Sun. Apr 21st, 2019

ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਰਿਵਾਇਤੀ ਪਾਰਟੀਆਂ ਦਾ ਬਿਸਤਰਾ ਗੋਲ਼ ਕਰ ਦੇਣਗੇ- ਬੀਬਾ ਬਲਜਿੰਦਰ ਕੌਰ

ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਰਿਵਾਇਤੀ ਪਾਰਟੀਆਂ ਦਾ ਬਿਸਤਰਾ ਗੋਲ਼ ਕਰ ਦੇਣਗੇ- ਬੀਬਾ ਬਲਜਿੰਦਰ ਕੌਰ
ਕਣਕ ਦਾ ਸਹੀ ਭਾਅ ਨਾ ਦੇ ਕੇ ਕਿਸਾਨਾਂ ਨਾਲ ਹੋ ਰਿਹੈ ਕੋਝਾ ਮਜ਼ਾਕ

img-20161126-wa0740ਤਲਵੰਡੀ ਸਾਬੋ, 26 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕੇਂਦਰੀ ਕਾਰਜਕਾਰਨੀ ਮੈਂਬਰ ਤੇ ਆਮ ਆਦਮੀ ਪਾਰਟੀ ਮਹਿਲਾ  ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਕੱਲ ਪੰਜਾਬ ਦੌਰੇ ਦੌਰਾਨ ਮੋਦੀ ਜੀ ਕੋਲ ਨਾ ਤਾ ਕਿਸਾਨਾਂ ਦੇ ਦਰਦ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਕਣਕ ਦੇ ਰੇਟ ਬਾਰੇ ਨਾਂ ਕੋਈ ਗੱਲ ਕੀਤੀ ਤੇ ਨਾ ਹੀ ਸਹਿਕਾਰੀ ਬੈਂਕਾਂ ਵਿੱਚ ਕਿਸਾਨਾਂ ਦੇ ਰੁਕੇ ਲੈਣ ਦੇਣ ਸਬੰਧੀ ਕੋਈ ਰਾਹਤ ਦੇਣ ਬਾਰੇ ਮੰਗ ਰੱਖੀ ਹੈ।  ਇਸ ਲਈ ਬਾਦਲ ਸਾਹਿਬ ਜੀ  2004 ਤੋ ਲੈ ਕੇ 2014 ਤੱਕ ਕੇਂਦਰ ਦੀ ਯੂ ਪੀ ਏ ਸਰਕਾਰ ਜਿਸ ਦੀ ਅਗਵਾਈ ਸਰਦਾਰ ਮਨਮੋਹਨ ਸਿੰਘ ਬਤੌਰ ਪ੍ਰਧਾਨ ਮੰਤਰੀ ਕਰਦੇ ਸਨ ਜਦੋ ਵੀ ਫਸਲਾਂ ਦੇ ਭਾਅ ਤੈਅ ਕਰਦੇ ਹੁੰਦੇ ਸਨ ਤਾ ਸ. ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਕੇਂਦਰ ਵਿੱਚ ਯੂ ਪੀ ਏ ਦੀ ਸਰਕਾਰ ਹੈ ਜੋ ਕਿਸਾਨਾਂ ਨਾਲ ਅਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਇਸ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਫ਼ਸਲਾਂ ਦੇ ਭਾਅ ਨਹੀਂ ਦੇ ਰਹੀ ਪਰ ਹੁਣ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਪੁਛਿਆ ਜਾਵੇ ਕਿ ਕੇਂਦਰ ਵਿੱਚ ਐਨ ਡੀ ਏ ਸਰਕਾਰ ਜਿਸ ਦੀ ਅਗਵਾਈ ਸ੍ਰੀ ਨਰਿੰਦਰ ਮੋਦੀ ਜੀ ਕਰਦੇ ਹਨ ਉਸ ਵਿੱਚ ਅਕਾਲੀ ਦਲ ਵੀ ਭਾਈਵਾਲ ਤੇ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਮੰਤਰੀ ਹੈ ਤੇ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ਬੀ ਜੇ ਪੀ ਨੇ ਚੋਣ ਮੈਨੀਫੋਸਟੋ ਵਿੱਚ ਵਾਅਦਾ ਕੀਤਾ ਸੀ ਕਿ ਕੇਂਦਰ ਵਿੱਚ ਐਨ ਡੀ ਏ ਸਰਕਾਰ ਆੳਣ ਤੇ ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਫਸਲਾਂ ਦੇ ਭਾਅ ਦਿੱਤੇ ਜਾਣਗੇ। ਬਾਦਲ ਸਾਹਿਬ ਜੀ ਹੁਣ ਤਾ ਕੇਂਦਰ ਵਿੱਚ ਤੁਹਾਡੀ ਆਪਣੀ ਗਠਜੋੜ ਸਰਕਾਰ ਹੈ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਕਣਕ ਦਾ ਭਾਅ ਲੱਗਭੱਗ 2840 ਰੁਪਏ ਬਣਦਾ ਹੈ ਤੇ ਇਸ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਕਿਸਾਨਾਂ ਨੂੰ 1625  ਰੁਪਏ ਰੇਟ ਦੇ ਕੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ  ਮੁਤਾਬਿਕ ਕਣਕ ਦਾ  ਰੇਟ ਨਾ ਦੇਣਾਂ ਬੀ ਜੇ ਪੀ ਅਕਾਲੀ ਦਲ ਗਠਜੋੜ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਕਿਉਂਕਿ ਮੋਦੀ ਸਰਕਾਰ ਤਾਂ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਕਿਸਾਨ ਵਿਰੋਧੀ ਹਫਲਨਾਮਾ ਦੇ ਚੁੱਕੀ ਹੈ ਕਿ ਅਸੀਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਫਸਲਾਂ ਦੇ ਭਾਅ ਨਹੀ ਨਹੀ ਦੇ ਸਕਦੇ। ਇਸ ਲਈ ਬੀ ਜੇ ਪੀ ਦੇ ਪ੍ਰਧਾਨ ਸ੍ਰੀ ਅਮਿਤ ਸਾਹ ਜੀ ਦਿੱਲੀ ਵਿਖੇ 2015 ਵਿੱਚ ਪ੍ਰੈਸ ਕਾਨਫਰੰਸ  ਵਿੱਚ ਸੱਚ ਦੱਸ ਚੁੱਕੇ ਹਨ ਕਿ ਬੀ ਜੇ ਪੀ ਪਾਰਟੀ ਦਾ 2014 ਵਿੱਚ ਚੋਣ ਮੈਨੀਫੋਸਟੋ ਇੱਕ ਜੁਮਲਾ ਸੀ ਇਸ ਲਈ ਕੇਂਦਰ ਵਿੱਚ ਜੁਮਲੇਬਾਜਾ ਦੀ ਸਰਕਾਰ ਹੈ ਅਤੇ ਪੰਜਾਬ ਵਿੱਚ ਕਿਸਾਨਾਂ ਦੇ ਨਕਲੀ ਠੇਕੇਦਾਰਾ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਹੈ।

 ਇਸ ਗੱਲ ਤੋ ਪਤਾ ਲੱਗਦਾ ਹੈ ਕਿ  ਹੁਣ ਕਿਉਂ ਨਹੀ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਅਵਾਜ਼ ਬੁਲੰਦ ਕਰਦੇ। ਉਹਨਾਂ ਬਾਦਲ ਸਾਹਿਬ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਬਾਦਲ ਸਾਹਿਬ ਜੀ ਨਾਂ ਤਾਂ ਤੁਸੀਂ ਕਿਸਾਨਾਂ ਪੱਖੀ ਹੋ ਅਤੇ ਨਾ ਹੀ ਪੰਜਾਬ ਵਿੱਚ ਲੋਕਾਂ ਦੇ ਭਲੇ ਬਾਰੇ ਸੋਚ ਸਕਦੇ ਹੋ ਕਿਉਂਕਿ ਬਾਦਲ ਪਰਿਵਾਰ ਸਿਰਫ ਕੁਰਸੀ ਦਾ ਭੁੱਖਾ ਹੈ। ਇਸ ਲਈ ਹੁਣ ਪੰਜਾਬ ਦੇ ਲੋਕ ਮਨ ਬਣਾਈ ਬੈਠੇ ਹਨ 2017 ਵਿੱਚ ਰਵਾਇਤੀ ਪਾਰਟੀ ਦਾ ਬੋਰੀ ਬਿਸਰਤਾ ਗੋਲ ਕਰ ਦੇਣਗੇ।

 ਇਸ ਮੌਕੇ ਉਹਨਾਂ ਦੇ ਨਾਲ ਮੀਡੀਆ ਸਲਾਹਕਾਰ ਨੀਲ ਗਰਗ ਤੋਂ ਇਲਾਵਾ ਸਾਬਕਾ ਸਰਪੰਚ ਨਛੱਤਰ ਸਿੰਘ ਦਾਨ ਸਿੰਘ ਵਾਲਾ, ਜਸਵਿੰਦਰ ਸਿੰਘ ਜਗ੍ਹਾ, ਰੇਸ਼ਮ ਸਿੰਘ ਜਗਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: