ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫਿਸਰਜ਼ ਯੂਨੀਅਨ ਰੋਪੜ ਮੰਡਲ ਦੀ ਹੋਈ ਚੋਣ

ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫਿਸਰਜ਼ ਯੂਨੀਅਨ ਰੋਪੜ ਮੰਡਲ ਦੀ ਹੋਈ ਚੋਣ, ਨਰਿੰਦਰਪ੍ਰੀਤ ਸਿੰਘ ਕਟੋਚ ਰੋਪੜ ਮੰਡਲ ਦੇ ਪ੍ਰਧਾਨ ਬਣੇ

ਸ਼੍ਰੀ ਅਨੰਦਪੁਰ ਸਾਹਿਬ, 16 ਜੂਨ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਨਾਨ-ਗਜ਼ਟਿਡ ਫਾਰੈਸਟ ਆਫਿਸਰਜ਼ ਯੂਨੀਅਨ ਰੋਪੜ ਮੰਡਲ ਦੀ ਚੋਣ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਰੇਂਜ਼ਾ ਤੋਂ ਆਏ ਬਲਾਕ ਅਫਸਰਾਂ ਅਤੇ ਵਣ ਗਾਰਡਾਂ ਵੱਲੋਂ ਸਰਬਸੰਮਤੀ ਨਾਲ ਨਰਿੰਦਰਪ੍ਰੀਤ ਸਿੰਘ ਕਟੋਚ ਨੂੰ ਰੋਪੜ ਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ। ਜਦੋਂ ਕਿ ਨਰਿੰਦਰ ਸਿੰਘ ਨੂੰ ਉਪ-ਪ੍ਰਧਾਨ, ਭੁਪਿੰਦਰ ਸਿੰਘ ਨੂੰ ਜਨਰਲ ਸਕੱਤਰ, ਰਣਧੀਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਮੋਹਣ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਤੇ ਨਵੇਂ ਚੁਣੇ ਅਹੁੱਦੇਦਾਰਾਂ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਹੱਕਾਂ ਅਤੇ ਹਿੱਤਾਂ ਲਈ ਕੰਮ ਕਰਦੇ ਰਹਿਣ ਦਾ ਵਿਸ਼ਵਾਸ਼ ਦਿਵਾਇਆ ਗਿਆ।
ਇਸ ਮੌਕੇ ਤੇ ਮਲਕੀਤ ਸਿੰਘ ਗਿੱਲ, ਗੁਰਚੇਤ ਸਿੰਘ, ਰਜੀਵ ਕੁਮਾਰ ਉੱਪਲ,ਮੱਖਣ ਸਿੰਘ, ਨਰੇਸ਼ ਕੁਮਾਰ, ਭੁਪਿੰਦਰ ਸਿੰਘ, ਗੁਰਜੋਤ ਸਿੰਘ ਮੁਹਾਲੀ, ਰਾਜਵੀਰ ਸਿੰਘ, ਪਿਆਰਾ ਸਿੰਘ, ਹਰਿੰਦਰ ਸ਼ੁਕਲਾ, ਰਾਜਵੰਤ ਸਿੰਘ, ਹਰਵਿੰਦਰ ਸਿੰਘ ਆਦਿ ਬਲਾਕ ਅਫਸਰ ਅਤੇ ਵਣ ਗਾਰਡ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: