ਪੰਜਾਬ ਦੇ ਪਾਣੀਆਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ-ਬਾਦਲ

ss1

ਪੰਜਾਬ ਦੇ ਪਾਣੀਆਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ-ਬਾਦਲ
ਸੰਗਤ ਦਰਸ਼ਨ ਤੋਂ ਬਾਆਦ ਬਦਲੇਗੀ ਹਲਕੇ ਦੀ ਨੁਹਾਰ-ਘੁੰਨਸ

15-20 (2)
ਛਾਜਲੀ,14 ਮਈ( ਕੁਲਵੰਤ ਛਾਜਲੀ)- ਪੰਜਾਬ ਦੇ ਪਾਣੀਆਂ ਲਈ ਸ੍ਰੋਮਣੀ ਅਕਾਲੀ ਦਲ ਹਰ ਕੁਰਬਾਨੀ ਕਰਨ ਲਈ ਤਿਆਰ ਹੈ । ਜੇਕਰ ਪੰਜਾਬ ਦਾ ਪਾਣੀ ਕਿਸੇ ਨੂੰ ਦਿੱਤਾ ਗਿਆ ਤਾਂ ਇੱਥੇ ਕੁੱਝ ਵੀ ਹੋ ਸਕਦਾ ਹੈ । ਸਾਡੇ ਜਿਉਂਦੇ ਜੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਵੇਗੀ। ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ ਦੇ ਕਿਸੇ ਵੀ ਮਸਲੇ ਨੂੰ ਲੈ ਕੇ ਗੰਭੀਰ ਨਹੀਂ ਹਨ । ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਾਉਣ ਦੇ ਚੱਕਰ ਚੋ ਹੈ । ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਹੈ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ ਸਿੰਘ ਬਾਦਲ ਨੇ ਅੱਜ ਸੰਗਤ ਦਰਸ਼ਨ ਦੌਰਾਨ ਪਿੰਡ ਮੌੜਾਂ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਖੇ । ਉਹਨਾਂ ਬੈਂਸ ਭਰਾਵਾਂ ਵਲੋਂ ਮਜੀਠੀਏ ਦੇ ਡਰੱਗ ਤਸਕਰਾਂ ਨਾਲ ਸਬੰਧਾਂ ਨੂੰ ਲੈ ਕੇ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਕੋਰਟ ਚ ਜਾਣ ।

ਇਹ ਸਭ ਸਾਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ । ਉਹਨਾਂ ਵਾਰ ਵਾਰ ਆਮ ਆਦਮੀ ਪਾਰਟੀ ਤੇ ਨਿਸਾਨਿਆ ਸਾਧਦਿਆਂ ਕਿਹਾ ਕਿ ਇਹ ਝੂਠੇ ਲੋਕਾਂ ਦੀ ਪਾਰਟੀ ਹੈ ।ਜਿਸਦਾ ਮੁੱਖ ਉਦੇਸ਼ ਸੱਤਾ ਹਥਾਉਣਾ ਹੈ ।ਕੇਜਰੀਵਾਲ ਹਰਿਆਣੇ ਦਾ ਜੰਮਪਲ ਹੈ ,ਉਹ ਪੰਜਾਬ ਦੇ ਪਾਣੀਆਂ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਵੀ ਆਪਣਾ ਪੱਖ ਪੰਜਾਬ ਵਿਰੋਧੀ ਰੱਖ ਚੁੱਕਾ ਹੈ ।ਜਿਸ ਨੂੰ ਪੰਜਾਬੀ ਕਦੇ ਬਰਦਾਸਤ ਨਹੀਂ ਕਰਨਗੇ । ਇਸ ਸਮੇਂ ਸੰਸਦੀ ਸਕੱਤਰ ਬਲਬੀਰ ਸਿੰਘ ਘੁੰਨਸ ਨੇ ਕਿਹਾ ਕਿ ਸੰਗਤ ਦਰਸ਼ਨ ਤੋਂ ਬਾਆਦ ਹਲਕੇ ਦੀ ਨੁਹਾਰ ਬਦਲ ਜਾਵੇਗੀ । ਇਸ ਸਮੇਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਤੇਜਾ ਸਿੰਘ ਕਮਾਲਪੁਰ ਜਿਲਾ ਪ੍ਰਧਾਨ,ਕਰਨ ਘੁਮਾਣ ,ਗੁਰਬਚਨ ਸਿੰਘ ਬਚੀ,ਕੌਰ ਸਿੰਘ ਮੌੜਾਂ,ਗੁਰਜੀਤ ਸਿੰਘ ਜੀਤੀ ਚੇਅਰਮੈਨ ਦਿੜ੍ਹਬਾ ,ਰਣਧੀਰ ਸਿੰਘ ਸਮੂੰਰਾਂ,ਸੁਖਬੀਰ ਸਿੰਘ ਸਰਪੰਚ ਢੰਡੋਲੀ ਖੁਰਦ ,ਗੁਰਪਿਆਰ ਸਿੰਘ ਚੱਠਾ ਸੂਬਾ ਸਕੱਤਰ ਪੰਚਾਇਤ ਯੂਨੀਅਨ,ਤੀਰਥ ਸਿੰਘ ਚੱਠਾ, ਨਰਿੰਦਰ ਸਿੰਘ ਢੀਂਡਸਾ ਤਰੰਜੀ ਖੇੜਾ ,ਹਰਦੀਪ ਸਿੰਘ ਸਿੰਦੜਾਂ,ਭੁਪਿੰਦਰ ਸਿੰਘ ਮੌੜ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *