ਪੰਜਾਬ ਦੇ ਵਿਕਾਸ ਨੂੰ ਦੇਖਦਿਆਂ ਲੋਕ ਤੀਸਰੀ ਵਾਰ ਗੱਠਜੋੜ ਦੀ ਸਰਕਾਰ ਬਣਾਉਣਗੇ : ਸੁਖਬੀਰ ਬਾਦਲ

ss1

ਪੰਜਾਬ ਦੇ ਵਿਕਾਸ ਨੂੰ ਦੇਖਦਿਆਂ ਲੋਕ ਤੀਸਰੀ ਵਾਰ ਗੱਠਜੋੜ ਦੀ ਸਰਕਾਰ ਬਣਾਉਣਗੇ : ਸੁਖਬੀਰ ਬਾਦਲ

ਜਲੰਧਰ (ਪ.ਪ.): 10 ਸਾਲਾਂ ਵਿਚ ਪੰਜਾਬ ਦੇ ਹੋਏ ਵਿਕਾਸ ਨੂੰ ਦੇਖਦਿਆਂ ਪੰਜਾਬ ਦੇ ਲੋਕ ਲਗਾਤਾਰ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਬੈਠੇ ਹਨ। ਇਹ ਗੱਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਜਲੰਧਰ ਛਾਉਣੀ ਹਲਕੇ ਦੇ ਪਿੰਡ ਰਾਏਪੁਰ ਪ੍ਰੌਹਲਾ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੀ। ਉਹ ਇਥੇ ਸਰਬਜੀਤ ਸਿੰਘ ਮੱਕੜ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਕੈਂਟ ਹਲਕੇ ਤੋਂ ਟਿਕਟ ਦੇਣ ‘ਤੇ ਨਾਰਾਜ਼ ਚੱਲ ਰਹੇ ਪਾਰਟੀ ਦੇ ਟਕਸਾਲੀ ਆਗੂ ਐੱਸ. ਜੀ. ਪੀ. ਸੀ. ਮੈਂਬਰ ਕਰਮਜੀਤ ਸਿੰਘ ਰਾਏਪੁਰ ਤੇ ਟਿਕਟ ਦੀ ਮਜ਼ਬੂਤ ਦਾਅਵੇਦਾਰੀ ਰੱਖਦੇ ਜਸਪਾਲ ਸਿੰਘ ਢੇਸੀ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਆਏ ਸਨ। ਉਨ੍ਹਾਂ ਇਸ ਦੌਰਾਨ ਪਰਮਜੀਤ ਸਿੰਘ ਰਾਏਪੁਰ ਅਤੇ ਜਸਪਾਲ ਸਿੰਘ ਢੇਸੀ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਦਿਆਂ ਮੌਕੇ ‘ਤੇ ਹੀ ਪਰਮਜੀਤ ਸਿੰÎਘ ਰਾਏਪੁਰ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਮੀਤ ਪ੍ਰਧਾਨ ਦਾ ਅਹੁਦਾ ਵੀ ਸੌਂਪ ਦਿੱਤਾ। ਉਨ੍ਹਾਂ ਨੇ ਢੇਸੀ ਪਰਿਵਾਰ ਨਾਲ ਇਹ ਵੀ ਵਾਅਦਾ ਕੀਤਾ ਕਿ ਗੱਠਜੋੜ ਦੇ ਦੁਬਾਰਾ ਸੱਤਾ ਵਿਚ ਆਉਣ ‘ਤੇ ਉਨ੍ਹਾਂ ਨੂੰ ਹੋਰ ਬਣਦਾ ਸਨਮਾਨ ਦਿੱਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਢੇਸੀ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਗੱਠਜੋੜ ਪਿਛਲੇ ਰਿਕਾਰਡਾਂ ਨੂੰ ਵੀ ਮਾਤ ਦਿੰਦਿਆਂ ਰਿਕਾਰਡਤੋੜ ਜਿੱਤ ਹਾਸਲ ਕਰੇਗਾ।
ਪੰਜਾਬ ਦਾ ਹਰ ਵਰਗ ਗੱਠਜੋੜ ਦੇ ਨਾਲ ਹੈ ਤੇ ਹਰ ਜ਼ੁਬਾਨ ‘ਤੇ ਦੇਸ਼ ਵਿਚ ਮੋਦੀ ਸਰਕਾਰ ਅਤੇ ਪੰਜਾਬ ਵਿਚ ਬਾਦਲ ਸਰਕਾਰ ਦਾ ਹੀ ਨਾਂ ਹੈ। ਜਸਪਾਲ ਸਿੰਘ ਢੇਸੀ ਨੇ ਸੁਖਬੀਰ ਬਾਦਲ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਗਏ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਜਿਤਾਇਆ। ਇਸ ਮੌਕੇ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਡੀ. ਸੀ. ਕੇ. ਕੇ. ਯਾਦਵ, ਡੀ. ਸੀ. ਪੀ. ਹਰਜੀਤ ਸਿੰਘ, ਉਪ ਮੁੱਖ ਮੰਤਰੀ ਦੇ ਓ. ਐੱਸ. ਡੀ. ਚਰਨਜੀਤ ਸਿੰਘ ਬਰਾੜ, ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ, ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘÎ ਸਾਬੀ, ਦਲਵਿੰਦਰ ਕੌਰ ਢੇਸੀ, ਸਰਵਨ ਸਿੰਘ ਢੇਸੀ, ਅਮਰੀਕ ਸਿੰਘ ਢੇਸੀ, ਹਰਜੀਤ ਕੌਰ ਤਲਵੰਡੀ, ਬਲਬੀਰ ਸਿੰਘ ਸਰਪੰਚ ਦੀਵਾਲੀ ਆਦਿ ਮੁੱਖ ਤੌਰ ‘ਤੇ ਮੌਜੂਦ ਸਨ। ਇਸ ਤੋਂ ਇਲਾਵਾ ਰਾਏਪੁਰ ਦੇ ਪੀ. ਏ. ਹੁਸਨ ਲਾਲ ਸੁਮਨ, ਸਰਪੰਚ ਹਰਦੋ ਪ੍ਰੋਹਲਾ, ਗੁਰਪਾਲ ਸਿੰਘ ਸਰਪੰਚ ਜੰਡਿਆਲੀ, ਜੋਗਿੰਦਰ ਸਿੰਘ ਖਾਲਸਾ, ਸਰਪੰਚ ਚਾਚੋਵਾਲ, ਗੁਰਸ਼ਰਨ ਸਿੰਘ ਟੱਕਰ, ਸੋਮ ਲਾਲ ਸੋਮਾ ਸਰਪੰਚ ਕੋਟ ਕਲਾਂ, ਗਿਆਨ ਕੌਰ ਸਾਬਕਾ ਸਰਪੰਚ ਕੋਟ ਕਲਾਂ, ਡਾ. ਐੱਸ. ਐੱਸ. ਭੱਟੀ, ਦਿਲਬਾਗ ਬਾਗਾ, ਧੀਣਾ, ਬਿੱਲਾ ਸੇਠ ਜਮਸ਼ੇਰ, ਕੁਲਵਿੰਦਰ ਕੌਰ ਦੌਲਤਪੁਰ, ਸੁਖਵਿੰਦਰ ਸਿੰਘ ਸੁੱਖਾ ਜ਼ਿਲਾ ਪ੍ਰੀਸ਼ਦ ਮੇਂਬਰ, ਕੁਲਵੰਤ ਰਾਏ, ਬਲਬੀਰ ਸਿੰਘ ਰਾਏਪੁਰ, ਡਾ. ਦਲਬੀਰ, ਗੁਰਦੇਵ ਰਾਮ, ਸੁਰਜਨ ਸਿੰਘ, ਬਲਬੀਰ ਪੰਚ, ਸਰਦਾਰਾ ਸਿੰਘ, ਬੌਬੀ ਕੈਂਟ ਵੀ ਸਮਾਰੋਹ ਵਿਚ ਪਹੁੰਚੇ ਹੋਏ ਸਨ।

Share Button

Leave a Reply

Your email address will not be published. Required fields are marked *