ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਰੂਰਲ ਨੂੰ 2% ਅਤੇ ਸ਼ਹਿਰੀ ਨੂੰ 4% ਦੇਣਾ ਪਵੇਗਾ ਵੱਧ

ss1

ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਰੂਰਲ ਨੂੰ 2% ਅਤੇ ਸ਼ਹਿਰੀ ਨੂੰ 4% ਦੇਣਾ ਪਵੇਗਾ ਵੱਧ

ਪੰਜਾਬ ਨੇ ਫੈਸਲਾ ਕੀਤਾ ਹੈ ਕਿ ਬਿਜਲੀ ਦੇ ਬਿੱਲ ਯਨੀ ਐੱਸ  ਓ ਪੀ ( ਸੈਲ ਆਫ ਪਾਵਰ )ਤੇ 2% ਬਿਜਲੀ ਕਰ ਦਾ  ਵਾਧਾ  ਕੀਤਾ ਤਾ ਜੋ ਸਰਕਾਰ ਨੇ  5000 ਕਰੋੜ ਜੋ  ਸਬਸਿਡਰੀ ਦੇਣੀ ਹੈ ਓਸ ਨੂੰ  ਪੂਰਾ ਕੀਤਾ ਜਾ ਸਕੇ ਇਸੇ ਤਰਾਂ ਹੀ  ਮਿਓਨਪਲ ਕਮੇਟੀਆਂ / ਕਾਰਪੋਰੇਸ਼ਨਾਂ ਦਾ ਖਰਚਾ ਤੋਰਨ ਲਈ 2%ਸ਼ਹਿਰਾਂ ਤੇ ਅਸੇਸ ਲਗਾ ਦਿੱਤਾ ਗਿਆ ਹੈ ਇਸ ਲਈ ਸ਼ਹਿਰੀਆਂ ਨੂੰ 4% ਅਤੇ ਰੂਰਲ ਨੂੰ 2% ਬਿਜਲੀ ਬਿੱਲ  ਵੱਧ ਭਰਨਾ ਪੈਣਾ ਹੈ। ਮੈਂਬਰ ਵਿੱਤ ਐੱਸ  ਸੀ ਅਰੋੜਾ  ਮੁਤਾਬਿਕ 2%  ਨਾਲ 350 ਕਰੋੜ ਸਾਲ ਦੀ ਪੁਗਤ ਹੋਵੇਗੀ  ਤੇ  4% ਨਾਲ ਅੰਦਾਜਨ 170/180 ਕਰੋੜ  ਪਾਵਰ ਕਾਮ ਨੂੰ  ਸਾਲਾਨਾ ਆਮਦਨ ਵਧੇਗੀ ਜਿਸ ਤੋਂ ਸਾਫ ਜਾਹਰ ਹੈ ਸਰਕਾਰ ਖਪਤਕਾਰ ਤੇ  ਹੀ ਬੋਝ ਪਾਕੇ ਪਾਵਰ ਕਾਮ ਦਾ ਕੋਟਾ ਪੂਰਾ ਕਰ ਦੇਵੇਗੀ।ਪਾਵਰ ਕਾਮ ਨੂੰ 18000 ਹਜ਼ਾਰ ਕਰੋੜ ਸਾਲਾਨਾ ਸਬਸਿਡਰੀ ਤੋਂ   ਬਗੈਰ ਆਮਦਨ ਹੁੰਦੀ ਹੈ ਅੰਦਾਜਨ 520ਕਰੋੜ ਦਾ ਵਾਧਾ ਸਬਸਿਡਰੀ ਤੋਂ   ਬਗੈਰ  ਸਾਲਾਨਾ ਹੋ ਜਾਵੇਗਾ ਪਰ ਇਹ ਸਾਰਾ ਬੋਝ ਖੱਪਤਕਾਰ ਤੇ ਪਵੇਗਾ। ਇਥੇ ਗੱਲ ਦੱਸਣ ਵਾਲੀ ਹੈ ਕਿ ਬਿਜਲੀ ਕਰ ਆਮਦਨ 975 ਕਰੋੜ ਤੋਂ ਵੱਧ ਕੇ 1495 ਕਰੋੜ ਹੋ ਜਾਵੇਗੀ। ਪਾਵਰ ਕਾਮ    1495 ਕਰੋੜ ਇਕੱਠਾ ਤਾ ਆਪਣੇ ਮੁਲਾਜਮਾ ਤੋਂ  ਕਰਵਾ ਲੈਂਦੀ ਹੈ ਪਰ ਇਸ ਦੇ ਬਦਲੇ ਵਿਚ ਪਾਵਰ ਕਾਮ ਨੂੰ ਕੋਈ ਇਵਜਾਨਾ ਨਹੀਂ ਮਿਲਦਾ ਹੈ ਯਨੀ ਫਰੀ ਸਰਕਾਰੀ ਸੇਵਾ ਕੀਤੀ ਜਾਂਦੀ ਹੈ। ਇਸੇ ਤਰਾਂ  ਮਿਓਨਪਲ ਕਮੇਟੀਆਂ / ਕਾਰਪੋਰੇਸ਼ਨਾਂ ਦਾ ਅਸੇਸ ਮਾਰਚ ਤੱਕ  ਮੈਂਬਰ ਵਿੱਤ ਐੱਸ  ਸੀ ਅਰੋੜਾ  ਮੁਤਾਬਿਕ100 ਕਰੋੜ ਅੰਦਾਜਨ ਹੋ ਗਿਆ ਹੋਵੇਗਾ ਪਰ ਇਵਜਾਨਾ ਕੋਈ ਨਹੀਂ ,ਬਾਬੂਸ਼ਾਹੀ ਦੇ ਪੱਤਰਕਾਰ ਤੋਂ ਇਹ ਇਵਜਾਨੇ ਦਾ  ਸਵਾਲ ਪੁੱਛਣ ਤੇ ਚਾਹੇ  ਮੈਂਬਰ ਵਿੱਤ ਨੇ ਕਿਹਾ ਕਿ ਅਸੀ ਅਜੇ ਕਮੇਟੀਆ ਦਾ  ਪੈਸਾ ਇਕੱਠਾ ਕੀਤਾ ਹੈ ਦਿੱਤਾ ਨਹੀਂ ਸੋ  ਇਹ ਸਵਾਲ ਵੀ ਲੋੜ ਪੇਂਣ ਤੇ  ਕਮੇਟੀਆ ਕੋਲ ਰੱਖਿਆ ਜਾਵੇਗਾ।ਓਹਨਾ ਦਸਿਆ ਕਿ ਫਿਗਰ ਸਾਰੇ ਪੰਜਾਬ ਦੀਆ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਪੁਰਾਣਾ ਤਾ ਬਿਜਲੀ ਬੋਰਡ ਇਕ ਵੱਖਰਾ ਅਦਾਰਾ ਸੀ ਪਰ ਹੁਣ ਤਾ ਪਾਵਰ ਕਾਮ ਵੀ ਇਕ ਸਰਕਾਰੀ ਅਦਾਰਾ ਫੇਰ ਆਦਾਨ ਪ੍ਰਦਾਨ ਵਿਚ ਵਖਰੇਵਾਂ ਕਿਉਂ ਰੱਖਿਆ ਜਾਂਦਾ ਹੈ ਚਾਹੇ ਮੈਂਬਰ ਵਿੱਤ ਨੇ ਮੰਨਿਆ ਕਿ ਇਹ ਇਕ ਪੇਪਰ ਟ੍ਰਾਜੇਕਸਿਨ ਹੈ।

Share Button

Leave a Reply

Your email address will not be published. Required fields are marked *