ਪੰਜਾਬ ਦੇ ਲੋਕਾਂ ਨੇ ਕਿਸ ਸਿਆਸੀ ਧਿਰ ਨਾਲ ਖਲੋਣਾ ਹੈ ੲਿਸ ਦਾ ਫੈਸਲਾ ਉਨ੍ਹਾਂ ਨੇ ਕਰਨਾ ਹੈ -ਕਾਹਲੋਂ

ss1

ਪੰਜਾਬ ਦੇ ਲੋਕਾਂ ਨੇ ਕਿਸ ਸਿਆਸੀ ਧਿਰ ਨਾਲ ਖਲੋਣਾ ਹੈ ੲਿਸ ਦਾ ਫੈਸਲਾ ਉਨ੍ਹਾਂ ਨੇ ਕਰਨਾ ਹੈ -ਕਾਹਲੋਂ

Lal Singh Kahlon

ਵਿਰਜੀਨੀਆ 7 ਸਤੰਬਰ (ਸੁਰਿੰਦਰ ਢਿਲੋਂ) ਪੰਜਾਬ ਦੇ ਲੋਕਾਂ ਨੇ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਿਸ ਸਿਆਸੀ ਧਿਰ ਨਾਲ ਖਲੋਣਾ ਹੈ ਇਸ ਦਾ ਫੈਸਲਾ ਉਨ੍ਹਾਂ ਨੇ ਕਰਨਾ ਹੈ ,ਕਿਹੜੀ ਧਿਰ ਹੈ ਜੋ ਉਨ੍ਹਾਂ ਦੀਆਂ ਆਪਣੀਆਂ ਸਥਾਨਿਕ ਸਮੱਸਿਆਵਾਂ ਦੇ ਹੱਲ ਕਰ ਸਕਣ ਦੀ ਸਮਰਥਾ ਰੱਖਦੀ ਹੈ |ਇਹ ਪ੍ਰਗਟਾਵਾ ਵਿਰਜੀਨੀਆ ਦੇ ਉੱਘੇ ਸਿੱਖ ਆਗੂ ਸਾ ਲਾਲ ਸਿੰਘ ਕਾਹਲੋਂ ਹੋਰਾਂ ਨੇ ਪੰਜਾਬ ਦੇ ਸਿਆਸੀ ਮੰਚ ਤੇ ਹੋ ਰਹੀਆਂ ਨਵੀਂਆਂ ਸਿਆਸੀ ਸਫਬੰਦੀਆਂ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇਕ ਵਿਸ਼ੇਸ਼ ਮੁਲਾਕਾਤ ਵਿਚ ਕੀਤਾ | ਉਨ੍ਹਾਂ ਅੱਗੇ ਕਿਹਾ ਕੇ ਪੰਜਾਬ ਵਿਚ ਹੋ ਰਹੀ ਸਿਆਸੀ ਉਥਲ ਪੁਥਲ ਤੇ ਬਣ ਰਹੇ ਨਵੇਂ ਸਿਆਸੀ ਸਮੀਕਰਣਾਂ ਤੋਂ ਲਗਦਾ ਹੈ ਕੇ ਇਸ ਵਾਰ ਬਹੁਕੋਨੀ ਮੁਕਾਬਲੇ ਹੋਣਗੇ ਤੇ ਜੇਕਰ ਵੋਟਾਂ ਵੰਡੀਆਂ ਗਈਆਂ ਤਾਂ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ ਪਰ ਅਜੇ ਬਹੁਤ ਸਾਰਾ ਪਾਣੀ ਪੁੱਲਾ ਥੱਲਿਉ ਲੰਘਣਾ ਹੈ|ਉਨ੍ਹਾਂ ਨੇ ਕਿਹਾ ਲਾਰਿਆਂ ਤੇ ਲਾਲਚਾਂ ਦੀ ਰਾਜਨੀਤੀ ਦੇ ਮਦਾਰੀ ਆਉਂਦੇ ਦਿੰਨਾਂ ਵਿਚ ਆਪਣੀਆਂ ਪਟਾਰੀਆਂ ਖੋਲ ਕੇ ਮਜਮੇ ਲਾ ਕੇ ਵੋਟਰਾਂ ਨੂੰ ਰਝਾਉਣ ਦਾ ਹਰ ਹੀਲਾ ਵਰਤਣਗੇ |
ਇਥੇ ਇਹ ਵਰਨਣਯੋਗ ਹੈ ਕੇ ਪੰਜਾਬ ਦੇ ਵਿਚ ਸਮੇਂ ਸਮੇਂ ਤੇ ਉੱਠੀਆਂ ਨਵੀਆਂ ਰਾਜਨੀਤਕ ਧਿਰਾਂ ਦਾ ਸਾਥ ਪ੍ਰਵਾਸੀ ਪੰਜਾਬੀ ਦਿੰਦੇ ਰਹੇ ਹਨ ਕਿਉਕਿ ਉਸ ਰਾਂਹੀ ਉਨ੍ਹਾਂ ਨੂੰ ਆਪਣਾ ਤੇ ਆਪਣੇ ਹਮਸਾਇਆ ਦਾ ਭਵਿਖ ਰੋਸਨ ਹੋਣ ਦੀ ਆਸ ਨਜ਼ਰ ਆਉਦੀ ਸੀ |ਇਸ ਵਾਰ ਦੋਨੋ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੀ ਸਾਖ ਪ੍ਰਵਾਸੀ ਪੰਜਾਬੀਆਂ ਵਿਚ ਬਹੁਤ ਡਿੱਗੀ ਹੈ ਤੇ ਉਹ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ |ਪ੍ਰਵਾਸੀ ਪੰਜਾਬੀਆਂ ਦੇ ਇਕ ਵੱਡੇ ਹਿੱਸੇ ਨੇ ਇਸ ਵਾਰ ਆਪਣੀ ਆਸ ਆਮ ਆਦਮੀ ਪਾਰਟੀ ਤੇ ਲਾਈ ਹੋਈ ਹੈ ਜਿਸ ਰਾਂਹੀ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਕਿਰਨ ਨਜ਼ਰ ਆਉਦੀ ਹੈ |

Share Button

Leave a Reply

Your email address will not be published. Required fields are marked *