ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦਾ ਗੁਰਬਖਸ਼ ਸ਼ੌਂਕੀ ਦਾ ਗੀਤ ” ਮਾਂਵਾਂ ਦੀਆਂ ਕੂਕਾ”

ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦਾ ਗੁਰਬਖਸ਼ ਸ਼ੌਂਕੀ ਦਾ ਗੀਤ ” ਮਾਂਵਾਂ ਦੀਆਂ ਕੂਕਾ”

ਜੇਕਰ ਸਾਡਾ ਸਮਾਜ ਚਾਹੁੰਦਾ ਏ,ਕਿ ਪੰਜਾਬੀ ਕਲਾਕਾਰ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ, ਪੰਜਾਬ ਦੇ ਗੀਤਕਾਰ ਅੱਛੇ ਗੀਤ ਲਿਖਣ ਤਾ ਸਾਨੂੰ ਗੀਤਾਂ ਨੂੰ ਸੁਨਣ ਦੀ ਆਦਤ ਪਾਉਣੀ ਪਵੇਗੀ,ਅੱਛੇ ਗੀਤਾਂ ਨੂੰ ਘਰ ਘਰ ਤੱਕ ਪਹਚਾਉਣ ਲਈ ਉਪਰਾਲੇ ਕਰਨੇ ਪੈਣਗੇ, ਅਤੇ ਮਾੜੇ ਗੀਤਾਂ ਦਾ ਡੱਟ ਕੇ ਵਿਰੋਧ ਕਰਨਾ ਪਵੇਗਾ, ਮਾੜੇ ਗੀਤਾ ਦੇ ਵਿਊ ਦੋ ਦਿਨਾਂ ਵਿੱਚ ਮਿਲੀਅਨ ਤੱਕ ਪਹੁੰਚ ਜਾਦੇ ਹਨ ਅਤੇ ਚੰਗੇ ਗੀਤਾਂ ਦੇ ਸੈਂਕੜਿਆਂ ਵਿਚ ਰਹਿ ਜਾਦੇ ਹਨ, ਪੰਜਾਬ ਵਿੱਚ ਬਹੁਤ ਥੋੜੇ ਗਾਇਕ ਨੇ ਜੋ ਦਿਲੋਂ ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਸਭਿਆਚਾਰ ਦੀ, ਪੰਜਾਬੀ ਵਿਰਸੇ ਦੀ ਸੇਵਾ ਕਰਦੇ ਹਨ, ਉਹਨਾਂ ਕਲਾਕਾਰਾਂ ਵਿਚੋਂ ਇਕ ਹੈ ਗੁਰਬਖਸ਼ ਸ਼ੌਂਕੀ, ਜਿਨ੍ਹਾਂ ਨੇ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਪਹਿਲ ਦਿੱਤੀ ਹੈ।
ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਵਰਤ ਰਿਹਾ ਹੈ, ਨਿੱਤ ਨੌਜਵਾਨਾਂ ਦੀਆਂ ਅਰਥੀਆਂ ਉੱਠ ਰਹੀਆਂ ਹਨ, ਮਾਵਾਂ ਰੋ ਰੋ ਕੇ ਕਮਲੀਆਂ ਹੋ ਰਹੀਆਂ ਹਨ, ਅਜਿਹੇ ਹਲਾਤਾਂ ਨੂੰ ਬਿਆਨ ਕਰਦਾ ਗੁਰਬਖਸ਼ ਸ਼ੌਂਕੀ ਦਾ ਨਵਾਂ ਗੀਤ ” ਮਾਵਾਂ ਦੀਆਂ ਕੂਕਾ ” ਜੋ ਪੰਜਾਬ ਦੀ ਨਾਮਵਰ ਕੰਪਨੀ ਅਲਾਪ ਰਿਕਾਰਡਿੰਗ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਲਿਖਿਆ ਪੰਜਾਬ ਦੇ ਨਾਮਵਰ ਗੀਤਕਾਰ ਜ਼ਿੰਦ ਸਵਾੜਾ ਜੀ ਨੇ,ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਪਰੋਇਆ ਨਾਮਵਰ ਸੰਗੀਤਕਾਰ ਡੀ.ਮਹਿਰਾ ਅਤੇ ਰੋਮੀ ਸਿੰਘ ਨੇ ,ਇਸ ਗੀਤ ਦੀ ਵੀਡੀਓ ਰੋਮੀ ਸਿੰਘ ਦੁਆਰਾ ਤਿਆਰ ਕੀਤੀ ਗਈ ਹੈ,ਇਸ ਗੀਤ ਪੰਜਾਬ ਦੇ ਦਰਦ ਨੂੰ ਬਿਆਨ ਕਰਦਾ ਹੈ, ਗੁਰਬਖਸ਼ ਸ਼ੌਂਕੀ ਨੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਦੱਸਿਆ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ ਮੇਰੇ ਪਹਿਲੇ ਗੀਤਾਂ ਨੂੰ ਰੱਜਵਾ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਮੇਰੇ ਇਸ ਗੀਤ ਨੂੰ ਪਿਆਰ ਦੇਣਗੇ।
ਗੁਰਬਖਸ਼ ਸ਼ੌਂਕੀ ਨੂੰ ਉਦਾਸ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ, ਪੰਜਾਬ ਦਾ ਅਜਿਹਾ ਕੋਈ ਮੇਲਾ ਨਹੀਂ ਹੋਣਾ ਜਿਥੇ ਗੁਰਬਖਸ਼ ਸ਼ੌਂਕੀ ਨੇ ਆਪਣੀ ਹਾਜ਼ਰੀ ਨਾਂ ਲਗਾਈਂ ਹੋਵੇ, ਹੁਣ ਤੱਕ ਤਿੰਨ ਦਰਜਨਾਂ ਤੋਂ ਵੱਧ ਪੰਜਾਬੀ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾ ਚੁੱਕੇ ਹਨ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਕਲਾਕਾਰ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ, ਅਤੇ ਪੰਜਾਬੀ ਸਰੋਤਿਆਂ ਤੋਂ ਇਹ ਉਮੀਦ ਰੱਖਦੇ ਹਾ ਕਿ ਗੁਰਬਖਸ਼ ਸ਼ੌਂਕੀ ਦੇ ਗੀਤ ਮਾਵਾਂ ਦੀਆਂ ਕੂਕਾ ਨੂੰ ਰੱਜਵਾ ਪਿਆਰ ਦਿਉਗੇ।

ਛਿੰਦਾ ਧਾਲੀਵਾਲ ਕੁਰਾਈ ਵਾਲਾ
75082-54006

Leave a Reply

Your email address will not be published. Required fields are marked *

%d bloggers like this: