ਪੰਜਾਬ ਦੇ ਲੋਕ ਮੁੜ ਕਾਂਗਰਸ ਦਾ ਰਾਜ ਦੇਖਣ ਨੂੰ ਪਏ ਕਾਹਲੇ: ਵਿਜੈਇੰਦਰ ਸਿੰਗਲਾ

ਪੰਜਾਬ ਦੇ ਲੋਕ ਮੁੜ ਕਾਂਗਰਸ ਦਾ ਰਾਜ ਦੇਖਣ ਨੂੰ ਪਏ ਕਾਹਲੇ: ਵਿਜੈਇੰਦਰ ਸਿੰਗਲਾ

18-5
ਸੰਗਰੂਰ/ਛਾਜਲੀ 18 ਮਈ (ਕੁਲਵੰਤ ਛਾਜਲੀ) ਇੱਥੋ ਨਜਦੀਕੀ ਪੈਂਦੇ ਕਸਬਾ ਮਹਿਲਾਂ ਵਿਖੇ ਕਾਂਗਰਸੀ ਵਰਕਰਾਂ ਵੱਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਕਾਂਗਰਸ ਹਾਈ ਕਮਾਂਡ ਵੱਲੋ ਪੰਜਾਬ ਦੇ ਸੂਬਾ ਮੀਤ ਸ੍ਰੀ ਵਿਜੈਇੰਦਰ ਸਿੰਗਲਾ ਸਾਬਕਾ ਮੈਂਬਰ ਲੋਕ ਤੇ ਜਿਲਾ ਸੰਗਰੂਰ ਤੋ ਜਿਲਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਨੂੰ ਨਿਯੁਕਤ ਕੀਤਾ।ਅੱਜ ਪਿੰਡ ਮਹਿਲਾਂ ਵਿਖੇ ਹਰਜੀਤ ਸਿੰਘ ਦੁੱਲਟ ਪੰਚ ਤੇ ਉਨਾਂ ਨਾਲ ਹਲਕਾ ਦਿੜਬਾ ਤੋ ਯੂਥ ਪ੍ਰਧਾਨ ਜਗਦੇਵ ਗਾਗਾ ਅਤੇ ਮਹਿਲਾਂ ਦੀ ਸਮੁੱਚੀ ਕਾਂਗਰਸ ਲੀਡਰਸਿੱਪ ਵੱਲੋ ਭਰਵਾਂ ਸੁਆਗਤ ਕੀਤਾ ਗਿਆ।ਇਸ ਮੌਕੇ ਸ੍ਰੀ ਵਿਜੈਇੰਦਰ ਸਿੰਗਲਾ ਜੀ ਨੇ ਪੱਤਰਕਾਰਾ ਦੇ ਸਵਾਲਾ ਦੇ ਜਵਾਬ ਦਿੰਦਿਆ ਕਿਹਾ ਕੀ ਸੂਬੇ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਤੋ ਹਰ ਵਰਗ ਦੁੱਖੀ ਹੋ ਚੁੱਕਿਆ। ਮਹਿੰਗਾਈ ਨੇ ਹਰ ਵਰਗ ਦਾ ਲੱਕ ਤੋੜ ਰੱਖਿਆ।ਸੂਬਾ ਸਰਕਾਰ ਦੇ ਰਾਜ ਵਿੱਚ ਮਜਦੂਰਾਂ ਕਿਸਾਨਾ ਨੇ ਸਭ ਤੋ ਵੱਧ ਖੁਦਕੁਸ਼ੀਆ ਕੀਤੀਆ ਨੇ ਜਿਸ ਕਰਕੇ ਇਸ ਸਰਕਾਰ ਤੋ ਅੱਕੇ ਹੋਏ ਲੋਕ ਅੱਜ ਕਾਂਗਰਸ ਸਰਕਾਰ ਦੀ ਮੁੜ ਮੰਗ ਕਰਦੇ ਦੇਖੇ ਜਾ ਰਹੇ ਹਨ। ਇਸ ਮੌਕੇ ਹਾਜਰ ਰਜਿੰਦਰ ਕੁਮਾਰ ਰਾਜਾ,ਮਨਦੀਪ ਸਿੰਘ ਮਾਨ,ਧਰਮ ਸਿੰਘ ਸੈਖੋ ਸਾਬਕਾ ਪੰਚ,ਪਵਨ ਸਰਮਾਂ ਸਾਬਕਾ ਪੰਚ,ਕਪੂਰ ਕੌਰ ਦਿੜਬਾ,ਵੀ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: