ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ

ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ

ਪੰਜਾਬ ਵਿੱਚ ਬਹੁਤ ਸਾਰੇ ਸਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ, ਅੱਜ ਵੀ ਪੰਜਾਬੀ ਲੋਕ ਦੂਰ ਦਰਾਡਿਆ ਤੋ ਮੇਲਾ ਵੇਖਣ ਵਾਸਤੇ ਆਉਦੇ ਹਨ, ਜਿੱਥੇ ਕਲਾਕਾਰ ਆਪਣੀ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਹਨ, ਮੇਲਿਆਂ ਵਿੱਚ ਲੋਕ ਜ਼ਿਆਦਾਤਰ ਦੋਗਾਣਾ ਜੋੜੀਆਂ ਨੂੰ ਪਸੰਦ ਕਰਦੇ ਹਨ, ਪੰਜਾਬ ਵਿੱਚ ਥੋੜੀਆ ਜੀਆ ਦੋਗਾਣਾ ਜੋੜੀਆਂ ਨੇ ਜਿਨ੍ਹਾਂ ਨੂੰ ਪੰਜਾਬੀਆਂ ਨੇ ਪ੍ਰਵਾਨ ਕੀਤਾ ਹੈ,ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੀਆਂ ਹਨ,ਜੋ ਪੰਜਾਬੀ ਮਾਂ ਬੋਲੀ ਦੀ ਸੱਚੇ ਮਨ ਨਾਲ ਸੇਵਾ ਕਰ ਰਹੀਆ ਹਨ, ਉਹਨਾਂ ਵਿੱਚੋਂ ਇੱਕ ਦੋਗਾਣਾ ਜੋੜੀ ਦਾ ਨਾਮ ਏ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ,ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੀ ਹੈ, ਇਸ ਖੂਬਸੂਰਤ ਜੋੜੀ ਨੇ ਆਪਣੀ ਖੂਬਸੂਰਤ ਅਵਾਜ਼ ਨਾਲ, ਆਪਣੇ ਖੂਬਸੂਰਤ ਗੀਤਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਨੂੰ ਆਪਣੇ ਨਾਲ ਜੋੜ ਕੇ ਰਖਿਆ ਹੋਇਆ ਏ|
ਇਸ ਜੋੜੀ ਨੂੰ ਮਾਲਵੇ ਦਾ ਮਾਣ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਦੋਵੇਂ ਕਲਾਕਾਰ ਮਾਲਵਾ ਦੀ ਧਰਤੀ ਨਾਲ ਸਬੰਧਿਤ ਹਨ ਰਾਜਾ ਸਿੱਧੂ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁਲੋਂ ਮਿੱਠੀ ਵਿਖੇ ਸ. ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਲਜੀਤ ਕੌਰ ਦੇ ਕੁੱਖੋਂ ਹੋਇਆ,ਜਦ ਪਿੰਡ ਦੀਆਂ ਗਲੀਆਂ ਵਿਚ ਖੇਡਿਆ ਕਰਦਾ ਸੀ, ਕਿਸੇ ਨੂੰ ਪਤਾ ਤੱਕ ਨਹੀਂ ਸੀ ਕਿ ਮਾਂ ਬਾਪ ਦਾ ਰਾਜਾ ਪੂਰੇ ਪੰਜਾਬੀਆਂ ਦੇ ਦਿਲਾਂ ਦਾ ਰਾਜਾ ਬਣ ਜਾਵੇਗਾ, ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਗਾ,ਰਾਜਾ ਸਿੱਧੂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਰਾਜਿੰਦਰਾ ਕਾਲਜ ਬਠਿੰਡਾ ਤੋਂ ਪ੍ਰਾਪਤ ਕੀਤੀ,ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ ਪੰਜਾਬੀ ਲੋਕ ਗਾਇਕਾਂ ਬੀਬਾ ਰਣਜੀਤ ਕੌਰ ਨੂੰ ਆਪਣਾ ਆਦਰਸ਼ ਮੰਨਦੇ ਹਨ, ਆਪਣਾ ਉਸਤਾਦ ਮੰਨਦੇ ਹਨ, ਬੀਬਾ ਰਣਜੀਤ ਕੌਰ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਇਹ ਗਾਇਕ ਜੋੜੀ ਇਸ ਖੇਤਰ ਵਿੱਚ ਆਈ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰਨ ਲੱਗ ਪਈ,ਇਸ ਗਾਇਕ ਜੋੜੀ ਨੇ ਪਰਵਾਰਿਕ ਗੀਤਾਂ ਰਾਹੀਂ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੁਣ ਤੱਕ ਸਭਿਆਚਾਰਕ ਗੀਤਾਂ ਦੀਆਂ 15 ਐਲਬਮ ਪੰਜਾਬੀਆਂ ਦੀ ਝੋਲੀ ਵਿੱਚ ਪਾ ਚੁੱਕੇ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਨਰਮ ਸੁਭਾਅ ਦਾ ਮਾਹੀ, ਪਿੰਡ ਸਿਫ਼ਤਾਂ ਕਰੇ, ਤੇਰੀ ਭੈਣ ਭਾਬੀਏ,ਭਾਬੋ ਲਾਡਲੀਏ, ਲਾਈਵ ਸ਼ੋ,ਫੋਰਡ, ਹੋਰ ਬਹੁਤ ਸਾਰੇ ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ|
ਬੀਬਾ ਰਾਜਵਿੰਦਰ ਕੌਰ ਪਟਿਆਲਾ ਜਿਨ੍ਹਾਂ ਦਾ ਪਿੰਡ ਸਮਾਣਾ ਦੇ ਨੇੜੇ ਪਿੰਡ ਗੰਢੂਆਂ ਵਿਖੇ ਕਰਨੈਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸੁਰਿੰਦਰ ਕੌਰ ਦੇ ਕੁੱਖੋਂ ਹੋਇਆ ਜਿਨ੍ਹਾਂ ਨੇ ਗਿਆਨੀ ਤੱਕ ਦੀ ਪੜ੍ਹਾਈ ਪਟਿਆਲਾ ਤੋ ਪ੍ਰਾਪਤ ਕੀਤੀ ਉਸ ਤੋਂ ਬਾਅਦ ਗਾਇਕੀ ਦੇ ਸ਼ੌਕ ਰਾਜਵਿੰਦਰ ਕੌਰ ਪਟਿਆਲਾ ਨੂੰ ਗਾਇਕੀ ਦੇ ਖੇਤਰ ਵਿਚ ਲੈ ਆਇਆ, ਰਾਜਵਿੰਦਰ ਕੌਰ ਪਟਿਆਲਾ ਦੀ ਗਾਇਕੀ ਵਿਚੋ ਬੀਬਾ ਰਣਜੀਤ ਕੌਰ ਦੀ ਗਾਇਕੀ ਦੀ ਝਲਕ ਨਜ਼ਰ ਆਉਦੀ ਏ, ਉਹਨਾਂ ਦੀ ਅਵਾਜ਼ ਵੀ ਬੀਬਾ ਰਣਜੀਤ ਕੌਰ ਦੀ ਅਵਾਜ਼ ਦਾ ਭੁਲੇਖਾ ਪਾਉਦੀ ਆ, ਰਾਜਵਿੰਦਰ ਕੌਰ ਪਟਿਆਲਾ ਉਦੋਂ ਬਹੁਤ ਖੁਸ਼ ਸੀ ਜਦੋਂ ਉਹਨਾਂ ਨੂੰ ਬੀਬਾ ਰਣਜੀਤ ਕੌਰ ਅਵਾਰਡ ਅਤੇ ਬੀਬਾ ਜਗਮੋਹਨ ਕੌਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਰਾਜਵਿੰਦਰ ਕੌਰ ਪਟਿਆਲਾ ਦਾ ਗੀਤ ਅੰਨਦਾਤਾ ਦੁਨੀਆ ਦਾ ਜਿਸ ਨੂੰ ਪੰਜਾਬੀਆਂ ਨੇ ਬਹੁਤ ਜ਼ਿਆਦਾ ਪਿਆਰ ਬਖਸ਼ਿਆਂ ਸੀ,ਜਿਸ ਵਿੱਚ ਕਿਰਸਾਨ ਦੀ ਹਾਲਤ ਦਾ ਵਰਨਣ ਕੀਤਾ ਗਿਆ , ਉਹਨਾਂ ਦਾ ਗੀਤ ਸਿਸਟਮ ਨੂੰ ਵੀ ਲੋਕਾਂ ਨੇ ਰੱਜਵਾ ਪਿਆਰ ਦਿੱਤਾ, ਰਾਜਵਿੰਦਰ ਕੌਰ ਅੱਜ ਕੱਲ ਆਪਣੇ ਪਰਿਵਾਰ ਨਾਲ ਪਟਿਆਲਾ ਵਿਖੇ ਰਹਿ ਰਹੇ ਹਨ|
ਇਸ ਗਾਇਕ ਜੋੜੀ ਨੂੰ ਸੁਨਣ ਵਾਸਤੇ ਲੋਕ ਮੇਲਿਆਂ ਦੇ ਵਿੱਚ ਇਸ ਗਾਇਕ ਜੋੜੀ ਦਾ ਇੰਤਜ਼ਾਰ ਕਰਦੇ ਹਨ,ਇਸ ਗਾਇਕ ਜੋੜੀ ਨੂੰ ਮੇਲਿਆਂ ਦੀ ਬਾਦਸ਼ਾਹ ਜੋੜੀ ਵੀ ਕਿਹਾ ਜਾਂਦਾ ਹੈ,ਇਸ ਗਾਇਕ ਜੋੜੀ ਨੂੰ ਪ੍ਰੋ ਮੋਹਨ ਸਿੰਘ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ,ਇਸ ਗਾਇਕ ਜੋੜੀ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਕਿਰਸਾਨੀ ਮਸਲਿਆਂ ਨੂੰ, ਪਰਿਵਾਰਕ ਮਸਲਿਆਂ, ਨੌਜਵਾਨਾਂ ਦੇ ਮਸਲਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਿਲਕੁਲ ਨਵਾਂ ਗੀਤ “ਸੋਨਾਲੀਕਾ” ਜੋ ਮਾਰਕੀਟ ਵਿੱਚ ਚੱਲ ਰਿਹਾ ਹੈ ਰਾਜਾ ਸਿੱਧੂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਪੰਜਾਬੀਆਂ ਵੱਲੋਂ ਰੱਜਵਾ ਪਿਆਰ ਦਿੱਤਾ ਜਾਵੇਗਾ|
ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਇਸ ਗਾਇਕ ਜੋੜੀ ਨੇ ਦੱਸਿਆ ਕਿ ਉਹ ਪਰਿਵਾਰਕ ਗੀਤਾਂ ਰਾਹੀਂ ਹਮੇਸ਼ਾ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਰਹਿਣ ਗੇ|

ਛਿੰਦਾ ਧਾਲੀਵਾਲ ਕੁਰਾਈ ਵਾਲਾ
ਫੋਨ ਨੰ: 75082-54006)

Share Button

Leave a Reply

Your email address will not be published. Required fields are marked *

%d bloggers like this: