ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਪੰਜਾਬ ਦੇ ਧਨਾਢ ਡਿਫਾਲਟਰਾਂ ਨੇ ਡੋਬੇ 32 ਸਹਿਕਾਰੀ ਬੈਂਕ

ਪੰਜਾਬ ਦੇ ਧਨਾਢ ਡਿਫਾਲਟਰਾਂ ਨੇ ਡੋਬੇ 32 ਸਹਿਕਾਰੀ ਬੈਂਕ

ਰਸੂਖਵਾਨ ਡਿਫਾਲਟਰਾਂ ਨੇ ਪੰਜਾਬ ਦੇ ਕਰੀਬ 32 ਖੇਤੀ ਵਿਕਾਸ ਬੈਂਕਾਂ ਨੂੰ ਡੋਬ ਕੇ ਰੱਖ ਦਿੱਤਾ ਹੈ। ਨਾਬਾਰਡ ਨੇ ਇਨ੍ਹਾਂ ‘ਡੀ’ ਕੈਟਾਗਰੀ ਦੇ ਸਹਿਕਾਰੀ ਬੈਂਕਾਂ ਨੂੰ ਮਾਲੀ ਮੱਦਦ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਵਰ੍ਹਿਆਂ ਤੋਂ ਰਸੂਖਵਾਨ ਡਿਫਾਲਟਰ ਕਰਜ਼ਾ ਨਹੀਂ ਮੋੜ ਰਹੇ ਹਨ ਜਿਨ੍ਹਾਂ ਦਾ ਅਸਰ ਆਮ ਵਸੂਲੀ ’ਤੇ ਵੀ ਪਿਆ ਹੈ। ਸੂਬੇ ਦੇ 30 ਖੇਤੀ ਵਿਕਾਸ ਬੈਂਕਾਂ ਨੇ 2017-18 ਦੌਰਾਨ ਕਿਸੇ ਕਿਸਾਨ ਨੂੰ ਕੋਈ ਕਰਜ਼ ਨਹੀਂ ਦਿੱਤਾ ਹੈ ਜਦੋਂ ਕਿ ਆਨੰਦਪੁਰ ਸਾਹਿਬ ਅਤੇ ਸੁਨਾਮ ਦੇ ਖੇਤੀ ਵਿਕਾਸ ਬੈਂਕ ਖ਼ਤਰੇ ਵਿੱਚ ਆ ਗਏ ਹਨ।  ਵੇਰਵਿਆਂ ਅਨੁਸਾਰ ਸੂਬੇ ਵਿੱਚ 89 ਖੇਤੀ ਵਿਕਾਸ ਬੈਂਕ ਹਨ ਜਿਨ੍ਹਾਂ ਵੱਲੋਂ ਪਿਛਲੇ ਤਿੰਨ-ਚਾਰ ਵਰ੍ਹਿਆਂ ਤੋਂ ਹਰ ਵਰ੍ਹੇ ਕਰੀਬ 500 ਕਰੋੜ ਰੁਪਏ ਦਾ ਨਵਾਂ ਕਰਜ਼ਾ ਕਿਸਾਨਾਂ ਨੂੰ ਦਿੱਤਾ ਜਾਂਦਾ ਸੀ।
ਵਸੂਲੀ ਦਰ ਲਗਾਤਾਰ ਹੇਠਾਂ ਜਾਣ ਲੱਗੀ ਤਾਂ ਕਰੀਬ 30 ਖੇਤੀ ਵਿਕਾਸ ਬੈਂਕਾਂ ਨੂੰ ‘ਡੀ’ ਕੈਟਾਗਰੀ ਵਿੱਚ ਪਾ ਦਿੱਤਾ ਗਿਆ ਅਤੇ 2017-18 ਦੌਰਾਨ ਕੇਵਲ 290 ਕਰੋੜ ਦਾ ਨਵਾਂ ਕਰਜ਼ਾ ਵੰਡਿਆ ਗਿਆ। ਚਾਲੂ ਮਾਲੀ ਵਰ੍ਹੇ ਵਿੱਚ ਹੋਰ ਕੱਟ ਲੱਗਣ ਦੀ ਸੰਭਾਵਨਾ ਬਣ ਗਈ ਹੈ। ਸਾਰੇ ਖੇਤੀ ਵਿਕਾਸ ਬੈਂਕਾਂ ਨੇ ਐਤਕੀਂ 1.01 ਲੱਖ ਕਿਸਾਨਾਂ ਤੋਂ 1837 ਕਰੋੜ ਰੁਪਏ ਵਸੂਲਣੇ ਹਨ ਜਦੋਂ ਕਿ ਹੁਣ ਤੱਕ ਸਿਰਫ਼ 88 ਕਰੋੜ ਦੀ ਵਸੂਲੀ ਹੋਈ ਹੈ। ਮਲੋਟ, ਲੰਬੀ, ਮੁਕਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ, ਬਠਿੰਡਾ, ਤਲਵੰਡੀ ਸਾਬੋ, ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਦੇਵੀਗੜ੍ਹ, ਸੁਨਾਮ, ਲਹਿਰਾਗਾਗਾ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ ਅਤੇ ਗੁਰਦਾਸਪੁਰ ਆਦਿ ਦੇ ਖੇਤੀ ਵਿਕਾਸ ਬੈਂਕਾਂ ਨੂੰ ਝਟਕਾ ਲੱਗਿਆ ਹੈ। ਬੈਂਕਾਂ ਨੇ ਵਸੂਲੀ ਮੁਹਿੰਮ ਸ਼ੁਰੂ ਕਰ ਲਈ ਹੈ ਪ੍ਰੰਤੂ ਹੁਣ ਤੱਕ ਸਿਰਫ਼ 4.8 ਫ਼ੀਸਦੀ ਵਸੂਲੀ ਹੋਈ ਹੈ। ਸੂਬੇ ਵਿੱਚ 71 ਹਜ਼ਾਰ ਡਿਫਾਲਟਰ ਹਨ ਜਿਨ੍ਹਾਂ ਵੱਲ 1363 ਕਰੋੜ ਰੁਪਏ ਫਸੇ ਹੋਏ ਹਨ। ਫ਼ਿਰੋਜ਼ਪੁਰ ਡਵੀਜ਼ਨ ਨੇ ਐਤਕੀਂ 45 ਹਜ਼ਾਰ ਕਿਸਾਨਾਂ ਤੋਂ 875 ਕਰੋੜ ਵਸੂਲ ਕਰਨੇ ਹਨ ਜਿਨ੍ਹਾਂ ਵਿੱਚ 33 ਹਜ਼ਾਰ ਡਿਫਾਲਟਰਾਂ ਦੀ 706 ਕਰੋੜ ਦੀ ਰਾਸ਼ੀ ਵੀ ਸ਼ਾਮਲ ਹੈ।    ਖੇਤੀ ਵਿਕਾਸ ਬੈਂਕਾਂ ਨੇ ਹਰ ਬੈਂਕ ਦੇ ਟਾਪ-50 ਡਿਫਾਲਟਰਾਂ ਦੀ ਸ਼ਨਾਖ਼ਤ ਵੀ   ਕੀਤੀ ਹੈ।

Leave a Reply

Your email address will not be published. Required fields are marked *

%d bloggers like this: