Tue. Sep 17th, 2019

ਪੰਜਾਬ ਦੇ ਮਾਣ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਪੀ-3 ਵੀਜ਼ਾ

ਪੰਜਾਬ ਦੇ ਮਾਣ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਪੀ-3 ਵੀਜ਼ਾ
17 ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆ ਕੇ ਮਾਰਿਆ ਵੱਡਾ ਮਾਰਕਾ

ਸੈਕਰਾਮੈਂਟੋ (ਬਿਓਰੋ)-ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ‘ਚ ਪਿਛਲੇ 22 ਸਾਲਾਂ ਤੋਂ ਇੰਮੀਗ੍ਰੇਸ਼ਨ ਸੇਵਾਵਾਂ ਅਤੇ ਅਮਰੀਕਾ ‘ਚ ਸ਼ੋਅ ਕਰਨ ਵਾਸਤੇ ਕਲਾਕਾਰਾਂ ਨੂੰ ਵੀਜ਼ਾ ਦੁਆਉਣ ਵਿਚ ਸਫ਼ਲ ਪ੍ਰਸਿਧ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਵਕਾਲਤੀ ਪ੍ਰਾਪਤੀਆਂ ਵਿਚ ਹੋਰ ਵਾਧਾ ਕਰਦੇ ਹੋਏ ਵਿਸ਼ਵ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੂੰ ਅਮਰੀਕਾ ‘ਚ ਗਾਇਕੀ ਸ਼ੋਅ ਕਰਨ ਵਾਸਤੇ ਪੀ-3 ਵੀਜਾ ਦੁਆਉਣ ਵਿਚ ਸਫ਼ਲਤਾ ਹਾਸਲ ਕੀਤੀ। ਲੰਮੇ ਸਮੇਂ ਤੋਂ ਅਮਰੀਕਾ ਦੇ ਵਾਸੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੀ ਉਡੀਕ ਕਰ ਰਹੇ ਸਨ। ਗਾਇਕ ਗੁਰਦਾਸ ਮਾਨ ਨੂੰ ਮਿਲੇ ਇਸ ਵੀਜ਼ੇ ‘ਤੇ ਜਿੱਥੇ ਪ੍ਰਮੋਟਰਾਂ ਨੇ ਸ: ਜਸਪ੍ਰੀਤ ਸਿੰਘ ਅਟਾਰਨੀ ਦਾ ਧੰਨਵਾਦ ਕੀਤਾ, ਉਥੇ ਗੁਰਦਾਸ ਮਾਨ ਦੇ ਆਉਣ ਦੀ ਪ੍ਰਸੰਸ਼ਕਾਂ ਵਿੱਚ ਵੀ ਖੂਬ ਚਰਚਾ ਹੋ ਰਹੀ ਹੈ। ਇਸੇ ਤਰਾਂ ਉਨਾਂ 17 ਵਿਅਕਤੀਆਂ ਨੂੰ ਅਮਰੀਕਾ ਵਿੱਚ ਰਾਜਸੀ ਸ਼ਰਨ ਦੁਆਉਣ ਵਿੱਚ ਵੀ ਵੱਡਾ ਮਾਰਕਾ ਮਾਰਿਆ ਜਿੰਨਾਂ ਵਿੱਚ ਨਿਊਯਾਰਕ ਤੋਂ ਗੁਰਪ੍ਰੀਤ ਸਿੰਘ, ਲਵਕਿਰਨ ਸਿੰਘ, ਕੁਲਵੀਰ ਸਿੰਘ, ਅੰਮ੍ਰਿਤਪਾਲ ਸਿੰ, ਮਨਦੀਪ ਸਿੰਘ, ਹਰਭਜਨ ਸਿੰਘ, ਅਸ਼ਵਨੀ ਕੁਮਾਰ, ਮਨਪ੍ਰੀਤ ਸਿੰਘ, ਕੇਵਲ ਸਿੰਘ, ਰਣਜੀਤ ਸਿੰ, ਗੁਰਜੀਤ ਸਿੰਘ, ਕੈਲੇਫੋਰਨੀਆਂ ਤੋਂ ਪਰਦੁੱਮਣ ਸਿੰਘ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਸੁਖਵਿੰਦਰ ਰਾਮ, ਜਸਪਾਲ ਸਿੰਘ ਅਤੇ ਸ਼ੇਰ ਸਿੰਘ ਦੇ ਨਾਮ ਸ਼ਾਮਿਲ ਹਨ।
ਇਥ ਦੱਸਣਯੋਗ ਹੈ ਕਿ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਹੁਣ ਤੱਕ ਲਗਭਗ 3000 ਲੋਕਾਂ ਨੂੰ ਰਾਜਸੀ ਸ਼ਰਨ, 700 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਜਿੰਨਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਅਤੇ ਲਗਭਗ ਪੰਜਾਬੀ ਤੇ ਬਾਲੀਵੁੱਡ ਦੇ ਸਟਾਰ ਗਾਇਕਾਂ ਨੂੰ ਅਮਰੀਕਾ ‘ਚ ਸ਼ੋਅ ਕਰਨ ਵਾਸਤੇ ਵੀਜ਼ਾ ਦੁਆ ਚੁੱਕੇ ਹਨ। ਉਹ ਬਾਲੀਵੁੱਡ ਵਿਚ ਹੀਮੈਨ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ, ਸ਼ਾਹਰੁਖ ਖਾਨ, ਰਿਤਿਕ ਰੋਸ਼ਨ ਆਦਿ ਐਕਟਰ ਸਮੇਤ ਪੰਜਾਬੀ ਗਾਇਕ ਹਰਭਜਨ ਮਾਨ, ਅਮਰਿੰਦਰ ਗਿੱਲ, ਬੱਬੂ ਮਾਨ, ਸ਼ੈਰੀ ਮਾਨ, ਐਮੀ ਵਿਰਕ, ਕੁਲਵਿੰਦਰ ਬਿੱਲਾ, ਮਮਤਾ ਜੋਸ਼ੀ, ਗੁਰਸੇਵਕ ਮਾਨ, ਰਵਿੰਦਰ ਗਰੇਵਾਲ, ਹਰਜੀਤ ਹਰਮਨ, ਜੋਰਾ ਰੰਧਾਵਾ, ਜਸਵਿੰਦਰ ਬਰਾੜ ਨੂੰ ਵੀ ਪੀ.3 ਵੀਜਾ ਦੁਆ ਚੁੱਕੇ ਹਨ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਾਲ ਫੋਨ ਨੰਬਰਾਂ 510 657 6444 (ਫਰੀਮਾਂਟ), 559 271 5511 (ਫਰਿਜ਼ਨੋਂ), 916 372 4440 (ਸੈਕਰਾਮੈਂਟੋ) ਅਤੇ 718 533 8444 (ਨਿਊਯਾਰਕ) ‘ਤੇ ਕਾਲ ਕਰਕੇ ਇੰਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *

%d bloggers like this: