੰਨ੍ਹਾਂ ਵਿਚ ਪਹਿਲਾਂ ਕੈਂਪ ਜ਼ਿਲ੍ਹਾ ਲੁਧਿਆਣਾ , ਦੂਸਰਾ ਕੈਂਪ ਜ਼ਿਲ੍ਹਾ ਰੋਪੜ, ਤੀਸਰਾ ਕੈਂਪ ਪਰਲ ਪੈਲੇਸ ਸੰਗਰੂਰ, ਚੌਥਾ ਕੈਂਪ ਆਨੰਦ ਪੈਲੇਸ ਭਵਾਨੀਗੜ੍ਹ, ਪੰਜਵਾਂ ਕੈਂਪ ਸਾਹਨੀ ਪੈਲੇਸ ਰੋਪੜ ਅਤੇ ਛੇਵਾਂ ਕੈਂਪ ਖੈਹਰਾ ਪੈਲੇਸ ਭਦੌੜ ਵਿਖੇ ਲਗਾਇਆ ਜਾ ਰਿਹਾ ਹੈ।
ਡਾ. ਰਮੇਸ਼ ਸੁਪਰਸਪੈਸ਼ਿਲਟੀ ਆਈ ਅਤੇ ਲੇਜ਼ਰ ਸੈਂਟਰ ਦੀ ਟੀਮ ਵਲੋਂ ਇਸ ਕੈਂਪ ਵਿੱਚ ਅੱਖਾਂ ਦਾ ਟੈਸਟ, ਜਿਵੇਂ ਕਾਲਾ ਮੋਤੀਆ, ਚਿੱਟਾ ਮੋਤੀਆ, ਸ਼ੂਗਰ ਨਾਲ ਹੋਣ ਵਾਲੇ ਮਾੜੇ ਅਸਰ, ਐਨਕਾਂ ਉਤਾਰਨ ਦੇ ਵਿਸ਼ੇਸ਼ ਚੈੱਕਅਪ ਕੀਤੇ ਜਾਣਗੇ। ਇਸ ਮੌਕੇ ਤੇ ਅੱਖਾਂ ਦਾਨ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਅੱਖਾਂ ਦਾਨੀ ਪਰਿਵਾਰਾਂ ਨੂੰ ਅਤੇ ਸਮਾਜ ਸੇਵੀ ਉੱਘੀਆਂ ਸਖਸ਼ੀਅਤਾਂ ਨੂੰ ਆਪਣੇ ਆਪਣੇ ਖੇਤਰ ਵਿੱਚ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ। ਅੱਖਾਂ ਦਾਨ ਸਬੰਧੀ ਜਾਗਰੂਕਤਾ ਸਭਿਆਚਾਰਕ ਪ੍ਰੋਗਰਾਮ ਵੀ ਕੀਤਾ ਜਾਵੇਗਾ। ਇਸ ਨਿਸ਼ਕਾਮ ਮਨੁੱਖੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਬਰਨਾਲਾ ਜ਼ਿਲ੍ਹੇ ਨੂੰ ਪੁਤਲੀ ਦੇ ਕਾਰਨ ਦ੍ਰਿਸ਼ਟੀਹੀਣਤਾ ਮੁਕਤ ਜ਼ਿਲ੍ਹਾ ਬਣਾਉਣ ਵਿੱਚ ਮਦਦ ਦੀ ਅਪੀਲ ਕੀਤੀ ਜਾਂਦੀ ਹੈ।

Share Button

Leave a Reply

Your email address will not be published. Required fields are marked *