ਪੰਜਾਬ ਦੇ ਲੋਕ 2017 ’ਚ ਅਕਾਲੀ-ਭਾਜਪਾ ਸਰਕਾਰ ਦਾ ਬਿਸਤਰਾ ਗੋਲ ਕਰਨ ਨੂੰ ਤਿਆਰ ਵਿਧਾਇਕ ਸਦੀਕ

ss1

ਪੰਜਾਬ ਦੇ ਲੋਕ 2017 ’ਚ ਅਕਾਲੀ-ਭਾਜਪਾ ਸਰਕਾਰ ਦਾ ਬਿਸਤਰਾ ਗੋਲ ਕਰਨ ਨੂੰ ਤਿਆਰ ਵਿਧਾਇਕ ਸਦੀਕ
ਮਹਾਰਾਣੀ ਪ੍ਰਨੀਤ ਕੌਰ 4 ਜੁਲਾਈ ਨੂੰ ਭਦੌੜ ਵਿਖੇ ਖੁੱਲਣਗੇ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ

30-8 (1)

ਭਦੌੜ 29 ਜੂਨ (ਵਿਕਰਾਂਤ ਬਾਂਸਲ) ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਇਸ ਜ਼ਾਬਰ ਸਰਕਾਰ ਦਾ ਬੋਰੀ ਬਿਸਤਰਾ ਗੋਲ ਕਰਨ ਨੂੰ ਤਿਆਰ ਬੈਠੇ ਹਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੂੰ ਵੱਡੀ ਜਿੱਤ ਦਿਵਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਪੱਤੀ ਦੀਪ ਸਿੰਘ ਵਿਖੇ ਖੇਤ ਮਜ਼ਦੂਰਾਂ ਨਾਲ ਮੀਟਿੰਗ ਕਰਦਿਆਂ ਸੰਬੋਧਨ ਕਰਨ ਸਮੇਂ ਕੀਤਾ। ਜਨਾਬ ਮੁਹੰਮਦ ਸਦੀਕ ਨੇ ਦੱਸਿਆ ਕਿ 4 ਜੁਲਾਈ ਨੂੰ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਭਦੌੜ ਵਿਖੇ ਵਰਕਰਾਂ ਨਾਲ ਰੁਬਰੂ ਹੋਣਗੇ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਨਕਾਮੀਆਂ ਦੀ ਪੋਲ ਖੋਲਣਗੇ। ਉਹਨਾਂ ਕਿਹਾ ਕਿ ਬਾਦਲ ਸਰਕਾਰ ਸਿਰਫ਼ ਬਾਦਲ ਪਰਿਵਾਰ ਅਤੇ ਉਸਦੇ ਰਿਸ਼ਤੇਦਾਰ ਸੁੱਖ ਸਹੂਲਤਾਂ ਮਾਣਦੇ ਹੋਏ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਹਨ ਜਦੋਂ ਆਮ ਲੋਕਾਂ ਦੇ ਪੱਲੇ ਪਿਛਲੇ ਨੌਂ ਸਾਲ ਤੋਂ ਦੁਸ਼ਵਾਰੀਆਂ ਤੋਂ ਇਲਾਵਾ ਕੁੱਝ ਨਹੀਂ ਪਿਆ। ਇਸ ਮੌਕੇ ਜਿਲਾ ਕਾਂਗਰਸ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਜੱਗੀ, ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਤਲਵੰਡੀ, ਨਿੱਜੀ ਸਕੱਤਰ ਸੂਰਜ ਭਾਰਦਵਾਜ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *