ਪੰਜਾਬ ਦੇ ਲੋਕ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਪੰਜਾਬ ਤੋ ਬਾਹਰ ਦਾ ਰਸਤਾ ਦਿਖਾਉਣ ਲਈ ਕਾਹਲੇ: ਲਾਖਣਾ

ss1

ਪੰਜਾਬ ਦੇ ਲੋਕ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਪੰਜਾਬ ਤੋ ਬਾਹਰ ਦਾ ਰਸਤਾ ਦਿਖਾਉਣ ਲਈ ਕਾਹਲੇ: ਲਾਖਣਾ

5-12 (2)ਅਮਰਕੋਟ, 4 ਜੂਨ (ਬਲਜੀਤ ਸਿੰਘ ਅਮਰਕੋਟ): 2017 ਵਿੱਚ ਹੋਣ ਵਾਲੀਆ ਪੰਜਾਬ ਵਿਧਾਨ ਸਭਾ ਚੋਣਾ ਨਵਾ ਇਤਿਹਾਸ ਸਿਰਜਨਗੀਆ। ਪੰਜਾਬ ਦੇ ਲੋਕ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਪੰਜਾਬ ਤੋ ਬਾਹਰ ਦਾ ਰਸਤਾ ਦਿਖਾ ਦੇਣਗੀਆ ਕਿਉਕਿ ਪੰਜਾਬੀ ਇਨ੍ਹਾ ਪਾਰਟੀਆ ਨੂੰ ਕਈ ਵਾਰ ਅਜਮਾ ਕੇ ਦੇਖ ਚੁੱਕੇ ਹਨ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਖੇਮਕਰਨ ਤੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਲਾਖਣਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾ ਕਿਹਾ ਕਿ ਇਨ੍ਹਾ ਦੋਵਾ ਪਾਰਟੀਆ ਨੇ ਪੰਜਾਬ ਨੂੰ ਵਾਰੋਵਾਰੀ ਲੁੱਟ ਕੇ ਸਿਰਫ ਆਪਣੀਆ ਨਾਮੀ ਬੇਨਾਮੀ ਜਾਇਦਾਦਾ ਹੀ ਬਣਾਈਆ ਹਨ। ਉਨ੍ਹਾ ਕਿਹਾ ਕਿ ਤੀਸਰੀ ਧਿਰ ਆਮ ਆਦਮੀ ਪਾਰਟੀ ਦੇ ਰੂਪ ਚ ਪੰਜਾਬ ਚ ਸਿਰਫ ਹੋਦ ਵਿੱਚ ਹੀ ਨਹੀ ਆਈ ਬਲਕਿ ਆਪਣੀ ਪੈਰ ਪੂਰੀ ਤਰ੍ਹਾ ਜਮਾ ਚੁੱਕੀ ਹੈ। ਲੋਕ ਸਿਰਫ ਚੋਣਾ ਦੀ ਉਡੀਕ ਕਰ ਰਹੇ ਹਨ ਤਾਂ ਕਿ ਉਹ ਮਨੁੱਖੀ ਹੱਕਾ ਦਾ ਘਾਣ ਕਰਨ ਧਾਰਮਿਕ ਭਾਵਨਾਵਾ ਭੜਕਾਉਣ ਨਸ਼ੀਆਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਦੀ ਜਵਾਨੀ ਨੂੰ ਗਾਲਣ ਅਤੇ ਅਨੇਕਾ ਪ੍ਰਕਾਰ ਦੇ ਮਾਫੀਆ ਗਰੁੱਪ ਖੜੇ ਕਰਕੇ ਪੰਜਾਬ ਦੇ ਖਜਾਨੇ ਨੂੰ ਲੁੱਟਣ ਵਾਲੀਆ ਪਾਰਟੀਆ ਨੂੰ ਮੂੰਹ ਤੋੜ ਜਵਾਬ ਦੇ ਸਕਣ। ਉਨ੍ਹਾ ਕਿਹਾ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋ ਪੰਜਾਬ ਚ ਅਕਾਲੀ ਭਾਜਪਾ ਅਤੇ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਪੰਜਾਬੀਆ ਨੂੰ ਉਨ੍ਹਾ ਦੇ ਹੱਕ ਮਿਲਣ ਦੀ ਅਸਲੀ ਸੁਰੂਆਤ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *