Tue. Feb 25th, 2020

ਪੰਜਾਬ ਨਾਨ ਗਜਟਿਡ ਯੂਨੀਅਨ ਦੀ ਹੋਈ ਮਿੰਟੀਗ ਵਿਚ ਲਏ ਕਈ ਅਹਿਮ ਫੈਂਸਲੇ

ਪੰਜਾਬ ਨਾਨ ਗਜਟਿਡ ਯੂਨੀਅਨ ਦੀ ਹੋਈ ਮਿੰਟੀਗ ਵਿਚ ਲਏ ਕਈ ਅਹਿਮ ਫੈਂਸਲੇ

ਸ਼੍ਰੀ ਅਨੰਦਪੁਰ ਸਾਹਿਬ, 22 ਜਨਵਰੀ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਜਾਬ ਨਾਨ ਗਜਟਿਡ ਯੂਨੀਅਨ ਰਜਿਸਟਰਡ ਦੀ ਮਿੰਟੀਗ ਰੋਪੜ ਵਿਖੇ ਸੂਬਾ ਸਕੱਤਰ ਸ਼੍ਰੀ ਨਰਿੰਦਰਪ੍ਰੀਤ ਸਿੰਘ ਕਟੋਚ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਜਿਸ ਵਿੱਚ ਵੱਖ-ਵੱਖ ਮੰਡਲਾ ਦੇ ਆਹੁੱਦੇਦਾਰਾ ਅਤੇ ਜੱਥੇਬੰਦੀ ਦੇ ਫਰੈਸਟਰ ਸਾਥਿਆ ਨੇ ਭਾਗ ਲਿਆ ਵਣ- ਗਾਰਡਾ ਤੋ ਫਾਰੈਸਟਾ ਦੇ ਅਹੁਦੇ ਤੇ ਤਰੱਕੀ ਸਬੰਧੀ ਕੀਤੀ ਗਈ| ਡੀ.ਪੀ.ਸੀ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ ਜਿਸ ਵਿੱਚ ਇਹ ਰੋਸ ਪ੍ਰਗਟਾਇਆ ਗਿਆ ਕਿ ਪਿਛਲੇ ਸਮੇ ਦੌਰਾਨ ਪ੍ਰਧਾਨ ਮੁੱਖ ਵਣਪਾਲ ਪੰਜਾਬ ਜੀ ਵੱਲੋਂ ਵਣ ਗਾਰਡਾ, ਫਰੈਸਟਰਾ, ਡਿਪਟੀ ਰੇਜਰਾ ਦੀ ਸੀਨੀਆਰਤਾ ਸੂਚੀਆ ਸਾਲ 2012 ਦੌਰਾਨ ਜਥੇਬੰਦੀ ਅਤੇ ਵਣ ਕਾਰਜਕਾਰੀ ਅਮਲੇ ਅਧੀਨ ਆਉਦੇ ਫੀਲਡ ਸਟਾਫ਼ ਤੋ ਕਰਮਚਾਰੀਆ ਤੋ ਬਿਨ੍ਹਾ ਕਿਸੇ ਇਤਰਾਜ, ਸੈਹਿਮਤੀ ਤੋ ਸੀਨੀਆਰਤਾ ਸੂਚੀਆ ਤਿਆਰ ਕੀਤੀਆ ਹੋਇਆ ਹਨ ਜਿਸ ਵਿੱਚ Wild life wing ਅਧੀਨ ਆਉਦੇ ਜੰਗਲੀ ਜੀਵ ਵਣ-ਗਾਰਡ, ਇੰਨਸਪੈਕਟਰ ਆਦਿ ਆਉਦੇ ਕਰਮਚਾਰੀਆ ਨੂੰ ਸੀਨੀਆਰਤਾ ਸੂਚੀਆ ਵਿੱਚ ਸਾਡੇ ਅੱਗੇ ਜਬਰੀ ਦਾਰੱਜ ਕੀਤਾ ਹੋਇਆ ਹੈ| ਇਸ ਸਬੰਧੀ ਸਾਡੀ ਜੱਥੇਬੰਦੀ ਜਾ ਫੀਲਡ ਸਟਾਫ਼ ਤੋ ਕਿਸੇ ਕਿਸਮ ਦੀ ਸਹਿਮਤੀ ਨਹੀ ਲਈ ਗਈ ਜਾ ਇਤਰਾਜ ਨਹੀ ਲਏ ਗਏ|

ਇਸ ਵਿਧੀ ਰਾਹੀ ਮਾਨਯੋਗ ਸੁਪਰੀਮ ਕੋਰਟ ਦਿੱਲੀ ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਅਤੇ ਸੀਨੀਆਰਤਾ ਸੂਚੀ ਸਬੰਧੀ ਰੂਲਾ ਦੀ ਘੋਰ ਉਲਘਣਾ ਹੋਈ ਹੈ ਅਤੇ ਮੁਲਾਜਮਾ ਦੀਆ ਭਾਵਨਾਮਾ ਨੂੰ ਬਹੁਤ ਜਿਆਦਾ ਠੇਸ ਪਹੁੰਚੀ ਹੈ ਇਸ ਜਬਰੀ ਤਿਆਰ ਕੀਤੀਆ ਸੂਚੀਆ ਰਾਹੀ ਬਹੁਤ ਸਾਰੇ ਚਹੇਤੇ ਮੁਲਾਜਮਾ ਨੁੰ ਪਰਮੋਟ ਕਰਕੇ ਵਿਭਾਗੀ ਤਰੱਕੀਆ ਦਿੱਤੀਆ ਗਿਆ ਸਨ ਜੋ ਕਿ ਸਰਾਸਰ ਗੱਲਤ ਹੈ| ਇਸ ਨੁੰ ਸੋਧ ਕੇ ਦੁਆਰਾ ਤਿਆਰ ਕੀਤਾ ਜਾਵੇ ਤਾ ਜੋ ਵਣ ਕਰਮਚਾਰੀਆ ਨੂੰ ਆਪਣੀ ਸਹੀ ਪ੍ਰਮੋਸ਼ਨ ਉਸ ਸਮੇ ਤੋ ਮਿਲ ਸਕੇ ਜਿਸ ਸਮੇ ਤੋ ਉਹਨਾ ਕਰਮਚਾਰੀਆ ਨੂੰ ਜਬਰੀ ਪਰਮੋਟ ਕੀਤਾ ਹੋਇਆ ਹੈ ਜਥੇਬੰਦੀ ਦੇ ਆਗੂਆ ਵੱਲੋ ਇਹ ਵੀ ਵਿਚਾਰ ਵਟਾਦਰਾ ਕੀਤਾ ਗਿਆ ਕਿ ਜੋ ਇਸ ਸਮੇਂ ਪ੍ਰਧਾਨ ਮੁੱਖ ਵਣਪਾਲ ਪੰਜਾਬ ਜੀ ਦੇ ਪੱਤਰ ਨੂੰ ਅਮਲਾ -2/23188 ਮਿਤੀ 31-12-2019 ਰਾਹੀ ਚੇਅਰਮੈਨ ਵਿਭਾਗੀ ਤਰੱਕੀ ਕਮੇਟੀ – ਕਮ ਵਣਪਾਲ ਬਿਸਤ ਸਰਕਲ ਪੰਜਾਬ, ਜਲੱਧਰ ਜੀ ਨੇ ਆਪਣੇ ਪੱਤਰ ਨੰਬਰ ਚੇਅਰਮੈਨ /5068-70 ਮਿਤੀ 08-01-2020 ਰਾਹੀ ਵਣ-ਗਾਰਡਾ ਤੋ ਫਾਰੈਸਟਰਾ ਦੇ ਆਹੁੱਦੇ ਤੇ ਤਰੱਕੀ ਦੇਣ ਸਬੰਧੀ ਮਿਤੀ 01-04-2013 ਦੀ ਵਣ-ਗਾਰਡਾ ਦੀ ਫੀਨਲ ਸਨਾਰਤਾ ਸੂਚੀ ਦੇ ਲੜੀ ਨੰਬਰ 1 ਤੋ 220 ਤੱਕ ਦੇ ਕਰਮਚਾਰੀਆ ਦੇ ਨਾਮ ਵਿਚਾਰ ਕੇ ਆਪਣੀ ਸ਼ਿਫਾਰਾਸ ਸਾਹਿਤ ਭੇਜਣ ਲਈ ਲਿਖਿਆ ਗਿਆ ਹੈ| ਜਦੋ ਕਿ ਵਣ-ਗਾਰਡਾ ਦੀ ਸੀਨੀਆਰਤਾ ਸੂਚੀ ਸਾਲ 2019 ਦੌਰਾਨ ਰਿਕਾਰਡ ਪ੍ਰਮੋਸ਼ਨ ਲਈ ਮੰਗਿਆ ਜਾਣਾ ਬਣਦਾ ਹੈ ਭਾਵ ਵਿਚਾਰੇ ਜਾਣੇ ਬਣਦੇ ਹਨ ਆਪ ਜੀ ਦੇ ਦਫਤਰੀ ਅਮਲੇ ਵੱਲੋਂ ਸਾਲ 2013 ਤੋ ਬਾਅਦ ਹੁਣ ਤੱਕ ਵਣ-ਗਾਰਡਾ ਦੀਆ ਸੀਨੀਆਰਤਾ ਸੂਚੀਆ ਤਿਆਰ ਨਹੀ ਕੀਤਆ ਜਾ ਰਿਹੀਆ ਜਿਸ ਨਾਲ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਘੋਰ ਉਲੰਘਣਾ ਹੋ ਰਹੀ ਹੈ ਆਪ ਜੀ ਦਾ ਧਿਆਨ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਸੀਜ-1 ਸ਼ਾਖਾ ਜੀ ਦੇ ਪੱਥਰ ਨੰਬਰ 17/48/2019-3 ਪੀ.ਪੀ 1/1588149/1 ਮਿਤੀ ਚੰਡੀਗੜ੍ਹ 1/10/2019 ਰਾਹੀ ਹਦਾਇਤਾ ਜਾਰੀ ਕੀਤੀਆ ਹੋਇਆ ਹਨ ਜਿਸ ਵਿਚ ਸ਼ਪੱਸ਼ਟ ਲਿੱਖਿਆ ਗਿਆ ਹੈ ਕਿ ਵਿਭਾਗਾ ਦੇ ਮੁੱਖਿਆ ਨੂੰ ਵੀ ਲੋੜੀਦੇ ਹੁਕਮ ਰਾਹੀ ਹਰ ਸਾਲ ਦੀ 31 ਮਾਰਚ ਤੱਕ ਸੀਨੀਆਰਤਾ ਸੂਚੀਆ ਮੁਕੱਮਲ ਕਾਰਕੇ ਕਾਰਡ ਵਾਈਜ ਛਪਵਾਉਣ ਸਬੰਧੀ ਵਿਭਾਗ ਦੇ ਪੱਤਰ ਨੰਬਰ 1/39/91-3 ਪੀ.ਪੀ 1/14505 ਮਿਤੀ 27-09-1991 ਵੱਲ ਆਪਣਾ ਧਿਆਨ ਲਿਆ ਸਬੰਧੀ ਲਿਖਿਆ ਹੋਇਆ ਹੈ ਜਿਸ ਰਾਹੀ ਹਦਾਇਤਾ ਕੀਤੀ ਹੋਇਆ ਹਨ ਕਿ ਸੀਨੀਆਰਤਾ ਸੂਚੀਆ ਸਮੇ ਸਿਰ ਕੀਤੀਆ ਜਾਇਆ ਕਰਨ ਸੀਨੀਆਰਤਾ ਸੂਚੀਆ ਸਬੰਧੀ ਵੱਖ-ਵੱਖ ਮਿਤੀ ਰਾਹੀ ਕੀਤੀਆ ਮਿੰਟੀਗਾ ਵਿੱਚ ਪ੍ਰਧਾਨ ਮੁੱਖ ਵਣਪਾਲ ਐਚ.ਓ.ਐਫ.ਐਫ ਪੰਜਾਬ ਜੀ ਨੂੰ ਲਿਖਤੀ ਮੰਗ ਪੱਤਰਾ ਰਾਹੀ ਬਾਰ-ਬਾਰ ਸੀਨੀਆਰਤਾ ਸੂਚੀਆ ਤਿਆਰ ਕਰਨ ਲਈ ਜਥੇਬੰਦੀ ਵੱਲੋਂ ਅਤੇ ਵਣ-ਗਾਰਡਾ ਵਲੋਂ ਬਹੁਤ ਸਮੇਂ ਤੋ ਮੰਗ ਕੀਤੀ ਜਾ ਰਹੀ ਹੈ|

ਪਰੰਤੂ ਦਫਤਰੀ ਅਮਲੇ ਵੱਲੋ ਹੁਣ ਤੱਕ ਸੀਨੀਆਰਤਾ ਸੂਚੀਆ ਤਿਆਰ ਨਹੀ ਕੀਤੀਆ ਜਾ ਰਹੀਆ ਹਨ ਜਿਸ ਦਾ ਮੁਲਾਜਮ ਆਗੂਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਥੇਬੰਦੀ ਨੂੰ ਸੰਘਰਸ਼ ਦਾ ਰਾਸਤਾ ਅਪਣਾਉਣ ਲਈ ਆਪ ਜੀ ਦੇ ਵਿਭਾਗ ਦੇ ਦਫਤਰੀ ਅਮਲੇ ਵਲੋਂ ਸਮੇਂ ਸਿਰ ਸੀਨੀਆਰਤਾ ਸੂਚੀ ਨਾ ਮੁਕੰਮਲ ਕਰਨ ਦਾ ਕਾਰਨ ਸਿੱਧ ਹੋ ਰਿਹਾ ਹੈ ਜਦੋ ਕਿ ਜਥੇਬੰਦੀ ਆਪਸੀ ਭਾਈਚਾਰੇ ਰਾਹੀ ਆਪਣੇ ਮਸਲੇ ਹੱਲ ਕਰਨ ਦੇ ਪੱਖ ਲਈ ਤਿਆਰ ਹੈ ਕਿਰਪਾ ਕਰਕੇ ਨਵੀ ਸੀਨੀਆਰਤਾ ਸੂਚੀ ਤਿਆਰ ਕਰਨ ਉਪਰੰਤ ਹੀ ਵਣ-ਗਾਰਡਾ ਤੋ ਫਾਰੈਸਟਰਾ ਦੇ ਉਹਦੇ ਤੇ ਤਰੱਕੀਆ ਕੀਤੀਆ ਜਾਣ ਤਾ ਜੋ ਪੰਜਾਬ ਸਰਕਾਰ ਦੀ ਜੀ ਦੀਆ ਹਦਾਇਤਾ ਅਨੁਸਾਰ ਸੀਨੀਆਰਤਾ ਸੂਚੀ ਸਮੇਂ ਸਿਰ ਹਰੇਕ ਮੁਲਾਜਿਮ ਨੂੰ ਪ੍ਰਮੋਸ਼ਨ ਮਿਲ ਸਕੇ ਅਤੇ ਸਰਕੀਰ ਦੀਆ ਹਦਾਇਤਾ ਦੀ ਉਲੰਘਣਾ ਨਾ ਹੋ ਸਕੇ ਮੁਲਾਜਮਾ ਆਗੂਆ ਇਹ ਵੀ ਵਿਚਾਰ ਵਟਾਦਰਾ ਕੀਤਾ ਗਿਆ ਕਿ ਪੰਜਾਬ ਵਣ ਕਾਰਪੋਰੋਸ਼ਨ ਵਿੱਚ 60:40 ਅਨੁਪਾਤ ਰਾਹੀ ਡੈਪੂਟੇਸ਼ਨ ਅਧਿਨ ਪਰੋਜੈਕਟ ਆਫਸਰ 13 ਪੋਸਟਾਅਤੇ ਫਿਲਡ 12 ਪੋਸਟਾ ਸਹਾਇਕ ਆਦਿ ਦੀਆ ਅਸਾਮਿਆ ਖਾਲੀ ਪਈ ਹਨ ਕਰਮਚਾਰੀ ਬਹੁਤ ਸਮੇ ਤੋ ਅਪਣੀਆ ਪ੍ਰਮੋਸ਼ਨਾ ਦੀ ਆਸ ਲਗਾਈ ਬੈਠੇ ਹਨ ਇਸ ਸਮੇ ਕਾਰਪੋਰੇਸ਼ਨ ਵਿੱਚ ਵਿਭਾਗੀ ਕੰਮਾ ਨੂੰ ਸਸੂਚੇ ਢੰਗ ਨਾਲ ਕੰਮ ਕਰਨ ਲਈ ਫਿਲਡ ਸਟਾਫ਼ ਦੀ ਬਹੁਤ ਲੋੜ ਹੈ ਕਿਰਪਾ ਕਰਕੇ ਆਪਣੇ ਪੱਧਰ ਤੇ ਲੋੜੀਦੇ ਹੁਕਮ ਕਰਨ ਉਪਰੰਤ ਫਿਲਡ ਸਟਾਫ਼ ਨੂੰ ਡੈਪੂਟੇਸ਼ਨ ਤੇ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਤਾ ਜੋ ਵਿਭਾਗ ਵਿੱਚ 23-24 ਸਾਲਾ ਤੋ ਇੱਕੋ ਹੀ ਪੋਸਟ ਤੇ ਕੰਮ ਕਰਨ ਵਾਲੇ ਵਣ-ਗਾਰਡ, ਫਰਿਸਟਰ, ਡਿਪਟੀ ਰੇਜਰ ਦੀਆ ਪਰਮੋਸ਼ਨਾ ਦਾ ਕੰਮ ਸਿਰੇ ਚੱੜ ਸਕੇ ਅਤੇ ਕਾਰਪੋਰੇਸ਼ਨ ਵਿੱਚ ਸਟਾਫ਼ ਦੀ ਘਾਟ ਪੂਰੀ ਹੋ ਸਕੇ ਅਤੇ ਸਰਕਾਰ ਦੇ ਸਰਕਾਰੀ ਹੁਕਮਾ ਨੋਟੀਫਿਕੇਸ਼ਨਾ ਦੀ ਇੰਨ੍ਹ -ਬਿੰਨ੍ਹ ਪਾਲਣਾ ਹੋ ਸਕੇ ਜਥੇਬੰਦੀ ਵਲੋਂ ਆਪ ਜੀ ਦਾ ਧਿਆਨ ਉੱਚ ਅਧਿਕਾਰੀਆ ਦੀਆ ਕੈਪਾਂ ਪ੍ਰੋਜੈਕਟ ਵਿਧੀ ਰਾਹੀ ਮੁੱਖ ਵਣਪਾਲ,ਵਣਪਾਲ ਆਈ.ਐਫ.ਐਸ ਕੇਟਰ ਦੀਆ ਪ੍ਰਮੋਸ਼ਨਾ ਤਰੱਕੀਆ ਰਾਹੀ ਕੀਤੀਆ ਗਈਆ ਹਨ ਪਰੰਤੂ ਹੇਠਲੇ ਫਿਲਡ ਸਟਾਫ਼ ਡਿਪਟੀ ਰੇਜਰ ਦੀਆ 5 ਪੋਸਟਾ ਅਤੇ ਫਾਰੇਸਟਰਾ ਦੀਆ 5 ਪੋਸਟਾ ਜੋ ਕੈਪਾ ਪਰੋਜੈਕਟ ਵਿਧੀ ਰਾਹੀ ਨਹੀ ਭਰੀਆ ਜਾ ਰਹੀਆ ਜਿਸ ਵਿੱਚ ਮੁਲਾਜਮਾ ਵੱਲੋ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਦੋ ਕਿ ਫੀਲਡ ਦੇ ਕੰਮਾ-ਕਾਰਾ ਨੂੰ ਸਮੁਚੇ ਢੰਗ ਕਰਨ ਲਈ ਇਹਨਾ ਪੋਸਟਾ ਨੂੰ ਵਣ-ਵਿਭਾਗ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਦਾ ਹੈ ਕਿਰਪਾ ਕਰਕੇ ਇਸ ਵਿਕਤਰੇ ਨੂੰ ਦੂਰ ਕੀਤਾ ਜਾਵੇ ਉੱਚ ਅਫਸਰਾ ਦੀਆ ਪੋਸਟਾ ਦੀ ਤਰ੍ਹਾ ਇਹਨਾ ਪੋਸਟਾ ਨੂੰ ਵੀ ਭਰਿਆ ਜਾਵੇ ਤਾ ਜੋ ਸਮੇਂ ਸਿਰ ਫੀਲਡ ਸਟਾਫ਼ ਦੀਆ ਤਰੱਕੀਆ ਜਲਦੀ ਹੋ ਸਕੇ ਵਿਭਾਗ ਵਲੋ ਜਥੇਬੰਦੀ ਵਲੋ ਦਿੱਤੇ ਮੰਗ ਪੱਤਰ ਰਾਹੀ ਰੂਲਾ ਵਿੱਚ ਸੋਧ ਕਰਵਾਉਣ ਲਈ ਸਰਕਾਰ ਪੱਧਰ ਤੇ ਲੰਮਕ ਅਵੱਸਥਾ ਵਿੱਚ ਪਈ ਫਾਇਲ ਉੱਤੇ ਜਲਦੀ ਤੋ ਜਲਦੀ ਆਪਣੇ ਪੱਧਰ ਤੇ ਸ਼ਿਫਾਰਸ ਕਰਨ ਉਪਰੰਤ ਰੂਲਾ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਵਾਇਆ ਜਾਵੇ ਤਾ ਜੋ ਪ੍ਰਮੋਸ਼ਨ ਕੋਟੇ ਵਿੱਚ 10 ਪ੍ਰਤੀਸ਼ਤ ਵਾਧਾ ਹੋਣ ਉਪਰੰਤ ਮਲਾਜਮ ਆਗੂਆ ਨੂੰ ਪਰਮੋਸ਼ਮ ਮਿਲ ਸਕੇ ਜਥੇਬੰਦੀਆ ਦੇ ਆਗੂਆ ਵਲੋ ਵਣ-ਗਾਰਡਾ ਦੀ ਸੀਨੀਆਰਤਾ ਸੂਚੀ ਹੁਣ ਤੱਕ ਵੱਖ-ਵੱਖ ਮੰਡਲ ਦਫਤਰਾ ਦੀਆ ਈ-ਮੇਲ ਆਈਡੀਆ ਵਿੱਚ ਹੀ ਪਈਆ ਹਨ ਜੋ ਕਿ ਫਿਲਡ ਸਟਾਫ਼ ਨੂੰ ਨੋਟ ਨਹੀ ਕਰਵਾਇਆ ਗਈ ਹਨ ਨਾ ਹੀ ਮੰਡਲ ਦਫਤਰਾ ਵਲੋ ਹੁਣ ਤੱਕ ਉੱਚ ਅਧਿਕਾਰੀਆ ਨੂੰ ਨਹੀ ਭੇਜੀਆ ਗਈਆ ਜਦੋ ਕਿ ਪ੍ਰਮੋਟ ਹੋਏ ਵਣ-ਗਾਰਡ ਤੋ ਫਾਰੇਸਟਰ ਤਰੱਕੀ ਵਾਲੇ ਕਰਮਚਾਰੀ ਪਰਵੀਜ਼ਰ ਸੂਚੀ ਵਿੱਚ ਲੜੀ ਨੰਬਰਾ ਉੱਤੇ ਦਰਜ ਹਨ ਇਹਨਾ ਵਿੱਚ ਕੁੱਝ ਵਣ-ਗਾਰਡਾ ਦੀ ਕਿਸੇ ਕਾਰਨ ਮੌਤ ਹੋ ਚੁੱਕੀ ਹੈ ਅਤੇ ਕੁੱਝ ਵਣ-ਗਾਰਡਾ ਦਾ ਨਾਮ ਸੀਨੀਆਰਤਾ ਸੂਚੀ ਵਿੱਚ ਦੋ-ਦੋ ਵਾਰੀ ਦਰਜ ਕੀਤਾ ਹੋਇਆ ਹੈ ਇਸ ਸਬੰਧੀ ਮੁਲਾਜਿਮਾ ਵਲੋ ਅਤੇ ਜਥੇਬੰਦੀ ਵੱਲੋ ਬਹੁਤ ਬਾਰ ਬੇਨਤੀਆ ਮੰਗ ਪੱਤਰ ਦਿੱਤੇ ਜਾ ਰਹੇ ਹਨ ਪਰੰਤੂ ਸੀਨੀਆਰਤਾ ਸੂਚੀ ਤਿਆਰ ਨਹੀ ਕੀਤੀਆ ਜਾ ਰਹੀ ਹਨ ਜਦੇ ਕਿ ਮਜਦੂਰ ਜਥੇਬੰਦੀਆ ਦੀਆ ਸੀਨੀਆਰਤਾ ਸੂਚੀਆ ਹਰ ਸਾਲ ਲਗਾਤਾਰ ਤਿਆਰ ਕੀਤੀਆ ਜਾ ਰਹੀ ਹਨ ਕਿਰਪਾ ਕਰਕੇ ਵਾਲਡ ਲਾਇਫ ਵਿਗ ਦੇ ਜੰਗਲੀ- ਜੀਵ ਵਣ-ਗਾਰਡਾ ਨੂੰ ਸਾਡੀ ਸੂਚੀ ਵਿੱਚੋ ਤਰੁੰਤ ਕੱਢਣ ਉਪਰੰਤ ਸੀਨੀਆਰਤਾ ਸੂਚੀ ਤਿਆਰ ਕੀਤੀ ਜਾਵੇ ਆਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: